ਪੰਜਾਬ ਪੁਲੀਸ ਵੱਲੋਂ ਦੋ ਖਾਲਿਸਤਾਨੀ ਹਥਿਆਰਾਂ ਸਣੇ ਕਾਬੂ ਕਰਨ ਦਾ ਦਾਅਵਾ - AZAD SOCH ਪੰਜਾਬ ਪੁਲੀਸ ਵੱਲੋਂ ਦੋ ਖਾਲਿਸਤਾਨੀ ਹਥਿਆਰਾਂ ਸਣੇ ਕਾਬੂ ਕਰਨ ਦਾ ਦਾਅਵਾ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਪੁਲੀਸ ਵੱਲੋਂ ਦੋ ਖਾਲਿਸਤਾਨੀ ਹਥਿਆਰਾਂ ਸਣੇ ਕਾਬੂ ਕਰਨ ਦਾ ਦਾਅਵਾ

ਪੰਜਾਬ ਪੁਲੀਸ ਵੱਲੋਂ ਦੋ ਖਾਲਿਸਤਾਨੀ ਹਥਿਆਰਾਂ ਸਣੇ ਕਾਬੂ ਕਰਨ ਦਾ ਦਾਅਵਾ

47

AZAD SOCH :-

PATIALA :- ਅੱਜ ਪੰਜਾਬ ਪੁਲਿਸ ਨੇ ਖਾਲਿਸਤਾਨ ਪੱਖੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ,ਇਸ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਤਾਰ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜਦੇ ਹਨ,ਜਿਨ੍ਹਾਂ ਦਾ ਮੌਜੂਦਾ ਸਮੇਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਕੇਜ਼ੈਡਐਫ ਅਪਰੇਟਿਵ ਨਾਲ ਸਬੰਧ ਸੀ,ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਅੱਤਵਾਦੀ ਹਮਲੇ ਕਰਕੇ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਖਾਲਿਸਤਾਨ ਪੱਖੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਬਾਰੇ ਜਾਣਕਾਰੀ ਦੇ ਅਧਾਰ ‘ਤੇ ਪਾਕਿਸਤਾਨ ਦੇ ਸਮਰਥਨ ਵਾਲੇ ਮੌਡੀਊਲ ਦਾ ਪਰਦਾਫਾਸ਼ ਕੀਤਾ ਗਿਆ।

ਡੀਜੀਪੀ ਗੁਪਤਾ ਨੇ ਦੱਸਿਆ ਕਿ ਜਾਣਕਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਵੱਖ-ਵੱਖ ਹਿੱਸਿਆਂ ਤੋਂ ਸੂਬੇ ਵਿੱਚ ਦਾਖਲ ਹੋਣ ਵਾਲਿਆਂ ਦੀ ਪੂਰੀ ਤਰ੍ਹਾਂ ਜਾਂਚ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਚਲਾਈ ਸੀ,ਇਸ ਦੌਰਾਨ ਹਰਜੀਤ ਸਿੰਘ ਉਰਫ ਰਾਜੂ ਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪਿੰਡ ਮੀਆਂਪੁਰ, ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ।

ਪੰਜਾਬ ਵਿੱਚ ਅੱਜ ਕਈ ਥਾਵਾਂ ਤੇ ਖੇਤੀ ਆਰਡੀਨੈਂਸਾਂ ਖ਼ਿਲਾਫ਼’ਤੇ ਕੌਮੀ ਮਾਰਗ ਜਾਮ

ਦੋਹਾਂ ਨੂੰ ਏਐੱਸਆਈ ਗੁਰਦਰਸ਼ਨ ਸਿੰਘ, ਹੌਲਦਾਰ ਜ਼ੋਰਾ ਸਿੰਘ ਅਤੇ ਪੰਜਾਬ ਹੋਮ ਗਾਰਡ ਪ੍ਰੀਤਪਾਲ ਸਿੰਘ ਸਮੇਤ ਪੁਲੀਸ ਵੱਲੋਂ ਰਾਜਪੁਰਾ-ਸਰਹਿੰਦ ਰੋਡ ਦੇ ਹੋਟਲ ਜਸ਼ਨ ਨੇੜੇ ਚੈਕ ਪੋਸਟ ‘ਤੇ ਕਾਬੂ ਕੀਤਾ ਗਿਆ,ਦੋਹਾਂ ਖਿਲਾਫ਼ ਵੱਖ ਵੱਖ ਧਾਰਾਵਾਂ ਖ਼ਿਲਾਫ਼ ਕੇਸ ਦਰ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਕੋਲੋਂ ਇਕ 9 ਐੱਮਐੰਮ ਪਿਸਤੌਲ, ਚਾਰ ,32 ਪਿਸਤੌਲ ਅਤੇ ਇਕ ,32 ਰਿਵਾਲਵਰ), 8 ਕਾਰਤੂਸ, ਕਈ ਮੋਬਾਈਲ ਫੋਨ ਅਤੇ ਇੰਟਰਨੈਟ ਡੌਂਗਲ ਬਰਾਮਦ ਕੀਤੇ ਗਏ ਹਨ।

ਡੀਜੀਪੀ ਮੁਤਾਬਕ ਮੁੱਢਲੀ ਜਾਂਚ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 4 ਹਥਿਆਰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੋਂ ਮਿਲੇ ਹਨ ਤੇ ਦੋ ਸਫੀਦੋਂ, ਜ਼ਿਲ੍ਹਾ ਜੀਂਦ ਹਰਿਆਣਾ ਤੋਂ ਮਿਲੇ ਹਨ,ਗੁਪਤਾ ਨੇ ਖੁਲਾਸਾ ਕੀਤਾ ਕਿ ਇਨ੍ਹਾਂ ‘ਤੇ ਥਾਣਾ ਸਰਾਏ ਸਰਾ ਅਮਾਨਤ ਖਾਂ, ਜ਼ਿਲ੍ਹਾ ਤਰਨ ਤਾਰਨ ਵਿੱਚ ਕਤਲ ਦੀ ਕੋਸ਼ਿਸ਼ ਤੇ ਆਰਮਜ਼ ਐਕਟ ਦਾ ਕੇਸ ਵੀ ਦਰਜ ਹੈ।

ਇਹ ਵੀ ਪੜ੍ਹੋ:– 

ਸ਼੍ਰੋਮਣੀ ਅਕਾਲੀ ਦਲ (ਢੀਂਡਸਾ) ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਖੇਤੀ ਆਰਡੀਨੈਸਾਂ ਵਿਰੋਧ ਵਿੱਚ ਦੋ ਘੰਟੇ ਸੜਕਾਂ ਜਾਮ ਕਰਨ ਦਾ ਐਲਾਨ ਕਿਸਾਨ ਜਥੇਬੰਦੀਆਂ ਨੂੰ ਹਰ ਤਰ੍ਹਾਂ ਦੇ ਸਾਥ ਦੇਣ ਦਾ ਭਰੋਸਾ ਦਿੱਤਾ

ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਖੇਤੀ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਤੇ ਵੱਡੇ ਐਕਸ਼ਨ ਸੂਬੇ ਵਿੱਚ ਕਈ ਥਾਵਾਂ ਦੇ ਰੋਸ ਪ੍ਰਦਰਸ਼ਨ

ਪ੍ਰਨੀਤ ਕੌਰ ਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਦੁਹਰਾਇਆ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *