ਸੰਸਦ ਮੈਂਬਰ ਭਗਵੰਤ ਮਾਨ ਕਿਹਾ ਮੌਨਸੂਨ ਇਜਲਾਸ ਪੰਜਾਬ ਦੇ ਸੰਸਦਾਂ ਦੀ ਪਰਖ ਕਰਨਗੇ ਖੇਤੀ ਸੰਸਦ ਮੈਂਬਰ ਭਗਵੰਤ ਮਾਨ ਕਿਹਾ ਮੌਨਸੂਨ ਇਜਲਾਸ ਪੰਜਾਬ ਦੇ ਸੰਸਦਾਂ ਦੀ ਪਰਖ ਕਰਨਗੇ ਖੇਤੀ
Search

Date

Your browser is not supported for the Live Clock Timer, please visit the Support Center for support.
ਸੰਸਦ ਮੈਂਬਰ ਭਗਵੰਤ ਮਾਨ ਕਿਹਾ ਮੌਨਸੂਨ ਇਜਲਾਸ ਪੰਜਾਬ ਦੇ ਸੰਸਦਾਂ ਦੀ ਪਰਖ ਕਰਨਗੇ ਖੇਤੀ ਆਰਡੀਨੈਂਸ

ਸੰਸਦ ਮੈਂਬਰ ਭਗਵੰਤ ਮਾਨ ਕਿਹਾ ਮੌਨਸੂਨ ਇਜਲਾਸ ਪੰਜਾਬ ਦੇ ਸੰਸਦਾਂ ਦੀ ਪਰਖ ਕਰਨਗੇ ਖੇਤੀ ਆਰਡੀਨੈਂਸ

37

AZAD SOCH :-

PATIALA :- ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸੰਸਦ ਦਾ ਇਹ ਇਜਲਾਸ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਦੀ ਪਰਖ ਕਰੇਗਾ ਕਿ ਉਹ ਪੰਜਾਬ ਨਾਲ ਖੜਦੇ ਹਨ ਜਾਂ ਵਜ਼ੀਰੀਆਂ-ਬੇਵਸੀਆਂ ਅੱਗੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਵਿਰੁਧ ਭੁਗਤਦੇ ਹਨ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਸੰਸਦ ਦੇ ਮੌਨਸੂਨ ਸੈਸ਼ਨ ‘ਚ ਖੇਤੀ ਆਰਡੀਨੈਸਾਂ ਵਿਰੁੱਧ ਇਕਸੁਰ ਹੋ ਕੇ ਬੋਲਣ ਅਤੇ ਵਿਰੋਧ ‘ਚ ਵੋਟ ਕਰਨ ਦੀ ਅਪੀਲ ਕੀਤੀ ਹੈ।


ਖੇਤੀ ਆਰਡੀਨੈਸ ਪੇਸ਼ ਹੋਣ ਵਾਲੇ ਦਿਨ ਜਿਵੇਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਉਤੇ ਸਾਰੇ ਪੰਜਾਬ ਦੀ ਬਾਹਰੋ ਨਜ਼ਰ ਰਹੇਗੀ ਉਵੇਂ ਮੈਂ ਪਾਰਲੀਮੈਂਟ ਦੇ ਅੰਦਰ ਰਖਾਂਗਾ ਅਤੇ ਦੱਸਾਂਗਾ ਕਿ ਇਹ ਪਾਰਟੀ ਪੰਜਾਬ ਦੇ ਹਿਤ ਵਿਚ ਭੁਗਤੀ ਹੈ ਜਾਂ ਵਿਰੋਧ ਵਿਚ,ਭਗਵੰਤ ਮਾਨ ਨੇ ਦੂਸਰੇ ਤੱਥ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਕੁਰਸੀ ਬਨਾਮ ਕਿਰਸਾਨੀ’ ‘ਚੋ ਇੱਕ ਚੁਣਨ ਦੀ ਕਸ਼ਮਕਸ਼ ’ਚ ਉਲਝੇ ਬਾਦਲ ਪਰਿਵਾਰ ਥੱਲੇ ਲੱਗੇ ਅਕਾਲੀ ਦਲ ਦੇ ਲੀਡਰਾਂ ਦੀ ਬੇਚੈਨੀ ਖੁੱਲ ਕੇ ਬਾਹਰ ਆ ਗਈ ਹੈ।

ਜੋ ਜਨਤਕ ਤੌਰ ’ਤੇ ਮੰਨ ਚੁਕੇ ਹਨ ਕਿ ਖੇਤੀ ਆਰਡੀਨੈਸ ਪੰਜਾਬ ਵਿਰੋਧੀ ਹਨ। ਅਜਿਹੀ ਸਥਿਤੀ ਵਿਚ ਬਾਦਲ ਦਲ ਦੇ ਬਹੁਤੇ ਲੀਡਰ ਇੱਕ ਪਾਸੇ ਆਪਣੇ ਆਕਾ (ਸੁਖਬੀਰ ਸਿੰਘ ਬਾਦਲ) ਦੀ ਪਰਿਵਾਰਪ੍ਰਸਤੀ ਮੂਹਰੇ ਬੇਬਸ ਹਨ, ਦੂਜੇ ਪਾਸੇ ਤੇਜ਼ੀ ਨਾਲ ਖਿਸਕਦੀ ਜਾ ਰਹੀ ਬਚੀ-ਖੁਚੀ ਸਿਆਸੀ ਜ਼ਮੀਨ ਨੂੰ ਦੇਖ ਕੇ ਪਰੇਸ਼ਾਨ ਹਨ,ਭਗਵੰਤ ਮਾਨ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਬਾਦਲ ਦਲ ਦੀ ਕੋਰ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਮੀਟਿੰਗ ਨੇ ਦੋ ਤੱਥ ਉਜਾਗਰ ਕਰ ਦਿੱਤੇ ਹਨ।

ਪਹਿਲਾ ਇਹ ਹੁਣ ਤੱਕ ਕੇਂਦਰੀ ਖੇਤੀ ਆਰਡੀਨੈਂਸਾਂ ਦੀ ਸਿੱਧੀ ਵਕਾਲਤ ਕਰਦੇ ਆ ਰਹੇ ਬਾਦਲ ਪਰਿਵਾਰ ਨੂੰ ਜ਼ਮੀਨੀ ਹਕੀਕਤ ਨੇ ਬੁਰੀ ਤਰਾਂ ਬੇਚੈਨ ਕਰ ਦਿੱਤਾ ਹੈ, ਕਿਉਕਿ ਜੇ ਬਾਦਲ ਜੋੜਾ ਪਾਰਲੀਮੈਂਟ ‘ਚ ਮੋਦੀ ਦੇ ਆਰਡੀਨੈਸਾਂ ਵਿਰੱਧ ਬੋਲਣ ਅਤੇ ਵੋਟ ਪਾਉਣ ਦੀ ਹਿੰਮਤ ਦਿਖਾਉਦਾ ਹੈ ਤਾਂ ਬੀਬੀ ਹਰਸਿਮਰਤ ਕੌਰ ਦੀ ਵਜ਼ੀਰੀ ਅਤੇ ਬਿਕਰਮ ਸਿੰਘ ਮਜੀਠੀਆ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਲਟਕੀ ਹੋਈ ਤਲਵਾਰ ਡਿੱਗ ਸਕਦੀ ਹੈ।


Social Media ‘ਤੇ ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ 10 ਵਾਰ ਸੋਚੋ-ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਅਪੀਲ

ਨੂੰਹ-ਰਾਣੀ ਦੀ ਕੁਰਸੀ ਅਤੇ ਮਜੀਠੀਆਂ ਨੂੰ ਬਚਾਉਦੇ-ਬਚਾਉਦੇ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਹਾਕਿਆਂ ਪੁਰਾਣੇ ਸਟੈਂਡ-ਸਿਧਾਂਤ ਅਤੇ ਪੰਜਾਬ-ਪੰਜਾਬੀਆਂ ਦੇ ਹਿੱਤ ਮੋਦੀ ਸਰਕਾਰ ਕੋਲ ਪੁਰੀ ਤਰਾਂ ਵੇਚ ਦਿੱਤੇ ਹਨ,ਜੇ ਅਜਿਹਾ ਨਾ ਹੁੰਦਾ ਤਾਂ ਸਭ ਕੁੱਝ ਸਮਝਦੇ ਹੋਏ (ਖੇਤੀ ਆਰਡੀਨੈਸਾਂ ਨਾਲ ਹੋਣ ਵਾਲੀ ਤਬਾਹੀ।

ਕੇਂਦਰ ਦੇ ਇਨਾਂ ਤਾਨਾਸ਼ਾਹੀ ਫੈਸਲਿਆਂ ਵਿਰੁੱਧ ਉਠਿਆ,ਅਤੇ ਸੰਘੀ ਢਾਂਚਾ ਸਿਧਾਂਤ ਦੇ ਉਲਟ ਜਾ ਕੇ ਪੰਜਾਬ ਦੇ ਹੱਕਾਂ ’ਤੇ ਹੋ ਰਹੀ ਡਾਕੇਮਾਰੀ) ਮੀਸਣੇ ਬਜੁਰਗ ਵਾਂਗ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਕੇਂਦਰ ਦੇ ਖੇਤੀ ਆਰਡੀਨੈਸਾਂ ਦੀ ਵਕਾਲਤ ਕਰਨ ਲਈ ਬੇਬਸ ਨਾ ਹੁੰਦੇ।

ਇਹ ਵੀ ਪੜ੍ਹੋ:–

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ’ਚ ਆਸਾਨੀ ਤੇ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ 7 ਹੋਰ ਗ੍ਰਾਮ ਨਿਯਾਲਯ ਸਥਾਪਿਤ ਕਰਨ ਦੇ ਹੁਕਮ

ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ 1.41 ਕਰੋੜ ਲਾਭਪਾਤਰੀਆਂ ਨੂੰ ਮਿਲੇਗਾ ਫਾਇਦਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *