ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼-ਬਿਲਡਰ ਨੇ ਕੀਤੀ ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼-ਬਿਲਡਰ ਨੇ ਕੀਤੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼-ਬਿਲਡਰ ਨੇ ਕੀਤੀ ਮਾਰਸਟਰ ਪਲਾਨ ਸੜਕ ਤੇ ਉਸਾਰੀ

ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼-ਬਿਲਡਰ ਨੇ ਕੀਤੀ ਮਾਰਸਟਰ ਪਲਾਨ ਸੜਕ ਤੇ ਉਸਾਰੀ

14

AZAD SOCH :-

ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼
-ਬਿਲਡਰ ਨੇ ਕੀਤੀ ਮਾਰਸਟਰ ਪਲਾਨ ਸੜਕ ਤੇ ਉਸਾਰੀ
-ਬਿਲਡਰ ਨੇ ਕਿਹਾ ਉਸਾਰੀ ਆਰਜ਼ੀ ਤੌਰ ਤੇ ਕੀਤੀ ਗਈ ਹੈ


ਜ਼ੀਰਕਪੁਰ :- ਚੰਡੀਗੜ੍ਹ ਸ਼ਹਿਰ ਦੇ ਨਜ਼ਦੀਕ ਵਸਿਆ ਜ਼ੀਰਕਪੁਰ ਸ਼ਹਿਰ ਜੋ ਕਿ ਪ੍ਰਾਪਰਟੀ ਕਾਰੋਬਾਰੀਆਂ ਲਈ ਸਵਰਗ ਬਣਿਆ ਹੋਇਆ ਹੈ ਅਤੇ ਜਿੱਥੇ ਕਿ ਲੋਕ ਚੰਡੀਗੜ੍ਹ ਸ਼ਹਿਰ ਚ ਪ੍ਰਾਪਰਟੀ ਦੇ ਰੇਟ ਬਹੁਤ ਜ਼ਿਆਦਾ ਮਹਿੰਗੇ ਹੋਣ ਕਾਰਨ ਆਪਣੀ ਜਿੰਦਗੀ ਭਰ ਦੀ ਕਮਾਈ ਖਰਚ ਕੇ ਆਪਣੇ ਭਵਿੱਖ ਲਈ ਇਹ ਸੋਚ ਕੇ ਆਸ਼ੀਆਨਾ ਬਣਾਉਂਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਨੌਕਰੀ ਕਰਨ ਚ ਕੋਈ ਸਮੱਸਿਆ ਨਹੀਂ ਆਵੇਗੀ ਲੇਕਿਨ ਬੀਤੇ ਕੁੱਝ ਸਾਲਾਂ ਤੋਂ ਇੱਥੇ ਦੀਆਂ ਸੁਸਾਇਟੀਆਂ ਚ ਨਿਵੇਸ ਕਰਨ ਵਾਲੇ ਲੋਕਾਂ ਨੂੰ ਬਿਲਡਰਾਂ ਵੱਲੋਂ ਘਰ ਖਰੀਦਣ ਤੋਂ ਬਾਅਦ ਕੀਤੀ ਜਾ ਰਹੀ ਵਾਅਦਾ ਖਿਲਾਫੀ ਕਾਰਨ ਨਮੋਸ਼ੀ ਹੀ ਪੱਲੇ ਪੈ ਰਹੀ ਹੈ.

ਸੁਸਾਇਟੀ ਦੇ ਵਸਨੀਕ ਪਵਨ ਸ਼ਰਮਾ, ਰਾਜੀਵ ਕੁਮਾਰ, ਅਸ਼ਵਨੀ ਗੋਡ, ਰਾਜੇਸ਼ ਗੁਪਤਾ, ਭਗਯਾ ਸ਼ਰਮਾ, ਸੁਨੀਲ ਖਜੂਰਿਆ, ਸੁਧੀਰ, ਕੇ ਪੀ ਢਿੱਲੋਂ, ਐੱਮ ਐੱਸ ਭੂਰੀਆਂ, ਕਰਨ ਵਾਲਿਆਂ, ਅਸ਼ੋਕ ਕੌਲ, ਦੀਪਕ ਰਿਸ਼ੀ, ਸੁਪਰਨਾ ਸ਼ਰਮਾ ਆਦਿ ਨੇ ਪਿੰਡ ਨਾਭਾ ਸਾਹਿਬ ਤੋਂ ਪਿੰਡ ਭਬਾਤ ਨੂੰ ਜਾਂਦੀ ਸੜਕ ਤੇ ਉਸਾਰੀ ਅੱਧੀਨ ਹਾਈ ਲੈਂਡ ਪਾਰਕ ਸੁਸਾਇਟੀ ਦੇ ਪ੍ਰਬੰਧਕਾਂ ਤੇ ਇਲਜਾਮ ਲਗਾਇਆ ਹੈ ਕਿ ਉਹ ਵਾਇਦਾ ਖਿਲਾਫੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਪ੍ਰਬੰਧਕਾਂ ਨੇ ਜਦੋਂ ਉਨ੍ਹਾਂ ਨੂੰ ਐਥੇ ਫਲੈਟ ਵੇਚੇ ਸ਼ਨ ਉਸ ਵੇਲੇ ਉਨ੍ਹਾਂ ਦੀ ਸੁਸਾਇਟੀ ਦੇ ਅੱਗੇ 66 ਫੁੱਟ ਦੀ ਮਾਸਟਰ ਪਲਾਨ ਚ ਸੜਕ ਦਿਖਾਈ ਸੀ.

ਜੋ ਕਿ ਅੱਗੇ ਜਾ ਕੇ ਐਰੋਸਿਟੀ ਦੇ ਨਾਲ ਮਿਲਦੀ ਦਰਸ਼ਾਈ ਗਈ ਸੀ ਜਿਸ ਤੇ ਕਿ ਹੁਣ ਬਿਲਡਰ ਵੱਲੋਂ ਆਰ ਸੀ ਸੀ ਦੇ ਪਿੱਲਰ ਪਾ ਕੇ ਉਸਾਰੀ ਕਰ ਕੇ ਕਬਜਾ ਕਰ ਲਿਆ ਗਿਆ ਹੈ,ਸੁਸਾਇਟੀ ਵਾਸੀਆਂ ਨੇ ਕਿਹਾ ਕਿ ਕੰਪਨੀ ਪ੍ਰਬੰਧਕ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਵਾਅਦਿਆਂ ਤੋਂ ਵਾਰ-ਵਾਰ ਮੁੱਕਰ ਰਹੇ ਹਨ ਅਤੇ ਹਰ ਵਾਰ ਸੁਸਾਇਟੀ ਵਸਨੀਕਾਂ ਨਾਲ ਮੀਟਿੰਗ ਕਰਨ ਲਈ ਨਵਾਂ ਪ੍ਰਬੰਧਕ ਨਿਯੁਕਤ ਕਰ ਦਿੱਤਾ ਜਾਂਦਾ ਹੈ ਜੋ ਕਿ ਪਿਛਲੀਆਂ ਮੀਟਿੰਗਾਂ ਦੇ ਹੋਏ ਫੈਸਲਿਆਂ ਤੋਂ ਅਣਜਾਣਤਾ ਪ੍ਰਗਟ ਕਰਦਿਆਂ ਸੁਸਾਇਟੀ ਦੀਆਂ ਮੰਗਾਂ ਪੂਰੀਆਂ ਕਰਨ ਲਈ ਭਰੋਸਾ ਦੇ ਦਿੰਦਾ ਹੈ ਪਰ ਸੁਸਾਇਟੀ ਦੀਆਂ ਮੰਗਾਂ ਨੂੰ ਹਰ ਵਾਰੀ ਅਣਗੌਲਿਆ ਕੀਤਾ ਜਾਂਦਾ ਹੈ.

ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼-ਬਿਲਡਰ ਨੇ ਕੀਤੀ ਮਾਰਸਟਰ ਪਲਾਨ ਸੜਕ ਤੇ ਉਸਾਰੀ
ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼-ਬਿਲਡਰ ਨੇ ਕੀਤੀ ਮਾਰਸਟਰ ਪਲਾਨ ਸੜਕ ਤੇ ਉਸਾਰੀ

ਉਨ੍ਹਾਂ ਕਿਹਾ ਕਿ ਬਿਲਡਰ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦੀ ਥਾਂ ਉਨ੍ਹਾਂ ਨੂੰ ਦਿਨੋ-ਦਿਨ ਪਰੇਸ਼ਾਨ ਕਰ ਰਹੇ ਹਨ,ਸੁਸਾਇਟੀ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਬਿਲਡਰ ਨੇ ਉਨ੍ਹਾਂ ਨੂੰ ਗ਼ਲਤ ਰਸਤਾ ਵਿਖਾ ਕੇ ਲੱਖਾ ਰੁਪਏ ਦੇ ਫਲੈਟ ਵੇਚ ਦਿੱਤੇ ਹਨ ਅਤੇ ਹੁਣ ਉਕਤ ਰਸਤੇ ‘ਤੇ ਬਿਲਡਰ ਵੱਲੋਂ ਆਪਣਾ ਕਬਜ਼ਾ ਕਰ ਲੈਣ ਤੋਂ ਬਾਅਦ ਇਸ ਰਿਹਾਇਸ਼ੀ ਪ੍ਰੋਜੈਕਟ ਵਿਚ ਜਾਣ ਲਈ ਸਿਰਫ਼ ਇੱਕ ਹੀ ਰਸਤਾ ਬਚਿਆ ਹੈ,ਜਿਸ ਕਾਰਨ ਸੁਸਾਇਟੀ ਵਿੱਚ ਰਹਿੰਦੇ ਲੋਕਾਂ ‘ਚ ਭਾਰੀ ਰੋਸ ਹੈ,ਝੂਠੇ ਲਾਰਿਆਂ ਤੋਂ ਅੱਕੇ ਪੀੜਤ ਲੋਕਾਂ ਨੇ ਹੁਣ ਇਨਸਾਫ਼ ਪ੍ਰਾਪਤੀ ਲਈ ਕਲੋਨਾਈਜਰ ਖ਼ਿਲਾਫ਼ ਲੜੀਵਾਰ ਪੱਕਾ ਧਰਨਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ.

ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼-ਬਿਲਡਰ ਨੇ ਕੀਤੀ ਮਾਰਸਟਰ ਪਲਾਨ ਸੜਕ ਤੇ ਉਸਾਰੀ

ਇਸ ਮੌਕੇ ਕਵਰੇਜ਼ ਕਰਨ ਗਏ ਪਤਰਕਾਰਾਂ ਨਾਲ਼ ਹਾਈ ਲੈਂਡ ਪਾਰਕ ਸੁਸਾਇਟੀ ਦੇ ਕਰਮਚਾਰੀਆਂ ਨੇ ਬਦਸਲੂਕੀ ਵੀ ਕੀਤੀ।ਇਸ ਬਾਰੇ ਗੱਲ ਕਰਨ ਤੇ ਹਾਈ ਲੈਂਡ ਪਾਰਕ ਸੁਸਾਇਟੀ ਦੇ ਡਾਇਰੈਕਟਰ ਹਰਜਿੰਦਰ ਸਿੰਘ ਰੰਗੀ ਨੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਕੁੱਝ ਲੋਕ ਆਪਣੀ ਲੀਡਰੀ ਚਮਕਾਉਣ ਲਈ ਕੰਪਨੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ,ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਜੋ ਦਫਤਰ ਦੀ ਉਸਾਰੀ ਕੀਤੀ ਜਾ ਰਹੀ ਹੈ ਉਹ ਆਰਜ਼ੀ ਤੌਰ ਤੇ ਕੀਤੀ ਜਾ ਰਹੀ ਹੈ.

ਇਹ ਵੀ ਪੜ੍ਹੋ:- ਰੇਲਵੇ ਟਰੈਕ ‘ਤੇ ਲਗੇ ਧਰਨੇ ‘ਤੇ ਕਿਸਾਨਾਂ ਦਾ ਸਾਥ ਦਿੱਤਾ ਯੋਗਰਾਜ ਸਿੰਘ ਨੇ

ਕਿਉਂਕਿ ਜਿਸ ਥਾਂ ਤੇ ਮੌਜੂਦਾ ਸਮੇਂ ਵਿੱਚ ਉਨ੍ਹਾਂ ਦਾ ਦਫਤਰ ਚੱਲ ਰਿਹਾ ਹੈ ਉੱਥੇ ਕਲੱਬ ਹਾਉਸ ਦੀ ਥਾਂ ਹੈ ਜਿਸ ਨੂੰ ਦਫਤਰ ਬਣਨ ਉਪਰੰਤ ਲੋਕਾਂ ਨੂੰ ਸੌਂਪ ਦਿੱਤਾ ਜਾਵੇਗਾ,ਇਸ ਘਟਨਾ ਦੀ ਕਵਰੇਜ ਕਰਨ ਗਏ ਪਤਰਕਾਰਾਂ ਨਾਲ਼ ਦਫ਼ਤਰ ਦੇ ਸਟਾਫ ਵੱਲੋਂ ਕੀਤੀ ਗਈ ਬਦਸਲੂਕੀ ਤੇ ਉਨ੍ਹਾਂ ਮਾਫ਼ੀ ਮੰਗਦੇ ਹੋਏ ਉਨ੍ਹਾਂ ਕਿਹਾ ਕਿ ਇਸ ਦੀ ਉਹ ਪੜਤਾਲ ਕਰਵਾ ਕਿ ਕਸੂਰਵਾਰ ਖ਼ਿਲਾਫ਼ ਸੱਖਤ ਕਾਰਵਾਈ ਕਰਨਗੇ.

ਇਹ ਵੀ ਪੜ੍ਹੋ:-    

Mansa : ਰੇਲ ਰੋਕੋ ਅੰਦੋਲਨ ਦੌਰਾਨ ਕੱਲ ਕਿਸਾਨ ਜਗਰਾਜ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਕੂਲ ਖੁੱਲ੍ਹਣ ਸਬੰਧੀ ਅਗਾਊਂ ਪ੍ਰਬੰਧਾਂ ਦਾ ਲਿਆ ਜਾਇਜ਼ਾ

Punjab Chief Minister Capt. Amarinder Singh ਵੱਲੋਂ ਸਾਰੇ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ‘ਚ ਸਾਫ ਪੀਣ ਵਾਲਾ ਪਾਣੀ ਅਤੇ ਪਖਾਨਿਆਂ ਦਾ ਪ੍ਰਬੰਧ ਕਰਨ ਦੇ ਆਦੇਸ਼

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *