ਕਰਨੈਲ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ,ਵਪਾਰਕ ਸ਼ਖਸੀਅਤਾਂ ਕਰਨੈਲ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ,ਵਪਾਰਕ ਸ਼ਖਸੀਅਤਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕਰਨੈਲ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ, ਵਪਾਰਕ ਸ਼ਖਸੀਅਤਾਂ ਨੇ ਸਮੂਲੀਅਤ ਕੀਤੀ

ਕਰਨੈਲ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ, ਵਪਾਰਕ ਸ਼ਖਸੀਅਤਾਂ ਨੇ ਸਮੂਲੀਅਤ ਕੀਤੀ

24

AZAD SOCH :-

ਅਮਰਗੜ੍ਹ-4 ਅਕਤੂਬਰ :- ਪੰਜਾਬ ਕਾਂਗਰਸ ਦੇ ਸਕੱਤਰ ਤੇ ਪਿੰਡ ਮੰਨਵੀ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਢੀਂਡਸਾ ਨੂੰ ਸਤਿਕਾਰਯੋਗ ਪਿਤਾ ਰਿਟਾ. ਡੀ.ਐੱਸ.ਪੀ ਕਰਨੈਲ ਸਿੰਘ ਢੀਂਡਸਾ ਜੋ ਕਿ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ ਉਨ੍ਹਾਂ ਦੀਆਂ ਧਾਰਮਿਕ ਰਸਮਾਂ ਪੂਰੀਆਂ ਕਰਦੇ ਹੋਏ ਪ੍ਰੀਵਾਰ ਵੱਲੋਂ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਗੁ.ਨਾਨਕ ਸਰ ਸਹਿਬ ਮੰਨਵੀਂ ਵਿਖੇ ਪਿਆ,ਇਸ ਮੌਕੇ ਵੱਖ- ਵੱਖ ਸਿਆਸੀ, ਵਪਾਰਕ ਜੱਥੇਬੰਦੀਆਂ ਦੇ ਆਗੂਆਂ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਕੇ.

ਉਸ ਵਿੱਛੜੀ ਹੋਈ ਆਤਮਾ ਨੂੰ ਸਰਧਾਂਝਲੀ ਭੇਂਟ ਕੀਤੀ।ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਸਰਕਾਰ ਦੇ ਕੈਬੀਨਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ,ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੂਲੋਂ ਵੀ ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ ਤੇ ਢੀਂਡਸਾ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚੇ।ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਕਾਂਗੜ ਕੈਬੀਨਟ ਮੰਤਰੀ ਪੰਜਾਬ, ਇਕਬਾਲ ਸਿੰਘ ਝੂੰਦਾ,ਰਛਪਾਲ ਢੀਂਡਸਾ ਡੀ.ਐਸ.ਪੀ ਬਰਨਾਲਾ, ਜਗਜੀਵਨ ਪਾਲ ਦੋਰਾਹਾ.

ਮਾਈ ਰੂਪ ਕੌਰ ਬਾਗੜੀਆਂ ਜਰਨਲ ਸਕੱਤਰ ਪੰਜਾਬ ਕਾਂਗਰਸ,ਹਰਸ਼ਰਨ ਸਿੰਘ ਢਿੱਲੋਂ ਪਟਿਆਲਾ,ਗੁਰਜੋਤ ਸਿੰਘ ਢੀਂਡਸਾ, ਪ੍ਰਭਜੀਤ ਸਿੰਘ ਸੰਧੂ ਪਟਿਆਲਾ, ਧਨਵੰਤ ਸਿੰਘ ਸਾਬਕਾ ਐਮ.ਐਲ.ਏ, ਜਸਵੀਰ ਸਿੰਘ ਦਿਓਲ ਸਾਬਕਾ ਚੇਅਰਮੈਨ, ਪਿੰਡ ਮੰਨਵੀ ਦੀ ਪੰਚਾਇਤ, ਹਰਬੰਸ ਸਿੰਘ ਚੌਦਾਂ,ਜਵਾਲਾ ਸਿੰਘ ਜਲਾਲਗੜ੍ਹ, ,ਕਾਂਗਰਸੀ ਆਗੂ ਬੇਅੰਤ ਸਿੰਘ ਮੰਨਵੀ,ਨਿਰਭੈ ਸਿੰਘ ਰੁੜਕੀ ਕਲਾਂ, ਬਲਵੰਤ ਕੁਮਾਰ ਚੀਫ਼ ਇੰਜੀਨੀਅਰ ਪਾਵਰਕਾਮ ਪਟਿਆਲ਼ਾ,ਲਿਪ ਦੇ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਗੁਆਰਾ, ਨੰਬਰਦਾਰ ,ਜਿਲ੍ਹਾ ਇੰਟਕ ਪ੍ਰਧਾਨ ਹਰਮੀਤ ਸਿੰਘ ਸੰਧੂ ਚਪੜੌਦਾ, ਚੇਤੰਨ ਸਿੰਘ ਚੌਦਾਂ.

ਸਰਪੰਚ ਸੁਖਦੀਪ ਸਿੰਘ ਗੋਲਡੀ ਬਨਭੌਰਾ, ਸਰਪੰਚ ਅਮ੍ਰਿਤਪਾਲ ਸਿੰਘ ਮੁਹਾਲਾ, ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਗੁਰਮੀਤ ਸਿੰਘ, ਐਡਵੋਕੇਟ ਕਿਰਪਾਲ ਸਿੰਘ ਦੁੱਗਰੀ, ਬਲਾਕ ਕਾਂਗਰਸ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ,ਚੇਅਰਮੈਨ ਰੂਪ ਸਿੰਘ ਅਮਰਗੜ੍ਹ,ਚੇਅਰਮੈਨ ਸਰਧਾ ਰਾਮ ਈਸੜਾ, ਸਮੇਤ ਵੱਖ ਵੱਖ ਸਮਾਜ ਸੇਵੀ ਅਤੇ ਰਾਜਨੀਤਕ ਧਾਰਮਿਕ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਸਾਂਝਾ ਕੀਤਾ.

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *