ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਗੱਲ ਬੇਸਿੱਟਾ,ਅੱਧ ਵਿਚਾਲਿਉਂ ਉੱਠੇ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਗੱਲ ਬੇਸਿੱਟਾ,ਅੱਧ ਵਿਚਾਲਿਉਂ ਉੱਠੇ ਕਿਸਾਨ ਆਗੂ

Live Clock Date

Your browser is not supported for the Live Clock Timer, please visit the Support Center for support.
ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਗੱਲ ਬੇਸਿੱਟਾ,ਅੱਧ ਵਿਚਾਲਿਉਂ ਉੱਠੇ ਕਿਸਾਨ ਆਗੂ,ਕੀਤਾ ਵੱਡਾਂ ਐਲਾਨ

ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਗੱਲ ਬੇਸਿੱਟਾ,ਅੱਧ ਵਿਚਾਲਿਉਂ ਉੱਠੇ ਕਿਸਾਨ ਆਗੂ,ਕੀਤਾ ਵੱਡਾ ਐਲਾਨ

34

AZAD SOCH :-

PATIALA :- ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹੀ,ਦਿੱਲੀ ‘ਚ ਗਈਆਂ ਪੰਜਾਬ ਤੋਂ ਕਿਸਾਨ ਜਥੇਬੰਦੀਆਂ ਦੁਆਰਾ ਅੱਜ ਚੱਲ ਰਹੀ ਮੀਟਿੰਗ ਦੇ ਅੱਧ ਵਿਚਾਲਿਉਂ ਉੱਠ ਕੇ ਮੀਟਿੰਗ ਦਾ ਵਾਕਆਊਟ ਕਰ ਦਿੱਤਾ ਗਿਆ,ਇਸ ਮੌਕੇ ਕਿਸਾਨ ਆਗੂਆਂ ਨੇ ਰੋਸ ਜਤਾਇਆ ਕਿ ਇਸ ਮੀਟਿੰਗ ‘ਚ ਕੋਈ ਵੀ ਮੰਤਰੀ ਮੌਜੂਦ ਨਹੀਂ ਸੀ, ਸਿਰਫ ਅਧਿਕਾਰੀ ਮੌਜੂਦ ਸਨ ਜਿੰਨ੍ਹਾਂ ਨੂੰ ਕਿਸਾਨਾਂ ਦੀ ਕਿਸੇ ਗੱਲ ਬਾਰੇ ਪਤਾ ਤੱਕ ਨਹੀਂ ਸੀ,ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਨੂੰ ਕਿਸਾਨ ਵਿਰੋਧੀ ਨੀਤੀਆਂ ਵਾਲੀ ਸਰਕਾਰ ਕਿਹਾ।

ਕਿਸਾਨ ਆਗੂਆਂ ਨੇ ਮੀਟਿੰਗ ਦੇ ਵਿਚਾਲਿਉਂ ਉੱਠ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ,ਮੀਟਿੰਗ ਉਸ‌ ਵੇਲੇ ਬਿਨਾਂ ਕਿਸੇ ਹੱਲ ਤੋਂ ‌ਅੱਧ ਵਿਚਾਲੇ ਸਮਾਪਤ ਹੋ ਗਈ,ਜਦੋਂ ਮੀਟਿੰਗ ਵਿੱਚ ਕੋਈ ਕੇਂਦਰੀ ਮੰਤਰੀ ਨਹੀਂ ਆਇਆ,ਹਾਲਾਂਕਿ ਪਹਿਲਾਂ ਰਾਜਨਾਥ ਸਿੰਘ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਆਉਣ ਬਾਰੇ ਚਰਚਾ ਸਵੇਰ ਤੋਂ ਹੀ ਚੱਲ ਰਹੀ ਸੀ,ਜਥੇਬੰਦੀਆਂ ਦਿੱਲੀ ਵਿਖੇ ਨਵੇਂ ਬਣੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਕੇਂਦਰ ਸਰਕਾਰ ਵਲੋਂ ਦਿੱਤੇ ਸੱਦੇ ਤਹਿਤ ਗੱਲਬਾਤ ਕਰਨ ਲਈ ਅੱਜ ਵੱਡੇ ਤੜਕੇ ਦੇ ਦਿੱਲੀ ਲਈ ਰਵਾਨਾ ਹੋਏ ਸਨ।

ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ, ਫਸਲਾਂ ਦੇ ਭਾਅ ਡਾ ਸਵਾਮੀ ਨਾਥਨ ਦੀ ਰਿਪੋਰਟ ਅਨੁਸਾਰ ਮਿੱਥਣ, ਸਾਰੀਆਂ ਜਿਣਸਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਮੁਤਾਬਕ ਹੋਣ ਦੀ ਗਰੰਟੀ ਦੀ ਗੱਲ ਸੱਕਤਰ ਕੋਲ ਰੱਖ ਦਿੱਤੀ ਹੈ,ਕਿਸਾਨ ਇਸ ਗੱਲੋਂ ਨਰਾਜ਼ ਹੋ ਗਏ ਕਿ ਉਨ੍ਹਾਂ ਨੂੰ ਬੁਲਾ ਕੇ ਖੇਤੀ ਮੰਤਰੀ ਰੈਲੀਆਂ ਕਰਦੇ ਫਿਰਦੇ ਹਨ,ਜੇਕਰ ਉਨ੍ਹਾਂ ਕੋਲ ਸਮਾਂ ਨਹੀਂ ਤਾਂ ਕਿਸਾਨਾਂ ਨੂੰ ਬੁਲਾਇਆ ਹੀ ਕਿਉਂ,ਕਿਸਾਨਾਂ ਨੇ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ:- ਫਤਿਹਗੜ੍ਹ ਸਾਹਿਬ ਜਿਲ੍ਹੇ ਵਿੱਚ ਹੋਈਆਂ ਬੇਅਦਬੀਆਂ ਮਾਮਲੇ ਵਿੱਚ ਮੁਲਜ਼ਮ ਤਿੰਨ ਦਿਨ੍ਹਾਂ ਦੀ ਪੁਲਿਸ ਰਿਮਾਂਡ ਤੇ

ਕਿਸਾਨ ਮੀਟਿੰਗ ਤੋਂ ਬਾਅਦ ਬੇਹੱਦ ਨਿਰਾਸ਼ ਦਿਖਾਈ ਦਿੱਤੇ,ਇਸ ਤੋਂ ਬਾਅਦ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ,ਅਗਲੇ ਸੰਘਰਸ਼ ਲਈ ਕਿਸਾਨ ਯੂਨੀਅਨਾਂ ਦੀ ਚੰਡੀਗੜ੍ਹ ਵਿੱਚ 15 ਅਕਤੂਬਰ ਨੂੰ ਮੀਟਿੰਗ ਰੱਖ ਦਿੱਤੀ ਗਈ ਹੈ,ਕੇਂਦਰ ਸਰਕਾਰ ਦੇ ਕਿਸੇ ਵੀ ਮੰਤਰੀ ਨੂੰ ਪੰਜਾਬ ਨਹੀਂ ਵੜ੍ਹਨ ਦਿੱਤਾ ਜਾਏਗਾ,ਉਨ੍ਹਾਂ ਨੇ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ:-

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਨੌਜਵਾਨ ਮੌਕੇ ‘ਤੇ ਫੜਿਆ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਪੰਜਾਬ ਲਈ ਇਤਿਹਾਸਕ ਦਿਨ, ਫ਼ਾਜ਼ਿਲਕਾ ਅਤੇ ਗੁਰਦਾਸਪੁਰ ਵਿੱਚ ਅਤਿ-ਲੋੜੀਂਦੇ ਪੁਲਾਂ ਦਾ ਉਦਘਾਟਨ ਹੋਇਆ: ਵਿਜੈ ਇੰਦਰ ਸਿੰਗਲਾ

 ਪੰਜਾਬ ਨੂੰ ਸਤੰਬਰ 2020 ਦੌਰਾਨ ਕੁੱਲ 1055.24 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ,ਇਸ ਸਾਲ 8.23 ਫੀਸਦੀ ਦਾ ਵਾਧਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow





Leave a Reply

Your email address will not be published. Required fields are marked *