ਲੋਕ ਸਭਾ ਮਗਰੋਂ ਅਤੇ ਰਾਜ ਸਭਾ ਵਿੱਚ ਭਾਰੀ ਹੰਗਾਮੇਂ ਵਿੱਚ ਖੇਤੀ ਨਾਲ ਜੁੜੇ ਬਿੱਲ ਪਾਸ ਲੋਕ ਸਭਾ ਮਗਰੋਂ ਅਤੇ ਰਾਜ ਸਭਾ ਵਿੱਚ ਭਾਰੀ ਹੰਗਾਮੇਂ ਵਿੱਚ ਖੇਤੀ ਨਾਲ ਜੁੜੇ ਬਿੱਲ ਪਾਸ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਲੋਕ ਸਭਾ ਮਗਰੋਂ ਅਤੇ ਰਾਜ ਸਭਾ ਵਿੱਚ ਭਾਰੀ ਹੰਗਾਮੇਂ ਵਿੱਚ ਖੇਤੀ ਨਾਲ ਜੁੜੇ ਬਿੱਲ ਪਾਸ

ਲੋਕ ਸਭਾ ਮਗਰੋਂ ਅਤੇ ਰਾਜ ਸਭਾ ਵਿੱਚ ਭਾਰੀ ਹੰਗਾਮੇਂ ਵਿੱਚ ਖੇਤੀ ਨਾਲ ਜੁੜੇ ਬਿੱਲ ਪਾਸ

58

AZAD SOCH :-

NEW DELHI :- ਕੇਂਦਰ ਸਰਕਾਰ ਨੇ ਖੇਤੀਬਾੜੀ ਸੁਧਾਰ ਬਿੱਲ ਲੋਕ ਸਭਾ ਵੱਲੋਂ ਪਾਸ ਕੀਤਾ ਇਸ ਤੋਂ ਬਾਅਦ ਇਹ ਬਿੱਲ ਰਾਜ ਸਭਾ ਵਿੱਚ ਪਾਸ ਕਰ ਦਿੱਤਾ ਹੈ,ਇਸ ਬਿੱਲ ਕਾਰਨ ਰਾਜ ਸਭਾ ਵਿੱਚ ਬਹੁਤ ਹੀ ਹੰਗਾਮਾਂ ਹੋਇਆਂ,ਕੇਂਦਰ ਸਰਕਾਰ ਦੁਆਰਾ ਰਾਜ ਸਭਾ ਵਿਚ ਪੇਸ਼ ਕੀਤੇ ਗਏ ਤਿੰਨ ਬਿੱਲ, ਕਿਸਾਨ ਉਤਪਾਦਨ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਬਿੱਲ, 2020, ਕਿਸਾਨੀ (ਸਸ਼ਕਤੀਕਰਣ ਅਤੇ ਸੁਰੱਖਿਆ) ਬਿੱਲ, ਰਾਜ ਕੀਮਤਾਂ ਵਿਚ ਅਸ਼ੋਰੈਂਸ ਅਤੇ ਖੇਤੀਬਾੜੀ ਸੇਵਾਵਾਂ ਬਿੱਲ, 2020 ‘ਤੇ ਇਕ ਆਵਾਜ਼ ਵੋਟ ਨਾਲ ਪਾਸ ਹੋ ਗਿਆ ਹੈ।

ਇਸ ਦੇ ਨਾਲ ਹੀ ਲੰਬੀ ਬਹਿਸ ਤੋਂ ਬਾਅਦ ਇਹ ਦੋ ਬਿੱਲ ਪਾਸ ਹੋਏ ਹਨ,ਰਾਜ ਸਭਾ ‘ਚ ਵਿਰੋਧੀ ਪਾਰਟੀਆਂ ਵਲੋਂ ਇਨ੍ਹਾਂ ਬਿੱਲਾਂ ਦਾ ਤਿੱਖਾ ਵਿਰੋਧ ਵੀ ਕੀਤਾ ਗਿਆ,ਰਾਜ ਸਭਾ ‘ਚ ਹੰਗਾਮਾ ਇੰਨਾ ਵੱਧ ਗਿਆ ਕਿ ਕਾਰਵਾਈ ਨੂੰ ਇੱਕ ਵਾਰ ਮੁਲਤਵੀ ਵੀ ਕਰਨਾ ਪਿਆ,ਉਧਰ, ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਬਿੱਲੇ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ,ਰਾਜਸਭਾ ਵਿਚ ਇਨ੍ਹਾਂ ਬਿੱਲਾਂ ਉੱਤੇ ਚਰਚਾ ਦੌਰਾਨ ਵਿਰੋਧੀ ਪਾਰਟੀਆਂ ਨੇ ਜਮ੍ਹ ਕੇ ਵਿਰੋਧ ਕੀਤਾ।

ਕਾਂਗਰਸ ਦੇ MP Partap Singh Bajwa ਨੇ ਤਿੰਨੇ ਬਿੱਲਾਂ ਦਾ ਤਿੱਖਾ ਵਿਰੋਧ

ਟੀਐਮਸੀ ਸਾਂਸਦ ਡੇਰੇਕ ਨੇ ਉੱਪਸਭਾਪਤੀ ਹਰੀਵੰਸ਼ ਸਾਹਮਣੇ ਰੂਲ ਬੁੱਕ ਫਾੜ ਦਿੱਤੀ,ਹੰਗਾਮਾ ਵੱਧਦਾ ਵੇਖ ਸਦਨ ਦੇ ਕਾਰਵਾਈ ਨੂੰ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ,ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਨੇ ਕਿਹਾ ਕਿ ਇਸ ਬਿੱਲ ਦੇ ਜਰੀਏ ਕਿਸਾਨਾਂ ਨੂੰ ਪੂੰਜੀਪਤੀਆਂ ਦੇ ਹੱਥਾਂ ਵਿਚ ਸੌਪਣ ਦਾ ਕੰਮ ਕੀਤਾ ਜਾ ਰਿਹਾ ਹੈ,ਇਹ ਇਕ ਕਾਲਾ ਕਾਨੂੰਨ ਹੈ ਜਿਸ ਦਾ ਮੈਂ ਆਮ ਆਦਮੀ ਪਾਰਚੀ ਵੱਲੋਂ ਵਿਰੋਧ ਕਰਦਾ ਹਾਂ।

ਸ਼ਿਵਸੈਨਾ ਦੇ ਸਾਂਸਦ ਸੰਜੇ ਰਾਊਤ ਨੇ ਕਿਹਾ ਕਿ ਦੇਸ਼ ਵਿਚ 70 ਫੀਸਦੀ ਲੋਕ ਖੇਤੀ ਨਾਲ ਜੁੜੇ ਹਨ,ਪੂਰੇ ਲਾਕਡਾਊਨ ਵਿਚ ਕਿਸਾਨ ਹੀ ਕੰਮ ਕਰ ਰਹੇ ਸਨ,ਸਰਕਾਰ ਭਰੋਸਾ ਦੇ ਸਕਦੀ ਹੈ ਕਿ ਬਿੱਲ ਦੇ ਪਾਸ ਹੋਣ ਤੋਂ ਬਾਅਦ ਕਿਸਾਨਾਂ ਦਾ ਆਮਦਨ ਦੁਗਣੀ ਹੋ ਜਾਵੇਗੀ ਅਤੇ ਅੱਗੇ ਦੇਸ਼ ਵਿਚ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ।

ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਨਰੇਸ਼ ਗੁਜਰਾਲ ਨੇ ਕਿਹਾ ਕਿ ਬਿੱਲ ਨੂੰ ਪਹਿਲਾ ਸੈਲੇਕਟ ਕਮੇਟੀ ਕੋਲ ਭੇਜਿਆ ਜਾਵੇ,ਜੋ ਹਿੱਤ ਧਾਰਕ ਹਨ, ਉਨ੍ਹਾਂ ਨੂੰ ਪਹਿਲਾਂ ਸੁਣਿਆ ਜਾਵੇ,ਨਰੇਸ਼ ਗੁਜਰਾਲ ਨੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਅਤੇ ਕਿਹਾ ਸਰਕਾਰ ਨੂੰ ਕਿਸਾਨਾਂ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ।

ਇਹ ਵੀ ਪੜ੍ਹੋ: –

ਬਾਦਲਾਂ ਦੇ ਘਰ ਅੱਗੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਦਾ ਅੰਤਿਮ ਸੰਸਕਾਰ 20 ਸਤੰਬਰ ਨੂੰ ਕਿਸਾਨ ਦੇ ਪਰਿਵਾਰ ਨੂੰ ਤਿੰਨ ਲੱਖ ਦਾ ਮੁਆਵਜ਼ਾ,ਸਰਕਾਰੀ ਨੌਕਰੀ ਦਾ ਭਰੋਸਾ

ਕਿਸਾਨ ਜੱਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *