ਲੌਂਗੋਵਾਲ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਬਿੱਲਾਂ ਖਿਲਾਫ਼ ਕਿਸਾਨਾਂ ਅਤੇ ਸਹਿਯੋਗੀ ਲੌਂਗੋਵਾਲ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਬਿੱਲਾਂ ਖਿਲਾਫ਼ ਕਿਸਾਨਾਂ ਅਤੇ ਸਹਿਯੋਗੀ

Live Clock Date

Your browser is not supported for the Live Clock Timer, please visit the Support Center for support.
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਬਿੱਲਾਂ ਖਿਲਾਫ਼ ਕਿਸਾਨਾਂ ਅਤੇ ਸਹਿਯੋਗੀ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ

ਲੌਂਗੋਵਾਲ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਬਿੱਲਾਂ ਖਿਲਾਫ਼ ਕਿਸਾਨਾਂ ਅਤੇ ਸਹਿਯੋਗੀ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ

52

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ

ਲੌਂਗੋਵਾਲ, 25 ਸਤੰਬਰ :- ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਵਿਰੋਧੀ ਬਿੱਲਾ ਦੇ ਰੋਸ ਵਜੋਂ ਕੁੱਲ ਹਿੰਦ ਕਿਸਾਨ ਸੰਘਰਸ਼ ਕੁਆਡੀਨੇਸਨ ਕਮੇਟੀ ਦੀ ਅਗਵਾਈ ਹੇਠ ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਸੱਦੇ ਤਹਿਤ ਕਸਬਾ ਲੌਂਗੋਵਾਲ ਜਿੱਥੇ ਮੁਕੰਮਲ ਬੰਦ ਰਿਹਾ ਉੱਥੇ ਹੀ ਆਵਾਜਾਈ ਵੀ ਮੁਕੰਮਲ ਤੌਰ ਤੇ ਬੰਦ ਰਹੀ.

ਇਸ ਮੌਕੇ ਇਕੱਤਰ ਹੋਈਆਂ ਵੱਖ ਵੱਖ ਕਿਸਾਨ ਯੂਨੀਅਨਾਂ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਪਹਿਲਾਂ ਸਥਾਨਕ ਬੱਸ ਸਟੈਂਡ ਉੱਪਰ  ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਫਿਰ ਸੁਨਾਮ ਰੋਡ ਡਰੇਨ ਦੇ ਪੁਲ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਪੁਲ ਦੇ ਨਜ਼ਦੀਕ ਧਰਨਾ ਪ੍ਰਦਰਸ਼ਨ ਕੀਤਾ.

ਇਸ ਮੌਕੇ ਵੱਖ ਵੱਖ ਕਿਸਾਨ ਯੂਨੀਅਨਾਂ ਅਤੇ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸੈਟਰ ਸਰਕਾਰ ਨੇ ਕਿਸਾਨਾ ਨੂੰ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਅਧੀਨ ਕਰਨ ਦੀ ਨੀਤੀ ਬਣਾਈ ਹੈ ਇਨ੍ਹਾਂ ਆਰਡੀਨੈੰਸਾ ਨਾਲ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਝੱਲ ਰਹੇ ਕਿਸਾਨ ਬਿਲਕੁਲ ਬਰਬਾਦ ਹੋ ਜਾਣਗੇ .

ਲੌਂਗੋਵਾਲ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਬਿੱਲਾਂ ਖਿਲਾਫ਼ ਕਿਸਾਨਾਂ ਅਤੇ ਸਹਿਯੋਗੀ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ

ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਬਿੱਲ ਕਾਰਨ ਪੰਜਾਬ ਦੇ ਨਾਲ – ਨਾਲ ਪੁੂਰੇ ਦੇਸ ਚ ਹਾਹਾਕਾਰ ਮਚੀ ਹੋਈ ਹੈ ਆਗੂਆਂ ਨੇ ਪਹਿਲਾ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਸਨ ਇਨ੍ਹਾਂ ਆਰਡੀਨੈੰਸਾ ਨੇ ਦੇਸ ਦੇ ਕਿਸਾਨ ਕੋਲ ਜੋ ਥੋੜ੍ਹੇ ਬਹੁਤੇ ਅਧਿਕਾਰ ਸਨ ਓਹ ਵੀ ਖੋਹ ਲਏ ਹਨ ਜਿਸ ਨਾਲ ਦੇਸ ਦਾ ਕਿਸਾਨ ਮਜਦੂਰ ਹੀ ਨਹੀ ਛੋਟੇ ਵਪਾਰੀ ਵੀ ਖਤਮ ਹੋ ਜਾਣਗੇ ਦੇਸ਼ ਦੇ ਨਾਲ – ਨਾਲ ਪੰਜਾਬ ਸਟੇਟ ਦੀ ਆਰਥਿਕਤਾ ਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪਵੇਗਾ.

ਆਗੂਆਂ ਨੇ ਕਿਹਾ ਕਿ ਕਿਸਾਨੀ ਦੇ ਬੈਂਕ ਵਜੋ ਜਾਣੇ ਜਾਂਦੇ ਆੜਤੀਆਂ ਨੂੰ ਪ੍ਰਧਾਨ ਮੰਤਰੀ ਵੱਲੋਂ ਵਿਚੋਲੀਆ ਕਿਹਾ ਜਾਣਾ ਅਤਿ ਸ਼ਰਮਨਾਕ ਹੈ ਅਤੇ ਪ੍ਰਧਾਨ ਮੰਤਰੀ ਖੁਦ ਵੱਡੇ ਕਾਰਪੋਰੇਟ ਘਰਾਣਿਆਂ ਦੀ ਵਿਚੋਲਗੀ ਕਰ ਰਹੇ ਹਨ ਅਤੇ ਦੇਸ਼ ਨੂੰ ਇਨ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਧੱਕ ਰਹੇ ਹਨ.

ਉਨ੍ਹਾਂ ਕਿਹਾ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨ ਦੇ ਦਾਅਵੇ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਕੁਝ ਵੱਡੇ ਘਰਾਣਿਆਂ ਦੇ ਹੱਥ ਠੋਕਾ ਬਣ ਕੇ ਕਿਸਾਨਾਂ ਦੀ ਆਮਦਨ ਨੂੰ ਖਤਮ ਕਰਨ ਤੇ ਤੁਲੀ ਹੈ,ਉਨ੍ਹਾਂ ਕਿਹਾ  ਕਿ ਜੇਕਰ ਕਿਸਾਨ ਅੱਜ ਤੋਂ 50 ਸਾਲ ਪਹਿਲਾਂ ਬਿਨਾਂ ਕਿਸੇ ਖੇਤੀ ਸੰਦਾਂ ਦੇ ਖੇਤੀ ਕਰਕੇ ਦੇਸ਼ ਦਾ ਪੇਟ ਭਰ ਸਕਦਾ ਹੈਂ ਤਾਂ ਅੱਜ ਉਹਨਾਂ ਦੇ ਹੱਥਾਂ ਵਿੱਚੋਂ ਅੰਨ ਖੋਹਣ ਵਾਲੀ ਸਰਕਾਰ ਨੂੰ ਟਰੈਕਟਰਾਂ ਪਿੱਛੇ ਬੰਨ ਕੇ ਘਸੀਟ ਵੀ ਸਕਦਾ ਹੈ.

ਇਹ ਵੀ ਪੜ੍ਹੋ:ਪੰਜਾਬ ਵਿੱਚ ਬਾਜ਼ਾਰਾਂ ਤੇ ਸੜਕਾਂ ਤੇ ਸਨਾਟਾ ਛਾਇਆ,ਸੂਬੇ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਨੂੰ ਲੈਕੇ ਲੋਕਾਂ ਵੱਲੋਂ ਜਬਰਦਸਤ ਹੁੰਗਾਰਾ

ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ (ਪੰਜਾਬ) ਦੇ ਸੂਬਾ ਸਕੱਤਰ ਲਖਵੀਰ ਲੌਂਗੋਵਾਲ ,ਦਰਸ਼ਨ ਸਿੰਘ ਕੁੰਨਰਾ , ਤਰਕਸ਼ੀਲ ਸੁਸਾਇਟੀ ਦੇ ਆਗੂ ਜੁਝਾਰ ਸਿੰਘ , ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਗਸੀਰ ਨਮੋਲ ,ਡੀ ਟੀ ਐਫ ਦੇ ਬਲਵੀਰ ਚੰਦ , ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸਪਿੰਦਰ ਜਿੰਮੀ, ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਕੁਲਵੰਤ ਸਿੰਘ .

ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਮਲਜੀਤ ਸਿੰਘ, ਸ਼ਹੀਦ ਭਗਤ ਸਿੰਘ ਮੋਟਰਸਾਈਕਲ ਚਾਲਕ ਯੂਨੀਅਨ ਦੇ ਭੋਲਾ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ,ਬਲਿਹਾਰ ਸਿੰਘ ਤਕੀਪੁਰ,ਅਮੋਲਕ ਸਿੰਘ ਸਾਹੋਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ (ਬਬਲਾ), ਗੋਰਾ ਲਾਲ, ਲੀਲਾ ਰਾਮ.

ਇਹ ਵੀ ਪੜ੍ਹੋ:ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ ‘ਚ ਕਿਸਾਨ ਸਮਰੱਥਕਾ ਦਾ ਆਇਆ ਹੜ੍ਹ ਨੋਜਵਾਨ ਪੁਹੰਚੇ ਭਾਰੀ ਤਾਦਾਦ ‘ਚ

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੂਰਜ ਭਾਨ ਬਬਲੀ, ਸ਼ਸ਼ੀ ਕੁਮਾਰ,ਸੌਰਵ,ਜੀਵਨ ਕੁਮਾਰ,ਤਰਸੇਮ ਚੰਦ, ਮੰਗੂ ਰਾਮ, ਬਲਕਾਰ ਸਿੰਘ, ਵਪਾਰ ਮੰਡਲ ਦੇ ਧਰਮਪਾਲ ਸਿੰਗਲਾਂ, ਅੰਬੇਡਕਰ ਭਵਨ ਕਮੇਟੀ ਲੌਂਗੋਵਾਲ ਦੇ ਪ੍ਰਧਾਨ ਗੁਲਜ਼ਾਰ ਪ੍ਰੇਮ ਸਿੰਘ,ਜਸਪਾਲ ਸਿੰਘ,ਅਜੈਬ ਸਿੰਘ, ਰਾਮਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਹਾਜ਼ਰ ਸਨ.

ਇਹ ਵੀ ਪੜ੍ਹੋ:– 

ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਟਰੈਕ ਜਾਮ ਕਰਨੇ ਸ਼ੁਰੂ ਕੀਤੇ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਲਾਨਾ ਵਿਸ਼ਾਲ ਖ਼ੂਨਦਾਨ ਕੈਂਪ 28 ਸਤੰਬਰ ਨੂੰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *