ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ 'ਚ ਕਿਸਾਨ ਸਮਰੱਥਕਾ ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ 'ਚ ਕਿਸਾਨ ਸਮਰੱਥਕਾ

Live Clock Date

Your browser is not supported for the Live Clock Timer, please visit the Support Center for support.
ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ 'ਚ ਕਿਸਾਨ ਸਮਰੱਥਕਾ ਦਾ ਆਇਆ ਹੜ੍ਹ ਨੋਜਵਾਨ ਪੁਹੰਚੇ ਭਾਰੀ ਤਾਦਾਦ 'ਚ

ਕਿਸਾਨਾਂ ਵੱਲੋਂ ਜਗਰਾਉ ਲੁਧਿਆਣਾ ਮਾਰਗ ਤੇ ਰੋਹ ਭਰਭੂਰ ਧਰਨਾ,ਧਰਨੇ ‘ਚ ਕਿਸਾਨ ਸਮਰੱਥਕਾ ਦਾ ਆਇਆ ਹੜ੍ਹ ਨੋਜਵਾਨ ਪੁਹੰਚੇ ਭਾਰੀ ਤਾਦਾਦ ‘ਚ

23


ਕਿਸਾਨ ਵਿਰੋਧੀ ਆਰਡੀਨੈਸਾ ਖਿਲਾਫ ਦਿੱਤਾ ਪੰਜਾਬ ਬੰਦ ਦਾ ਸੱਦਾ ਹੋਇਆ ਕਾਮਯਾਬ

ਜਗਰਾਉ,25 ਸਤਬੰਰ :- ਮੋਦੀ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਲਈ ਲਿਖੇ ਮੌਤ ਦੇ ਵਰੰਟਾਂ ਨੂੰ ਦੇਸ਼ ਵਿੱਚ ਲਾਗੂ ਨਾ ਹੋਣ ਦੇਣ ਵਿਰੁੱਧ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਪੰਜਾਬ ਵਿੱਚ ਜਬਰਦਸਤ ਹੰਗਾਰਾ ਮਿਲਿਆ, ਇਸੇ ਤਰ੍ਹਾਂ ਹੀ ਸੂਬੇ ਦੀਆ 31 ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਹੇਠ ਅੱਜ 25 ਸਤਬੰਰ ਨੂੰ ਪੰਜਾਬ ਬੰਦ ਕਰਨ ਅਤੇ ਰੇਲ ਰੋਕ ਅੰਦੋਲਨ ਨੂੰ ਪੂਰੇ ਸੂਬੇ ਵਿੱਚ ਭਰਮਾ ਸਹਿਯੋਗ ਮਿਲਣ ਨਾਲ ਕਿਸਾਨ ਮਜਦੂਰ ਏਕਤਾ ਦਾ ਸੰਘਰਸ਼ ਪੂਰੇ ਜੋਬਨ ਤੇ ਰਿਹਾ.

ਇਸੇ ਕੜੀ ਵਿੱਚ ਸ਼ੂਗਰ ਮਿੱਲ ਜਗਰਾਊ ਦੇ ਸਾਹਮਣੇ ਨੇੜੇ ਨਾਨਕਸਰ ਮੋਗਾ ਲੁਧਿਆਣਾ ਜੀ ਟੀ ਰੋਡ ਤੇ ਬੀਕੇਯੂ ਡਕੌਂਧਾ ਅਤੇ ਯਮਹੂਰੀ ਕਿਸਾਨ ਸਭਾ ਦੇ ਪ੍ਰਬੰਧਾ ਹੇਠ ਵਿਸ਼ਾਲ ਕਿਸਾਨ ਬਚਾਉ ਰੋਸ ਧਰਨਾ ਲਾਇਆ ਗਿਆ,ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਕਿਸਾਨ ਯੂਨੀਅਨਾ, ਮਜਦੂਰ ਯੂਨੀਅਨਾਂ ,ਐਡਵੋਕੇਟ ਯੂਨੀਅਨ ਜਗਰਾੳੁ,ਟਰੱਕ ਯੂਨੀਅਨ ਜਗਰਾੳੁ,ਆੜਤ੍ਹੀ ਐਸੋਸੀਏਸ਼ਨ, ਡੀ.ਟੀ.ਐਫ, ਇੰਨਕਲਾਬੀ ਕੇਦਰ ਪੰਜਾਬ, ਨੰਬਰਦਾਰ ਯੂਨੀਅਨ, ਡਾਂ. ਅੰਬੇਡਕਰ ਫੋਰਸ , ਕਰਤਾਰ ਸਿੰਘ ਸਰਾਭਾ ਵੈਲਫੇਅਰ  ਸਮੇਤ ਨਾਨਕਸਰ ਦੇ ਮਹਾਪੁਰਸ਼ ਵੀ ਅੱਜ ਦੇ ਵਿਸ਼ਾਲ ਰੋਸ ਧਰਨੇ ਵਿੱਚ ਸ਼ਾਮਲ ਹੋਏ.

ਪੰਜਾਬ ਵਿੱਚ ਬਾਜ਼ਾਰਾਂ ਤੇ ਸੜਕਾਂ ਤੇ ਸਨਾਟਾ ਛਾਇਆ,ਸੂਬੇ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਨੂੰ ਲੈਕੇ ਲੋਕਾਂ ਵੱਲੋਂ ਜਬਰਦਸਤ ਹੁੰਗਾਰਾ

ਇਸ ਮੋਕੇ ਬੀਕੇਯੂ ਡਕੌਂਧਾ ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਾਲਿਬ , ਬੀਕੇਯੂ ਡਕੌਂਧਾ ਦੇ ਸੀਨੀਅਰ ਆਗੂ ਨਿਰਮਲ ਸਿੰਘ ਭੂਮਾਲ, ਯਮਹੂਰੀ ਕਿਸਾਨ ਸਭਾ ਦੇ ਗੁਰਮੇਲ ਸਿੰਘ ਰੂਮੀ ,ਇੰਨਕਾਬੀ ਕੇਂਦਰ ਦੇ ਕਮਲਜੀਤ ਖੰਨਾਂ, ਸਮਾਜਸੇਵੀ ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਮਹਿੰਦਰ ਸਿੰਘ ਸਿਧਵਾ ਨੇ ਆਪਣਾ ਭਾਸ਼ਣ ਸ਼ੁਰੂ ਕਰਦਿਆ ਆਖਿਆ ਕਿ ” ਚਾਹ ਵੇਚਣ ਵਾਲਾ ਕੀ ਜਾਣੇ ਦਰਦ ਕਿਸਾਨਾਂ ਦਾ” ਨੇ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਜਦੋਂ ਦੀ ਦੇਸ਼ ਦੀ ਵਾਗਡੋਰ ਬੀਜੇਪੀ ਦੇ ਹੱਥ ਆਈ ਹੈ.

ਉਦੋਂ ਤੋਂ ਦੇਸ਼ ਦਿਨੋ ਦਿਨ ਖਾਤਮੇ ਵੱਲ ਜਾ ਰਿਹਾ ਹੈ, ਕਿਉਕਿ ਦੇਸ਼ ਨੂੰ ਚਲਾਉਣ ਵਾਲੇ ਮੋਦੀ ਨੂੰ ਕੀ ਪਤਾ ਕਿ ਕਿਸਾਨਾਂ ਦਾ ਦੁੱਖ ਕੀ ਹੁੰਦੇ ਨੇ ਨਾਲ ਹੀ ਵੱਖ ਵੱਖ ਬੁਲਾਰਿਆ ਨੇ ਪੂਰੇ ਜੋਸ਼ੀਲੇ ਭਾਸ਼ਨ ਵਿੱਚ ਕਿਸਾਨਾਂ ਖਿਲਾਫ ਲਿਆਦੇ ਆਰਡੀਨੈਸਾ ਲਈ ਜਿਥੇ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਉਥੇ ਹੀ ਬਾਦਲਕਿਆ ਨੂੰ ਵੀ ਬਰਾਬਰ ਹੀ ਜਿੰਮੇਵਾਰ ਮੰਨਿਆ ਜਾ ਰਿਹਾ ਕਿਉਂਕਿ ਇੱਕ ਪਾਸੇ ਬੀਜੇਪੀ ਨਾਲ ਅਕਾਲੀ ਦਲ ਦੀ ਭਾਈਵਾਲੀ ਅੱਜ ਵੀ ਕਾਇਮ ਹੈ.

ਭਾਵੇ ਪੰਜਾਬ ਦੇ ਕਿਸਾਨਾਂ ਦੇ ਵਿਰੋਧ ਕਾਰਨ ਹਰਸਿਮਰਤ ਬਾਦਲ ਨੇ ਮੰਤਰੀ ਮੰਡਲ ਤੋ ਤਾ ਭਾਵੇ ਅਸਤੀਫਾ ਦੇ ਦਿੱਤਾ ਹੈ ਪਰ ਅੱਜ ਵੀ ਬੀਬਾ ਜੀ ਵੱਲੋ ਕਿਸਾਨ ਵਿਰੋਧੀ ਆਰਡੀਨੈਸਾ ਨੂੰ ਸਹੀ ਆਖਣਾ ਕਿਤੇ ਨਾ ਕਿਤੇ ਅਕਾਲੀਆ ਦੀ ਬੀਜੇਪੀ ਨਾਲ ਭਾਈਵਾਲੀ ਅੱਜ ਵੀ ਬਰਕਰਾਰ ਸਾਬਤ ਹੋ ਰਹੀ ਹੈ,ਉਕਤ ਬੁਲਾਰਿਆ ਨੇ ਲੋਕਾ ਦੇ ਇਕੱਠ ਤੋ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਲਈ ਕਿ ਜਦੋਂ ਤੱਕ ਮੋਦੀ ਸਰਕਾਰ ਇਹ ਕਿਸਾਨ ਮਜਦੂਰ ਮਾਰੂ ਆਰਡੀਨੈਸ ਵਾਪਸ ਨਹੀ ਲੈਦੀ ਸਾਨੂੰ ਸੰਘਰਸ਼ ਹੋਰ ਵੀ ਤਿੱਖੇ ਕਰਨੇ ਪੈਣਗੇ.

ਇਸ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਈ ਤਾ ਪਿੱਛੇ ਨਹੀ ਹਟਾਗੇ,ਕਿਸਾਨ ਆਗੂਆ ਵੱਲੋਂ ਜਿਥੇ ਅੱਜ ਦੇ ਰੋਸ ਧਰਨੇ ਵਿੱਚ ਹੋਏ ਬੇਮਿਸਾਲ ਇਕੱਠ ਲਈ ਪਿੰਡਾਂ ਦੇ ਲੋਕਾਂ ਤੇ ਨੋਜਵਾਨਾਂ ਨੂੰ ਵਿਧਾਈ ਦੇ ਪਾਤਰ ਆਖਦਿਆ ਅੱਗੇ ਤੋ ਵੀ ਆਜਿਹੇ ਸਹਿਯੋਗ ਦੀ ਮੰਗ ਕੀਤੀ,ਇਸ ਮੌਕੇ ਇੱਕ ਗੱਲ ਹੋਰ ਵੀ ਵੇਖਣ ਨੂੰ ਮਿਲੀ ਕਿ ਇਸ ਇਕੱਠ ਵਿੱਚ ਆਪਣੀ ਹਾਜਰੀ ਲਵਾਉਣ ਪਹੁੰਚੇ ਕਾਗਰਸ ਦੇ ਜਗਰਾਉ ਇੰਚਾਰਜ ਮਲਕੀਤ ਸਿੰਘ ਦਾਖਾ ਤੇ ਵਿਧਾਇਕਾ ਸਰਵਜੀਤ ਕੋਰ ਮਾਣੂਕੇ ਕੇ ਨੂੰ ਲੋਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਨੋਜਵਾਨਾਂ ਨੇ ਹੂਟਿੰਗ ਕਰਕੇ ਇਨ੍ਹਾ ਦਾ ਵਿਰੋਧ ਕੀਤਾ.


ਇਸ ਰੋਸ ਧਰਨੇ ਨੂੰ ਸਬੋਧਨ ਕਰਨ ਵਾਲਿਆ ਵਿੱਚ ਡੀਟੀਐਫ ਵੱਲੋ ਕੁਲਦੀਪ ਸਿੰਘ ਗੁਰੂਸਰ ਕਾੳਕੇ, ਨੰਬਰਦਾਰ ਯੂਨੀਅਨ ਦੇ ਪੰਜਾਬ ਪ੍ਰਧਾਨ ਪ੍ਰਮਿੰਦਰ ਸਿੰਘ ਗਾਲਿਬ, ਮਾ. ਇੰਦਰਜੀਤ ਸਿੰਘ ਸਿੱਧੂ ਸਿਧਵਾ, ਡਾ. ਅੰਬੇਡਕਰ ਫੋਰਸ ਦੇ ਪ੍ਰਧਾਨ ਦਵਿੰਦਰ ਸਿੰਘ ਸਲੇਮਪੁਰੀ, ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਜਗਰਾਉ, ਇੰਦਰਜੀਤ ਸਿੰਘ ਜਗਰਾਉ, ਕਿਸਾਨ ਯੂਨੀਅਨ ਲੱਖੋਵਾਲ ਵੱਲੋ ਜੋਗਿੰਦਰ ਸਿੰਘ ਢਿੱਲੋਂ.

ਰਾਮਸਰਨ ਸਿੰਘ ਰਸੂਲਪੁਰ, ਇਕਬਾਲ ਸਿੰਘ ਰਸੂਲਪੁਰ, ਪਰਿਵਾਰ ਸਿੰਘ ਗਾਲਿਬ, ਕੇਵਲ ਸਿੰਘ ਜਨੇਤਪੁਰਾ ਟਰੱਕ ਯੂਨੀਅਨ , ਗਰੀਨ ਵੈਲਫੇਅਰ ਜਗਰਾਉ ਵੱਲੋਂ ਸਤਪਾਲ ਸਿੰਘ ਦੇਹੜਕਾ, ਸਰਪੰਚ ਕਮਲਜੀਤ ਸਿੰਘ ਗਰੇਵਾਲ ਸਲੇਮਪੁਰਾ, ਸੁਖਵਿੰਦਰ ਸਿੰਘ ਸੁੱਖਾ ਸਲੇਮਪੁਰਾ, ਮਹਿੰਦਰ ਸਿੰਘ ਮਾਨ ਸਲੇਮਪੁਰਾ, ਭਾਈ ਸੁਰਿੰਦਰ ਸਿੰਘ ਸਲੇਮਪੁਰਾ ਤੋ ਇਲਾਵਾ ਇਲਾਕੇ ਦੇ ਕਿਸਾਨ ਤੇ ਪੰਚ ਸਰਪੰਚ ਹਾਜਰ ਸਨ.

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *