ਕੈਪਟਨ ਅਮਰਿੰਦਰ ਸਿੰਘ ਵੱਲੋਂ ਅਬੋਹਰ ਵਿੱਚ ਸਾਫ਼-ਸਫ਼ਾਈ ਉੱਚ ਪੱਧਰ ਸੁਧਾਰ ਲਈ ਐਲਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਬੋਹਰ ਵਿੱਚ ਸਾਫ਼-ਸਫ਼ਾਈ ਉੱਚ ਪੱਧਰ ਸੁਧਾਰ ਲਈ ਐਲਾਨ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਸਵੈ-ਏਕਾਂਤਵਾਸ ਕੀਤਾ ਖਤਮ,ਕੋਰੋਨਾ ਰਿਪੋਰਟ ਆਈ ਨੈਗਟਿਵ

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਬੋਹਰ ਵਿੱਚ ਸਾਫ਼-ਸਫ਼ਾਈ ਉੱਚ ਪੱਧਰ ਸੁਧਾਰ ਲਈ ਐਲਾਨ

58

AZAD SOCH :-

ਚੰਡੀਗੜ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਅਬੋਹਰ, ਜਿਸ ਨੂੰ ਹਾਲ ਹੀ ਵਿੱਚ ਦੇਸ਼ ਦੇ ਤੀਜੇ ਸਭ ਤੋਂ ਗੰਦਗੀ ਵਾਲੇ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ, ਵਿੱਚ ਸਾਫ਼-ਸਫ਼ਾਈ ਦੇ ਪੱਧਰ ਵਿੱਚ ਸੁਧਾਰ ਲਈ ਉਨਾਂ ਦੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਲੜੀਵਾਰ ਕਦਮਾਂ ਬਾਰੇ ਜਾਣਕਾਰੀ ਦਿੱਤੀ।

रिया चक्रवर्ती समेत सभी आरोपियों को नहीं मिली जमानत ड्रग्स कनेक्शन मामले में जमानत याचिका खारिज

ਕੈਪਟਨ ਨੂੰ ਸਵਾਲ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਸਥਿਤੀ ਵਿੱਚ ਸੁਧਾਰ ਲਈ ਸਰਬਪੱਖੀ ਯਤਨਾਂ ਦੇ ਹਿੱਸੇ ਵਜੋਂ 10 ਨਵੇਂ ਕਮਿਉਨਿਟੀ ਟਾਇਲਟ ਬਲਾਕਾਂ ਅਤੇ 7 ਨਵੀਆਂ ਠੋਸ ਕੂੜਾ-ਕਰਕਟ ਪ੍ਰਬੰਧਨ ਸਾਈਟਾਂ ਜਿਨਾਂ ਨੂੰ ਮਟੀਰੀਅਲ ਰਿਕਵਰੀ ਸਹੂਲਤਾਂ (ਐਮ.ਆਰ.ਐਫਜ਼) ਕਿਹਾ ਜਾਂਦਾ ਹੈ, ਦੀ ਉਸਾਰੀ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਚਾਰ ਗਰੈਬ ਬਕਿਟ ਮਸ਼ੀਨਾਂ ਦੀ ਖਰੀਦ ਕੀਤੀ ਜਾ ਰਹੀ ਹੈ, ਜਦੋਂ ਕਿ ਇਕ ਜੈੱਟਿੰਗ ਮਸ਼ੀਨ ਪਹਿਲਾਂ ਹੀ ਖਰੀਦੀ ਲਈ ਗਈ ਹੈ ਅਤੇ ਸੁਪਰ ਸੱਕਸ਼ਨ ਦੁਆਰਾ ਕੰਮ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ,ਇਸ ਤੋਂ ਇਲਾਵਾ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਲਈ 70 ਰਿਕਸ਼ਾ ਅਤੇ 25 ਆਟੋ-ਰਿਕਸ਼ਾ ਜਾਂ ਛੋਟੇ ਟਿੱਪਰਾਂ ਦੀ ਖਰੀਦ ਕੀਤੀ ਜਾ ਰਹੀ ਹੈ।

ਕੂੜੇ ਕਰਕਟ ਨੂੰ ਕੰਪੋਸਟ ਵਿੱਚ ਬਦਲਣ ਲਈ ਕੰਪੋਸਟ ਪਿੱਟ ਬਣਾਏ ਜਾ ਰਹੇ ਹਨ,ਉਨਾਂ ਅੱਗੇ ਕਿਹਾ ਕਿਉਂਜੋ ਸੀਵਰੇਜ ਦਾ ਓਵਰਫਲੋਅ ਗਲੀਆਂ ਵਿੱਚ ਗੰਦਗੀ ਦਾ ਇੱਕ ਵੱਡਾ ਕਾਰਨ ਬਣਦਾ ਹੈ, ਇਸ ਲਈ ਇੰਚਾਰਜ ਠੇਕੇਦਾਰ ਨੂੰ ਹਟਾ ਕੇ ਨਿਗਮ ਨੇ ਉਕਤ ਕਾਰਜਾਂ ਨੂੰ ਸੰਭਾਲ ਲਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਵੱਛਤਾ ਅਤੇ ਸਾਫ਼-ਸਫ਼ਾਈ ਲਈ ਇੱਕ ‘ਚੋਖੋ ਅਬੋਹਰ’ ਨਾਮੀ ਪ੍ਰਾਜੈਕਟ ਨੂੰ ਰਾਜ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ,ਉਨਾਂ ਅੱਗੇ ਕਿਹਾ ਕਿ ਇਸ ਲਈ ਫੰਡ ਭੇਜ ਦਿੱਤੇ ਗਏ ਹਨ ਅਤੇ ਟੈਂਡਰ ਮੰਗੇ ਗਏ ਹਨ।

ਇਹ ਵੀ ਪੜ੍ਹੋ: –

CM PUNJAB ਦਾ ਐਲਾਨ,NEET ਪ੍ਰੀਖਿਆ ਦੇ ਮੱਦੇਨਜ਼ਰ ਇਸ ਵਾਰ ਐਤਵਾਰ ਨੂੰ ਕਰਫਿਊ ਨਹੀਂ ਲੱਗੇਗਾ, ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ

उत्तर रेलवे ने “फ्लाई ऐश” का लदान कर एक नए माल यातायात के लदान की शुरूआत की

उत्तर रेलवे व्यापार मिशन मोड में Northern Railway द्वारा 7वीं व्यापार माला एक्सप्रेस रेलगाड़ी चलाई गई

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *