ਆਪ ਆਗੂਆਂ ਵੱਲੋਂ ਮਾਮਲੇ ਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਦੀ ਮੰਗ,ਵਿਧਾਇਕਾ Prof. Baljinder Kaur ਆਪ ਆਗੂਆਂ ਵੱਲੋਂ ਮਾਮਲੇ ਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਦੀ ਮੰਗ,ਵਿਧਾਇਕਾ Prof. Baljinder Kaur
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਆਪ ਆਗੂਆਂ ਵੱਲੋਂ ਮਾਮਲੇ ਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਦੀ ਮੰਗ,ਵਿਧਾਇਕਾ Prof. Baljinder Kaur

ਆਪ ਆਗੂਆਂ ਵੱਲੋਂ ਮਾਮਲੇ ਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਦੀ ਮੰਗ,ਵਿਧਾਇਕਾ Prof. Baljinder Kaur

99

AZAD SOCH :-

Bathinda :- ਆਮ ਆਦਮੀ ਪਾਰਟੀ (Aam Aadmi Party) ਨੇ ਮੰਗਲਵਾਰ ਨੂੰ ਜੌਗਰ ਪਾਰਕ (Jogger Park) ਚੋਂ ਮਿਲੇ ਭਾਰੀ ਮਾਤਰਾ ’ਚ ਆਟੇ ਨੂੰ ਲੈ ਕੇ ਅੱਜ ਕਾਂਗਰਸ ਨੂੰ ਘੇਰਿਆ ਅਤੇ ਇਸ ਨੂੰ ਸੱਤਾਧਾਰੀ ਕਾਂਗਰਸੀਆਂ ਵੱਲੋਂ ਕੋਰੋਨਾ ਮਹਾਂਮਾਰੀ ‘ਚ ਗ਼ਰੀਬਾਂ ਦੇ ਪੇਟ ‘ਤੇ ਡਾਕੇ ਮਾਰ ਕੇ ਰਾਜਨੀਤੀ ਚਮਕਾਉਣਾ ਕਰਾਰ ਦਿੱਤਾ ਹੈ,ਪਾਰਟੀ ਨੇ ਇਸ ਮਾਮਲੇ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ,ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ (MLA Prof. Baljinder Kaur) ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਤੋਂ ਕਾਂਗਰਸੀ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Finance Minister Manpreet Singh Badal) ਨੂੰ ਨਿਸ਼ਾਨੇ ਤੇ ਲਿਆ ਅਤੇ ਕਾਂਗਰਸੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ,ਆਪ ਆਗੂ ਨੇ ਕਿਹਾ ਕਿ ਇਹ ਉਹਨਾਂ ਦੇ ਚਹੇਤਿਆਂ ਵੱਲੋਂ ਗ਼ਰੀਬਾਂ ਲਈ ਆਏ ਸਰਕਾਰੀ ਰਾਸ਼ਨ ‘ਚ ਹੋਏ ਵੱਡੇ ਘੁਟਾਲੇ ਦਾ ਜਿੰਦਾ-ਜਾਗਦਾ ਸਬੂਤ ਹੈ।

ਉਹਨਾਂ ਕਿਹਾ ਕਿ ਇਹ ਰਾਸ਼ਨ ਘੁਟਾਲਾ ਸਿਰਫ਼ ਬਠਿੰਡਾ (Ration scam only in Bathinda) ਤੱਕ ਸੀਮਤ ਨਹੀਂ, ਸਗੋਂ ਪੂਰੇ ਪੰਜਾਬ ‘ਚ ਸੱਤਾਧਾਰੀ ਕਾਂਗਰਸੀਆਂ ਨੇ ਗ਼ਰੀਬਾਂ ਦੇ ਰਾਸ਼ਨ ਨਾਲ ਹੱਥ ਰੰਗੇ ਹਨ। ਇਸ ਮੌਕੇ ਬਲਜਿੰਦਰ ਕੌਰ (MLA Prof. Baljinder Kaur) ਨੇ ਕਿਹਾ ਕਿ ਇਹ ਸਰਕਾਰ ਘਪਲਿਆਂ ਦੀ ਸਰਕਾਰ ਬਣ ਚੁੱਕੀ ਹੈ,ਸ਼ਾਇਦ ਹੀ ਕੋਈ ਅਜਿਹਾ ਖੇਤਰ ਬਚਿਆ ਹੋਵੇ ਜਿੱਥੇ ਭਿ੍ਰਸ਼ਟਾਚਾਰ (Corruption) ਵਿਚ ਇਹਨਾਂ ਦੇ ਲੀਡਰਾਂ ਦੀ ਕਥਿਤ ਸ਼ਮੂਲੀਅਤ ਨਾ ਹੋਵੇ,ਉਹਨਾਂ ਕਿਹਾ ਕਿ ਜਦੋਂ ਭਿਆਨਕ ਮਹਾਂਮਾਰੀ ਦੌਰਾਨ ਗ਼ਰੀਬ ਲੋਕ ਰਾਸ਼ਨ ਲਈ ਤ੍ਰਾਹ-ਤ੍ਰਾਹ ਕਰ ਰਹੇ ਸਨ।

ਉਸ ਸਮੇਂ ਇਨਾਂ ਦੇ ਲੀਡਰ ਆਪਣੀ ਰਾਜਨੀਤੀ ਚਮਕਾਉਣ ਲਈ ਅਨਾਜ ਦਾ ਕਾਂਗਰਸੀਕਰਨ ਕਰ ਰਹੇ ਸੀ ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ,ਉਹਨਾਂ ਕਿਹਾ ਕਿ ਜੋ ਅਨਾਜ ਲੋਕਾਂ ਦੇ ਢਿੱਡ ਵਿਚ ਜਾਣਾ ਚਾਹੀਦਾ ਸੀ, ਜਿਸ ਨੂੰ ਜ਼ਮੀਨ ਵਿਚ ਦੱਬਿਆ ਗਿਆ ਹੈ,ਪ੍ਰੋਫੈਸਰ ਬਲਜਿੰਦਰ ਕੌਰ (MLA Prof. Baljinder Kaur) ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਨੇ ਸੰਕਟ ਦੌਰਾਨ ਗਰੀਬ ਪ੍ਰੀਵਾਰਾਂ ਨਾਲ ਧਰੋਹ ਕਮਾਇਆ ਹੈ ਇਸ ਲਈ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਚਾਈ ਸਾਹਮਣੇ ਆ ਸਕੇ।

ਇਹ ਵੀ ਪੜ੍ਹੋ:- भगवान श्रीराम का पुतला फूँकने के दोष में 4 गिरफ़्तार,पुलिस ने धार्मिक भावनायों भडकाउण के दोष में ऐफ्फआईआर दर्ज की

ਇਸ ਦੌਰਾਨ ਜ਼ਿਲਾ ਪ੍ਰਧਾਨ ਨਵਦੀਪ ਜੀਦਾ (District President Navdeep Jida) ਨੇ ਕਿਹਾ ਕਿ ਜਾਣਕਾਰੀ ਮਿਲਣ ਉਪਰੰਤ ਜਦੋਂ ਉਹ ਮੌਕੇ ‘ਤੇ ਪਹੁੰਚੇ ਅਤੇ ਉਸ ਸਥਾਨ ਦੀ ਖ਼ੁਦਾਈ ਕਰਵਾਉਣ ਤੇ ਥੱਲਿਓਂ ਭਾਰੀ ਮਾਤਰਾ ਵਿੱਚ ਆਟੇ ਅਤੇ ਦਾਲਾਂ ਦੀਆਂ ਬੋਰੀਆਂ ਦੱਬਿਆ ਮਿਲਿਆਂ ਹਨ,ਉਹਨਾਂ ਕਿਹਾ ਕਿ ਇਹ ਮਾਮਲਾ ਸਾਹਮਣੇ ਆਉਣ ਤੇ ਬਠਿੰਡਾ ਕਾਂਗਰਸ ਦੀ ਨੀਤੀ ਅਤੇ ਗਰੀਬਾਂ ਪ੍ਰਤੀ ਨੀਅਤ ਤੇ ਪ੍ਰਸ਼ਨ ਚਿੰਨ ਲੱਗ ਗਿਆ ਹੈ,ਇਸ ਮੌਕੇ ਜ਼ਿਲਾ ਪ੍ਰਧਾਨ (ਦਿਹਾਤੀ) ਗੁਰਜੰਟ ਸਿੰਘ ਸੀਬੀਆ, ਅਨਿਲ ਠਾਕੁਰ, ਅਮਰਦੀਪ ਰਾਜਨ, ਮਹਿੰਦਰ ਸਿੰਘ ਫੁਲੋਮਿੱਠੀ, ਐਮ.ਐਲ ਜਿੰਦਲ, ਪ੍ਰਦੀਪ ਕਾਲੀਆ ਅਤੇ ਹਰਜਿੰਦਰ ਕੌਰ ਹਾਜਰ ਸਨ। 

ਇਹ ਵੀ ਪੜ੍ਹੋ:-

दिल्ली के उपमुख्यमंत्री Manish Sisodia ने कहा,अगले आदेश तक बंद रहेंगे सभी सरकारी और निजी स्कूल

Haryana में बढ़ेगी एयर कनेक्टिविटी,CM Manohar Lal Khattar योजनाओं का लोकार्पण

Nawazuddin Siddiqui को हाईकोर्ट से मिली राहत,गिरफ्तारी पर लगी रोक

कोयला घुटाले में पूर्व केंद्रीय मंत्री Dilip Ray को 3 साल की सज़ा

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *