ਰੋਪੜ-ਫਗਵਾੜਾ ਮੁੱਖ ਮਾਰਗ ਤੇ,ਸੜਕ ਹਾਦਸੇ ਵਿੱਚ ਵਿਚ 3 ਨੌਜਵਾਨਾਂ ਦੀ ਮੌਤ 2 ਨੌਜਵਾਨਾਂ ਰੋਪੜ-ਫਗਵਾੜਾ ਮੁੱਖ ਮਾਰਗ ਤੇ,ਸੜਕ ਹਾਦਸੇ ਵਿੱਚ ਵਿਚ 3 ਨੌਜਵਾਨਾਂ ਦੀ ਮੌਤ 2 ਨੌਜਵਾਨਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਰੋਪੜ-ਫਗਵਾੜਾ ਮੁੱਖ ਮਾਰਗ ਤੇ,ਸੜਕ ਹਾਦਸੇ ਵਿੱਚ ਵਿਚ 3 ਨੌਜਵਾਨਾਂ ਦੀ ਮੌਤ 2 ਨੌਜਵਾਨਾਂ ਦੀ ਹਾਲਤ ਗੰਭੀਰ

ਰੋਪੜ-ਫਗਵਾੜਾ ਮੁੱਖ ਮਾਰਗ ਤੇ,ਸੜਕ ਹਾਦਸੇ ਵਿੱਚ ਵਿਚ 3 ਨੌਜਵਾਨਾਂ ਦੀ ਮੌਤ 2 ਨੌਜਵਾਨਾਂ ਦੀ ਹਾਲਤ ਗੰਭੀਰ

8

AZAD SOCH :-

PATIALA :- ਰੋਪੜ-ਫਗਵਾੜਾ ਮੁੱਖ ਮਾਰਗ ਦੇ ਰਿਆਤ ਬਾਹਰਾ ਕਾਲਜ ਰੈਲਮਾਜਰਾ ਲਾਗੇ ਇਕ ਟਰੱਕ ਅਤੇ ਕਰੇਟਾ ਗੱਡੀ ਵਿਚਾਲੇ ਹੋਈ ਟੱਕਰ ਵਿਚ 3 ਨੌਜਵਾਨਾਂ ਦੀ ਮੌਤ ਹੋ ਗਈ ਹੈ,ਅਤੇ 2 ਨੌਜਵਾਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ ਹੈ,ਮ੍ਰਿਤਕਾਂ ਦੀ ਪਛਾਣ ਜੀਤ ਸਿੰਘ (26), ਅੰਕਿਤ ਗਾਂਧੀ (24) ਅਤੇ ਅਮਨਦੀਪ ਸਿੰਘ (24) ਵਜੋਂ ਹੋਈ ਹੈ ਅਤੇ ਇਸ ਹਾਦਸੇ ਵਿੱਚ ਜ਼ਖਮੀਆਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਅੰਕੁਸ਼ ਪਠਾਣੀਆ ਵਜੋਂ ਹੋਈ ਹੈ।

Dhuri-Sangrur ਮੁੱਖ ਮਾਰਗ ‘ਤੇ ਕਿਸਾਨਾਂ ਨੇ ਕਾਂਗਰਸ ਸਾਂਸਦ ਮੁਹੰਮਦ ਸਦੀਕ ਨੂੰ ਘੇਰਿਆ

ਦੱਸਿਆ ਜਾ ਰਿਹਾ ਹੈ ਕਿ ਇਹ ਪੰਜ ਨੌਜਵਾਨ ਪਠਾਨਕੋਟ ਤੋਂ ਇੱਕ ਕੈਰੇਟਾ ਕਾਰ (ਪੀਬੀ-35 ਏਈ-3521) ਵਿੱਚ ਸਵਾਰ ਹੋ ਕੇ ਚੰਡੀਗੜ੍ਹ ਜਾ ਰਹੇ ਸਨ ਤੇ ਜਦੋਂ ਉਹ ਰਾਤ 1.30 ਵਜੇ ਰਿਆਤ ਕਾਲਜ ਨੇੜੇ ਪਹੁੰਚੇ ਤਾਂ ਇੱਕ ਤੇਜ਼ ਰਫਤਾਰ ਟਰੱਕ (ਪੀਬੀ -07 ਬੀਵੀੑ-4525) ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ,ਅਮਨਦੀਪ ਸਿੰਘ ਉਰਫ ਸੰਧੂ ਪੁੱਤਰ ਬਹਾਦਰ ਸਿੰਘ ਵਾਸੀ ਬੜੋਈ ਪਠਾਨਕੋਟ ਚਲਾ ਰਿਹਾ ਸੀ,ਜਦੋਂ ਅਮਨਦੀਪ ਸਿੰਘ ਟਰੱਕ ਨੂੰ ਕਰਾਸ ਕਰਨ ਲੱਗਾ ਤਾਂ ਟਰੱਕ ਚਾਲਕ ਨੇ ਟਰੱਕ ਤੇਜ ਰਫਤਾਰ ਨਾਲ ਗੱਡੀ ਕਰੇਟਾ ਵੱਲ ਘੁੰਮਾਕੇ ਅੱਗੇ ਬੜੀ ਅਣਗਹਿਲੀ ਅਤੇ ਲਾਪਰਵਾਹੀ ਨਾਲ ਬ੍ਰੇਕ ਲਗਾ ਦਿੱਤੀ।

ਜਿਸ ਨਾਲ ਸਾਡੀ ਕਰੇਟਾ ਗੱਡੀ ਟਰੱਕ ਡਰਾਈਵਰ ਦੀ ਪਿਛਲੇ ਪਾਸੇ ਵੱਜੀ,ਜਿਸ ਨਾਲ ਗੱਡੀ ਥੱਲੇ ਫਸ ਗਈ ਅਤੇ ਟਰੱਕ ਰੁਕ ਗਿਆ ਮੌਕੇ ਪਰ ਰਾਹਗੀਰਾਂ ਨੇ ਲੋਕਲ ਪੁਲਿਸ ਦੀ ਮਦਦ ਨਾਲ ਸਵਾਰੀ ਦਾ ਇੰਤਜਾਮ ਕਰਕੇ ਸਿਵਲ ਹਸਪਤਾਲ ਰੋਪੜ ਪਹੁੰਚਾਇਆ ਪੁਲਿਸ ਨੇ ਟਰੱਕ ਚਾਲਕ ਪਰਮਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਹੰਦੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:- 

 ਹਾਈ ਲੈਂਡ ਪਾਰਕ ਸੁਸਾਇਟੀ ਦੇ ਬਿਲਡਰ ਤੇ ਵਾਅਦਾ ਖਿਲਾਫੀ ਦੇ ਦੋਸ਼-ਬਿਲਡਰ ਨੇ ਕੀਤੀ ਮਾਰਸਟਰ ਪਲਾਨ ਸੜਕ ਤੇ ਉਸਾਰੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਨਵਜੋਤ ਸਿੰਘ ਸਿੱਧੂ ਸ਼ਾਮਲ

ਰੇਲਵੇ ਟਰੈਕ ‘ਤੇ ਲਗੇ ਧਰਨੇ ‘ਤੇ ਕਿਸਾਨਾਂ ਦਾ ਸਾਥ ਦਿੱਤਾ ਯੋਗਰਾਜ ਸਿੰਘ ਨੇ

ਮੋਦੀ ਖਿਲਾਫ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਹਰਬੰਸ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *