ਖੇਤੀਬਾੜੀ ਬਿੱਲ ਖਿਲਾਫ ਸੜਕਾਂ ਤੇ ਆਏ ਕਿਸਾਨ ਅਤੇ ਕਿਸਾਨ ਜੱਥੇਬੰਦੀਆਂ ਸਿਆਸੀ ਅਤੇ ਪੰਜਾਬ ਖੇਤੀਬਾੜੀ ਬਿੱਲ ਖਿਲਾਫ ਸੜਕਾਂ ਤੇ ਆਏ ਕਿਸਾਨ ਅਤੇ ਕਿਸਾਨ ਜੱਥੇਬੰਦੀਆਂ ਸਿਆਸੀ ਅਤੇ ਪੰਜਾਬ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਖੇਤੀਬਾੜੀ ਬਿੱਲ ਖਿਲਾਫ ਸੜਕਾਂ ਤੇ ਆਏ ਕਿਸਾਨ ਅਤੇ ਕਿਸਾਨ ਜੱਥੇਬੰਦੀਆਂ ਸਿਆਸੀ ਅਤੇ ਪੰਜਾਬ

ਖੇਤੀਬਾੜੀ ਬਿੱਲ ਖਿਲਾਫ ਸੜਕਾਂ ਤੇ ਆਏ ਕਿਸਾਨ ਅਤੇ ਕਿਸਾਨ ਜੱਥੇਬੰਦੀਆਂ ਸਿਆਸੀ ਅਤੇ ਪੰਜਾਬ ਦੇ ਹਰ ਕਲਾਕਾਰ ਦੀ ਹਮਾਇਤ ਮਿਲ ਰਹੀ ਹੈ

52

AZAD SOCH :-

PATIALA :- ਪੰਜਾਬ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਦੁਆਰਾ ਅੱਜ ਪੂਰੇ ਸੂਬੇ ਵਿੱਚ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ,ਜਿਸ ਕਾਰਨ ਬੰਦ ਨੂੰ ਲੈਕੇ ਪੂਰਾ ਸਮਰਥਨ ਮਿਲੀਆਂ ਹੈ,ਇਸ ਸਮੇਂ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਬੰਦ ਨੂੰ ਲੈਕੇ ਜਾਣਕਾਰੀ ਪ੍ਰਪਾਤ ਹੋ ਰਹੀ ਹੈ,ਰੇਲ ਆਵਾਜਾਈ ਬੰਦ ਹੈ, ਬੱਸਾਂ, ਬਜ਼ਾਰ ਆਦਿ ਸਭ ਬੰਦ ਹਨ,ਇਸ ਦੇ ਨਾਲ ਹੀ ਪੰਜਾਬ ਦੇ ਭਾਰਤੀ ਕਿਸਾਨ ਯੂਨੀਅਨ ਸਮੇਤ ਵੱਖੑਵੱਖ 31 ਕਿਸਾਨ ਜਥੇਬੰਦੀਆਂ ਸ਼ਾਮਲ ਹਨ।

ਇਸ ਦੇ ਨਾਲ ਹੀ ਪ੍ਰਦਰਸ਼ਨ ਨੂੰ ਸਿਆਸੀ ਪਾਰਟੀਆਂ ਸਣੇ ਪੰਜਾਬ ਦੇ ਹਰ ਕਲਾਕਾਰ ਦੀ ਹਮਾਇਤ ਮਿਲ ਰਹੀ ਹੈ,ਕਿਸਾਨੀ ਜਥੇਬੰਦੀਆਂ ਨੂੰ ਕਾਂਗਰਸ, ਰਾਜਦ, ਸਮਾਜਵਾਦੀ ਪਾਰਟੀ, ਅਕਾਲੀ ਦਲ, ਆਪ, ਟੀਐਮਸੀ ਸਮੇਤ ਕਈ ਰਾਜਨੀਤਕ ਪਾਰਟੀਆਂ ਦਾ ਵੀ ਸਮਰਥਨ ਮਿਲਿਆ ਹੈ,ਇਸ ਦੇ ਨਾਲ ਹੀ ਕਿਸਾਨ ਰੇਲਵੇ ਟਰੈਕ ‘ਤੇ ਡਟ ਕੇ ਬੈਠੇ ਹਨ ਤੇ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ:– ਅਕਾਲੀ ਸਰਕਾਰ ਦੇ ਸਮੇਂ ਹਲਕੇ’ਚ ਬਣੀਆਂ ਖੇਡ ਗਰਾਊਡਾ ਕਮ ਪਾਰਕਾਂ’ਤੇ ਖ਼ਰਚੇ ਕਰੋੜਾਂ ਰੁਪਏ ਉਪਰ Capt. Sandeep Sandhu ਨੇ ਸਵਾਲ ਉਠਾਏ

ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ,ਬੀਬੀਆਂ ਵੱਲੋਂ 24 ਸਤੰਬਰ ਤੋਂ ਸ਼ੁਰੂ ਕੀਤਾ ਤਿੰਨ ਦਿਨਾਂ ਰੇਲ ਰੋਕੋ ਅੰਦੋਲਨ ਜਾਰੀ ਹੈ,ਫ਼ਿਰੋਜ਼ਪੁਰ ਵਿਖੇ ਰੇਲਵੇ ਟਰੈਕ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤੇ ਟੈਂਟ ਲਗਾ ਕੇ ਰੇਲਵੇ ਰੇਲ ਉੱਤੇ ਪੱਕੇ ਡੇਰੇ ਲਗਾ ਦਿੱਤੇ ਹੋਏ ਹਨ,ਇਸ ਰੇਲ ਰੋਕੋ ਅੰਦੋਲਨ ਨੂੰ ਪੰਜਾਬ ਦੇ ਸਾਰੇ ਵਰਗਾਂ ਜਿਵੇਂ ਕਿਸਾਨਾਂ, ਮਜ਼ਦੂਰਾਂ, ਗੌਰਮਿੰਟ ਟੀਚਰ ਯੂਨੀਅਨ, ਖੇਤੀਬਾੜੀ ਮੁਲਾਜ਼ਮ ਯੂਨੀਅਨ, ਜਨਤਕ ਜਥੇਬੰਦੀਆਂ, ਦੋਧੀ ਯੂਨੀਅਨ, ਟੈਕਸੀ ਯੂਨੀਅਨ, ਆੜ੍ਹਤੀ ਐਸੋਸੀਏਸ਼ਨਾਂ, ਮੁਨੀਮ ਤੇ ਪੱਲੇਦਾਰਾਂ ਯੂਨੀਅਨ ਦਾ ਭਰਪੂਰ ਸਮਰਥਨ ਤੇ ਸਹਿਯੋਗ ਮਿਲ ਰਿਹਾ ਹੈ।

ਫ਼ਿਰੋਜ਼ਪੁਰ ਵਿਖੇ ਰੇਲਵੇ ਟਰੈਕ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤੇ ਟੈਂਟ ਲਗਾ ਕੇ ਰੇਲਵੇ ਰੇਲ ਉੱਤੇ ਪੱਕੇ ਡੇਰੇ ਲਗਾ ਦਿੱਤੇ ਹੋਏ ਹਨ,ਇਸ ਰੇਲ ਰੋਕੋ ਅੰਦੋਲਨ ਨੂੰ ਪੰਜਾਬ ਦੇ ਸਾਰੇ ਵਰਗਾਂ ਜਿਵੇਂ ਕਿਸਾਨਾਂ, ਮਜ਼ਦੂਰਾਂ, ਗੌਰਮਿੰਟ ਟੀਚਰ ਯੂਨੀਅਨ, ਖੇਤੀਬਾੜੀ ਮੁਲਾਜ਼ਮ ਯੂਨੀਅਨ, ਜਨਤਕ ਜਥੇਬੰਦੀਆਂ, ਦੋਧੀ ਯੂਨੀਅਨ, ਟੈਕਸੀ ਯੂਨੀਅਨ, ਆੜ੍ਹਤੀ ਐਸੋਸੀਏਸ਼ਨਾਂ, ਮੁਨੀਮ ਤੇ ਪੱਲੇਦਾਰਾਂ ਯੂਨੀਅਨ ਦਾ ਭਰਪੂਰ ਸਮਰਥਨ ਤੇ ਸਹਿਯੋਗ ਮਿਲ ਰਿਹਾ ਹੈ।


ਇਹ ਵੀ ਪੜ੍ਹੋ:– ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕਿਹਾ ਕਿ ਸਾਰੇ ਇਕਜੁੱਟ ਹੋਣ ਮੈਂ ਅਗਵਾਈ ਕਰਾਂਗਾ

ਇਸ ਦੇ ਨਾਲ ਹੀ ਹਰਿਆਣਾ ਵਿੱਚ ਲਗਾਤਾਰ ਇਸ ਖੇਤੀ ਬਿੱਲਾਂ ਦਾ ਵਿਰੋਧ ਹੋ ਰਿਹਾ ਹੈ, ਇਸ ਕਾਰਨ ਅੱਜ ਹਰਿਆਣਾ ਵਿੱਚ ਬੰਦ ਦਾ ਅਸਰ ਵੇਖੀਆਂ ਜਾ ਸਕਦਾ ਹੈ,ਅੰਬਾਲੇ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਦੀ ਜਥੇਬੰਦੀ ਵੱਲੋਂ ਸਖਤ ਨਿਖੇਧੀ ਕੀਤੀ ਜਾਂਦੀ ਹੈ,ਭਾਜਪਾ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੂੰ ਆਰਡੀਨੈਂਸਾਂ ਦੇ ਹੱਕ ਵਿਚ ਵੋਟ ਪਾਉਣ ਲਈ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ।

ਜਾਵੇਗਾ ਤੇ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਕਿਸਾਨ ਬਿੱਲ ਦੇ ਵਿਰੋਧ ਵਿੱਚ 24 ਤੋਂ 26 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਕੀਤਾ ਹੈ,ਕਿਸਾਨ ਰੇਲਵੇ ਟ੍ਰੈਕਾਂ ‘ਤੇ ਟੈਂਟ ਲਾ ਕੇ ਬੈਠੇ ਹਨ, ਇਸ ਸਮੇਂ ਲੱਖਾਂ ਦੀ ਗਿਣਤੀ ਵਿੱਚ ਲੋਕ ਸੜਕਾਂ ਤੇ ਆ ਗਏ ਹਨ, ਰੇਲ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ।

ਇਹ ਵੀ ਪੜ੍ਹੋ:– 

ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਟਰੈਕ ਜਾਮ ਕਰਨੇ ਸ਼ੁਰੂ ਕੀਤੇ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਲਾਨਾ ਵਿਸ਼ਾਲ ਖ਼ੂਨਦਾਨ ਕੈਂਪ 28 ਸਤੰਬਰ ਨੂੰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *