ਸੁਖਬੀਰ ਸਿੰਘ ਬਾਦਲ ਨੇ ਸਿਆਸੀ ਆਧਾਰ ਗੁਆਇਆ,ਉਹ ਨਹੀਂ ਜਾਣਦਾ, ਕੀ ਕਹਿ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਆਧਾਰ ਗੁਆਇਆ,ਉਹ ਨਹੀਂ ਜਾਣਦਾ, ਕੀ ਕਹਿ ਰਿਹਾ ਹੈ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸੁਖਬੀਰ ਸਿੰਘ ਬਾਦਲ ਨੇ ਸਿਆਸੀ ਆਧਾਰ ਗੁਆਇਆ,ਉਹ ਨਹੀਂ ਜਾਣਦਾ, ਕੀ ਕਹਿ ਰਿਹਾ ਹੈ-ਕੈਪਟਨ ਅਮਰਿੰਦਰ ਸਿੰਘ

ਸੁਖਬੀਰ ਸਿੰਘ ਬਾਦਲ ਨੇ ਸਿਆਸੀ ਆਧਾਰ ਗੁਆਇਆ,ਉਹ ਨਹੀਂ ਜਾਣਦਾ, ਕੀ ਕਹਿ ਰਿਹਾ ਹੈ-ਕੈਪਟਨ ਅਮਰਿੰਦਰ ਸਿੰਘ

116

AZAD SOCH :-

PATIALA :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਕੀਤੀਆਂ ਗਈਆਂ ਹੈਰਾਨਕੁੰਨ ਤੇ ਬੇਤੁਕੀਆਂ ਟਿੱਪਣੀਆਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਕਾਲੀ ਆਗੂ (Akali leaders) ਆਪਣਾ ਸਿਆਸੀ ਆਧਾਰ ਗੁਆ ਚੁੱਕਿਆ ਹੈ ਅਤੇ ਇਸ ਕਾਰਨ ਉਸ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਉਸ ਨੇ ਕੀ ਬੋਲਣਾ ਹੈ ਤੇ ਕੀ ਨਹੀਂ ਅਤੇ ਉਹ ਕਿਸਾਨਾਂ ਦੇ ਮੁੱਦੇ ‘ਤੇ ਆਪਣੀ ਪਾਰਟੀ ਦੇ ਕਸੂਤੀ ਸਥਿਤੀ ਵਿੱਚ ਫਸੇ ਹੋਣ ਕਾਰਨ ਨਿਕਲਣ ਦਾ ਕੋਈ ਰਾਹ ਲੱਭ ਰਿਹਾ ਹੈ।

Punjab Chief Minister Capt. Amarinder Singh ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਪ੍ਰਧਾਨ ਖੇਤੀਬਾੜੀ ਕਾਨੂੰਨਾਂ ਦੇ ਸਾਰੇ ਘਟਨਾਕ੍ਰਮ, ਜਿਸਨੇ ਅਕਾਲੀਆਂ ਦੇ ਦੋਹਰੇ ਮਾਪਦੰਡਾਂ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰ ਕੇ ਰੱਖ ਦਿੱਤਾ ਹੈ, ਤੋਂ ਬਾਅਦ ਡੌਰ-ਭੌਰ ਹੋਇਆ ਲੱਗਦਾ ਹੈ ਅਤੇ ਉਸ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਕਹਿ ਕੀ ਰਿਹਾ ਹੈ,Capt. Amarinder Singh , ਸੁਖਬੀਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਰੇਲ ਰੋਕੋ ਅੰਦੋਲਨ (Stop the train movement) ਵਿੱਚ ਢਿੱਲ ਦਿੱਤੇ ਜਾਣ ।

ਸਬੰਧੀ ਟਿੱਪਣੀਆਂ ਅਤੇ ਉਸ ਦੇ ਸੁਝਾਅ ਕਿ ਸੂਬਾ ਸਰਕਾਰ ਨੂੰ ਵਿਧਾਨ ਸਭਾ ਵਿੱਚ ਸੋਧ ਬਿੱਲ ਪੇਸ਼ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਲਾਹ ਲੈਣੀ ਚਾਹੀਦੀ ਸੀ, ‘ਤੇ ਪ੍ਰਤੀਕਿਰਿਆ ਦੇ ਰਹੇ ਸਨ,ਸੁਖਬੀਰ ਨੇ ਮੁੱਖ ਮੰਤਰੀ ‘ਤੇ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਦਾ ਧਰਨਾ ਖਤਮ ਕਰਾਉਣ ਦਾ ਦੋਸ਼ ਲਾਇਆ ਸੀ,ਸੁਖਬੀਰ ਵੱਲੋਂ ਅਕਾਲੀਆਂ ਕੋਲੋਂ ਸਲਾਹ ਲੈਣ ਦੇ ਸੁਝਾਅ ਦੀ ਖਿੱਲੀ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇੰਝ ਲੱਗਦਾ ਹੈ।

ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ (NDA Government) ਨੇ ਕਿਸਾਨ ਵਿਰੋਧੀ, ਸੰਘੀ ਢਾਂਚੇ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਖੇਤੀਬਾੜੀ ਕਾਨੂੰਨ ਬਣਾਉਂਦੇ ਸਮੇਂ ਆਪਣੇ ਉਸ ਸਮੇਂ ਦੇ ਭਾਈਵਾਲ ਅਕਾਲੀਆਂ ਦੀ ਸਲਾਹ ਲਈ ਸੀ,ਉਨ੍ਹਾਂ ਅੱਗੇ ਕਿਹਾ ਕਿ ਇਹੀ ਕਾਰਨ ਹੈ ਕਿ ਸਥਿਤੀ ਇੰਨੀ ਜਿਆਦਾ ਵਿਗੜ ਗਈ ਅਤੇ ਕੇਂਦਰ ਨੇ ਇਹ ਕਾਨੂੰਨ ਇਕਤਰਫਾ ਢੰਗ ਨਾਲ ਲਾਗੂ ਕਰਨ ਦਾ ਫੈਸਲਾ ਕਰ ਲਿਆ ਜੋ ਕਿ ਕਿਸਾਨਾਂ ਨੂੰ ਬਰਬਾਦ ਕਰਨ ਲਈ ਘੜੇ ਗਏ ਹਨ।

ਅਕਾਲੀ ਦਲ ਪ੍ਰਧਾਨ ਵੱਲੋਂ ਉਨ੍ਹਾਂ (ਮੁੱਖ ਮੰਤਰੀ) ਅਤੇ ਭਾਜਪਾ ਵਿਚਾਲੇ ਮਿਲੀਭੁਗਤ ਦੇ ਦੋਸ਼ਾਂ ਨੂੰ ਹਾਸੋਹੀਣਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕਿਹਾ ਕਿ ਸੁਖਬੀਰ ਮਾਨਸਿਕ ਤੌਰ ‘ਤੇ ਨਿਰਾਸ਼ ਤੇ ਮੁਨਕਰ ਹੋਣ ਦੀ ਸਥਿਤੀ ਵਿੱਚ ਨਜ਼ਰ ਆ ਰਿਹਾ ਜੋ ਅਜਿਹੀਆਂ ਬੇਤੁਕੀਆਂ ਟਿੱਪਣੀਆਂ ਕਰ ਰਿਹਾ ਹੈ,ਮੁੱਖ ਮੰਤਰੀ ਨੇ ਪੁੱਛਿਆ, ”ਕੀ ਸੁਖਬੀਰ ਸੱਚਮੁੱਚ ਵਿਸ਼ਵਾਸ ਕਰਦਾ ਹੈ ਕਿ ਮੈਂ ਅਜਿਹੀ ਕਾਰਵਾਈ ਨਾਲ ਆਪਣੀ ਪਾਰਟੀ ਨੂੰ ਰਾਜਨੀਤਕ ਖੁਦਕੁਸ਼ੀ ਵੱਲ ਲਿਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਊਲ-ਜਲੂਲ ਟਿੱਪਣੀਆਂ ਦਾ ਇਕੋ-ਇਕ ਤਰਕਪੂਰਨ ਸਪੱਸ਼ਟੀਕਰਨ ਇਹ ਹੈ ਕਿ ਅਕਾਲੀ ਆਗੂ ਅਤੇ ਉਸ ਦੀ ਪਾਰਟੀ ਪੂਰੀ ਤਰ੍ਹਾਂ ਗੁੰਮਨਾਮੀ ਵਿੱਚ ਹੈ ਜਿਸ ਨੂੰ ਦੂਰ-ਦੂਰ ਤੱਕ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ,ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਸੁਖਬੀਰ ਵੱਲੋਂ ਉਨ੍ਹਾਂ (ਮੁੱਖ ਮੰਤਰੀ) ਨੂੰ ਸੂਬੇ ਦੇ ਸੋਧ ਬਿੱਲਾਂ ਉਤੇ ਸਪੱਸ਼ਟ ਕਰਨ ਦੀ ਮੰਗ ਦੀ ਖਿੱਲੀ ਉਡਾਉਂਦਿਆ ਕਿਹਾ ਕਿ ਇਨ੍ਹਾਂ ਦਾ ਉਦੇਸ਼ ਕੇਂਦਰੀ ਕਾਨੂੰਨਾਂ ਦੇ ਕਿਸਾਨੀ ਭਾਈਚਾਰੇ ਉਤੇ ਵਿਨਾਸ਼ਕਾਰੀ ਪ੍ਰਭਾਨਾਂ ਨੂੰ ਨਜ਼ਰਅੰਦਾਜ਼ ਕਰਨਾ ਹੈ।

ਉਨ੍ਹਾਂ ਕਿਹਾ, ”ਇਕ ਪਾਸੇ ਤੁਸੀਂ ਸ਼ਿਕਾਇਤ ਕਰ ਰਹੇ ਜਦੋਂ ਕਿ ਮੈਂ ਵਿਧਾਨ ਸਭਾ ਵਿੱਚ ਮੈਂਬਰਾਂ ਨੂੰ ਖੁੱਲ੍ਹ ਕੇ ਦੱਸ ਦਿੱਤਾ ਸੀ ਕਿ ਰਾਜਪਾਲ/ਰਾਸ਼ਟਰਪਤੀ ਬਿੱਲਾਂ (Governor / President Bills) ਉਤੇ ਆਪਣੀ ਸਹਿਮਤੀ ਦੇ ਵੀ ਸਕਦੇ ਹਨ ਜਾਂ ਨਹੀਂ ਅਤੇ ਦੂਜੇ ਪਾਸੇ ਉਹ ਕਹਿ ਰਹੇ ਹਨ ਕਿ ਮੈਂ ਇਮਾਨਦਾਰ ਨਹੀਂ ਹਾਂ,” ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਹਾ ਕਿ ਉਹ ਆਪਣਾ ਮਨ ਬਣਾ ਲੈਣ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦਾ ਕੀ ਸਟੈਂਡ ਹੈ,ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਕਿਹਾ, ”ਕਿਸਾਨ ਤੁਹਾਡੀਆਂ ਖੇਡਾਂ ਤੋਂ ਬੁਰੀ ਤਰ੍ਹਾਂ ਅੱਕ ਅਤੇ ਥੱਕ ਚੁੱਕੇ ਹਨ।

ਇਹ ਵੀ ਪੜ੍ਹੋ:-  Punjab Chief Minister Capt. Amarinder Singh ਨੇ ਭਗਵਾਨ ਵਾਲਮੀਕ ਤੀਰਥ ਸਥਲ ਲਈ 55 ਕਰੋੜ ਰੁਪਏ ਮਨਜ਼ੂਰ ਕੀਤੇ

ਉਨ•ਾਂ ਕਿਹਾ ਕਿ ਅਕਾਲੀ ਦਲ ਆਪਣੇ ਪ੍ਰਤੀ ਕਿਸਾਨੀ ਭਾਈਚਾਰੇ ਦੇ ਗੁੱਸੇ ਨੂੰ ਸਪੱਸ਼ਟ ਮਹਿਸੂਸ ਕਰ ਰਿਹਾ ਹੈ ਕਿਉਂਕਿ ਉਹ ਕੇਂਦਰ ਦੇ ਕਾਨੂੰਨਾਂ ਅਤੇ ਸੂਬੇ ਦੇ ਬਿੱਲਾਂ ਵਿਚਾਲੇ ਘੁੰਮ ਰਹੇ ਹਨ। ਉਨ੍ਹਾਂ ਅਕਾਲੀਆਂ ਅੱਗੇ ਆਪਣੀ ਮੰਗ ਦੁਹਰਾਉਂਦਿਆਂ ਕਿਹਾ ਕਿ ਅਕਾਲੀ ਦਲ ਨੂੰ ਸੂਬੇ ਦੇ ਲੋਕਾਂ ਅੱਗੇ ਦੋ ਗੱਲਾਂ ਸਪੱਸ਼ਟ ਕਰਨੀਆਂ ਚਾਹੀਦੀਆਂ,ਪਹਿਲਾਂ ਤਾਂ ਇਹ ਜੇ ਖੇਤੀ ਕਾਨੂੰਨ ਕਿਸਾਨ ਵਿਰੋਧੀ ਸਨ ਤਾਂ ਉਨ੍ਹਾਂ ਨੇ ਕੇਂਦਰੀ ਕਾਨੂੰਨਾਂ ਦੀ ਹਮਾਇਤ ਕਿਉਂ ਕੀਤੀ ਸੀ,ਦੂਜਾ ਜੇ ਸੂਬੇ ਦੇ ਬਿੱਲ ਫਾਲਤੂ ਲੱਗਦੇ ਹਨ ਤਾਂ ਇਨ੍ਹਾਂ ਦੀ ਵਿਧਾਨ ਸਭਾ ਵਿੱਚ ਹਮਾਇਤ ਕਿਉਂ ਕੀਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਖਤਰੇ ਅਤੇ ਜ਼ੋਖਮਾਂ ਦੇ ਬਾਵਜੂਦ ਇਨ੍ਹਾਂ ਬਿੱਲਾਂ ਨਾਲ ਜੋ ਕੀਤਾ ਉਹ ਉਨ੍ਹਾਂ ਨਾਲੋਂ ਕਈ ਗੁਣਾਂ ਵੱਧ ਹੈ ਜੋ ਅਕਾਲੀ ਦਲ ਨੇ ਛੇ ਸਾਲਾਂ ਦੌਰਾਨ ਐਨ.ਡੀ.ਏ. ਦੀ ਕੇਂਦਰ ਸਰਕਾਰ ਦਾ ਹਿੱਸਾ ਬਣ ਕੇ ਕੀਤਾ। ਉਨ੍ਹਾਂ ਕਿਹਾ ਕਿ ਸ਼ਾਇਦ ਇਹੋ ਕਾਰਨ ਹੈ ਕਿ ਸੁਖਬੀਰ ਇੰਨਾ ਨਿਰਾਸ਼ ਤੇ ਭੜਕਿਆ ਹੋਇਆ ਹੈ ਅਤੇ ਇਹੋ ਕਾਰਨ ਹੈ ਕਿ ਅਕਾਲੀ ਆਗੂ ਬੇਸ਼ਰਮੀ ਤੇ ਸ਼ਰਮਨਾਕ ਤਰੀਕੇ ਨਾਲ ਝੂਠ ਬੋਲ ਰਿਹਾ ਹੈ।

ਇਹ ਵੀ ਪੜ੍ਹੋ:- 

Chief Minister Capt. Amarinder Singh ਵਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ Capt.Amarinder Singh ਕਰੀਬ 1100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਉਣਗੇ

Vijay Inder Singla ਦੀ ਅਗਵਾਈ ’ਚ ਸਕੂਲੀ ਸਿੱਖਿਆ ਦੇ ਖੇਤਰ ’ਚ ਇੱਕ ਹੋਰ ਕਦਮ

ਕੱਲ ਅਡਾਨੀ ਭੰਡਾਰ ’ਚੋਂ ਅਨਾਜ ਭਰਨ ਆਈ ਮਾਲ ਗੱਡੀ ਡੱਕੀ

ਸ਼੍ਰੀ ਐਮ.ਪੀ.ਪਾਂਡਵ ਦੁਬੰਈ ਵਿੱਚ ਹੋਣ ਵਾਲੇ ਆਈ.ਪੀ.ਐਲ ਸੀਜਨ-13 ਦੇ ਫਾਇਨਲ ਦਾ ਹਿੱਸਾ ਹੋਣਗੇ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *