ਬਿਜ਼ਲੀ ਕਾਲ ਸੈਂਟਰ 1912 ਦੀ ਨਵੀਂ ਬਿਲਡਿੰਗ ਦਾ ਉਦਘਾਟਨ – 60 ਹੋਰ ਲਾਈਨਾਂ ਚਾਲੂ - AZAD SOCH ਬਿਜ਼ਲੀ ਕਾਲ ਸੈਂਟਰ 1912 ਦੀ ਨਵੀਂ ਬਿਲਡਿੰਗ ਦਾ ਉਦਘਾਟਨ – 60 ਹੋਰ ਲਾਈਨਾਂ ਚਾਲੂ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਬਿਜ਼ਲੀ ਕਾਲ ਸੈਂਟਰ 1912 ਦੀ ਨਵੀਂ ਬਿਲਡਿੰਗ ਦਾ ਉਦਘਾਟਨ – 60 ਹੋਰ ਲਾਈਨਾਂ ਚਾਲੂ

ਬਿਜ਼ਲੀ ਕਾਲ ਸੈਂਟਰ 1912 ਦੀ ਨਵੀਂ ਬਿਲਡਿੰਗ ਦਾ ਉਦਘਾਟਨ – 60 ਹੋਰ ਲਾਈਨਾਂ ਚਾਲੂ

33

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ(ਪੀਐਸਪੀਸੀਐਲ) ਲੁਧਿਆਣਾ

AZAD SOCH :-

ਲੁਧਿਆਣਾ, 15 ਸਤੰਬਰ :- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੰਗਲਵਾਰ ਨੂੰ ਆਪਣੇ ਬਿਜ਼ਲੀ ਕਾਲ ਸੈਂਟਰ 1912 ਦਾ ਵਿਸਥਾਰ ਕਰਕੇ ਇਸ ਨੂੰ ਵਧਾ ਕੇ ਕੁੱਲ 120 ਚੈਨਲ ਕਰ ਦਿੱਤੇ ਹਨ,ਅੱਜ ਇੰਜ਼ਨੀਅਰ ਡੀਪੀਐਸ ਗਰੇਵਾਲ ਡਾਇਰੈਕਟਰ ਵੰਡ,ਪੀਐਸਪੀਸੀਐਲ ਵੱਲੋਂ ਚੋੜਾ ਬਜ਼ਾਰ ਲੁਧਿਆਣਾ ਵਿਖੇ 66 ਕੇਵੀ ਜੀਆਈਐਸ,ਸਬਸਟੇਸ਼ਨ ਦੀ ਬਣੀ ਨਵੀਂ ਬਿਜ਼ਲੀ ਕਾਲ ਸੈਂਟਰ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ।

ਇਸ ਇਮਾਰਤ ਨੂੰ ਉਦਘਾਟਨ ਉਪਰੰਤ ਖਪਤਕਾਰਾਂ ਨੂੰ ਸਮਰਪਿਤਾ ਕੀਤਾ,ਸ਼੍ਰੀ ਏ.ਵੇਣੂ ਪ੍ਰਸਾਦ, ਸੀਐਮਡੀ, ਪੀਐਸਪੀਸੀਐਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਲੁਧਿਆਣਾ ਵਿਖੇ ਸਾਲ 2009 ਤੋਂ 24×7 ਘੰਟੇ ਚੱਲ ਰਹੇ ਬਿਜ਼ਲੀ ਕਾਲ ਸੈਂਟਰ ਦਾ ਇਹ ਵੱਡਾ ਵਿਸਥਾਰ ਹੈ,ਉਨ੍ਹਾਂ ਦੱਸਿਆ ਕਿ ਇਸ ਵਿਸਥਾਰ ਨਾਲ 180 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।


ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਿੱਖ ਜਥੇਬੰਦੀਆਂ ਵਿਚਾਲੇ ਹਿੰਸਕ ਝੜਪ

ਉਨ੍ਹਾਂ ਅੱਗੇ ਕਿਹਾ ਕਿ ਭਾਰੀ ਬਾਰਿਸ਼, ਤੂਫਾਨ ਕਾਰਨ, ਖਾਸਕਰ ਝੋਨੇ ਦੇ ਸੀਜਨ ਦੋਰਾਨ ਕਈ ਲਾਈਨਾਂ ਨੁਕਸਾਨਦੇਹ ਹੋ ਜਾਂਦੀਆਂ ਹਨ, ਜਿਸ ਕਾਰਨ ਖਪਤਕਾਰਾਂ ਦੀਆਂ ਸ਼ਿਕਾਇਤਾਂ ਵਿੱਚ ਵਾਧਾ ਹੁੰਦਾਂ ਹੈ, ਜਿਸ ਕਾਰਨ ਮੋਜੂਦਾ ਕਾਲ ਸੈਂਟਰ ਦੀਆਂ ਲਾਈਨਾਂ ਤੇ ਭਾਰੀ ਬੋਝ ਪੈ ਜਾਂਦਾ ਹੈ, ਜਿਆਦਾਤਰ ਲਾਈਨਾ ਵਿਅਸਤ ਹੋ ਜਾਦੀਆਂ ਹਨ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਦੀ ਮੰਗ ਨੂੰ ਪੂਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਇਸ 60 ਵਾਧੂ ਲਾਈਨਾਂ ਸਿਸਟਮ ਨਾਲ ਜੋੜੀਆਂ ਗਈਆਂ ਹਨ,ਨਵੀਂ ਇਮਾਰਤ ਦਾ ਉਦਘਾਟਨ ਕਰਦੇ ਹੋਏ ਇੰਜ਼: ਗਰੇਵਾਲ ਨੇ ਪ੍ਰੋਜੈਕਟ ਦੇ ਨੋਡਲ ਅਫਸਰ ਸੀਨੀਅਰ ਐਕਸੀਅਨ (ਸੀਐਸ ਐਂਡ ਆਈਟੀ) ਹਰਪ੍ਰੀਤ ਕੋਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਪੀਐਸਪੀਸੀਐਲ ਪਹਿਲਾ ਤੋਂ ਹੀ ਇੱਕ ਮਜ਼ਬੂਤ ਖਪਤਕਾਰ ਦੇਖਭਾਲ ਪ੍ਰਣਾਲੀ ਸਥਾਪਤ ਕਰ ਰਹੀ ਹੈ।

ਬਿਜ਼ਲੀ ਕਾਲ ਸੈਂਟਰ 1912 ਦੀ ਨਵੀਂ ਬਿਲਡਿੰਗ ਦਾ ਉਦਘਾਟਨ – 60 ਹੋਰ ਲਾਈਨਾਂ ਚਾਲੂ

ਅਤੇ 2014 ਵਿੱਚ ਇਸ ਦੇ ਰੋਲਆਊਟ ਤੋਂ ਬਾਅਦ ਬਿਜ਼ਲੀ ਮੰਤਰਾਲਿਆਂ ਦੁਆਰਾ ਪੀਐਸਪੀਸੀਐਲ ਸ਼ਿਕਾਇਤ ਰੈਜੋਲੂਸ਼ਨ ਸਿਸਟਮ ਨੂੰ ਨਿਰੰਤਰ ਨੰਬਰ 1 ਦੁਆਰਾ ਨਿਰਣਾਇਤ ਕੀਤਾ ਗਿਆ ਹੈ,ਆਪਣੀਆਂ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਪੀਐਸਪੀਸੀਐਲ ਦੇ ਨਿਰੰਤਰ ਯਤਨ ਦੇ ਇੱਕ ਹਿੱਸੇ ਵਜੋਂ ਆਉਣ ਵਾਲੇ ਦੋ ਮਹੀਨਿਆਂ ਵਿਚ ਚੋੜਾ ਬਾਜ਼ਾਰ ਲੁਧਿਆਣਾ ਵਿਖੇ ਇੱਕ ਨਵਾਂ ਕਾਲ ਸੈਂਟਰ ਨਵੀਂ ਦਿੱਲੀ ਸਥਿਤ ਆਊਟਸੋਰਸ ਵਿਕਰੇਤਾ ਮੈਸ: ਆਈਸੀਸੀਐਸ ਦੁਆਰਾ 41 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋ ਚੁੱਕਿਆ ਹੈ।


ਚੋੜਾ ਬਾਜ਼ਾਰ ਵਿਖੇ ਇਹ ਸਹੂਲਤ ਮੋਜੂਦਾ ਬਿਜ਼ਲੀ ਕਾਲ ਸੈਂਟਰ ਦੀ ਸਮਰੱਥਾ ਦੀਆਂ 60 ਸੀਟਾਂ ਨੂੰ ਵਧਾ ਕੇ 120 ਸੀਟਾਂ ਹੋ ਚੁੱਕੀਆ ਹਨ,ਹਰ ਸਾਲ ਕਾਲਾਂ ਦੀ ਗਿਣਤੀ ਵਿੱਚ ਵਾਧੇ ਨੂੰ ਪੂਰਾ ਕਰਨ ਲਈ ਮੋਜੂਦਾ 60 ਚੈਨਲਾਂ ਦੀ ਥਾਂ ਤੇ ਹੁਣ ਆਉਣ ਵਾਲੇ 120 ਕਾਲ ਚੈਨਲਾਂ ਤੇ 1912 ਰਾਹੀਂ ਸ਼ਿਕਾਇਤ ਦਰਜ ਕਰਵਾਉਣ ਲਈ ਉਪਲਬਧ ਹੋਣਗੇ, ਜੋ ਪੀਐਸਪੀਸੀਐਲ ਦੇ ਲਗਭਗ ੯੫ ਲੱਖ ਖਪਤਕਾਰ ਨੂੰ ਰਾਹਤ ਪ੍ਰਦਾਨ ਕਰਨਗੇ।

ਇਸ ਨਵੇਂ ਕਾਲ ਸੈਂਟਰ ਰਾਹੀਂ ਨੋਜਵਾਨਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ,ਇੰਜ਼: ਗਰੇਵਾਲ ਨੇ ਅੱਗੇ ਕਿਹਾ ਕਿ ਉਪਰੋਕਤ ਤੋਂ ਇਲਾਵਾ ਸਪਲਾਈ ਅਤੇ ਬਿਲਿੰਗ ਸਬੰਧੀ ਸ਼ਿਕਾਇਤਾਂ ਵਧਾਉਣ ਲਈ ਹੋਰ ਕਈ ਚੈਨਲ ਖਪਤਕਾਰਾਂ ਨੂੰ ਪ੍ਰਦਾਨ ਕੀਤੇ ਗਏ ਹਨ,ਇਸ ਤੋਂ ਇਲਾ ਗ੍ਰਾਹਕ ਟੋਲ ਫ੍ਰੀ ਨੰਬਰ 1800-180-1512 ਤੇ ਮਿਸਡ ਕਾਲ ਕਰਕੇ, 1912 ਤੇ ਐਸਐਮਐਸ “ਕੋਈ ਸਪਲਾਈ ਨਹੀ” ਭੇਜ ਕੇ ਜਾਂ ਐਂਡਰਾਇਡ ਅਤੇ ਆਈਓਐਸ ਮੋਬਾਇਲ ਫੋਨਾਂ ਲਈ ਉਪਲਬਧ ਪੀਐਸਪੀਸੀਐਲ ਮੋਬਾਇਲ ਐਪ ਰਾਹੀਂ ਸ਼ਿਕਾਇਤਾਂ ਦਰਜ ਕਰ ਸਕਦੇ ਹਨ।

ਇੰਜ਼: ਗਰੇਵਾਲ ਨੇ ਅੱਗੇ ਕਿਹਾ ਕਿ ਸਮੇਂ ਦੇ ਨਾਲ ਨਾਲ ਪੀਐਸਪੀਸੀਐਲ ਆਪਣੀਆਂ ਸੇਵਾਵਾਂ ਨੂੰ ਆਧੁਨਿਕ ਬਣਾ ਰਹੀ ਹੈ ਅਤੇ ਹੁਣ ਇਸ ਦਾ ਪਟਿਆਲਾ ਦਾ ਸੋਸ਼ਲ ਮੀਡੀਆ ਕੰਟਰੋਲ ਰੂਮ ਵਾਹਟਸਐਪ ਨੰਬਰ 9646106835, ਫੇਸਬੁੱਕ fb.com/PSPCLPb, ਟਵਿੱਟਰ twittercom/PSPCLPb ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਖਪਤਕਾਰਾਂ ਨਾਲ ਸਰਗਰਮੀ ਨਾਲ 24×7 ਵਿੱਚ ਸ਼ਾਮਲ ਹੈ, ਅਤੇ ਗ੍ਰਾਹਕ ਦੇਖਭਾਲ ਈਮੇਲ 1912@pspcl.in.

ਇੰਜ਼: ਵਰਿੰਦਰਪਾਲ ਸਿੰਘ ਸੈਣੀ, ਮੁੱਖ ਇੰਜ਼ੀਨੀਅਰ ਸੈਂਟਰਲ ਜੋਨ, ਇੰਜ਼:ਸੰਜੀਵ ਪ੍ਰਭਾਕਰ, ਡਿਪਟੀ ਚੀਫ ਇੰਜ਼ੀਨੀਅਰ/ਆਪ੍ਰੇਸ਼ਨ ਵੈਸਟ ਲੁਧਿਆਣਾ, ਇੰਜ਼:ਹਰਜੀਤ ਸਿੰਘ ਗਿੱਲ, ਡਿਪਟੀ ਚੀਫ ਇੰਜ਼ੀਨੀਅਰ ਪੂਰਬੀ ਲੁਧਿਆਣਾ, ਇੰਜ਼: ਸਰਬਜੀਤ ਸਿੰਘ, ਐਸਈ ਸਬ-ਅਰਬਨ ਲੁਧਿਆਣਾ ਅਤੇ ਇੰਜ਼: ਹਿੰਮਤ ਸਿੰਘ ਗੱਲ ਐਸ.ਈ.ਖੰਨਾ ਵੀ ਉਦਘਾਟਨ ਮੌਕੇ ਮੋਜੂਦ ਸਨ,
ਵੱਲੋਂ ਜਾਰੀ ਕੀਤਾ ਗਿਆ ।

ਪੰਜਾਬ ਪੁਲੀਸ ਵੱਲੋਂ ਦੋ ਖਾਲਿਸਤਾਨੀ ਹਥਿਆਰਾਂ ਸਣੇ ਕਾਬੂ ਕਰਨ ਦਾ ਦਾਅਵਾ

ਪੰਜਾਬ ਵਿੱਚ ਅੱਜ ਕਈ ਥਾਵਾਂ ਤੇ ਖੇਤੀ ਆਰਡੀਨੈਂਸਾਂ ਖ਼ਿਲਾਫ਼’ਤੇ ਕੌਮੀ ਮਾਰਗ ਜਾਮ

ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਖੇਤੀ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਤੇ ਵੱਡੇ ਐਕਸ਼ਨ ਸੂਬੇ ਵਿੱਚ ਕਈ ਥਾਵਾਂ ਦੇ ਰੋਸ ਪ੍ਰਦਰਸ਼ਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *