ਬਾਰਡਰ ਨੇੜੇ ਖੇਤਾਂ ਚੋਂ ਲੁਕਾ ਕੇ ਰੱਖੀ 5 ਕਿੱਲੋ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ ਬਾਰਡਰ ਨੇੜੇ ਖੇਤਾਂ ਚੋਂ ਲੁਕਾ ਕੇ ਰੱਖੀ 5 ਕਿੱਲੋ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ

Live Clock Date

Your browser is not supported for the Live Clock Timer, please visit the Support Center for support.
ਬਾਰਡਰ ਨੇੜੇ ਖੇਤਾਂ ਚੋਂ ਲੁਕਾ ਕੇ ਰੱਖੀ 5 ਕਿੱਲੋ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ

ਬਾਰਡਰ ਨੇੜੇ ਖੇਤਾਂ ਚੋਂ ਲੁਕਾ ਕੇ ਰੱਖੀ 5 ਕਿੱਲੋ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ

31

AZAD SOCH :-

ਗੁਰਦਾਸਪੁਰ :- ਬਟਾਲਾ ਪੁਲਿਸ (Batala Police) ਵੱਲੋਂ ਬਾਰਡਰ ਨੇੜਿਉਂ 5 ਕਿੱਲੋ ਗਰਾਮ ਹੈਰੋਇਨ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ,ਪੁਲਿਸ ਦੇ ਆਈ ਜੀ ਬਾਰਡਰ ਰੇਂਜ (IG Border Range) ਵੱਲੋਂ ਕੀਤੇ ਗਏ ਇਸ ਦਾਅਵੇ ਮੁਤਾਬਿਕ ਇਹ ਬਰਾਮਦਗੀ ਡੇਰਾ ਬਾਬਾ ਨਾਨਕ ਬਾਰਡਰ (Dera Baba Nanak Border) ਦੇ ਨਜ਼ਦੀਕ ਖੇਤਾਂ ਵਿੱਚੋਂ ਕੀਤੀ ਗਈ ਹੈ ਅਤੇ ਇਸ ਦੇ ਨਾਲ ਖੇਤ ਦੇ ਮਾਲਕ ਨੂੰ ਵੀ ਕਾਬੂ ਕਰ ਲਿਆ ਗਿਆ ਹੈ,ਫ਼ਿਲਹਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੋਲੋਂ ਪੁੱਛ ਗਿੱਛ ਕਰ ਕੇ ਪਤਾ ਲਗਾਇਆ ਜਾ ਰਿਹਾ ਹੈ।

ਕਿ ਵਿੱਚ ਦੀ ਇਸ ਵੱਡੀ ਖੇਪ ਨੂੰ ਭਾਰਤ ਵਿਖੇ ਕਿਵੇਂ ਲਿਆਂਦਾ ਗਿਆ ਅਤੇ ਅੱਗੋਂ ਇਹ ਹੈਰੋਇਨ ਕਿਨ੍ਹਾਂ ਲੋਕਾਂ ਤੱਕ ਪਹੁੰਚਾਈ ਜਾਣੀ ਸੀ,ਫ਼ਿਲਹਾਲ ਪੁਲਿਸ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮ ਤੇ ਪਹਿਲਾਂ ਵੀ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਹੈ,ਪੂਰੇ ਮਾਮਲੇ ਦੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਈ ਜੀ ਬਾਰਡਰ ਰੇਂਜ ਅੰਮ੍ਰਿਤਸਰ ਸੁਰਿੰਦਰ ਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਐੱਸ.ਐੱਸ.ਪੀ ਬਟਾਲਾ (SSP Batala) ਵੱਲੋਂ ਸਪੈਸ਼ਲ ਟੀਮਾਂ ਤਿਆਰ ਕਰ ਕੇ ਪੁਲਿਸ ਜ਼ਿਲ੍ਹੇ ਦੇ ਨਾਲ ਲੱਗਦੇ ਸਰਹੱਦੀ ਖੇਤਰ ਵਿਖੇ ਸਰਚ ਅਪਰੇਸ਼ਨ ਚਲਾਏ ਜਾ ਰਹੇ ਹਨ।

ਅਤੇ ਇਸੇ ਦੌਰਾਨ ਹੀ ਬਟਾਲਾ ਪੁਲਿਸ ਨੂੰ ਡੇਰਾ ਬਾਬਾ ਨਾਨਕ ਬਾਰਡਰ ਦੇ ਨਜ਼ਦੀਕ ਖੇਤਾਂ ਵਿੱਚ ਲੁਕਾ ਕੇ ਰੱਖੀ ਗਈ 5 ਕਿੱਲੋ ਹੈਰੋਇਨ ਬਰਾਮਦ ਹੋਈ,ਆਈ ਜੀ ਪਰਮਾਰ ਨੇ ਅੱਗੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤ ਦੇ ਮਾਲਕ ਦੀ ਪਹਿਚਾਣ ਗੁਰਦੇਵ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਮੇਗਾ ਥਾਣਾ ਡੇਰਾ ਬਾਬਾ ਨਾਨਕ ਦੇ ਰੂਪ ਵਿੱਚ ਹੋਈ,ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:- कोरोना के साये से बाहर निकल रही इकोनॉमी रिजर्व बैंक के गवर्नर शक्‍तिकांत दास

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਉੱਪਰ ਪਹਿਲਾਂ ਵੀ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਹੈ,ਨਾਲ ਹੀ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੋਲੋਂ ਪੁੱਛ ਗਿੱਛ ਕਰ ਕੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਕਿ ਨਸ਼ੀਲੇ ਪਦਾਰਥ ਦੀ ਇੰਨੀ ਵੱਡੀ ਖੇਪ ਕਿਸ ਤਰਾਂ ਭਾਰਤੀ ਖੇਤਰ ਵਿਖੇ ਪਹੁੰਚੀ ਅਤੇ ਇਹ ਅੱਗੋਂ ਕਿਨ੍ਹਾਂ ਲੋਕਾਂ ਤੱਕ ਪਹੁੰਚਾਈ ਜਾਣੀ ਸੀ,ਇਸ ਦੌਰਾਨ ਆਈ ਜੀ ਪਰਮਾਰ ਵੱਲੋਂ ਮਾਮਲਾ ਜਾਂਚ ਅਧੀਨ ਹੋਣ ਕਾਰਨ ਇਸ ਸਬੰਧੀ ਹੋਰ ਜਾਣਕਾਰੀ ਦੇਣ ਤੋਂ ਅਸਮਰਥਤਾ ਜ਼ਾਹਿਰ ਕੀਤੀ।

ਇਹ ਵੀ ਪੜ੍ਹੋ:-

ਪੰਜਾਬ ਵਿੱਚ ਅੱਜ ਦੋ ਘੰਟਿਆਂ ਲਈ ਚੱਕਾ ਜਾਮ ਕੀਤਾ ਹਰਿਆਣਾ ਦੇ ਕਿਸਾਨਾਂ ਦਾ ਦਿੱਤਾ ਸਾਥ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਸਕੱਤਰ ਰਾਹੀਂ ਕਿਸਾਨਾਂ ਨੂੰ ਮਾਲ ਗੱਡੀਆਂ ਲਈ ਰੇਲ ਲਾਈਨਾਂ ਖਾਲੀ ਕਰਨ ਲਈ ਕਿਹਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *