ਅਮਰਗੜ੍ਹ ਚ ਵੱਖ-2 ਸੰਗਠਨਾਂ ਨੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਧਰਨੇ ਅਤੇ ਰੋਸ ਪ੍ਰਦਰਸ਼ਨ ਅਮਰਗੜ੍ਹ ਚ ਵੱਖ-2 ਸੰਗਠਨਾਂ ਨੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਧਰਨੇ ਅਤੇ ਰੋਸ ਪ੍ਰਦਰਸ਼ਨ

Live Clock Date

Your browser is not supported for the Live Clock Timer, please visit the Support Center for support.
ਅਮਰਗੜ੍ਹ ਚ ਵੱਖ-2 ਸੰਗਠਨਾਂ ਨੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ

ਅਮਰਗੜ੍ਹ ਚ ਵੱਖ-2 ਸੰਗਠਨਾਂ ਨੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ

44

AZAD SCOH :-

ਅਮਰਗੜ੍ਹੑ 25 ਸਤੰਬਰ :- ਅਮਰਗੜ੍ਹ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਅੱਜ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਵੱਖ-2 ਸਿਆਸੀ ਪਾਰਟੀਆਂ ਸਮੇਤ ਕਿਸਾਨ ਜੱਥੇਬੰਦੀਆਂ ਵੱਲੋਂ ਅਮਰਗੜ੍ਹ ਵਿੱਚ ਧਰਨੇ ਅਤੇ ਪ੍ਰਦਰਸ਼ਨ ਕੀਤੇ ਗਏ,ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ, ਬਹੁਜਨ ਸਮਾਜ ਪਾਰਟੀ, ਵਪਾਰ ਮੰਡਲ ਜ਼ਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਅਤੇ ਕਿਸਾਨ ਜੱਥੇਬੰਦੀਆਂ ਨੇ ਜਿੱਥੇ ਵੱਖੑ2 ਥਾਵਾਂ ਤੇ ਅਪਣਾੑਆਪਣਾ ਰੋਸ ਧਰਨਾ ਲਗਾਇਆ ਗਿਆ।

ਉਸਦੇ ਨਾਲ ਹੀ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅੱਜ ਪੰਜਾਬ ਬੰਦ ਦੇ ਸਬੰਧੀ ਅਮਰਗੜ੍ਹ ਵਿੱਚ ਕੋਈ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨ ਦੀ ਜਾਣਕਾਰੀ ਨਹੀਂ ਮਿਲੀ,ਬਸਪਾ ਪਾਰਟੀ ਵੱਲੋਂ ਅਮਰਗੜ੍ਹ ਦੇ ਨਵੇਂ ਬੱਸ ਅੱਡੇ ਵਿੱਚ ਧਰਨਾ ਦਿੰਦਿਆਂ ਕਿਸਾਨੀ ਸੰਘਰਸ਼ ਨੂੰ ਹਮਾਇਤ ਦਿੱਤੀ ਗਈ।

ਇਹ ਵੀ ਪੜ੍ਹੋ:– ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ ‘ਚ ਕਿਸਾਨ ਸਮਰੱਥਕਾ ਦਾ ਆਇਆ ਹੜ੍ਹ ਨੋਜਵਾਨ ਪੁਹੰਚੇ ਭਾਰੀ ਤਾਦਾਦ ‘ਚ

ਇਸ ਮੌਕੇ ਸੰਬੋਧਨ ਕਰਦਿਆਂ ਬਸਪਾ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਗਿਣੀ ਮਿੱਥੀ ਰਣਨੀਤੀ ਤਹਿਤ ਇਕ ਇਕ ਕਰਕੇ ਸਾਰੇ ਵਰਗਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਅਤੇ ਵੱਡੇ ਵਪਾਰੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕਿਸਾਨੀ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ,ਇਸ ਮੌਕੇ ਗੁਰਮੀਤ ਸਿੰਘ ਚੋਬਦਾਰਾਂ, ਤਾਰਾ ਸਿੰਘ ਰੋਹੀੜਾ ਹਲਕਾ ਪ੍ਰਧਾਨ,ਨੌਜਵਾਨ ਦਲਿਤ ਆਗੂ ਜਿੰਦਰ ਸਿੰਘ ਮੰਨਵੀ, ਜੋਗਾ ਸਿੰਘ ਲਾਂਗੜੀਆਂ।

ਮੱਘਰ ਸਿੰਘ ਰੋਡੀਵਾਲ, ਗੁਰਬਖਸ਼ ਸਿੰਘ ਬਨਭੌਰਾ , ਦਾਨ ਸਿੰਘ ਕੁੱਪ ਖ਼ੁਰਦ, ਹਰਬੰਸ ਸਿੰਘ ਭੁਮਸੀ, ਗੁਰਪ੍ਰੀਤ ਸਿੰਘ ਨਾਰੀਕੇ, ਬੱਗਾ ਸਿੰਘ ਮਾਣਕ ਅਮਰਗੜ੍ਹ, ਸੱਤਪਾਲ ਸਿੰਘ ਸੱਤੀ, ਬਹਾਦਰ ਸਿੰਘ ਝੱਲ, ਬੇਅੰਤ ਸਿੰਘ ਰਾਮਪੁਰ ਛੰਨਾ ਆਦਿ ਹਾਜ਼ਰ ਸਨ,ਇਸੇ ਤਰਾਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿੱਚ ਚੌਦਾਂ ਮੋੜ ਅਮਰਗੜ੍ਹ ਵਿਖੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਵੱਡਾ ਇਕੱਠ ਕਰਕੇ ਧਰਨਾ ਅਤੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਹ ਵੀ ਪੜ੍ਹੋ:– ਪੰਜਾਬ ਵਿੱਚ ਬਾਜ਼ਾਰਾਂ ਤੇ ਸੜਕਾਂ ਤੇ ਸਨਾਟਾ ਛਾਇਆ,ਸੂਬੇ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਨੂੰ ਲੈਕੇ ਲੋਕਾਂ ਵੱਲੋਂ ਜਬਰਦਸਤ ਹੁੰਗਾਰਾ

ਇਸ ਧਰਨੇ ਦੌਰਾਨ ਮਨਜਿੰਦਰ ਸਿੰਘ ਬਾਵਾ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ, ਜਸਵਿੰਦਰ ਸਿੰਘ ਦੱਦੀ ਯੂਥ ਆਗੂ, ਸਰਕਲ ਅਮਰਗੜ੍ਹ ਦੇ ਪ੍ਰਧਾਨ ਮਨਜਿੰਦਰ ਸਿੰਘ ਮਨੀ ਲਾਂਗੜੀਆਂ, ਸਰਪੰਚ ਰਜਿੰਦਰ ਸਿੰਘ ਟੀਨਾ ਨੰਗਲ, ਸੰਮਤੀ ਮੈਂਬਰ ਹਰਭਜਨ ਸਿੰਘ ਅਲੀਪੁਰ, ਲਖਵਿੰਦਰ ਸਿੰਘ ਲੱਖਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਅਮਰਗੜ੍ਹ, ਸਰਪੰਚ ਮਨੋਹਰ ਲਾਲ ਚੌਦਾਂ, ਸੁਰਜੀਤ ਸਿੰਘ ਧਾਲੀਵਾਲ ਅਮਰਗੜ੍ਹ, ਸਰਪੰਚ ਪਰਮਜੀਤ ਸਿੰਘ ਬਾਗੜੀਆਂ।

ਇਸੇ ਤਰਾਂ ਹੀ ਵਪਾਰ ਮੰਡਲ ਅਮਰਗੜ੍ਹ ਵਲੋਂ ਖੇਤੀ ਆਰਡੀਨੈਂਸਾਂ ਵਿਰੁੱਧ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਬਾਬਾ ਗਿਆਨ ਦਾਸ ਦੇ ਨਜ਼ਦੀਕ ਇੱਕ ਇਸ ਰੋਸ ਮਾਰਚ ਕੀਤਾ ਗਿਆ,ਇਸ ਮੌਕੇ ਸਮਾਜ ਸੇਵੀ ਸੁਖਜਿੰਦਰ ਸਿੰਘ ਬਾਜਵਾ ਵਲੋਂ ਇਨ੍ਹਾਂ ਆਰਡੀਨੈਂਸਾਂ ਦੇ ਹੋਣ ਵਾਲੇ ਸੰਭਾਵੀ ਨੁਕਸਾਨਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ:– ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ ‘ਚ ਕਿਸਾਨ ਸਮਰੱਥਕਾ ਦਾ ਆਇਆ ਹੜ੍ਹ ਨੋਜਵਾਨ ਪੁਹੰਚੇ ਭਾਰੀ ਤਾਦਾਦ ‘ਚ

ਇਸ ਮੌਕੇ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ,ਸਵਰਨਜੀਤ ਸਿੰਘ ਐਮ।ਡੀ ਦਸਮੇਸ਼ ਮਕੈਨੀਕਲ ਵਰਕਸ, ਰੋਸ਼ੀ ਤੁਲੇਵਾਲ, ਹਰਸ਼ ਸਿੰਗਲਾ, ਆੜ੍ਹਤੀ ਪਰਮਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਮਾਇਤੀ ਹਾਜ਼ਰ ਹੋਏ,ਇਸ ਤਰਾਂ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਨਾਭਾੑਮਲੇਰਕੋਟਲਾ ਸੜਕ ਉੱਪਰ ਪਿੰਡ ਤੋਲੇਵਾਲ ਵਿਖੇ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਨਵੇਂ ਲੇਬਰ ਬਿੱਲ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਦੁਆਰਾ ਇਹ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ,ਇਸ ਮੌਕੇ ਜਗਤਾਰ ਸਿੰਘ ਤੋਲੇਵਾਲ , ਦਰਸ਼ਨ ਸਿੰਘ ਹਥੋਆ,ਬੇਅੰਤ ਸਿੰਘ ਸਰਪੰਚ ਤੋਲੇਵਾਲ, ਕਰਨੈਲ ਸਿੰਘ ਤੋਲੇਵਾਲ , ਭੀਮ ਸਿੰਘ ਤੋਲੇਵਾਲ, ਹਰਬੰਸ ਸਿੰਘ ਤੋਲੇਵਾਲ, ਜਗਸੀਰ ਸਿੰਘ ਪੰਚਾਇਤ ਮੈਂਬਰ ਤੋਲੇਵਾਲ, ਕਿਰਨਜੀਤ ਕੌਰ , ਮਾਇਆ ਦੇਵੀ, ਜਸਵੰਤ ਕੌਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:

ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਟਰੈਕ ਜਾਮ ਕਰਨੇ ਸ਼ੁਰੂ ਕੀਤੇ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਲਾਨਾ ਵਿਸ਼ਾਲ ਖ਼ੂਨਦਾਨ ਕੈਂਪ 28 ਸਤੰਬਰ ਨੂੰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *