Unlock-5: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲਾਕਡਾਊਨ Unlock-5: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲਾਕਡਾਊਨ

Live Clock Date

Your browser is not supported for the Live Clock Timer, please visit the Support Center for support.
Unlock-5: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲਾਕਡਾਊਨ ਹਟਾਉਣ ਦਾ ਫ਼ੈਸਲਾ ਲਿਆ

Unlock-5: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲਾਕਡਾਊਨ ਹਟਾਉਣ ਦਾ ਫ਼ੈਸਲਾ ਲਿਆ

41

AZAD SOCH :-

PATIALA :- Unlock-5 ਤਹਿਤ ਪੰਜਾਬ ਵਿਚ ਰਾਤ ਦਾ ਕਰਫਿਊ ਹਟਾ ਦਿੱਤਾ ਗਿਆ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ ਜੀ ਪੀ PUNJAB ਨੂੰ ਮਾਸਕ ਪਾਉਣਾ ਤੇ ਹੋਰ ਸੁਰੱਖਿਆ ਦੇ ਕਦਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਵੀ ਹੁਕਮ ਦਿੱਤੇ ਹਨ,ਉੱਥੇ ਹੀ ਐਤਵਾਰ ਦਾ ਲੌਕਡਾਊਨ ਵੀ ਖਤਮ ਕਰ ਦਿੱਤਾ ਗਿਆ ਹੈ,ਵਿਆਹਾਂ ਅਤੇ ਸੰਸਕਾਰ ਵਿੱਚ ਹੁਣ 100 ਲੋਕ ਸ਼ਾਮਲ ਹੋ ਸਕਣਗੇ।

ਅਜਿਹਾ ਕੇਂਦਰ ਸਰਕਾਰ ਵੱਲੋਂ ਜਾਰੀ ਅਨਲੌਕ 5 ਦੀ ਹਿਦਾਇਤਾਂ ਮੁਤਾਬਿਕ ਕੀਤਾ ਜਾ ਰਿਹਾ ਹੈ,ਇਸਦੇ ਨਾਲ ਹੀ ਕਰ ਵਿੱਚ ਤਿੰਨ ਸਵਾਰੀਆਂ, ਬਸਾਂ ਵਿੱਚ 50 ਫ਼ੀਸਦੀ ਯਾਤਰੀਆਂ ਵਿੱਚ ਵੀ ਖੁੱਲ ਦਿੱਤੀ ਜਾ ਰਹੀ ਹੈ ਇਸ ਸ਼ਰਤ ‘ਤੇ ਕਿ ਖਿੜਕੀਆਂ ਖੁੱਲੀਆਂ ਰਹਿਣ,ਤਿਓਹਾਰਾਂ ਅਤੇ ਝੋਨੇ ਦੀ ਕਟਾਈ ਤੇ ਖਰੀਦ ਦੌਰਾਨ ਦੌਰਾਨ ਮਾਸਕ ਪਾਉਣਾ ਅਤੇ ਹੋਰ ਸੁਰੱਖਿਆ ਦੇ ਨਿਯਮਾਂ ਨੂੰ ਲਾਗੂ ਕਰਨ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ।

ਇਹ ਵੀ ਪੜ੍ਹੋ:- ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ’ਤੇ ਪੁਣਛ ਤੇ ਨੌਗਾਮ ਸੈਕਟਰਾਂ ਗੋਲੀਬੰਦੀ ਦੀ ਉਲੰਘਣਾ,ਲਾਂਸ ਨਾਇਕ ਕਰਨੈਲ ਸਿੰਘ ਸ਼ਹੀਦ

ਸਿੱਖਿਆ ਅਦਾਰੇ ਖੋਲ੍ਹਣ ਦਾ ਫੈਸਲਾ 15 ਅਕਤੂਬਰ ਤੋਂ ਬਾਅਦ ਲਿਆ ਜਾਏਗਾ,ਇਸ ਦੇ ਨਾਲ ਹੀ ਕੇਂਦਰ ਨੇ ਅਨਲੌਕ 5.0 ਤਹਿਤ 15 ਅਕਤੂਬਰ ਤੋਂ ਫੈਸਲਾ ਲੈਣ ਦੇ ਅਧਿਕਾਰ ਸੂਬਿਆਂ ਉਤੇ ਛੱਡ ਦਿੱਤੇ ਹਨ, ਬਾਰੇ ਅੰਤਿਮ ਫੈਸਲੇ ਦਾ ਐਲਾਨ ਗ੍ਰਹਿ ਸਕੱਤਰ ਅਤੇ ਸਿੱਖਿਆ ਵਿਭਾਗ ਵਿਚਾਲੇ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਸੂਬੇ ਵਿੱਚ ਕੇਸਾਂ ਅਤੇ ਮੌਤ ਦਰ ਵਿੱਚ ਆਈ ਗਿਰਾਵਟ ਨੂੰ ਦੇਖਦਿਆਂ ਕਿਹਾ ਕਿ ਪਹਿਲਾਂ ਲਾਈਆਂ ਗਾਈਆਂ ਪਾਬੰਦੀਆਂ ਨਾਲ ਸੂਬਾ ਸਰਕਾਰ ਨੂੰ ਬਹੁਤ ਮੱਦਦ ਮਿਲੀ ਹੈ,ਇੱਕ ਜਾਣਕਾਰੀ ਅਨੁਸਾਰ ਸੂਬੇ ਵਿੱਚ ਇਸ ਵੇਲੇ ਕੋਵਿਡ ਮੌਤ ਦਰ 2.95 ਫੀਸਦੀ ਹੈ ਅਤੇ ਪ੍ਰਤੀ ਮਿਲੀਅਨ ਮੌਤਾਂ ਦੀ ਦਰ 112.5 ਫੀਸਦੀ ਹੈ,ਰਿਕਵਰੀ ਦਰ ਵਧ ਕੇ 82.1 ਫੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ:- 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਰ,ਮੈਰਿਜ ਪੈਲੇਸ,ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ‘ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਹਰ ਲੜਾਈ ਲੜਾਂਗੇ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 2 ਅਕਤੂਬਰ ਤੋਂ ਕੱਢਣਗੇ ਮੋਗਾ ਜ਼ਿਲ੍ਹੇ ਤੋਂ ਪੰਜਾਬ ਵਿੱਚ ਟਰੈਕਟਰ ਰੈਲੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *