ਖੇਡ ਗਰਾਊਡਾ ਕਮ ਪਾਰਕਾਂ'ਤੇ ਖ਼ਰਚੇ ਕਰੋੜਾਂ ਰੁਪਏ ਉਪਰ Capt.Sandeep Sandhu ਨੇ ਸਵਾਲ ਖੇਡ ਗਰਾਊਡਾ ਕਮ ਪਾਰਕਾਂ'ਤੇ ਖ਼ਰਚੇ ਕਰੋੜਾਂ ਰੁਪਏ ਉਪਰ Capt.Sandeep Sandhu ਨੇ ਸਵਾਲ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਖੇਡ ਗਰਾਊਡਾ ਕਮ ਪਾਰਕਾਂ'ਤੇ ਖ਼ਰਚੇ ਕਰੋੜਾਂ ਰੁਪਏ ਉਪਰ Capt.Sandeep Sandhu ਨੇ ਸਵਾਲ

ਅਕਾਲੀ ਸਰਕਾਰ ਦੇ ਸਮੇਂ ਹਲਕੇ’ਚ ਬਣੀਆਂ ਖੇਡ ਗਰਾਊਡਾ ਕਮ ਪਾਰਕਾਂ’ਤੇ ਖ਼ਰਚੇ ਕਰੋੜਾਂ ਰੁਪਏ ਉਪਰ Capt. Sandeep Sandhu ਨੇ ਸਵਾਲ ਉਠਾਏ

53

AZAD SOCH :-


14ਵੇਂ ਵਿੱਤ ਕਮਿਸ਼ਨ ਰਾਹੀ ਆਏ ਪੈਸੇ ਨੂੰ ਲੈ ਕੇ ਵਿਧਾਇਕ ਕਰ ਰਹੇ ਨੇ ਗਲਤ ਪ੍ਰਚਾਰ 

ਜਗਰਾਉਂ , 24 ਸਤੰਬਰ :- ਹਲਕਾ ਦਾਖਾ ਦੇ ਇੰਚਾਰਜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ Capt. Sandeep Sandhu ਨੇ ਬੀਤੇ ਕਲ੍ਹ ਹਲਕਾ ਦਾਖਾ ‘ਚ ਪਿਛਲੀ ਅਕਾਲੀ ਸਰਕਾਰ ਸਮੇਂ ਹਲਕੇ ਅੰਦਰ ਬਣੀਆ ਖੇਡ ਗਰਾੳੂਡਾਂ ਜਿਸ ਨੂੰ ਸਥਾਨਕ ਵਿਧਾਇਕ ਨੇ ਹਾਈਟੈਕ ਖੇਡ ਗਰਾਊਡਾਂ ਦੇ ਨਾਮ ਨਾਲ ਪ੍ਰਚਾਰਿਆ ਸੀ ‘ਤੇ ਖੇਡ ਪਾਰਕਾਂ ਤੇ ਹੋਏ ਕਰੋੜਾਂ ਰੁਪਏ ਦੇ ਖ਼ਰਚ ਉਪਰ ਸਵਾਲ ਖੜੇ ਕਰਦਿਆਂ ਕਿਹਾ ਕਿ ਉਸ ਸਮੇਂ ਜਿਹੜੀ ਪਾਰਕ ਤੇ 80 ਲੱਖ ਰੁਪਏ ਖਰਚੇ ਗਏ ਹਨ.

ਉਹੀ ਪਾਰਕ ਅੱਜ ਕਈ ਸਾਲ ਬਾਅਦ ਵੱਧੀ ਮਹਿੰਗਾਈ ਦੇ ਬਾਵਜੂਦ ਵੀ 30 ਤੋਂ 35 ਲੱਖ ਰੁਪਏ ਚ ਬਣ ਰਹੀ ਹੈ,ਜਦੋਂ ਕਿ ਬਾਦਲ ਸਰਕਾਰ ਨੇ ਨੋਜਵਾਨਾਂ ਨੂੰ ਖੇਡਾਂ ਵੱਲ ਰੁੱਚੀ ਵਧਾੳੇਣ ਦੀ ਥਾ ਸੂਬੇ ਅੰਦਰ ਨਸ਼ਿਆ ਦਾ ਐਸਾ ਬੂਟਾ ਲਾਇਆ ਜੋ ਹੁਣ ਬਹੁਤ ਰੁੱਖ ਬਣ ਚੁੱਕਾ ਹੈ ਤੇ ਨੋਜਵਾਨ ਖੇਡਾਂ ਤੋਂ ਦੂਰ ਨਸ਼ਿਆ ‘ਚ ਗਲਤਾਨ ਹੋ ਜਿੰਦਗੀ ਗਾਲਦੇ ਰਹੇ,ਉਨ੍ਹਾਂ ਇਸ ਦੇ ਨਾਲ ਹੀ  14 ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦੇ ਮੁੱਦੇ ਤੇ ਅਕਾਲੀਆਂ ਵਲੋਂ ਹਲਕੇ ਅੰਦਰ ਆਏ ਪੈਸੇ ਨੂੰ ਸਥਾਨਕ ਵਿਧਾਇਕ ਵੱਲੋਂ ਸਾਬਕਾ ਕੇਂਦਰੀ ਮੰਤਰੀ ਰਾਹੀ ਲਿਆਦੀਆ.

ਇਹ ਵੀ ਪੜ੍ਹੋ:ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕਿਹਾ ਕਿ ਸਾਰੇ ਇਕਜੁੱਟ ਹੋਣ ਮੈਂ ਅਗਵਾਈ ਕਰਾਂਗਾ

ਗ੍ਰਾਂਟਾਂ ਆਖਕੇ ਪ੍ਰਚਾਰੇ ਜਾਣ ਦਾ ਵੀ ਗੰਭੀਰ ਨੋਟਿਸ ਲੈਦਿਆ ਕੈਪਟਨ ਸੰਧੂ ਨੇ ਆਖਿਆ ਕਿ ਪਿੰਡਾ ਵਿੱਚ ਉਸ ਪੈਸੇ ਨੂੰ  ਇਹ ਆਖਣਾ ਕਿ ਇਹ ਪੈਸਾ ਸਾਡੇ ਵੱਲੋ ਲਿਆਦਾ ਗਿਆ ਹੈ ਨੂੰ ਝੂਠ ਦਾ ਪਲੰਦਾ ਕਰਾਰ ਦਿੱਤਾ,ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਕੇ ਸਿਆਸੀ ਲਾਹਾ ਲੈਣ ਲਈ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ,ਕੈਪਟਨ ਸੰਧੂ ਨੇ ਕਿਹਾ ਕਿ ਉਹ ਗੁੰਮਰਾਹ ਕੁੰਨ ਰਾਜਨੀਤੀ ‘ ਚ ਵਿਸ਼ਵਾਸ ਨਹੀਂ ਰੱਖਦੇ ਤੇ ਅਜਿਹੇ ਮੁੱਦਿਆਂ ਤੇ ਅਕਾਲੀ ਵਿਧਾਇਕ ਵੱਲੋਂ ਵੀ ਕੀਤੀ ਜਾ ਰਹੀ ਰਾਜਨੀਤੀ ਮੰਦਭਾਗੀ ਹੈ.

ਕੈਪਟਨ ਸੰਧੂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਦਾਖਾ ਹਲਕੇ ਵਿੱਚ ਵਿਚਰਦਿਆਂ ਪੂਰਾ ਇਕ ਸਾਲ ਦਾ ਸਮਾਂ ਹੋ ਚੁੱਕਾ ਹੈ ਤੇ ਦਾਖਾ ਹਲਕੇ ਦੇ ਲੋਕਾਂ ਵਲੋਂ ਬੀਤੇ ਕੱਲ੍ਹ ਖੇਤੀ ਬਿੱਲਾਂ ਖ਼ਿਲਾਫ਼ ਟਰੈਕਟਰ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਚ ਸ਼ਮੂਲੀਅਤ ਕਰਕੇ ਦਿਖਾ ਦਿੱਤਾ ਹੈ ਕਿ ਹਲਕੇ ਦੇ ਕਿਸਾਨ ਸਰਕਾਰ ਵੱਲੋਂ ਕੀਤੇ ਸਮਾਜ ਭਲਾੲੀ ਕੰਮਾਂ ਤੇ ਵਿਸ਼ਵਾਸ਼ ਕਰਦੇ ਹਨ ਜਿਸ ਤੇ ਹਲਕੇ ਕਿਸਾਨਾਂ ਨੇ ਟ੍ਰੈਕਟਰ ਰੋਸ ਮਾਰਚ ਵਿੱਚ ਵੱਡਾ ਇਕੱਠ ਕਰਕੇ ਮੋਹਰ ਲਗਾ ਦਿੱਤੀ ਹੈ.

ਕਿ ਹਲਕੇ ਦੇ ਲੋਕ ਕਾਂਗਰਸ ਸਰਕਾਰ ਦੀ ਅਗਵਾਈ ‘ ਚ ਲਾਮਬੰਦ ਹੋ ਚੁੱਕੇ ਹਨ,ਕੈਪਟਨ ਸੰਧੂ ਨੇ ਖੇਤੀ ਬਿੱਲਾਂ ਦੇ ਵਿਰੋਧ ਦੇ ਮੁੱਦੇ ‘ ਤੇ ਪੰਜਾਬ ਵਿਚ ਖੜੀ ਹੋਈ ਲੋਕ ਲਹਿਰ ਦਾ ਸਿਹਰਾ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੰਦਿਆ ਆਉਂਦੇ ਦਿਨਾਂ ਚ ਨੂੰ ਜਨਤਕ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਖ – ਵੱਖ ਹੋ ਰਹੇ ਸੰਘਰਸ਼ਾਂ ਨੂੰ ਇਕ ਮੰਚ ‘ ਤੇ ਲਿਆ ਕੇ ਖੇਤੀ ਬਿੱਲਾਂ ਦਾ ਸਾਂਝੇ ਤੌਰ ਤੇ ਵਿਰੋਧ ਕਰਨ ਬਾਰੇ ਵੀ ਯਤਨ ਕਰਨ ਬਾਰੇ ਆਖਿਆ ।

ਇਹ ਵੀ ਪੜ੍ਹੋ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਨੂੰ ਅਪੀਲ,ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਕਿਹਾ

ਉਨ੍ਹਾਂ ਖੇਤੀ ਬਿੱਲਾਂ ਦੇ ਮੁੱਦੇ ਤੇ ਅਕਾਲੀਆਂ ਵੱਲੋਂ ਬਦਲੇ ਰੁਖ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਵੀ ਕਿਸਾਨ ਹਿੱਤਾਂ ਦੀ ਬਜਾਏ ਸਿਆਸੀ ਲਾਹੇ ਲਈ ਬਦਲਣਾ ਕਰਾਰ ਦਿੱਤਾ,ਕੈਪਟਨ ਸੰਧੂ ਨੇ ਆਖਿਆ ਕਿ ਬਾਦਲਕੇ 25 ਸਤਬੰਰ ਨੂੰ ਭਾਰਤ ਬੰਦ ਵਾਲੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਮੋਦੀਕਿਆ ਦੇ ਇਸ਼ਾਰੇ ‘ਤੇ ਜੇਲ੍ਹ ਭਰੋ ਅੰਦੋਲਨ ਦਾ ਐਲਾਨ ਕਰਕੇ ਕਿਸਾਨਾਂ ਦੀ ਪਿੱਠ ‘ਚ ਛੁਰਾ ਮਾਰ ਰਹੇ ਹਨ.

ਤੇ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ ਚਹੁੰਦੇ ਹਨ, ਪਰ ਪੰਜਾਬ ਦਾ ਕਿਸਾਨ ਬਾਦਲਕਿਆ ਦੀਆ ਇਨ੍ਹਾ ਕਿਸਾਨ ਮਾਰੂ ਫੈਸਲਿਆ ਤੋ ਭਲੀਭਾਤ ਜਾਣੂ ਹਨ।ਇੱਕ ਸਵਾਲ ਦਾ ਜੁਵਾਬ ਦਿੰਦਿਆ ਕੈਪਟਨ ਸੰਧੂ ਨੇ ਆਖਿਆ ਕਿ ਖੇਤੀ ਆਰਡੀਨੈਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆ ਵੱਲੋਂ 25 ਸਤਬੰਰ ਨੂੰ ਪੰਜਾਬ ਬੰਦ ਦਾ ਕਾਗਰਸ ਪਾਰਟੀ ਪੂਰਨ ਤੌਰ ਤੇ ਸਮਰਥਨ ਕਰਦੀ ਹੈ.

ਤੇ  ਕਿਸਾਨਾਂ ਨਾਲ ਰਲਕੇ ਪੂਰਾ ਸੰਘਰਸ਼ ਕਰੇਗੀ ਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਵਾਪਸ ਕਰਵਾਉਣ ਲਈ ਕਿਸਾਨ ਜਥੇਬੰਦੀਆ ਨੂੰ ਹਰ ਸਹਿਯੋਗ ਦੇਣ ਦਾ ਵਾਅਦਾ ਕਰਦੀ ਹੈ ,ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਿਸਾਨ ਪੱਖੀ ਰਹੇ ਹਨ ਤੇ ਇਸ ਮੁੱਦੇ ‘ ਤੇ ਵੀ ਉਹ ਕਿਸਾਨਾਂ ਦੇ ਹੱਕ ਵਿੱਚ ਡਟਕੇ ਪਹਿਰੇਦਾਰੀ ਕਰ ਰਹੇ ਹਨ .

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *