ਮੌੜ ਮੰਡੀ : ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨ,ਮਜਦੂਰਾਂ ’ਤੇ ਆੜਤੀਆਂ ਨੇ ਬਠਿੰਡਾ-ਭਵਾਨੀਗੜ੍ਹ ਰਾਜ ਮੌੜ ਮੰਡੀ : ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨ,ਮਜਦੂਰਾਂ ’ਤੇ ਆੜਤੀਆਂ ਨੇ ਬਠਿੰਡਾ-ਭਵਾਨੀਗੜ੍ਹ ਰਾਜ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਮੌੜ ਮੰਡੀ : ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨ,ਮਜਦੂਰਾਂ ’ਤੇ ਆੜਤੀਆਂ ਨੇ ਬਠਿੰਡਾ-ਭਵਾਨੀਗੜ੍ਹ ਰਾਜ ਮਾਰਗ ਕੀਤਾ ਜਾਮ

ਮੌੜ ਮੰਡੀ : ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨ,ਮਜਦੂਰਾਂ ’ਤੇ ਆੜਤੀਆਂ ਨੇ ਬਠਿੰਡਾ-ਭਵਾਨੀਗੜ੍ਹ ਰਾਜ ਮਾਰਗ ਕੀਤਾ ਜਾਮ

42

AZAD SOCH :-

ਮੋਦੀ ਸਰਕਾਰ ਖ਼ਿਲਾਫ ਕੀਤੀ ਨਾਅਰੇਬਾਜ਼ੀ

ਮੌੜ ਮੰਡੀ, 25 ਸਤੰਬਰ :- ਮੌੜ ਮੰਡੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ’ਚ ਅੱਜ ਪੰਜਾਬ ਬੰਦ ਦੇ ਸੱਦੇ ’ਤੇ ਬਠਿੰਡਾ- ਭਵਾਨੀਗੜ੍ਹ ਰਾਜ ਮਾਰਗ ’ਤੇ ਸਥਿਤ ਰਾਮਨਗਰ ਕੈਂਚੀਆਂ ਮੌੜ ’ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਧਰਨਾ ਲਗਾ ਕੇ ਮੋਦੀ ਸਰਕਾਰ ਖ਼ਿਲਾਫ ਭਰਵੀਂ ਨਾਅਰੇਬਾਜ਼ੀ ਕੀਤੀ,ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ, ਬਲਵਿੰਦਰ ਸਿੰਘ ਜੋਧਪੁਰ,ਆੜਤੀਆ ਐਸੋਸ਼ੀਏਸ਼ਨ ਮੌੜ ਦੇ ਪ੍ਰਧਾਨ ਵਿਜੈ ਕੁਮਾਰ ਭੋਲਾ.

ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਜੈਨ, , ਟਰੱਕ ਆਪਰੇਟਰ ਵੈਲਫੈਅਰ ਸੁਸਾਇਟੀ ਮੌੜ ਅਮਨਦੀਪ ਸਿੰਘ, ਕਰਮਜੀਤ ਸਿੰਘ ਧਾਲੀਵਾਲ, ਟਰੇਂਡ ਯੂਨੀਅਨ ਮੌੜ ਗੁਰਮੇਲ ਸਿੰਘ, , ਗੱਲਾ ਮਜਦੂਰ ਯੂਨੀਅਨ ਮਾਤੂ ਰਾਮ , ਭਾਰਤੀ ਕਿਸਾਨ ਯੂਨੀਅਨ ਮਾਨਸਾ ਧਰਮ ਸਿੰਘ, ਸੁਰਜੀਤ ਸਿੰਘ ਸੰਦੋਹਾ, ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਪ੍ਰਧਾਨ ਫੂਲਾ ਸਿੰਘ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਵਿੰਦਰ ਸਿੰਘ.

ਇਹ ਵੀ ਪੜ੍ਹੋ:ਲੌਂਗੋਵਾਲ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਬਿੱਲਾਂ ਖਿਲਾਫ਼ ਕਿਸਾਨਾਂ ਅਤੇ ਸਹਿਯੋਗੀ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ

ਦਾਰਾ ਸਿੰਘ ਮਾਈਸਰਖਾਨਾ, ਐਫਸੀਆਈ ਯੂਨੀਅਨ ਮੌੜ ਬਲਕਰਨ ਸਿੰਘ, ਜਮਹੂਰੀ ਕਿਸਾਨ ਸਭਾ ਤਾਰਾ ਸਿੰਘ ਨੰਦਗੜ ਕੋਟੜਾ, , ਡੈਮੋਕਰੇਟਿਕ ਟੀਚਰ ਫਰੰਟ ਦੇ ਅੰਗਰੇਜ਼ ਸਿੰਘ ਤੇ ਦਰਸ਼ਨ ਸਿੰਘ ਮੌੜ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਬਲਰਾਜ ਸਿੰਘ ਮੌੜ ਕਲਾਂ ,ਪੱਲੇਦਾਰ ਯੂਨੀਅਨ ਅਜਾਦ ਪ੍ਰੀਤਮ ਸਿੰਘ ਕਾਕਾ, ਹਿਊਮਨ ਰਾਈਟਸ ਬਠਿੰਡਾ ਦੇ ਗੁਰਮੇਲ ਸਿੰਘ .

ਇਹ ਵੀ ਪੜ੍ਹੋ:– ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ ‘ਚ ਕਿਸਾਨ ਸਮਰੱਥਕਾ ਦਾ ਆਇਆ ਹੜ੍ਹ ਨੋਜਵਾਨ ਪੁਹੰਚੇ ਭਾਰੀ ਤਾਦਾਦ ‘ਚ

ਮਾਰਕੀਟ ਕਮੇਟੀ ਦੇ ਚੇਅਰਮੈਨ ਬੋਘਾ ਸਿੰਘ ਘੁੰਮਣ, ਵਾਈਸ ਚੇਅਰਮੈਨ ਵਿਜੈ ਕੁਮਾਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ, ਰਮਨਦੀਪ ਸਿੰਘ ਮੌੜ ਕਲਾਂ ਨੇ ਬੋਲਦੇ ਹੋਏ ਕਿਹਾ ਕਿ ਖੇਤੀ ਬਿੱਲਾਂ ਦੇ ਵਿਰੋਧ ’ਚ ਅੱਜ ਸੂਬੇ ਭਰ ’ਚ ਰੋਸ ਪ੍ਰਦਰਸ਼ਨ ਕਰਦੇ ਹੋਏ ਚੱਕਾ ਜਾਮ ਕੀਤਾ ਹੋਇਆ ਹੈ,ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਪਾਸ ਕੀਤੇ ਬਿੱਲ ਜਿੱਥੇ ਆੜਤੀਆ ਅਤੇ ਮਜਦੂਰਾਂ ਨੂੰ ਬਰਬਾਦ ਕਰਕੇ ਰੱਖ ਦੇਣਗੇ.

ਇਹ ਵੀ ਪੜ੍ਹੋ:– ਪੰਜਾਬ ਵਿੱਚ ਬਾਜ਼ਾਰਾਂ ਤੇ ਸੜਕਾਂ ਤੇ ਸਨਾਟਾ ਛਾਇਆ,ਸੂਬੇ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਨੂੰ ਲੈਕੇ ਲੋਕਾਂ ਵੱਲੋਂ ਜਬਰਦਸਤ ਹੁੰਗਾਰਾ

ਉੱਥੇ ਹੀ ਆਉਣ ਵਾਲੇ ਸਮੇਂ ’ਚ ਇਹ ਬਿੱਲ ਕਿਸਾਨਾਂ ਦੀ ਮੌਤ ਦੇ ਵਰੰਟ ਬਣਕੇ ਵਪਾਰਕ ਕਾਰੋਬਾਰ ਨੂੰ ਵੀ ਤਬਾਹ ਕਰ ਦੇਣਗੇ,ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹਨਾਂ ਬਿੱਲਾਂ ਨੂੰ ਰੱਦ ਨਾ ਕੀਤਾ,ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ,ਇਸ ਮੌਕੇ ਡਾ. ਨੌਹਰ ਚੰਦ, ਅਮਰਜੀਤ ਸਿੰਘ ਸਿੱਧੂ ਯਾਤਰੀ, ਜਗਦੀਸ਼ ਸਿੰਘ ਸਰਪੰਚ, ਐਡਵੋਕੇਟ ਰਵਿੰਦਰ ਸਿੰਘ ਮੌੜ, ਗੁਰਪ੍ਰੀਤ ਸਿੰਘ ਧਾਲੀਵਾਲ, ਮਾਸਟਰ ਤੇਜਾ ਸਿੰਘ, ਰਾਣਾ ਮੌੜ ਖੁਰਦ , ਜਸਵਿੰਦਰ ਸਿੰਘ ਗਹਿਰੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਮੌਜੂਦ ਸਨ.

ਇਹ ਵੀ ਪੜ੍ਹੋ:– 

ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਟਰੈਕ ਜਾਮ ਕਰਨੇ ਸ਼ੁਰੂ ਕੀਤੇ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਲਾਨਾ ਵਿਸ਼ਾਲ ਖ਼ੂਨਦਾਨ ਕੈਂਪ 28 ਸਤੰਬਰ ਨੂੰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *