ਕਿਸਾਨ ਬਿੱਲਾਂ ਵਿਰੁੱਧ ਪਾਰਲੀਮੈਂਟ ਸਾਮਣੇ ਧਰਨੇ ਤੇ ਬੈਠੇ ਨੌਜਵਾਨਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਕਿਸਾਨ ਬਿੱਲਾਂ ਵਿਰੁੱਧ ਪਾਰਲੀਮੈਂਟ ਸਾਮਣੇ ਧਰਨੇ ਤੇ ਬੈਠੇ ਨੌਜਵਾਨਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕਿਸਾਨ ਬਿੱਲਾਂ ਵਿਰੁੱਧ ਪਾਰਲੀਮੈਂਟ ਸਾਮਣੇ ਧਰਨੇ ਤੇ ਬੈਠੇ ਨੌਜਵਾਨਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਥਾਪੜਾ

ਕਿਸਾਨ ਬਿੱਲਾਂ ਵਿਰੁੱਧ ਪਾਰਲੀਮੈਂਟ ਸਾਮਣੇ ਧਰਨੇ ਤੇ ਬੈਠੇ ਨੌਜਵਾਨਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਥਾਪੜਾ

31

AZAD SOCH :-

ਨਵੀਂ ਦਿੱਲੀ :- ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਸਬੰਧੀ ਨਵੇਂ ਕਾਨੂੰਨ ਪਾਸ ਕਰਨ ਤੇ ਦੇਸ਼ ਭਰ ਚ ਉੱਠੇ ਵਿਦਰੋਹ ਤਹਿਤ ਪੰਜਾਬ ਦੇ ਰੋਪੜ ਇਲਾਕੇ ਨਾਲ ਸਬੰਧਤ 5 ਗੁਰਸਿੱਖ ਨੌਜਵਾਨਾਂ ਵਲੋਂ ਭਾਰਤੀ ਪਾਰਲੀਮੈਂਟ ਦੇ ਸਾਹਮਣੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਚ ਅੱਜ ਅਚਾਨਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਉਕਤ ਨੌਜਵਾਨਾਂ ਨੂੰ ਥਾਪੜਾ ਦੇਣ ਪਹੁੰਚੇ,ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਗੁਰਦੁਆਰਾ ਰਕਾਬ ਗੰਜ ਸਾਹਿਬ ਦਰਸ਼ਨ ਕਰਨ ਆਏ ਸਨ.

ਤੇ ਜਦੋਂ ਪਤਾ ਲੱਗਾ ਕਿ ਪੰਜਾਬ ਤੋਂ ਇਹਨਾਂ ਸਿੰਘਾਂ ਨੇ ਪਾਰਲੀਮੈਂਟ ਸਾਹਮਣੇ ਕਿਸਾਨੀ ਸੰਘਰਸ਼ ਨੂੰ ਲੈਕੇ ਮੋਰਚਾ ਲਗਾਇਆ ਹੈ ਤਾਂ ਇਹਨਾਂ ਨੂੰ ਮਿਲਣ ਲਈ ਪਹੁੰਚੇ ਹਨ, ਉਹਨਾਂ ਕਿਹਾ ਕਿ ਇਹ ਫੈਸਲਾ ਕਿਸਾਨੀ ਦੇ ਖਿਲਾਫ ਹੈ ਅਤੇ ਇਸ ਲਈ ਸਮੁੱਚੇ ਦੇਸ਼ ਕਿਸਾਨ ਸੰਘਰਸ਼ ਲੜ ਰਹੇ ਹਨ। ਇਹਨਾਂ ਸਿੰਘਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਇਸ ਬਿਲ ਦਾ ਜਾਇਜ ਵਿਰੋਧ ਪਾਰਲੀਮੈਂਟ ਸਾਹਮਣੇ ਬੈਠ ਕੇ ਕੀਤਾ ਜਾ ਰਿਹਾ ਹੈ, ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਕਿਸਾਨਾਂ ਦੀ ਇਸ ਜਾਇਜ਼ ਨੂੰ ਮੰਗ ਨੂੰ ਮੰਨੇ ਅਤੇ ਕਾਨੂੰਨ ਨੂੰ ਵਾਪਸ ਲਵੇ.

ਕਿਸਾਨ ਬਿੱਲਾਂ ਵਿਰੁੱਧ ਪਾਰਲੀਮੈਂਟ ਸਾਮਣੇ ਧਰਨੇ ਤੇ ਬੈਠੇ ਨੌਜਵਾਨਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਥਾਪੜਾ
ਕਿਸਾਨ ਬਿੱਲਾਂ ਵਿਰੁੱਧ ਪਾਰਲੀਮੈਂਟ ਸਾਮਣੇ ਧਰਨੇ ਤੇ ਬੈਠੇ ਨੌਜਵਾਨਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਥਾਪੜਾ

ਕਿਉਂਕਿ ਇਹ ਫੈਸਲਾ ਕਿਸਾਨੀ ਨੂੰ ਖ਼ਤਮ ਕਰਨ ਵਾਲਾ ਹੈ,ਅੱਜ ਹਰੇਕ ਕਿਸਾਨ ਸੜਕਾਂ ਤੇ ਆਕੇ ਇਸ ਬਿੱਲ ਦੇ ਖਿਲਾਫ ਸੰਘਰਸ਼ ਕਰ ਰਿਹਾ ਹੈ,ਦੇਸ਼ ਦੀ ਆਰਥਿਕਤਾ ਅਤੇ ਦੇਸ਼ ਦੀ ਜਨਤਾ ਦਾ ਵੱਡੇ ਪੱਧਰ ਤੇ ਕਿਸਾਨੀ ਤੇ ਨਿਰਭਰ ਹੈ ਸੋ ਕਿਸਾਨੀ ਸਮੇਂ ਦੀ ਮੁੱਖ ਲੋੜ ਹੈ ਜਿਸਨੂੰ ਕਿ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ,ਉਹਨਾਂ ਅੱਗੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸਾਡਾ ਨੌਜਵਾਨ ਆਪਣੇ ਹੱਕਾਂ ਲਈ ਅੱਗੇ ਆਇਆ ਹੈ, ਉਹਨਾਂ ਸਾਰੇ ਸਿੰਘਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ.

ਇਹ ਵੀ ਪੜ੍ਹੋ:-   ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਿਲ ਵਿੱਜ ਨੂੰ ਕੀਤਾ ਸਵਾਲ,ਕੀ ਹਰਿਆਣਾ ਵਿੱਚ ਜੰਗਲ ਰਾਜ ਹੈੈ

ਮੋਰਚੇ ਤੇ ਬੈਠੇ ਨੌਜਵਾਨਾਂ ਦੇ ਆਗੂ ਹਰਪ੍ਰੀਤ ਸਿੰਘ ਬਸੰਤ ਨੇ ਸਿੰਘ ਸਾਹਿਬ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ ਦਾ ਉਹਨਾਂ ਦੇ ਇਸ ਸੰਘਰਸ਼ ਚ ਆਕੇ ਸਾਥ ਦੇਣਾ ਬਹੁਤ ਮਾਣ ਵਾਲੀ ਗੱਲ ਹੈ ਅਤੇ ਸਿੰਘ ਸਾਹਿਬ ਦੇ ਆਉਣ ਨਾਲ ਉਹਨਾਂ ਦੇ ਸੰਘਰਸ਼ ਨੂੰ ਬਹੁਤ ਹੌਂਸਲਾ ਅਤੇ ਸ਼ਕਤੀ ਮਿਲੀ ਹੈ ਅਤੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇੱਕਮੁੱਠ ਹੋਕੇ ਦਿਲੀ ਦੇ ਨਾਲ ਲੜਾਈ ਲੜ੍ਹਨੀ ਚਾਹੀਦੀ ਹੈ.

ਇਸ ਮੌਕੇ ਉਹਨਾਂ ਨਾਲ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਗੁਰਪ੍ਰੀਤ ਸਿੰਘ ਝੱਬਰ, ਭਾਈ ਸੁਰਿੰਦਰਪਾਲ ਸਿੰਘ ਇੰਚਾਰਜ ਸਿੱਖ ਮਿਸ਼ਨ ਦਿੱਲੀ, ਜਸਵੀਰ ਸਿੰਘ ਲੌਂਗੋਵਾਲ ਸਹਾਇਕ ਇੰਚਾਰਜ, ਭਾਈ ਅਵਤਾਰ ਸਿੰਘ, ਭਾਈ ਬਲਜੀਤ ਸਿੰਘ ਰਸ਼ੀਆ, ਭਾਈ ਕੁਲਵੰਤ ਸਿੰਘ, ਭਾਈ ਪ੍ਰਭ ਸਿੰਘ ਆਦਿ ਸਮੇਤ ਹੋਰ ਸਿੱਖ ਆਗੂ ਵੀ ਹਾਜ਼ਰ ਸਨ.

ਇਹ ਵੀ ਪੜ੍ਹੋ:-   

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਦਸਤਖ਼ਤ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ

ਸ਼ਹੀਦ ਹੋਏ ਫੌਜੀ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਐਕਸ ਗ੍ਰੇਸ਼ੀਆ ਤੇ ਨੌਕਰੀ ਦੇਣ ਦਾ ਐਲਾਨ,ਪੰਜਾਬ ਦੇ ਮੁੱਖ ਮੰਤਰੀ ਦਾ ਐਲਾਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਰ,ਮੈਰਿਜ ਪੈਲੇਸ,ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ‘ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਹਰ ਲੜਾਈ ਲੜਾਂਗੇ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *