ਪੰਜਾਬ ਵਿੱਚ ਬਾਜ਼ਾਰਾਂ ਤੇ ਸੜਕਾਂ ਤੇ ਸਨਾਟਾ ਛਾਇਆ,ਸੂਬੇ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਪੰਜਾਬ ਵਿੱਚ ਬਾਜ਼ਾਰਾਂ ਤੇ ਸੜਕਾਂ ਤੇ ਸਨਾਟਾ ਛਾਇਆ,ਸੂਬੇ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਬਾਜ਼ਾਰਾਂ ਤੇ ਸੜਕਾਂ ਤੇ ਸਨਾਟਾ ਛਾਇਆ,ਸੂਬੇ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਨੂੰ ਲੈਕੇ ਲੋਕਾਂ ਵੱਲੋਂ ਜਬਰਦਸਤ ਹੁੰਗਾਰਾ

ਪੰਜਾਬ ਵਿੱਚ ਬਾਜ਼ਾਰਾਂ ਤੇ ਸੜਕਾਂ ਤੇ ਸਨਾਟਾ ਛਾਇਆ,ਸੂਬੇ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਨੂੰ ਲੈਕੇ ਲੋਕਾਂ ਵੱਲੋਂ ਜਬਰਦਸਤ ਹੁੰਗਾਰਾ

35

AZAD SOCH :-

PATIALA :- ਅੱਜ ਜਾਨੀ 25 ਸਤੰਬਰ ਦਿਨ ਸ਼ੁੱਕਰਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ,ਅੱਜ ਪੂਰੇ ਪੰਜਾਬ ਵਿੱਚ ਬੰਦ ਅਸਰ ਦੇਖ ਨੂੰ ਮਿਲੀਆਂ ਹੈ, ਸੂਬੇ ਦੇ ਕਿਸਾਨਾ ਅਤੇ ਕਿਸਾਨ ਜੱਥੇਬੰਦੀਆਂ ਨੂੰ ਇਸ ਖੇਤੀ ਬਿੱਲਾਂ ਦੇ ਪ੍ਰਤੀ ਬਹੁਤ ਹੀ ਰੋਸ ਹੈ, ਜਿਸ ਕਾਰਨ ਅੱਜ ਪੰਜਾਬ ਬੰਦ ਦੇਖਣ ਮਿਲੀਆਂ ਹੈ, ਇਸ ਦੇ ਨਾਲ ਅੱਜ ਪੰਜਾਬ ਵਿੱਚ ਸੜਕਾਂ,ਬੱਸਾਂ,ਰੇਲ ਗੱਡੀਆਂ ਤੇ ਹੋਰ ਕਈ ਅਧਾਰੇ ਬੰਦ ਹਨ, ਇਸ ਦੇ ਨਾਲ ਹੀ ਅੱਜ ਖੇਤੀ ਬਿੱਲਾਂ ਦੇ ਵਿਰੋਧ ਨੂੰ ਲੈ ਕੇ ਪੰਜਾਬ ਵਿਚ ਕਿਸਾਨਾਂ ਦੇ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

31 ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਵੇਰੇ 9 ਵਜੇ ਤੋਂ ਹੀ ਧਰਨਾ ਲਗਾ ਦਿੱਤਾ,ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਦੁਕਾਨਾਂ ਬੰਦ ਰਹੀਆ, ਬਾਜ਼ਾਰਾਂ ਤੇ ਸੜਕਾਂ ਤੇ ਸਨਾਟਾ ਛਾਇਆ ਹੋਇਆ ਹੈ,ਸਿਰਫ ਪੰਜਾਬ ਦੇ ਮੁਖ ਥਾਵਾਂ ਤੇ ਕਿਸਾਨਾਂ ਦੇ ਪ੍ਰਦਰਸ਼ਨ ਹੀ ਦਿਖਾਈ ਦੇ ਰਹੇ ਹਨ,ਕਿਸਾਨ ਸੰਗਠਨਾਂ ਵਲੋਂ ਦਿੱਤੇ ਸੱਦੇ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ,ਆੜ੍ਹਤੀਏ, ਮਜ਼ਦੂਰਾਂ, ਕਲਾਕਾਰਾਂ, ਗਾਇਕਾਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਸਭ ਮਤਭੇਦਾਂ ਤੋਂ ਉੱਪਰ ਉੱਠ ਕੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਗਈ ਹੈ।

ਬਰਨਾਲਾ ਸ਼ਹਿਰ ਮੁਕੰਮਲ ਬੰਦ ਹੋਣ ਦੇ ਨਾਲ ਨਾਲ ਬਰਨਾਲਾ ਤੋਂ ਮੋਗਾ, ਲੁਧਿਆਣਾ, ਚੰਡੀਗੜ੍ਹ, ਬਠਿੰਡਾ ਮਾਨਸਾ ਸਾਰੇ ਮਾਰਗ ਧਰਨਾ ਲਗਾ ਕੇ ਜਾਮ ਕੀਤੇ ਗਏ ਹਨ,ਕਿਸਾਨਾਂ ਦਾ ਸੰਘਰਸ਼ ਪੰਜਾਬ ਬੰਦ ਤੱਕ ਹੀ ਨਹੀਂ ਰੁਕੇਗਾ,ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿੱਲੀ ਵੱਲ ਵੀ ਕੂਚ ਕਰ ਸਕਦੇ ਹਨ।

ਇਹ ਵੀ ਪੜ੍ਹੋ:ਖੇਤੀਬਾੜੀ ਬਿੱਲ ਖਿਲਾਫ ਸੜਕਾਂ ਤੇ ਆਏ ਕਿਸਾਨ ਅਤੇ ਕਿਸਾਨ ਜੱਥੇਬੰਦੀਆਂ ਸਿਆਸੀ ਅਤੇ ਪੰਜਾਬ ਦੇ ਹਰ ਕਲਾਕਾਰ ਦੀ ਹਮਾਇਤ ਮਿਲ ਰਹੀ ਹੈ

ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਇਸ ਦੇ ਸਫਲ ਹੋਣ ਦੀਆਂ ਲਗਾਤਾਰ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ,ਹਰਿਆਣਾ ਦੇ ਕਿਸਾਨਾਂ ਨੇ ਖੇਤੀਬਾੜੀ ਬਿੱਲਾਂ ਦਾ ਸਖਤ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਨੂੰ ਬਿੱਲ ਵਾਪਸ ਲੈਣ ਲਈ ਕਿਹਾ ਅਤੇ ਸੰਘਰਸ਼ ਤੇਜ ਕਰਨ ਦੀ ਚਿਤਾਵਨੀ ਦਿੱਤੀ,ਅੱਜ ਰੇਲਾਂ ਤੋਂ ਇਲਾਵਾ, ਸਰਕਾਰੀ-ਪ੍ਰਾਈਵੇਟ ਬੱਸਾਂ,ਆਮ ਟਰੈਫਿਕ ਹੀ ਬੰਦ ਨਹੀਂ, ਸਗੋਂ ਥਾਂ-ਥਾਂ ਉਤੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਹੋਰ ਧਿਰਾਂ ਵਲੋਂ ਇਕਮਿਕ ਹੋਕੇ ਕਿਸਾਨ ਅੰਦੋਲਨ ਜ਼ਿੰਦਾਬਾਦ ਕਿਹਾ ਜਾ ਰਿਹਾ ਹੈ।

ਕਿਸਾਨਾਂ ਲਈ ਕੱਲ੍ਹ ਜਿੱਥੇ ਗੁਰੂ ਦੇ ਲੰਗਰ ਲਿਆ ਵਰਤਾਏ ਗਏ,ਇਸ ਦੌਰਾਨ ਖ਼ਾਲਸਾ ਏਡ ਵੱਲੋਂ ਵੀ ਵੱਡੀ ਗਿਣਤੀ ਵਿਚ ਸਿੰਘਾਂ ਨੇ ਫਰੂਟ ਅਤੇ ਹੋਰ ਪਦਾਰਥਾਂ ਦੇ ਲੰਗਰ ਲਿਆ ਵਰਤਾਉਣੇ ਸ਼ੁਰੂ ਕਰ ਦਿੱਤੇ ਹਨ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ ਸ਼੍ਰੋਮਣੀ ਕਮੇਟੀ ਦਫ਼ਤਰ ਬੰਦ ਰੱਖੇ ਗਏ।

ਇਹ ਵੀ ਪੜ੍ਹੋ:

ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਟਰੈਕ ਜਾਮ ਕਰਨੇ ਸ਼ੁਰੂ ਕੀਤੇ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਲਾਨਾ ਵਿਸ਼ਾਲ ਖ਼ੂਨਦਾਨ ਕੈਂਪ 28 ਸਤੰਬਰ ਨੂੰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *