Punjab Cm Capt. Amarinder Singh ਵੱਲੋਂ ਬੱਸ ਆਪਰੇਟਰਾਂ ਲਈ 100 ਫੀਸਦੀ ਕਰ Punjab Cm Capt. Amarinder Singh ਵੱਲੋਂ ਬੱਸ ਆਪਰੇਟਰਾਂ ਲਈ 100 ਫੀਸਦੀ ਕਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Cm Capt. Amarinder Singh ਵੱਲੋਂ ਬੱਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ

Punjab Cm Capt. Amarinder Singh ਵੱਲੋਂ ਬੱਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ,ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈ

54

AZAD SOCH :-

PATIALA :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨੇ ਸੂਬੇ ਦੇ ਬੱਸ ਆਪਰੇਟਰਾਂ (Bus operators) ਨੂੰ ਸ਼ੁੱਕਰਵਾਰ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਸਾਰੀਆਂ ਸਟੇਜ ਕੈਰਿਜ, ਮਿਨੀ ਅਤੇ ਸਕੂਲ ਬੱਸਾਂ ਲਈ ਮੋਟਰ ਵਹੀਕਲ ਕਰ ’ਤੇ 100 ਫੀਸਦੀ ਕਰ (ਟੈਕਸ) ਮੁਆਫੀ 31 ਦਸੰਬਰ ਤੱਕ ਵਧਾ ਦਿੱਤੀ ਹੈ,ਇਸ ਦੇ ਨਾਲ ਹੀ ਕਰਾਂ ਦੇ ਬਕਾਏ, ਵਿਆਜ ਅਤੇ ਜੁਰਮਾਨੇ ਤੋਂ ਬਿਨਾਂ, ਦੀ ਅਦਾਇਗੀ 31 ਮਾਰਚ, 2021 ਤੱਕ ਅੱਗੇ ਪਾ ਦਿੱਤੀ ਹੈ,ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਦਮ ਨਾਲ ਟਰਾਂਸਪੋਰਟ ਖੇਤਰ ਨੂੰ 100 ਕਰੋੜ ਰੁਪਏ ਦਾ ਕੁੱਲ ਵਿੱਤੀ ਲਾਭ ਹੋਵੇਗਾ।

ਮੁੱਖ ਮੰਤਰੀ ਨੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਮਿਨੀ ਪ੍ਰਾਈਵੇਟ ਬੱਸ ਮਾਲਕਾਂ ਨੂੰ ਦਰਪੇਸ਼ ਮੁੱਦੇ ਅਗਲੇ ਹਫਤੇ ਤੱਕ ਨਿਪਟਾ ਦਿੱਤੇ ਜਾਣ,ਮੁੱਖ ਮੰਤਰੀ ਵੱਲੋਂ ਇਨ੍ਹਾਂ ਫੈਸਲਿਆਂ ਅਤੇ ਦਿਸ਼ਾ ਨਿਰਦੇਸ਼ਾਂ ਦਾ ਐਲਾਨ ਸੂਬੇ ਦੀਆਂ ਵੱਖੋ-ਵੱਖ ਪ੍ਰਾਈਵੇਟ ਟਰਾਂਸਪੋਰਟ ਐਸੋਸਿਏਸ਼ਨਾਂ (Private Transport Associations) ਨਾਲ ਇਕ ਵਰਚੁਅਲ ਕਾਨਫਰੈਂਸ (Virtual Conference) ਦੌਰਾਨ ਕੀਤਾ ਗਿਆ,ਇਸ ਮੌਕੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Finance Minister Manpreet Singh Badal) ਅਤੇ ਟਰਾਂਸਪੋਰਟ ਵਿਭਾਗ (Department of Transportation) ਦੇ ਸਕੱਤਰ ਕੇ. ਸਿਵਾ ਪ੍ਰਸਾਦ ਵੀ ਹਾਜ਼ਿਰ ਸਨ।

ਇਹ ਵੀ ਪੜ੍ਹੋ:- ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਕਰਮਚਾਰੀਆਂ ਨੂੰ Diksha App ਦੀ ਟ੍ਰੇਨਿਗ ਤੋਂ ਛੋਟ ਦੇਣ ਦਾ ਫੈਸਲਾ

ਹਾਲਾਂਕਿ ਟਰਾਂਸਪੋਰਟ ਵਿਭਾਗ (Department of Transportation) ਵੱਲੋਂ ਪਹਿਲਾਂ 31 ਦਸੰਬਰ ਤੱਕ 50 ਫੀਸਦੀ ਤੱਕ ਹੀ ਕਰ ਮੁਆਫੀ ਦਾ ਸੁਝਾਅ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਟਰਾਂਸਪੋਰਟਰਾਂ ਦੇ ਖਦਸ਼ਿਆਂ ਮੁੱਖ ਰੱਖਦੇ ਹੋਏ ਵਿਭਾਗ ਦੇ ਸੁਝਾਅ ਤੋਂ ਅੱਗੇ ਵੱਧਦੇ ਹੋਏ 100 ਫੀਸਦੀ ਰਾਹਤ ਦਾ ਐਲਾਨ ਕਰ ਦਿੱਤਾ,ਧਿਆਨ ਦੇਣ ਯੋਗ ਹੈ ਕਿ ਪਹਿਲਾਂ ਸੂਬਾ ਸਰਕਾਰ ਦੁਆਰਾ ਟਰਾਂਸਪੋਟਰਾਂ ਨੂੰ ਦੋ ਮਹੀਨਿਆਂ ਲਈ 30 ਸਤੰਬਰ ਤੱਕ 100 ਫੀਸਦੀ ਰਾਹਤ ਦਿੱਤੀ ਗਈ ਸੀ।

ਮੁੱਖ ਮੰਤਰੀ ਨੇ ਟਰਾਂਸਪੋਟਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨੋਟਿਸ ਲਿਆ ਜਿਨ੍ਹਾਂ ਨੇ ਆਪਣਾ ਪੱਖ ਸਾਹਮਣੇ ਰੱਖਦੇ ਹੋਏ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਜਦੋਂ ਕਿ 10 ਫੀਸਦੀ ਤੋਂ ਵੀ ਘੱਟ ਲੋਕ ਬੱਸ ਸੇਵਾਵਾਂ ਦਾ ਇਸਤੇਮਾਲ ਕਰਦੇ ਹਨ ਤਾਂ ਇਸ ਸੂਰਤ ਵਿੱਚ ਉਨ੍ਹਾਂ ਵਾਸਤੇ ਆਪਣੇ ਵਾਹਨ ਚਲਾਉਣ ਲਈ ਡੀਜ਼ਲ ਦੀ ਲਾਗਤ ਪੂਰੀ ਕਰਨੀ ਵੀ ਔਖੀ ਹੋ ਰਹੀ ਹੈ,ਟਰਾਂਸਪੋਰਟ ਐਸੋਸਿਏਸ਼ਨਾਂ ਦੇ ਪ੍ਰਤੀਨਿਧਿਆਂ ਨੇ ਮੁੱਖ ਮੰਤਰੀ (Punjab Chief Minister Capt. Amarinder Singh) ਨੂੰ ਜਾਣੂੰ ਕਰਵਾਉਂਦੇ ਹੋਏ ਕਿਹਾ।

ਕਿ ਹਾਲਾਂਕਿ ਸੂਬੇ ਦੇ ਟਰਾਂਸਪੋਰਟ ਅਤੇ ਪੀ.ਆਰ.ਟੀ.ਸੀ (PRTC) ਦੀ ਮੁੱਖ ਰੂਟ ਹੋਣ ਕਾਰਨ ਕਾਫੀ ਮੰਗ ਹੈ,ਪਰ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਕੋਵਿਡ ਮਹਾਂਮਾਰੀ ਕਾਰਨ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨੇ ਟਰਾਂਸਪੋਟਰਾਂ ਦੀ ਇਸ ਗੱਲ ਨਾਲ ਸਹਮਤਿ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਸਨਅਤ, ਜਿਸਦਾ ਸੰਚਾਲਨ ਪੂਰਨ ਤੌਰ ’ਤੇ ਪੰਜਾਬੀ ਹੀ ਕਰਦੇ ਹਨ, ਨੂੰ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸੂਬਾ ਸਰਕਾਰ ਦੀ ਹੋਰ ਮਦਦ ਦੀ ਲੋੜ ਹੈ ਅਤੇ ਇਸੇ ਕਰਕੇ ਉਨ੍ਹਾਂ ਇਸ ਵਰ੍ਹੇ ਦੇ ਅੰਤ ਤੱਕ ਕੁੱਲ ਕਰ ’ਚ ਛੋਟ ਦਿੱਤੇ ਜਾਣ ਦੀ ਮੰਗ ਮੰਨ ਲਈ।

ਇਹ ਵੀ ਪੜ੍ਹੋ:-

Jammu And Kashmir : आतंकवादी हमले दौरान भाजपा युवा मोर्चा के जनरल सचिव वर्करों की मौत

ਪੇਂਡੂ ਵਿਕਾਸ ਫੰਡ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਮੰਦਭਾਗਾ,ਅਜਿਹੀ ਕੋਈ ਰਵਾਇਤ ਨਹੀਂ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

Stock Tax ਦੇ ਮੁੱਦੇ ‘ਤੇ ਵਪਾਰੀਆਂ ਨੂੰ ਵੱਡੀ ਰਾਹਤ ਨਹੀਂ ਹੋਵੇਗੀ ਕੋਈ ਕਾਰਵਾਈ : Capt. Amarinder Singh

ਪਰਾਲੀ ਸਾੜਨ ਦਾ ਮਾਮਲੇ ਵਿੱਚ ਪ੍ਰਦੂਸ਼ਣ ਕੰਟਰੋਲ ਕਰਨ ਲਈ ਆਰਡੀਨੈਂਸ ਲਿਆਂਦਾ

ਆਪ ਆਗੂਆਂ ਵੱਲੋਂ ਮਾਮਲੇ ਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਦੀ ਮੰਗ,ਵਿਧਾਇਕਾ Prof. Baljinder Kaur

ਕੌਮੀ ਪੱਧਰ ਦੇ ਅੰਦੋਲਨ ਲਈ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ 6 ਨਵੰਬਰ ਤੱਕ ਵਧਾਇਆ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *