ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਖਿਲਾਫ ਐਫਆਈਆਰ ਵਾਪਸ ਲੈਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਖਿਲਾਫ ਐਫਆਈਆਰ ਵਾਪਸ ਲੈਣ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਖਿਲਾਫ ਐਫਆਈਆਰ ਵਾਪਸ ਲੈਣ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਖਿਲਾਫ ਐਫਆਈਆਰ ਵਾਪਸ ਲੈਣ ਦਾ ਐਲਾਨ

37

AZAD SOCH :-

PATIALA :- ਧਾਰਾ 144 ਦੀ ਉਲੰਘਣਾ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਪਹਿਲਾਂ ਤੋਂ ਦਰਜ ਐਫਆਈਆਰ ਵਾਪਸ ਲੈ ਲਈਆਂ ਜਾਣਗੀਆਂ,ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਬਿੱਲਾਂ ਨੂੰ ਲੈ ਕੇ ਰਾਜ ਵਿੱਚ ਆਵਾਜਾਈ ਨੂੰ ਰੋਕਣ ਜਾਂ ਧਾਰਾ 144 ਦੀ ਉਲੰਘਣਾ ਨਾ ਕਰਨ, ਇਸਦੇ ਨਾਲ ਹੀ ਸਪੱਸ਼ਟ ਕੀਤਾ.

ਕਿ ਧਾਰਾ 144 ਦੀ ਉਲੰਘਣਾ ਕਰਨ ‘ਤੇ ਉਨ੍ਹਾਂ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਜਾਵੇਗਾ ਕਿਉਂਕਿ ਉਹ ਆਪਣੇ ਜੀਵਨ ਲਈ ਲੜ ਰਹੇ ਹਨ,ਅਤੇ ਧਾਰਾ 144 ਦੀ ਉਲੰਘਣਾ ਕਰਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਪਹਿਲਾਂ ਤੋਂ ਦਰਜ ਐਫਆਈਆਰ ਵਾਪਸ ਲੈ ਲਈਆਂ ਜਾਣਗੀਆਂ,ਇੱਕ ਸਵਾਲ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ਆਰਡੀਨੈਂਸ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਰਬਾਦ ਕਰ ਦੇਣਗੇ.

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਦੇ ਕਾਨੂੰਨ ਪੰਜਾਬ ਤੇ ਇਸ ਦੀ ਖੇਤੀ ਨੂੰ ਬਰਬਾਦ ਕਰ ਦੇਣਗੇ, ਜੋ ਇਸ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ,ਇਸ ਤੋਂ ਬਾਅਦ ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਆਰਡੀਨੈਂਸ ਐਮਐਸਪੀ ਨੂੰ ਖਤਮ ਕਰਨ ਦਾ ਰਾਹ ਪੱਧਰਾ ਕਰਨਗੇ, ਜੋ ਪੰਜਾਬ ਦੇ ਨਾਲ ਪੂਰੇ ਦੇਸ਼ ਵਿੱਚ ਤਬਾਹੀ ਮਚਾਏਗੀ।

ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਦੇ ਦਰਵਾਜ਼ੇ ਉੱਤੇ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਜਾਣ ਅਤੇ ਭਰੋਸਾ ਦਿੱਤਾ ਕਿ ਕਾਂਗਰਸ ਉਨ੍ਹਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਨਾਲ ਖੜੇਗੀ,ਪੰਜਾਬ ਵਿੱਚ ਕਈ ਦਿਨ੍ਹਾਂ ਤੋਂ ਇਸ ਖੇਤੀ ਆਰਡੀਨੈਂਸ ਬਿੱਲ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ.

ਪੰਜਾਬ ਦੇ ਕਈ ਜਿਲਿ੍ਹਆਂ ਵਿੱਚ ਵੀਂ ਰੋਸ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਹਨ,ਤਾਂ ਜੋ ਇਸ ਬਿੱਲ ਪਾਸ ਨਾ ਹੋਣ ਦਿੱਤਾ ਜਾਵੇਂ,ਪੰਜਾਬ ਦੇ ਤੋਂ ਇਲਾਵਾਂ ਹਰਿਆਣਾ ਵਿੱਚ ਵੀਂ ਇਸ ਬਿੱਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਅੱਜ ਲੋਕ ਸਭਾ ਵਿੱਚ ਵੀਂ ਇਸ ਬਿੱਲ ਨੂੰ ਲੈਕੇ ਜੋਰਦਾਰ ਬਹਸ਼ ਹੋਈ ਹੈ.

ਇਹ ਵੀ ਪੜ੍ਹੋ:– 

ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਖੇਤੀ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਤੇ ਵੱਡੇ ਐਕਸ਼ਨ ਸੂਬੇ ਵਿੱਚ ਕਈ ਥਾਵਾਂ ਦੇ ਰੋਸ ਪ੍ਰਦਰਸ਼ਨ

ਪ੍ਰਨੀਤ ਕੌਰ ਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਦੁਹਰਾਇਆ

ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ (ਢੀਂਡਸਾ) ਦੇ ਪ੍ਰਧਾਨ ਸੁਖਦੇਵ ਢੀਂਡਸਾ ਦੀ ਕੋਵਿਡ-19 ਰਿਪੋਰਟ ਨੈਗੇਟਿਵ, ਸੰਸਦ ‘ਚ ਭਰਨਗੇ ਹਾਜ਼ਰੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *