ਅੱਜ ਸਵੇਰੇ ਦਿੱਲੀ ਲਈ ਰਵਾਨਾ ਹੋਇਆ ਕਿਸਾਨ ਜਥੇਬੰਦੀਆਂ,ਕੇਂਦਰ ਸਰਕਾਰ ਨਾਲ ਗੱਲਬਾਤ ਅੱਜ ਅੱਜ ਸਵੇਰੇ ਦਿੱਲੀ ਲਈ ਰਵਾਨਾ ਹੋਇਆ ਕਿਸਾਨ ਜਥੇਬੰਦੀਆਂ,ਕੇਂਦਰ ਸਰਕਾਰ ਨਾਲ ਗੱਲਬਾਤ ਅੱਜ

Live Clock Date

Your browser is not supported for the Live Clock Timer, please visit the Support Center for support.
ਅੱਜ ਸਵੇਰੇ ਦਿੱਲੀ ਲਈ ਰਵਾਨਾ ਹੋਇਆ ਕਿਸਾਨ ਜਥੇਬੰਦੀਆਂ,ਕੇਂਦਰ ਸਰਕਾਰ ਨਾਲ ਗੱਲਬਾਤ ਅੱਜ

ਅੱਜ ਸਵੇਰੇ ਦਿੱਲੀ ਲਈ ਰਵਾਨਾ ਹੋਇਆ ਕਿਸਾਨ ਜਥੇਬੰਦੀਆਂ,ਕੇਂਦਰ ਸਰਕਾਰ ਨਾਲ ਗੱਲਬਾਤ ਅੱਜ

30

AZAD SOCH :-

PATIALA :- ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵਲੋਂ ਗੱਲਬਾਤ ਲਈ ਦਿੱਤੇ ਸੱਦੇ ਨੂੰ ਪ੍ਰਵਾਨ ਕਰਨ ਤੋਂ ਬਾਅਦ ਅੱਜ ਸਵੇਰੇ ਹੀ ਦਿੱਲੀ ਲਈ ਰਵਾਨਾ ਹੋ ਗਈਆਂ ਹਨ,ਇਨ੍ਹਾਂ ਜਥੇਬੰਦੀਆਂ ਵਿਚੋਂ ਬਹੁਤਿਆਂ ਨੇ ਚੰਡੀਗੜ੍ਹ ਤੋਂ ਸਾਂਝੇ ਤੌਰ ਉੱਤੇ ਵਿਸ਼ੇਸ਼ ਬੱਸ ਬੁੱਕ ਕਰਵਾ ਲਈ ਹੈ,ਜੋ ਚੰਡੀਗੜ੍ਹ ਤੋਂ ਸਵੇਰੇ ਪੰਜ ਵਜੇ ਦਿੱਲੀ ਲਈ ਰਵਾਨਾ ਹੋਈ ਹੈ,ਜਦੋਂ ਕਿ ਕਈ ਹੋਰ ਧਿਰਾਂ ਆਪਣੇ ਤੌਰ ‘ਤੇ ਵੀ ਨਿਜੀ ਵਾਹਨਾਂ ਰਾਹੀਂ ਦਿੱਲੀ ਲਈ ਤੁਰ ਪਏ ਹਨ,ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਬਾਰੇ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਜਿਣਸਾਂ ਦੇ ਭਾਅ ਡਾ.ਸਵਾਮੀਨਾਥਨ ਦੀ ਰਿਪੋਰਟ ਦੇ ਅਧਾਰ ’ਤੇ ਮਿੱਥਣ, ਸਾਰੀਆਂ ਫ਼ਸਲਾਂ ਦੀ ਖ਼ਰੀਦ ਘੱਟੋ-ਘੱਟ ਸਮਰਥਨ ਮੁੱਲ ’ਤੇ ਕਰਨ ਦੀ ਮੰਗ ਰੱਖਣਗੇ,ਡਾ.ਦਰਸ਼ਨ ਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਕਿਸਾਨੀ ਮੁੱਦਿਆਂ ਤੇ ਨਵੇਂ ਕਾਨੂੰਨਾਂ ਦੇ ਮੁੱਦੇ ’ਤੇ ਇੱਕ ਤੋਂ ਵੱਧ ਵਾਰ ਵੀ ਮੀਟਿੰਗ ਕਰਨੀ ਪੈ ਸਕਦੀ ਹੈ ਪਰ ਜਥੇਬੰਦੀਆਂ ਆਪਣੇ ਏਜੰਡੇ ’ਤੇ ਕਾਇਮ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਦਿੱਲੀ ਜਾਣਗੇ ਪਰ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਇੱਕ 7 ਮੈਂਬਰੀ ਕਮੇਟੀ ਬਣਾਈ ਗਈ ਹੈ।

ਇਹ ਵੀ ਪੜ੍ਹੋ:- ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੇ ਮੁਫ਼ਤ ਸਮਾਰਟਫੋਨ


29 ਕਿਸਾਨ ਧਿਰਾਂ ਦੇ ਆਗੂ ਪਹਿਲਾਂ ਇਕੱਠੇ ਹੋ ਕੇ ਆਪਣੀ ਸੰਖੇਪ ਮੀਟਿੰਗ ਕਰਨਗੇ ਅਤੇ ਬਾਅਦ ਵਿੱਚ ਖੇਤੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਦੀ ਦਿੱਤੇ ਸੱਦੇ ਮੁਤਾਬਕ ਕਿ੍ਸੀ਼‌ ਭਵਨ ਵਿਖੇ ਮੀਟਿੰਗ ਵਿੱਚ ਭਾਗ ਲੈਣਗੇ,ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ, ਫਸਲਾਂ ਦੇ ਭਾਅ ਡਾ ਸਵਾਮੀ ਨਾਥਨ ਦੀ ਰਿਪੋਰਟ ਅਨੁਸਾਰ ਮਿੱਥਣ, ਸਾਰੀਆਂ ਜਿਣਸਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਮੁਤਾਬਕ ਹੋਣ ਦੀ ਗਰੰਟੀ ਦੀ ਗੱਲ ਕਰਨਗੀਆਂ।

ਕੇਂਦਰ ਸਰਕਾਰ ਵਲੋਂ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਲਈ ਖ਼ਾਕਾ ਤਿਆਰ ਕਰ ਲਿਆ ਗਿਆ ਹੈ, ਜਿਸ ਲਈ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਨੇ ਪੰਜਾਬ ਸਰਕਾਰ ਪਾਸੋ ਵੇਰਵੇ ਹਾਸਲ ਕਰ ਲਏ ਗਏ ਹਨ,ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਦੱਸਿਆ ਕਿ ਮੀਟਿੰਗ ਲਈ ਸਾਰੀਆਂ ਜਥੇਬੰਦੀਆਂ ਦੀ ਪੂਰੀ ਤਿਆਰੀ ਹੈ,ਅਤੇ ਇਸ ਵਾਸਤੇ 7 ਮੈਂਬਰੀ ਕਮੇਟੀ ਦੇ ਮੈਂਬਰ ਬਲਵੀਰ ਸਿੰਘ ਰਾਜੇਵਾਲ,ਡਾ ਦਰਸ਼ਨ ਪਾਲ, ਜਗਮੋਹਨ ਸਿੰਘ ਪਟਿਆਲਾ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਸਾਹਨੀ ਕੁਲਵੰਤ ਸਿੰਘ ਸੰਧੂ ਅੰਨਦਾਤਾ ਦਾ ਦਰਦ ਕੇਂਦਰ ਸਰਕਾਰ ਸਾਹਮਣੇ ਰੱਖਣਗੇ।

ਇਹ ਵੀ ਪੜ੍ਹੋ:-

ਫਤਿਹਗੜ੍ਹ ਸਾਹਿਬ ਜਿਲ੍ਹੇ ਵਿੱਚ ਹੋਈਆਂ ਬੇਅਦਬੀਆਂ ਮਾਮਲੇ ਵਿੱਚ ਮੁਲਜ਼ਮ ਤਿੰਨ ਦਿਨ੍ਹਾਂ ਦੀ ਪੁਲਿਸ ਰਿਮਾਂਡ ਤੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਨੌਜਵਾਨ ਮੌਕੇ ‘ਤੇ ਫੜਿਆ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਪੰਜਾਬ ਲਈ ਇਤਿਹਾਸਕ ਦਿਨ, ਫ਼ਾਜ਼ਿਲਕਾ ਅਤੇ ਗੁਰਦਾਸਪੁਰ ਵਿੱਚ ਅਤਿ-ਲੋੜੀਂਦੇ ਪੁਲਾਂ ਦਾ ਉਦਘਾਟਨ ਹੋਇਆ: ਵਿਜੈ ਇੰਦਰ ਸਿੰਗਲਾ

 ਪੰਜਾਬ ਨੂੰ ਸਤੰਬਰ 2020 ਦੌਰਾਨ ਕੁੱਲ 1055.24 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ,ਇਸ ਸਾਲ 8.23 ਫੀਸਦੀ ਦਾ ਵਾਧਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *