25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ Capt.Amarinder Singh ਕਰੀਬ 1100 ਕਰੋੜ ਰੁਪਏ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ Capt.Amarinder Singh ਕਰੀਬ 1100 ਕਰੋੜ ਰੁਪਏ
BREAKING NEWS
Search

Live Clock Date

Your browser is not supported for the Live Clock Timer, please visit the Support Center for support.
25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ Capt. Amarinder Singh ਕਰੀਬ 1100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਉਣਗੇ

25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ Capt.Amarinder Singh ਕਰੀਬ 1100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਉਣਗੇ

4

AZAD SOCH :-

PATIALA :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਕੋਲੋਂ ਦੁਸਹਿਰੇ ਦਾ ਤੋਹਫ਼ਾ ਹਾਸਲ ਕਰਨ ਲਈ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਪੂਰੀਆਂ ਤਿਆਰੀਆਂ ਹੋ ਗਈਆਂ ਹਨ,25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਮੁੱਖ ਮੰਤਰੀ ਸ਼ਹਿਰ ਵਿਖੇ ਕਰੀਬ 1100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਉਣਗੇ,ਉਨ੍ਹਾਂ ਦੇ ਨਾਲ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਮੰਤਰੀ ਮੰਡਲ ਦੇ ਕੈਬਨਿਟ ਮੰਤਰੀ ਵੀ ਮੌਜੂਦ ਰਹਿਣਗੇ,ਇਨ੍ਹਾਂ ਪ੍ਰਾਜੈਕਟਾਂ ਦੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ।

ਕੁਮਾਰ ਅਮਿਤ ਨੇ ਦੱਸਿਆ ਕਿ ਲੰਘੇ ਵਰ੍ਹੇ 17 ਸਤੰਬਰ ਨੂੰ ਕਾਰਜਸ਼ੀਲ ਹੋਈ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਅਤਿਆਧੁਨਿਕ ਅਤੇ ਕਲਾਤਮਕ ਬੁਨਿਆਦੀ ਢਾਂਚੇ ਦੀ ਉਸਾਰੀ ਪਿੰਡ ਸਿੱਧੂਵਾਲ (ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ) (Rajiv Gandhi National University of Law) ਦੇ ਨੇੜੇ ਲੱਗਦੀ ਜਮੀਨ ਵਿਖੇ ਸ਼ੁਰੂ ਹੋਵੇਗੀ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਆਪਣੀ ਪਟਿਆਲਾ ਫੇਰੀ ਦੀ ਸ਼ੁਰੂਆਤ 500 ਕਰੋੜ ਰੁਪਏ ਦੇ ਇਸ ਅਹਿਮ ਤੇ ਨਿਵੇਕਲੇ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਉਸਾਰੀ ਦਾ ਨੀਂਹ ਪੱਥਰ ਰੱਖਕੇ ਕਰਨਗੇ,ਯੂਨੀਵਰਸਿਟੀ ਦੀ ਉਸਾਰੀ ਦੇ ਪਹਿਲੇ ਪੜਾਅ ਤਹਿਤ ਇੱਥੇ ਅਕਾਦਮਿਕ ਬਲਾਕ, ਪ੍ਰਬੰਧਕੀ ਬਲਾਕ, ਲੜਕਿਆਂ ਅਤੇ ਲੜਕੀਆਂ ਲਈ ਹੋਸਟਲ ਦੇ ਨਾਲ-ਨਾਲ ਸੜਕਾਂ ਤੇ ਪਾਰਕਿੰਗ ਦੀ ਉਸਾਰੀ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ:- Chief Minister Capt. Amarinder Singh ਵਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਇਸ ਤੋਂ ਬਾਅਦ Punjab Chief Minister Capt. Amarinder Singh ਵੱਲੋਂ ਰਾਜਪੁਰਾ ਰੋਡ ‘ਤੇ 60.97 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਪਟਿਆਲਾ ਦੇ ਅਤਿ-ਆਧੁਨਿਕ ਨਵੇਂ ਬੱਸ ਅੱਡੇ ਦੀ ਉਸਾਰੀ ਕਾਰਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ,ਇੱਥੇ 8.51 ਏਕੜ ਰਕਬੇ ‘ਚ ਨਵਾਂ ਬੱਸ ਅੱਡੇ ‘ਚ ਪ੍ਰਬੰਧਕੀ ਬਲਾਕ, ਕੈਸ਼ ਤੇ ਬਿਲ ਬਰਾਂਚ, ਰਿਕਾਰਡ ਰੂਮ, ਵਰਕਸ਼ਾਪ, ਤੇਲ ਪੰਪ, ਬੱਸਾਂ ਧੋਹਣ ਦਾ ਡੱਗ, ਲਿਫ਼ਟ ਆਦਿ ਬਣਨਗੇ,ਇਸੇ ਤਰ੍ਹਾਂ ਸ਼ਾਹੀ ਸ਼ਹਿਰ ਦੀ ਪੁਰਾਤਨ ਵਿਰਾਸਤੀ ਦਿਖ ਦੀ ਮੁੜ ਬਹਾਲੀ ਲਈ ਇਤਿਹਾਸਕ ਕਿਲਾ ਮੁਬਾਰਕ ਦੇ ਆਲੇ-ਦੁਆਲੇ ਕਰੀਬ 43 ਕਰੋੜ ਰੁਪਏ ਦੀ ਲਾਗਤ ਨਾਲ ਵਿਰਾਸਤੀ ਗਲੀ ਦੀ ਉਸਾਰੀ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਵੱਲੋਂ ਕਰਵਾਈ ਜਾਵੇਗੀ।

ਸਮਾਨੀਆ ਗੇਟ ਤੋਂ ਸ਼ੁਰੂ ਹੋਣ ਵਾਲੀ ਇਹ ਵਿਰਾਸਤੀ ਗਲੀ ਹਨੂਮਾਨ ਮੰਦਿਰ, ਸ਼ਾਹੀ ਸਮਾਧਾਂ, ਗੁੜ ਮੰਡੀ, ਭਾਂਡਿਆਂ ਵਾਲਾ ਬਾਜ਼ਾਰ, ਕਿਲੇ ਦਾ ਮੁੱਖ ਦਰਵਾਜਾ, ਜੁੱਤੀ ਬਾਜ਼ਾਰ, ਏ-ਟੈਂਕ ਇਲਾਕੇ ਤੱਕ ਜਾਵੇਗੀ,ਇਸ ਦੋ ਕਿਲੋਮੀਟਰ ਦੇ ਕਰੀਬ ਗਲੀ ਵਿਖੇ ਬਿਜਲੀ ਦੀਆਂ ਤਾਰਾਂ ਜ਼ਮੀਨਦੋਜ਼ ਕਰਨ ਸਮੇਤ ਇੱਥੇ ਪੈਂਦੇ ਘਰਾਂ ਤੇ ਦੁਕਾਨਾਂ ਦਾ ਮੂੰਹ-ਮੁਹਾਂਦਰਾ ਵੀ ਸੰਵਾਰਿਆ ਜਾਵੇਗਾ,ਇੱਥੇ ਇੱਕੋ ਜਿਹੇ ਵਿਰਾਸਤੀ ਸੰਕੇਤ ਚਿੰਨ ਉਕਰੇ ਜਾਣਗੇ ਅਤੇ ਪੁਰਾਣੀ ਦਿੱਖ ਬਹਾਲ ਕਰਕੇ ਇਸ ਥਾਂ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ।

ਗਲੀ ‘ਚ ਰੱਖੇ ਜਾਣ ਵਾਲੇ ਫਰਨੀਚਰ, ਬੈਠਣ ਲਈ ਪਲਾਜ਼ਾ, ਪੈਦਲ ਚੱਲਣ ਵਾਲਿਆਂ ਵਿਸ਼ੇਸ਼ ਰਸਤਾ, ਲਾਲ ਪੱਥਰ ਦੇ ਨਾਲ ਉਸਰੀ ਇਸ ਗਲੀ ‘ਚ ਲੇਜ਼ਰ ਲਾਈਟਾਂ ਸੈਲਾਨੀਆਂ ਤੇ ਪਟਿਆਲਵੀਆਂ ਲਈ ਖਿੱਚ ਭਰਪੂਰ ਹੋਣਗੀਆਂ,ਇਹ ਇਲਾਕਾ ਪਹਿਲਾਂ ਹੀ ਵਿਰਾਸਤੀ ਸੈਰ ਦਾ ਹਿੱਸਾ ਰਿਹਾ ਹੈ ਅਤੇ ਇੱਥੇ ਦੀਆਂ ਪੁਰਾਤਨ ਇਮਾਰਤਾਂ, ਸਮਾਨੀਆਂ ਗੇਟ, ਸ਼ਾਹੀ ਸਮਾਧਾਂ, ਕਿਲਾ ਮੁਬਾਰਕ ਦੀ ਮੁਰੰਮਤ ਅਤੇ ਖੂਬਸੂਰਤੀ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ,ਇੱਥੇ ਸੁਰੱਖਿਆ ਦੇ ਲਿਹਾਜ਼ ਨਾਲ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ,ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਵੱਲੋਂ ਆਪਣੀ ਪਟਿਆਲਾ ਫੇਰੀ ਦੌਰਾਨ ਚੌਥੇ ਤੇ ਪਟਿਆਲਵੀਆਂ ਲਈ ਅਹਿਮ।

ਨਹਿਰੀ ਪਾਣੀ ‘ਤੇ ਅਧਾਰਤ 24×7 ਪਾਣੀ ਸਪਲਾਈ ਦੇ ਇਤਿਹਾਸਕ ਪ੍ਰਾਜੈਕਟ ਦੀ ਵੀ ਸ਼ੁਰੂਆਤ ਨਗਰ ਨਿਗਮ ਵਿਖੇ ਹੋਣ ਵਾਲੇ ਇੱਕ ਸਮਾਗਮ ਦੌਰਾਨ ਕਰਵਾਈ ਜਾਵੇਗੀ,ਪਟਿਆਲਵੀਆਂ ਲਈ ਲਾਈਫ਼-ਲਾਈਨ ਨਹਿਰੀ ਪਾਣੀ ਦਾ ਇਹ ਪ੍ਰਾਜੈਕਟ ਸ਼ਹਿਰ ਵਾਸੀਆਂ ਦੀ ਪਾਣੀ ਸਬੰਧੀਂ ਭਵਿੱਖ ਦੀਆਂ ਲੋੜਾਂ ਪੂਰੀਆਂ ਕਰੇਗਾ,ਇਸ ਪ੍ਰਾਜੈਕਟ ਲਈ ਲੋੜੀਂਦੀ 24.6 ਏਕੜ ਜਗ੍ਹਾ ਪਹਿਲਾਂ ਹੀ ਹਾਸਲ ਕਰ ਲਈ ਗਈ ਹੈ,ਡਿਪਟੀ ਕਮਿਸ਼ਨਰ ਵੱਲੋਂ ਅੱਜ ਇਸ ਸਬੰਧੀਂ ਮੁੱਖ ਮੰਤਰੀ ਦੇ ਸਮਾਗਮਾਂ ਵਾਲੀਆਂ ਥਾਵਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ,25ਅਕਤੂਬਰ2020 Punjab Chief Minister Capt. Amarinder Singh ਖੁਦ ਆਪਣੇ ਸ਼ਹਿਰ ਵਿੱਚ ਆਪਣੇ ਹੱਥਾਂ ਨਾਲ ਕਰਨਗੇ ਤੇ ਇਹ ਪਟਿਆਲਵੀਆਂ ਲਈ ਇਕ ਤੋਹਫ਼ਾ ਹੋਵੇਗਾ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *