ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਰਾਜ ਦੇ ਸਾਰੇ ਪਿੰਡਾਂ ਵਿੱਚ ਬਿਜ਼ਲੀ ਬੁਨਿਆਦੀ ਢਾਂਚੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਰਾਜ ਦੇ ਸਾਰੇ ਪਿੰਡਾਂ ਵਿੱਚ ਬਿਜ਼ਲੀ ਬੁਨਿਆਦੀ ਢਾਂਚੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਰਾਜ ਦੇ ਸਾਰੇ ਪਿੰਡਾਂ ਵਿੱਚ ਬਿਜ਼ਲੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦਾ ਫੈਂਸਲਾ ਕੀਤਾ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਰਾਜ ਦੇ ਸਾਰੇ ਪਿੰਡਾਂ ਵਿੱਚ ਬਿਜ਼ਲੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦਾ ਫੈਂਸਲਾ ਕੀਤਾ

34

AZAD SOCH :-

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ

ਬਠਿੰਡਾ, 29 ਸਤੰਬਰ,2020 :- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਰਾਜ ਦੇ ਸਾਰੇ ਪਿੰਡਾਂ ਵਿੱਚ ਬਿਜ਼ਲੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦਾ ਫੈਂਸਲਾ ਕੀਤਾ ਹੈ,ਇਸ ਵਿੱਚ ਫੀਡਰਾਂ ਨੂੰ ਵੱਖ ਵੱਖ ਕਰਨਾ ਸ਼ਾਮਲ ਹੈ,ਜੋ ਖੇਤੀਬਾੜੀ ਅਤੇ ਗੈਰ ਖੇਤੀਬਾੜੀ ਉਪਭੋਗਤਾਵਾਂ ਨੂੰ ਸਮਰਪਿਤ ਫੀਡਰਾਂ ਦੁਆਰਾ ਵੱਖਰੇ ਤੋਰ ਤੇ ਬਿਜ਼ਲੀ ਸਪਲਾਈ ਦੇਣ ਦਾ ਸੰਕੇਤ ਹੈ।

ਜੋ ਖੇਤੀਬਾੜੀ ਉਪਭੋਗਤਾਵਾਂ ਨੂੰ ਬਿਜ਼ਲੀ ਸਪਲਾਈ ਨੂੰ ਨਿਯਮਤ ਕਰਦਾ ਹੈ ਅਤੇ ਜਦੋਂ ਪ੍ਰਭਾਵੀ ਮੰਗ ਵਾਲੇ ਪਾਸੇ ਜਰੂਰਤ ਪੈਂਦੀ ਹੈ,ਫੀਡਰ ਵੱਖ ਕਰਨ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਵਿੱਚ ਖੇਤੀਬਾੜੀ ਨੂੰ ਨਿਯਮਤ ਸਪਲਾਈ ਅਤੇ ਗੈਰ ਖੇਤੀਬਾੜੀ ਖਪਤਕਾਰਾਂ ਨੂੰ ਨਿਰੰਤਰ ਸਪਲਾਈ ਦੇਣਾ ਹੈ।

ਉਨ੍ਹਾਂ ਪਿੰਡਾਂ ਨੂੰ ਤਰਜੀਹ ਦਿੱਤੀ ਜਾਵੇ ਗਈ ਜਿੰਨ੍ਹਾਂ ਵਿੱਚ ਬਿਜ਼ਲੀ ਚੋਰੀ ਦਾ ਕੋਈ ਕੇਸ ਨਹੀ ਹੈ ਅਤੇ ਪੀਐਸਪੀਸੀਐਲ ਅਜਿਹੇ ਪਿੰਡਾਂ ਨੂੰ ਅਸਾਧਾਰਣ ਬਿਜ਼ਲੀ ਸਹੂਲਤਾਂ ਦੇ ਮਾਮਲੇ ਵਿੱਚ ਰੋਲ ਮਾਡਲ ਵਿਕਸਤ ਕਰੇਗੀ।

ਇਹ ਪੀਐਸਪੀਸੀਐਲ ਦੇ ਸੀਐਮਡੀ ਏ ਵੇਣੂ ਪ੍ਰਸਾਦ ਆਈਏਐਸ ਅਤੇ ਡਾਇਰੈਕਟਰ ਵੰਡ ਇੰਜ਼: ਡੀਪੀਐਸ ਗਰੇਵਾਲ ਦੇ ਨਿਰਦੇਸ਼ਾਂ ਅਨੁਸਾਰ ਲਾਗੂ ਕੀਤਾ ਜਾਵੇਗਾ #।ਇਹ ਖੁਲਾਸਾ  ਚੀਫ ਇੰਜ਼ੀਨੀਅਰ ਵੰਡ ਵੈਸ ਜੋਨ ਇੰਜ਼:ਜੀਵਨ ਕਾਂਸਲ ਨੇ ਅੱਜ ਇੱਥੇ ਇੱਕ ਪ੍ਰੈਸ ਨੋਟ ਰਾਹੀਂ ਕੀਤਾ।

ਇੰਜ਼: ਸ਼੍ਰੀ ਜੀਵਨ ਕਾਂਸਲ ਨੇ ਕਿਹਾ ਕਿ ਅਜਿਹੇ ਪਿੰਡਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿੱਥੇ ਬਿਜ਼ਲੀ ਖਪਤਕਾਰ ਬਿਜ਼ਲੀ ਚੋਰੀ ਨਹੀ ਕਰਦੇ, ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਟੱਲ ਸਥਿਤੀ ਕਾਰਨ ਅਜਿਹੇ ਪਿੰਡਾਂ ਵਿੱਚ ਬਿਜ਼ਲੀ ਖਰਾਬ ਹੋ ਜਾਂਦੀ ਹੈ ਤਾਂ ਉਨ੍ਹਾਂ ਪਿੰਡਾਂ ਵਿੱਚ ਬਿਜ਼ਲੀ ਦੀ ਸਪਲਾਈ ਪਹਿਲ ਦੇ ਆਧਾਰ ਤੇ ਬਹਾਲ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਅਜਿਹੇ ਪਿੰਡਾਂ ਵਿੱਚ ਨਿਰਵਿਘਨ ਬਿਜ਼ਲੀ ਸਪਲਾਈ ਦਿੱਤੀ ਜਾਵੇਗੀ,ਇੰਜ਼:ਕਾਂਸਲ ਨੇ ਕਿਹਾ ਕਿ ਪਿੰਡਾਂ ਵਿੱਚ ਟਿਊਬਵੈਲ ਖਪਤਕਾਰਾਂ ਨੂੰ ਬਿਜ਼ਲੀ ਸਪਲਾਈ ਕਰਨ ਵਾਲੇ ਟਰਾਂਸਫਾਰਮਰਾਂ ਨੂੰ ਪਹਿਲਾ ਦੇ ਆਧਾਰ ਤੇ ਝੋਨੇ ਦੇ ਸੀਜ਼ਨ ਤੋਂ ਪਹਿਲਾ ਡੀ-ਲੋਡ ਕਰ ਦਿੱਤਾ ਜਾਵੇਗਾ ਅਤੇ ਨਾਲ ਹੀ ਘਰੈਲੂ ਅਤੇ ਗੈਰ ਘਰੈਲੂ ਖਪਤਕਾਰਾਂ ਦੀਆਂ ਸਾਰੀਆਂ ਓਵਰਲੋਡਿੰਗ ਸਮੱਸਿਆਵਾਂ ਦਾ ਖਾਤਮਾ ਕੀਤਾ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਪਿੰਡ ਦੇ ਕਿਸੇ ਸਮੂਹ ਨੂੰ ਕਿਸੇ ਤਕਨੀਕੀ ਕਾਰਨਾਂ ਕਰਕੇ ਘੱਟ ਬਿਜ਼ਲੀ ਸਪਲਾਈ ਮਿਲਦੀ ਹੈ ਤਾਂ ਅਗਲੇ ਹੀ ਸਮੂਹ ਵਿੱਚ ਪਿੰਡ ਦੇ ਉਕਤ ਖੇਤਰ ਨੂੰ ਮੁਆਵਜਾ ਦਿੱਤਾ ਜਾਵੇਗਾ,ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਇੱਕ ਵਪਾਰਕ ਸੰਸਥਾਂ ਹੈ ਅਤੇ ਰਾਜ ਦੇ 96 ਲੱਖ ਖਪਤਕਾਰਾਂ ਨੂੰ ਭਰੋਸੇਯੋਗ ਅਤੇ ਨਿਰਵਿਘਨ ਬਿਜ਼ਲੀ ਮੁਹੱਈਆ ਕਰਵਾਉਣ ਲਈ ਇਸ ਨੂੰ ਹਰ ਰੋਜ਼ ਵਿੱਤੀ ਸਰੋਤਾਂ ਦੀ ਲੋੜ ਹੈ।

ਇਹ ਵੀ ਪੜ੍ਹੋ:- ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਕਿਸਾਨ ਜਥੇਬੰਦੀਆਂ ਦੇ 1 ਅਕਤੂਬਰ ਤੋਂ ਰੇਲਾਂ ਰੋਕਣ ਦੇ ਸੱਦੇ ਦੀ ਕਰੇਗਾ ਡੱਟਵੀਂ ਹਮਾਇਤ-ਸੁਖਦੇਵ ਸਿੰਘ ਢੀਂਡਸਾ

ਉਨ੍ਹਾਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਿਜ਼ਲੀ ਦੇ ਬਿੱਲਾਂ ਦੀ ਅਦਾਇਗੀ ਕਰਨ ਵਿੱਚ ਡਿਫਾਲਟਰ ਹੋਣ ਦੀ ਸੂਰਤ ਵਿੱਚ ਕਮੀ ਤੋਂ ਬਚਣ ਲਈ ਸਮੇ ਸਿਰ ਆਪਣੇ ਬਿਜ਼ਲੀ ਦੇ ਬਿੱਲਾਂ ਨੂੰ ਜਮਾਂ ਕਰਵਾਉਣ।ਇੰਜ਼: ਕਾਂਸਲ ਨੇ ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਰਾਜ ਵਿੱਚ ਬਿਜ਼ਲੀ ਚੋਰੀ ਖਿਲਾਫ ਮੁਹਿੰਮ ਚਲਾਉਣ ਲਈ ਬਿਜ਼ਲੀ ਚੋਰੀ ਦੀ ਜਾਣਕਾਰੀ ਮੁਹੱਈਆ ਕਰਵਾ ਕੇ ਬਿਜ਼ਲੀ ਚੋਰੀ ਦੇ ਖਤਰੇ ਨੂੰ ਕੰਟਰੋਲ ਕਰਨ ਵਿੱਚ ਪੀਐਸਪੀਸੀਐਲ ਦੀ ਸਹਾਇਤਾ ਕਰਨ।

venu prasad
Venu Prasad

ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਪੀਐਸਪੀਸੀਐਲ ਦੇ ਵਾਹਟਸਐਪ ਨੰ.9646175770 ਅਤੇ ਮੋਬਾਇਲ ਨੰ.9646185267 ਤੇ ਫੋਨ ਕਰਕੇ ਬਿਜ਼ਲੀ ਚੋਰੀ ਹੋਣ ਬਾਰੇ ਜਾਣਕਾਰੀ ਦੇ ਸਕਦਾ ਹੈ,ਉਨ੍ਹਾਂ ਇਹ ਵੀ ਵਿਸ਼ਵਾਸ ਦੁਆਇਆ ਕਿ ਬਿਜ਼ਲੀ ਚੋਰੀ ਬਾਰੇ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਦੀ ਪਹਿਚਾਣ ਨੂੰ ਉਜ਼ਾਗਰ ਨਹੀ ਕੀਤਾ ਜਾਵੇਗਾ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *