ਭਗਵੰਤ ਮਾਨ ਕਿਹਾ,ਕਿ ਕੇਂਦਰ ਨੇ ਪੰਜਾਬ ਲਈ ਮਾਲ ਗੱਡੀਆਂ ਰੋਕੀਆਂ,ਪੰਜਾਬ ਨਾਲ ਬਦਲੇਖ਼ੋਰੀ ਭਗਵੰਤ ਮਾਨ ਕਿਹਾ,ਕਿ ਕੇਂਦਰ ਨੇ ਪੰਜਾਬ ਲਈ ਮਾਲ ਗੱਡੀਆਂ ਰੋਕੀਆਂ,ਪੰਜਾਬ ਨਾਲ ਬਦਲੇਖ਼ੋਰੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਭਗਵੰਤ ਮਾਨ ਕਿਹਾ,ਕਿ ਕੇਂਦਰ ਨੇ ਪੰਜਾਬ ਲਈ ਮਾਲ ਗੱਡੀਆਂ ਰੋਕੀਆਂ,ਪੰਜਾਬ ਨਾਲ ਬਦਲੇਖ਼ੋਰੀ 'ਤੇ ਉੱਤਰੇ ਪ੍ਰਧਾਨ ਮੰਤਰੀ ਮੋਦੀ

ਭਗਵੰਤ ਮਾਨ ਕਿਹਾ,ਕਿ ਕੇਂਦਰ ਨੇ ਪੰਜਾਬ ਲਈ ਮਾਲ ਗੱਡੀਆਂ ਰੋਕੀਆਂ,ਪੰਜਾਬ ਨਾਲ ਬਦਲੇਖ਼ੋਰੀ ‘ਤੇ ਉੱਤਰੇ ਪ੍ਰਧਾਨ ਮੰਤਰੀ ਮੋਦੀ

14

AZAD SOCH :-

PATIALA :- ਕੇਂਦਰ ਸਰਕਾਰ (Central Government) ਵੱਲੋਂ ਪੰਜਾਬ ਲਈ ਮਾਲ ਰੇਲ ਗੱਡੀਆਂ ਰੋਕ ਲਏ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਤੇ ਇਕਜੁੱਟਤਾ ਤੋਂ ਬੁਖ਼ਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨਾਲ ਬਦਲਾਖ਼ੋਰੀ ‘ਤੇ ਉਤਰ ਆਏ ਹਨ,ਆਮ ਆਦਮੀ ਪਾਰਟੀ (ਆਪ) (Aam Aadmi Party (AAP)) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (MP Bhagwant Mann) ਨੇ ਸਖ਼ਤ ਨਿਖੇਧੀ ਕੀਤੀ ਹੈ, ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮਾਲ ਗੱਡੀਆਂ ਚਲਾਉਣ ਲਈ ਕੇਂਦਰ ਵੱਲੋਂ ਯਾਤਰੂ ਰੇਲ ਗੱਡੀਆਂ ਚੱਲਣ ਦੇਣ ਦੀ ਸ਼ਰਤ ਬਾਂਹ ਮਰੋੜ ਕੇ ਕਿਸਾਨੀ ਸੰਘਰਸ਼ ਨੂੰ ਲੀਹੋਂ ਲਾਹੁਣ ਦੀ ਸਾਜ਼ਿਸ਼ ਹੈ।

ਇਹ ਵੀ ਪੜ੍ਹੋ:- Nawazuddin Siddiqui को हाईकोर्ट से मिली राहत,गिरफ्तारी पर लगी रोक

ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕਿਸਾਨਾਂ ਦੀ ਗੱਲ ਸੁਣਨ ਤੋਂ ਇਸ ਲਈ ਭੱਜ ਰਹੇ ਹਨ,ਕਿਉਂਕਿ ਮੋਦੀ ਨੂੰ ਆਪਣੇ ਅੰਬਾਨੀ-ਆਡਨੀ ਵਰਗੇ ਕਾਰਪੋਰੇਟ ਘਰਾਨਿਆਂ ਦੇ ਹਿਤ ਜ਼ਿਆਦਾ ਪਿਆਰੇ ਹਨ,ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਹੰਕਾਰੀ ਅਤੇ ਤਾਨਾਸ਼ਾਹੀ ਰਵੱਈਆ ਤਿਆਗ ਕੇ ਸੰਘਰਸ਼ਸ਼ੀਲ ਕਿਸਾਨਾਂ ਦੀ ਬਾਂਹ ਮਰੋੜਨ ਦੀ ਥਾਂ ਥੋਪੇ ਗਏ ਕਾਲੇ ਕਾਨੂੰਨ ਵਾਪਸ ਲੈ ਕੇ ਅੰਨਦਾਤਾ ਦੀ ਬਾਂਹ ਫੜਨੀ ਚਾਹੀਦੀ ਹੈ।

ਇਸ ਦੇ ਨਾਲ ਹੀ ਭਗਵੰਤ ਮਾਨ ਕਿਹਾ ਕਿ ਇਹੋ ਕਾਰਨ ਹੈ ਜਦ ਪੰਜਾਬ ਦੇ ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਰੇਲ ਲਾਈਨਾਂ ਖ਼ਾਲੀ ਕਰ ਦਿੱਤੀਆਂ ਤਾਂ ਮੋਦੀ ਨੇ ਸਭ ਤੋਂ ਪਹਿਲਾਂ ਮੋਗਾ ਸਥਿਤ ਅੰਡਾਨੀਆਂ ਦੇ ਸਾਇਲੋ ਲਈ ਮਾਲ ਗੱਡੀ ਭੇਜ ਦਿੱਤੀ,ਇਹ ਕਿਸਾਨਾਂ ਨੂੰ ਭੜਕਾ ਕੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਜਿਸ ਬਾਰੇ ਪੂਰੇ ਪੰਜਾਬ ਨੂੰ ਸੁਚੇਤ ਰਹਿਣਾ ਪਵੇਗਾ,ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਦੀ ਥਾਂ ਭਾਜਪਾਈ ਆਗੂਆਂ ਵੱਲੋਂ ਕਦੇ ਉਨ੍ਹਾਂ ਨੂੰ ਦਲਾਲ ਕਿਹਾ ਜਾਂਦਾ ਹੈ ਅਤੇ ਕਦੇ ਗੁਮਰਾਹ ਕਰਨ ਵਾਲੇ ਕਿਹਾ ਜਾਂਦਾ ਹੈ।

ਭਗਵੰਤ ਮਾਨ (MP Bhagwant Mann) ਨੇ ਮੋਦੀ ਸਮੇਤ ਪੂਰੀ ਭਾਜਪਾ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਜੇਕਰ ਖੇਤੀ ਬਾਰੇ ਕੇਂਦਰੀ ਕਾਨੂੰਨ ਐਨੇ ਹੀ ਕ੍ਰਾਂਤੀਕਾਰੀ ਹਨ ਤਾਂ ਯੂਪੀ-ਬਿਹਾਰ ਦੇ ਬੇਵੱਸ ਕਿਸਾਨਾਂ ਤੋਂ ਅੱਧੇ ਮੁੱਲ ਝੋਨਾ ਖ਼ਰੀਦ ਕੇ ਵਿਚੋਲੀਏ ਪੰਜਾਬ ਦੀਆਂ ਮੰਡੀਆਂ ‘ਚ ਐਮਐਸਪੀ ਉੱਪਰ ਵੇਚਣ ਦਾ ਗੋਰਖਧੰਦਾ ਕਿਉਂ ਚਲਾ ਰਹੇ ਹਨ,ਭਗਵੰਤ ਮਾਨ ਨੇ ਕਿਹਾ ਕਿ ਸ਼ਰਤਾਂ ਸਹਿਤ ਮਾਲ ਗੱਡੀਆਂ ਰੋਕ ਕੇ ਪੰਜਾਬ ਨੂੰ ਆਰਥਿਕ ਤੌਰ ‘ਤੇ ਤੋੜਨ ਭੁੱਖੇ ਮਾਰਨ ਅਤੇ ਤੜੀ ਪਾਰ ਕਰਨ ਦੀ ਬਦਲੇਖ਼ੋਰ ਸੋਚ ਰੱਖਣ ਵਾਲੇ ਪ੍ਰਧਾਨ ਮੰਤਰੀ ਨੂੰ ਇਲਮ ਹੋਣਾ ਚਾਹੀਦਾ ਹੈ ਕਿ ਪੰਜਾਬ ਤੋਂ ਬਗੈਰ, ਜੈ ਜਵਾਨ ਅਤੇ ਜੈ ਕਿਸਾਨ, ਨਾਅਰੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।

ਦੇਸ਼ ਨੂੰ ਆਜ਼ਾਦੀ ਦਿਵਾਉਣ ਅਤੇ ਭੁੱਖਮਰੀ ‘ਚੋਂ ਕੱਢਣ ਲਈ ਸਭ ਤੋਂ ਵੱਧ 90 ਫ਼ੀਸਦੀ ਯੋਗਦਾਨ ਪੰਜਾਬੀਆਂ ਦਾ ਹੀ ਹੈ,ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਯੂਰੀਆ, ਕੋਇਲਾ, ਬਿਜਲੀ ਅਤੇ ਵਪਾਰ ਦੇ ਹਵਾਲੇ ਦੇ ਕੇ ਕਿਸਾਨਾਂ ਨੂੰ ਅਪੀਲਾਂ ਕਰਨ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕਿਸਾਨਾਂ ਦੀ ਗੱਲ ਕਰਨ।

ਇਹ ਵੀ ਪੜ੍ਹੋ:-


विधायक गुरमीत सिंह हेयर आम आदमी पार्टी के Youth Wing Punjab के प्रधान नियुक्त

Multani Case: IAS ਦੇ ਪੁੱਤਰ ਦੇ ਅਗਵਾ ਤੇ ਹੱਤਿਆ ਮਾਮਲੇ ‘ਚ ਸਾਬਕਾ DGP Sumedh Saini ਸਿੱਟ ਅੱਗੇ ਪੇਸ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਸ਼ਿਆਰਪੁਰ ਜਬਰ ਜਨਾਹ ਮਾਮਲੇ ਤੇ ਕਤਲ ਕੇਸ ‘ਚ ਚਲਾਨ ਇਸੇ ਹਫ਼ਤੇ ਪੇਸ਼ ਹੋਵੇਗਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *