ਮੇਜਰ ਦੇ ਵਿਹੜੇ ਵਿੱਚ ਇਕ ਹੋਰ ਜਰੂਰਤਮੰਦ ਲੜਕੀ ਦਾ ਵਿਆਹ AZAD SOCH ਮੇਜਰ ਦੇ ਵਿਹੜੇ ਵਿੱਚ ਇਕ ਹੋਰ ਜਰੂਰਤਮੰਦ ਲੜਕੀ ਦਾ ਵਿਆਹ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਮੇਜਰ ਦੇ ਵਿਹੜੇ ਵਿੱਚ ਇਕ ਹੋਰ ਜਰੂਰਤਮੰਦ ਲੜਕੀ ਦਾ ਵਿਆਹ

ਮੇਜਰ ਦੇ ਵਿਹੜੇ ਵਿੱਚ ਇਕ ਹੋਰ ਜਰੂਰਤਮੰਦ ਲੜਕੀ ਦਾ ਵਿਆਹ

18

AZAD SOCH :-

ਕੁਰਾਲ਼ੀ :- ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਅੱਜ ਕੱਲ ਆਮ ਜੀਵਨ ਪੱਟੜੀ ਤੋਂ ਲੱਥਾ ਹੋਇਆ ਹੈ,ਆਮ ਆਦਮੀ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਦੋ ਜਹਿਦ ਕਰ ਰਿਹਾ ਹੈ,ਪ੍ਰੰਤੂ ਸਮਾਜ ਸੇਵਾ ਤੇ ਲੋਕ ਭਲਾਈ ਦੇ ਕਾਰਜ ਕਰਨ ਵਿੱਚ ਇਲਾਕੇ ਦੇ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਸੁਖਜਿੰਦਰ ਸਿੰਘ ਮਾਵੀ ਵੱਲੋਂ ਇਸ ਮਾੜੇ ਸਮੇਂ ਦੌਰਾਨ ਵੀ ਲੋੜਵੰਦ ਪਰਿਵਾਰਾਂ ਦੀ ਬਾਂਹ ਫੜੀ ਜਾ ਰਹੀ ਹੈ।

ਇਹ ਵੀ ਪੜ੍ਹੋ:ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਲਾਨਾ ਵਿਸ਼ਾਲ ਖ਼ੂਨਦਾਨ ਕੈਂਪ 28 ਸਤੰਬਰ ਨੂੰ

ਇਸੇ ਤਹਿਤ ਅੱਜ ਪਿੰਡ ਫਤਹਿਗੜ੍ਹ ਮਾਵੀ ਵੱਲੋਂ ਮੇਜਰ ਦੇ ਵਿਹੜੇ ਵਿੱਚ ਲੋੜਵੰਦ ਲੜਕੀ ਦੇ ਆਨੰਦ ਕਾਰਜ ਕਰਦਿਆਂ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਗਿਆ,ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐੱਸ ਐੱਚ ਓ ਬਲਜੀਤ ਸਿੰਘ ਵਿਰਕ ਨੇ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਲੋੜਵੰਦ ਪਰਿਵਾਰ ਦੀ ਲੜਕੀ ਦੇ ਆਨੰਦ ਕਾਰਜ ਕਰਾਉਣੇ ਇੱਕ ਵੱਡਾ ਕਾਰਜ ਹੈ।

ਇਹ ਵੀ ਪੜ੍ਹੋ:– ਅਕਾਲੀ ਸਰਕਾਰ ਦੇ ਸਮੇਂ ਹਲਕੇ’ਚ ਬਣੀਆਂ ਖੇਡ ਗਰਾਊਡਾ ਕਮ ਪਾਰਕਾਂ’ਤੇ ਖ਼ਰਚੇ ਕਰੋੜਾਂ ਰੁਪਏ ਉਪਰ Capt. Sandeep Sandhu ਨੇ ਸਵਾਲ ਉਠਾਏ

ਉਨ੍ਹਾਂ ਸ,ਮਾਵੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਤੋਂ ਉੱਪਰ ਉੱਠ ਕੇ ਹਰ ਲੋੜਵੰਦ ਦੀ ਮੱਦਦ ਕਰਨੀ ਚਾਹੀਦੀ ਹੈ,ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ, ਪਵਨ ਕੁਮਾਰ ਦੋਵੇਂ ਹੌਲਦਾਰ, ਮਨਪ੍ਰੀਤ ਸਿੰਘ ਮਾਵੀ, ਪ੍ਰਧਾਨ ਹਰਜਿੰਦਰ ਸਿੰਘ ਮਾਵੀ, ਸੁਖਪ੍ਰੀਤ ਸਿੰਘ ਮਾਵੀ ਹਰਸਿਮਰਨ ਸਿੰਘ ਮਾਵੀ, ਸਤਨਾਮ ਸਿੰਘ, ਹਰਕੀਰਤ ਸਿੰਘ ਮਾਵੀ ਆਦਿ ਹਾਜਰ ਸਨ।

ਇਹ ਵੀ ਪੜ੍ਹੋ:– 

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕਿਹਾ ਕਿ ਸਾਰੇ ਇਕਜੁੱਟ ਹੋਣ ਮੈਂ ਅਗਵਾਈ ਕਰਾਂਗਾ

ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਟਰੈਕ ਜਾਮ ਕਰਨੇ ਸ਼ੁਰੂ ਕੀਤੇ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *