PATIALA :- ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਵਿਚ ਸਕੂਲ ਮੁੜ ਖੋਲ੍ਹੱਣ ਦੀ ਤਾਰੀਕ ਦਾ ਫੈਸਲਾ ਸਿਹਤ ਵਿਭਾਗ ਪੰਜਾਬ ਤੋਂ ਹਦਾਇਤਾਂ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਕੀਤਾ ਜਾਵੇਗਾ,ਪੰਜਾਬ ‘ਚ ਅੱਜ 15 ਅਕਤੂਬਰ ਤੋਂ ਸਕੂਲ ਖੋਲ੍ਹੇ ਜਾਣ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਅਜੇ ਸਰਕਾਰ ਨੇ ਇਸ ਸਬੰਧੀ ਕੋਈ ਫੈਸਲਾ ਨਹੀਂ ਕੀਤਾ,ਸਰਕਾਰ ਵੱਲੋਂ ਨਿਯਮ ਤੈਅ ਕੀਤੇ ਜਾ ਰਹੇ ਹਨ,ਜਿਵੇਂ ਹੀ ਨਿਯਮਾਂ ਦਾ ਕੰਮ ਮੁਕੰਮਲ ਹੋਵੇਗਾ, ਉਸ ਤੋਂ ਬਾਅਦ ਸਕੂਲ ਖੋਲ੍ਹਣ ਦੀ ਤਾਰੀਖ, ਬੱਚਿਆਂ ਤੇ ਅਧਿਆਪਕਾਂ ਲਈ ਮਾਪਦੰਡ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ:- Apple Company की तरफ से लांच किये Iphone 12 के अलग अलग Models,भारत में कीमतों का विवरण
15 ਅਕਤੂਬਰ ਨੂੰ ਸਕੂਲ ਖੋਲ੍ਹਣ ਬਾਰੇ ਜਾਰੀ ਪੱਤਰਾਂ ‘ਚ ਉਨ੍ਹਾਂ ਕਿਹਾ ਸਕੂਲ ਖੋਲ੍ਹਣ ਦੇ ਸਬੰਧ ‘ਚ ਮਨਜੂਰੀ ਗ੍ਰਹਿ ਵਿਭਾਗ ਤੇ ਨੈਸ਼ਨਲ ਡਿਸਾਸਟਰ ਮੈਨੇਜਮੈਂਟ ਵਿਭਾਗ ਤੋਂ ਲਈ ਜਾਵੇਗੀ,ਸਰਕਾਰ ਨੇ ਸਿਰਫ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਮੁੜ ਖੋਲ੍ਹੱਣ ਦਾ ਫੈਸਲਾ ਕੀਤਾ ਹੈ,ਸਕੂਲ ਪਿਛਲੇ 7 ਮਹੀਨਿਆਂ ਤੋਂ ਬੰਦ ਪਏ ਹਨ,ਜਦੋਂ ਵੀ ਸਕੂਲ ਖੋਲ੍ਹੇ ਜਾਣਗੇ ਉਨ੍ਹਾਂ ਦੇ ਨਾਲ ਹੀ ਕਾਲਜ, ਯੂਨੀਵਰਸਿਟੀਆਂ ਵੀ ਖੋਲ੍ਹੀਆਂ ਜਾਣਗੀਆਂ ਸਿੰਗਲਾ ਨੇ ਸਪਸ਼ਟ ਕੀਤਾ ਸਾਡੇ ਲਈ ਸਕੂਲ ਖੋਲ੍ਹਣਾ ਅਹਿਮ ਨਹੀਂ ਹੈ ਪਹਿਲਾਂ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਹੈ।
ਇਹ ਵੀ ਪੜ੍ਹੋ:-
ਪੰਜਾਬ ਵਿੱਚ ਸਰਕਾਰੀ ਨੌਕਰੀਆਂ ‘ਚ 33 ਫ਼ੀਸਦ ਮਹਿਲਾ ਰਿਜ਼ਰਵੇਸ਼ਨ ਨੂੰ ਮਿਲੀ ਮਨਜ਼ੂਰੀ
ਪੰਜਾਬ ਨੂੰ ਸਤੰਬਰ 2020 ਦੌਰਾਨ ਕੁੱਲ 1055.24 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ,ਇਸ ਸਾਲ 8.23 ਫੀਸਦੀ ਦਾ ਵਾਧਾ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow