ਰਾਹੁਲ ਗਾਂਧੀ ਦੀ ਰੈਲੀ ਲਈ ਅਮਰਗੜ੍ਹ ਤੋਂ ਵਿਧਾਇਕ ਧੀਮਾਨ ਦੀ ਅਗਵਾਈ 'ਚ ਟਰੈਕਟਰਾਂ ਦਾ ਰਾਹੁਲ ਗਾਂਧੀ ਦੀ ਰੈਲੀ ਲਈ ਅਮਰਗੜ੍ਹ ਤੋਂ ਵਿਧਾਇਕ ਧੀਮਾਨ ਦੀ ਅਗਵਾਈ 'ਚ ਟਰੈਕਟਰਾਂ ਦਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਰਾਹੁਲ ਗਾਂਧੀ ਦੀ ਰੈਲੀ ਲਈ ਅਮਰਗੜ੍ਹ ਤੋਂ ਵਿਧਾਇਕ ਧੀਮਾਨ ਦੀ ਅਗਵਾਈ 'ਚ ਟਰੈਕਟਰਾਂ ਦਾ ਵੱਡਾ ਕਾਫਲਾ ਰਵਾਨਾ

ਰਾਹੁਲ ਗਾਂਧੀ ਦੀ ਰੈਲੀ ਲਈ ਅਮਰਗੜ੍ਹ ਤੋਂ ਵਿਧਾਇਕ ਧੀਮਾਨ ਦੀ ਅਗਵਾਈ ‘ਚ ਟਰੈਕਟਰਾਂ ਦਾ ਵੱਡਾ ਕਾਫਲਾ ਰਵਾਨਾ

16

AZAD SOCH :-


(ਲੋਕ ਰੋਹ ਅੱਗੇ ਸਰਕਾਰਾਂ ਨੂੰ ਵੀ ਝੁਕਣਾ ਪੈਂਦਾ ਹੈ : ਵਿਧਾਇਕ ਨੱਥੂ ਰਾਮ)

ਅਮਰਗੜ੍ਹ :- ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਹਲਕਾ ਅਮਰਗੜ੍ਹ ਦੇ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਅਗਵਾਈ ‘ਚ ਦਾਣਾ ਮੰਡੀ ਅਮਰਗੜ੍ਹ ਤੋਂ ਵੱਡੀ ਗਿਣਤੀ ਵਿੱਚ ਟਰੈਕਟਰਾਂ ਦਾ ਇੱਕ ਕਾਫ਼ਲਾ ਰਵਾਨਾ ਹੋਇਆ,ਇਸ ਕਾਫਲੇ ਨੂੰ ਝੰਡੀ ਦੇਣ ਤੋਂ ਪਹਿਲਾਂ ਆਪਣੇ ਪੁਰਾਣੇ ਸਾਥੀ ਤੇ ਹਲਕਾ ਬੱਲੂਆਣਾ ਤੋਂ ਵਿਧਾਇਕ ਨੱਥੂ ਰਾਮ ਨਾਲ ਟਰੈਕਟਰ ਤੇ ਬੈਠ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ.

ਵਿਧਾਇਕ ਧੀਮਾਨ ਨੇ ਜਿੱਥੇ ਆਪਣੇ ਨਿੱਕੇ ਜਿਹੇ ਸੱਦੇ ਤੇ ਵਹੀਰਾਂ ਘੱਤ ਕੇ ਟਰੈਕਟਰਾਂ ਤੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀਆਂ ਪੰਜਾਬ ਰੈਲੀਆਂ ਮੋਦੀ ਸਰਕਾਰ ਦੇ ਅੰਤ ਦਾ ਨੀਂਹ ਪੱਥਰ ਸਾਬਤ ਹੋਣਗੀਆਂ।ਉਨ੍ਹਾਂ ਕਿਹਾ ਕਿ ਜਿੰਨੀ ਦੇਰ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਉਨ੍ਹੀਂ ਦੇਰ ਤੱਕ ਕਿਸਾਨਾਂ ਦੇ ਹੱਕ ‘ਚ ਕਾਂਗਰਸ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ,ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਇਕ ਨੱਥੂ ਰਾਮ ਨੇ ਕਿਹਾ ਕਿ ਜਦੋਂ ਲੋਕ ਇਕੱਠੇ ਹੋ ਜਾਣ ਤਾਂ ਸਰਕਾਰਾਂ ਨੂੰ ਵੀ ਝੁਕਣ ਲਈ ਮਜਬੂਰ ਕਰ ਦਿੰਦੇ ਹਨ.

ਇਹ ਵੀ ਪੜ੍ਹੋ:- ਸਿਆਸੀ ਪਾਰਟੀਆਂ ਦਾ ਬਾਈਕਾਟ ਪੰਜਾਬ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਲੱਗੇ ਅਤੇ ਲੋਕਾਂ ਦੇ ਘਰਾਂ ਦੇ ਬਾਹਰ ਪੋਸਟਰ ਲਗਾਏ

ਇਸ ਮੌਕੇ ਮਨਜਿੰਦਰ ਸਿੰਘ ਬਿੱਟਾ ਪੀਏ ਧੀਮਾਨ, ਤੇਜੀ ਕਮਾਲਪੁਰ ਸਿਆਸੀ ਸਲਾਹਕਾਰ,ਸਰਬਜੀਤ ਸਿੰਘ ਗੋਗੀ, ਜਗਰੂਪ ਸਿੰਘ ਬਿੱਟੂ, ਗੁਰਮੀਤ ਸਿੰਘ ਨਾਰੀਕੇ, ਅਸ਼ਵਨੀ ਬਿੱਟੂ, ਪਿੰਡ ਸੰਗਾਲੀ ਦੇ ਸਰਪੰਚ ਨਿਰਮਲਜੀਤ ਸਿੰਘ, ਠੇਕੇਦਾਰ ਕੇਸਰ ਸਿੰਘ ਚੌਂਦਾ, ਸਰਪੰਚ ਚੰਦ ਸਿੰਘ ਮਾਣਕਮਾਜਰਾ,ਬਲਵਿੰਦਰ ਸਿੰਘ ਸੰਗਾਲੀ, ਚੇਅਰਮੈਨ ਸ਼ਰਧਾ ਰਾਮ ਈਸੜਾ,ਚੇਅਰਮੈਨ ਰੂਪ ਸਿੰਘ ਅਮਰਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ.

ਇਹ ਵੀ ਪੜ੍ਹੋ:- 

राहुल की ट्रैक्टर रैली कल 6 अक्टूबर को हरियाणा में करेगी प्रवेश

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਿਲ ਵਿੱਜ ਨੂੰ ਕੀਤਾ ਸਵਾਲ,ਕੀ ਹਰਿਆਣਾ ਵਿੱਚ ਜੰਗਲ ਰਾਜ ਹੈੈ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਟਵੀਟ ਕਰਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *