ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੀ ਸ਼ੁਰੂਆਤ,ਸਰਕਾਰੀ ਨੀਤੀਆਂ 'ਤੇ ਖੁੱਲ੍ਹ ਕੇ ਵਰ੍ਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੀ ਸ਼ੁਰੂਆਤ,ਸਰਕਾਰੀ ਨੀਤੀਆਂ 'ਤੇ ਖੁੱਲ੍ਹ ਕੇ ਵਰ੍ਹੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੀ ਸ਼ੁਰੂਆਤ,ਸਰਕਾਰੀ ਨੀਤੀਆਂ 'ਤੇ ਖੁੱਲ੍ਹ ਕੇ ਵਰ੍ਹੇ ਸਿੱਧੂ

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੀ ਸ਼ੁਰੂਆਤ,ਸਰਕਾਰੀ ਨੀਤੀਆਂ ‘ਤੇ ਖੁੱਲ੍ਹ ਕੇ ਵਰ੍ਹੇ ਸਿੱਧੂ

43

AZAD SOCH :-

PATIALA :- ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਆਪਣੀ ਗੱਲ ਸ਼ੁਰੂ ਕੀਤੀ,ਸਿੱਧੂ ਨੇ ਆਪਣੇ ਬੇਬਾਕ ਲਹਿਜ਼ੇ ‘ਚ ਬੋਲਦਿਆਂ ਕਿਹਾ ਜੇ ਲੋਕਾਂ ‘ਚ ਰੋਸ ਆ ਜਾਏ ਤਾਂ ਦਿੱਲੀ ਦੀਆਂ ਸਰਕਾਰਾਂ ਦਾ ਉਲਟਣਾ ਵੀ ਨਿਸਚਿਤ ਹੈ ਅੱਜ ਕਿਸਾਨ ਘਬਰਾਇਆ ਹੈ ਕਿ ਉਸ ਤੋਂ ਐਮਐਸਪੀ ਖੋਹ ਲਈ ਜਾਵੇਗੀ,ਇਸੇ ਡਰ ਕਾਰਨ ਉਹ ਸੜਕਾਂ ‘ਤੇ ਹੈ,ਸਿੱਧੂ ਨੇ ਕਿਹਾ ਇਨ੍ਹਾਂ ਕਾਨੂੰਨਾਂ ਦੀ ਪੰਜਾਬ ਨੂੰ ਲੋੜ ਨਹੀਂ ਸੀ,ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਜਾਬ ਨੂੰ ਹਰੀ ਕ੍ਰਾਂਤੀ ਨਹੀਂ ਚਾਹੀਦੀ ਸੀ, ਹਿੰਦੋਸਤਾਨ ਨੂੰ ਚਾਹੀਦੀ ਸੀ,ਪੰਜਾਬ ਨੂੰ ਘੱਟ ਐਮਐਸਪੀ ਦੇ ਕੇ ਕੇਂਦਰ ਨੇ 80 ਕਰੋੜ ਲੋਕਾਂ ਦਾ ਸੈਂਟਰ ਨੇ ਢਿੱਡ ਭਰਿਆ।

ਗੰਨੇ ਚੂਪਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਕਹਾਵਤ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਕਿਹਾ ਕੇਂਦਰ ਸਰਕਾਰ ਅਹਿਸਾਨ ਫਰਾਮੋਸ਼ ਨਿਕਲੀ.ਬੱਧਣੀ ਕਲਾਂ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੀ ਸ਼ੁਰੂਆਤ ਵਿੱਚ ਹੀ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਦੀ ਸਰਕਾਰ ’ਤੇ ਹੀ ਪੈ ਨਿਕਲਿਆ,ਉਨ੍ਹਾਂ ਐੱਮਐੱਸਪੀ ਬਾਰੇ ਕਿਹਾ ਕਿ ਜੇ ਹਿਮਾਚਲ ਪ੍ਰਦੇਸ਼ ਸਰਕਾਰ ਸੇਬ ’ਤੇ ਐੱਮਐੱਸਪੀ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਤਾਂ ਆਟਾ-ਦਾਲ ਸਕੀਮ ਵਾਸਤੇ ਅਨਾਜ ਬਾਹਰੋਂ ਕਿਉਂ ਲੈ ਰਹੀ ਹੈ,ਪੰਜਾਬ ਦੇ 70 ਫੀਸਦ ਲੋਕ ਖੇਤੀ ਨਾਲ ਜੁੜੇ ਹੋਏ ਹਨ ਤੇ ਇਨ੍ਹਾਂ ਦੇ ਹਿੱਤਾਂ ਦੀ ਹਰ ਪੱਖੋਂ ਰਾਖੀ ਕੀਤੀ ਜਾਵੇ।

ਇਹ ਵੀ ਪੜ੍ਹੋ:- ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਹਮਾਇਤ ‘ਚ ਕਰਨਗੇ ਟ੍ਰੈਕਟਰ ਰੈਲੀ-ਪਰਨੀਤ ਕੌਰ

ਉਨ੍ਹਾਂ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਜੇ ਕੇਂਦਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਕਿਸਾਨਾਂ ਲਈ ਕਾਂਗਰਸ ਦੀ ਰਣਨੀਤੀ ਕੀ ਹੋਵੇਗੀ,ਉਨ੍ਹਾਂ ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀਆਂ ਬਣਾਉਣ ਦਾ ਸੱਦਾ ਦਿੱਤਾ,ਐਮਐਸਪੀ ਖੋਹ ਲਈ ਜਾਵੇਗੀ,ਇਸੇ ਡਰ ਕਾਰਨ ਉਹ ਸੜਕਾਂ ‘ਤੇ ਹੈ,ਸਿੱਧੂ ਨੇ ਕਿਹਾ ਇਨ੍ਹਾਂ ਕਾਨੂੰਨਾਂ ਦੀ ਪੰਜਾਬ ਨੂੰ ਲੋੜ ਨਹੀਂ ਸੀ,ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਜਾਬ ਨੂੰ ਹਰੀ ਕ੍ਰਾਂਤੀ ਨਹੀਂ ਚਾਹੀਦੀ ਸੀ, ਹਿੰਦੋਸਤਾਨ ਨੂੰ ਚਾਹੀਦੀ ਸੀ।

ਇਹ ਵੀ ਪੜ੍ਹੋ:-  

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਿਲ ਵਿੱਜ ਨੂੰ ਕੀਤਾ ਸਵਾਲ,ਕੀ ਹਰਿਆਣਾ ਵਿੱਚ ਜੰਗਲ ਰਾਜ ਹੈੈ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਟਵੀਟ ਕਰਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ





Leave a Reply

Your email address will not be published. Required fields are marked *