ਪੰਜਾਬ ਵਾਲਿਆਂ ਨੇ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਮੁੱਢ ਤੋਂ ਨਕਾਰਿਆ ਸੰਦੀਪ ਸਿੰਗਲਾ ਪੰਜਾਬ ਵਾਲਿਆਂ ਨੇ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਮੁੱਢ ਤੋਂ ਨਕਾਰਿਆ ਸੰਦੀਪ ਸਿੰਗਲਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਾਲਿਆਂ ਨੇ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਮੁੱਢ ਤੋਂ ਨਕਾਰਿਆ ਸੰਦੀਪ ਸਿੰਗਲਾ

ਪੰਜਾਬ ਵਾਲਿਆਂ ਨੇ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਮੁੱਢ ਤੋਂ ਨਕਾਰਿਆ: ਸੰਦੀਪ ਸਿੰਗਲਾ

25

AZAD SOCH ;-


ਅਮਰਗੜ੍ਹ-7 ਅਕਤੂਬਰ :- ਪੰਜਾਬ ਕਾਂਗਰਸ ਅਤੇ ਰਾਹੁਲ ਗਾਂਧੀ ਦਾ ਪੰਜਾਬ ‘ਚ ਹੋਇਆ ਰੋਡ ਸ਼ੋਅ ਪੂਰੀ ਤਰ੍ਹਾਂ ਨਾਲ ਫਲਾਪ,ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬੀਆਂ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਮੁੱਢ ਤੋਂ ਹੀ ਨਕਾਰ ਦਿੱਤਾ ਹੈ,ਇੰਨਾ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀ. ਆਗੂ ਤੇ ਉੱਘੇ ਸਮਾਜ ਸੇਵੀ ਸੰਦੀਪ ਸਿੰਗਲਾ ਨੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਇੱਕ ਰਾਜਨੀਤਕ ਡਰਾਮਾ ਸੀ.

ਇਹ ਵੀ ਪੜ੍ਹੋ:- ਕੇਂਦਰ ਵੱਲੋਂ ਗੱਲਬਾਤ ਲਈ ਦਿੱਤਾ ਸੱਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੀਤਾ ਰੱਦ

ਕਿਉਂਕਿ ਜਿਸ ਸਮੇਂ ਕੇਂਦਰ ਸਰਕਾਰ ਨੇ ਤਿੰਨੇ ਆਰਡੀਨੈਂਸ ਜਾਰੀ ਕੀਤੇ ਸਨ, ਤਾਂ ਉਸ ਸਮੇਂ ਰਾਹੁਲ ਗਾਂਧੀ ਨੇ ਚੁੱਪ ਵੱਟੀ ਰੱਖੀ,ਇਸੇ ਤਰਾਂ ਹੀ ਜਦੋਂ ਇੰਨਾਂ ਆਰਡੀਨੈਂਸਾਂ ਨੂੰ ਬਿੱਲਾਂ ਦਾ ਰੂਪ ਦੇ ਕੇ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ, ਤਾਂ ਵੀ ਰਾਹੁਲ ਗਾਂਧੀ ਤੇ ਸਮੁੱਚੀ ਕਾਂਗਰਸ ਪਾਰਟੀ ਨੇ ਇਸ ਦਾ ਵਿਰੋਧ ਨਹੀਂ ਕੀਤਾ,ਉਨ੍ਹਾਂ ਕਿਹਾ ਕਿ ਅੱਜ ਪੰਜਾਬ ਕਾਂਗਰਸ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਰਾਹੁਲ ਗਾਂਧੀ ਨੂੰ ਸੜਕਾਂ ਉੱਪਰ ਘੁਮਾ ਰਹੀ ਹੈ, ਪਰ ਹੁਣ ਪੰਜਾਬ ਦੀ ਜਨਤਾ ਦਾ ਅਕਾਲੀ ਤੇ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਿਆ ਹੈ.

ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ,ਇਸ ਮੌਕੇ ਉਨ੍ਹਾਂ ਦੇ ਨਾਲ ਦਰਸ਼ਨ ਸਿੰਘ ਗੋਡ, ਮਨਜਿੰਦਰ ਸਿੰਘ ਜੈਨਪੁਰ, ਹਰਕੇਵਲ ਸਿੰਘ, ਬੇਅੰਤ ਸਿੰਘ, ਨਪਿੰਦਰ ਸਿੰਘ, ਕਿਰਨਜੀਤ ਸਿੰਘ, ਸੁਦਾਗਰ ਸਿੰਘ, ਪੰਡਤ ਸੋਮ ਨਾਥ, ਬਲਕਾਰ ਸਿੰਘ, ਧੰਬੋ ਜੈਨਪੁਰ, ਸਵਰਨ ਸਿੰਘ, ਰਵੀ ਸਿੰਘ, ਪਰਮਜੀਤ ਸਿੰਘ ਪੰਮਾ ਅਤੇ ਮਨਜਿੰਦਰ ਸਿੰਘ ਢਢੋਗਲ ਤੋਂ ਇਲਾਵਾ ਹੋਰ ਵੀ ਕਈ ਆਗੂ ਮੋਜੂਦ ਸਨ.

ਇਹ ਵੀ ਪੜ੍ਹੋ:- 

”ਛੱਤਬੀੜ ਚਿੜੀਆਘਰ” ਦੇਖਣ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ, ਚਿੜੀਆਂ ਘਰ ਨੂੰ ਖੋਲ੍ਹਣ ਦੀ ਤਿਆਰੀਆਂ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਿਲ ਵਿੱਜ ਨੂੰ ਕੀਤਾ ਸਵਾਲ,ਕੀ ਹਰਿਆਣਾ ਵਿੱਚ ਜੰਗਲ ਰਾਜ ਹੈੈ

ਅਕਾਲ ਤਖ਼ਤ ਵੱਲੋਂ ਲਗਾਈ ਸੇਵਾ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਲਗਾਏ ਝਾੜੂ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *