ਸੁਖਬੀਰ ਸਿੰਘ ਬਾਦਲ ਦੀ ਮੋਦੀ ਨੂੰ ਅਪੀਲ,ਵਿੱਤ ਮੰਤਰਾਲੇ ਨੂੰ ਕਿਸਾਨਾਂ ਵਾਸਤੇ ਢੁਕਵਾਂ ਰਾਹਤ ਪੈਕੇਜ ਸੁਖਬੀਰ ਸਿੰਘ ਬਾਦਲ ਦੀ ਮੋਦੀ ਨੂੰ ਅਪੀਲ,ਵਿੱਤ ਮੰਤਰਾਲੇ ਨੂੰ ਕਿਸਾਨਾਂ ਵਾਸਤੇ ਢੁਕਵਾਂ ਰਾਹਤ ਪੈਕੇਜ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸੁਖਬੀਰ ਸਿੰਘ ਬਾਦਲ ਦੀ ਮੋਦੀ ਨੂੰ ਅਪੀਲ,ਵਿੱਤ ਮੰਤਰਾਲੇ ਨੂੰ ਕਿਸਾਨਾਂ ਵਾਸਤੇ ਢੁਕਵਾਂ ਰਾਹਤ ਪੈਕੇਜ ਦੇਣ ਦੀ ਹਦਾਇਤ ਕਰਨ

ਸੁਖਬੀਰ ਸਿੰਘ ਬਾਦਲ ਦੀ ਮੋਦੀ ਨੂੰ ਅਪੀਲ,ਵਿੱਤ ਮੰਤਰਾਲੇ ਨੂੰ ਕਿਸਾਨਾਂ ਵਾਸਤੇ ਢੁਕਵਾਂ ਰਾਹਤ ਪੈਕੇਜ ਦੇਣ ਦੀ ਹਦਾਇਤ ਕਰਨ

25

AZAD SOCH :-

PATIALA :- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ (Prime Minister Shri Narendra Modi) ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਕਰਜ਼ਿਆਂ ‘ਤੇ ਪਿਛਲੇ ਛੇ ਮਹੀਨਿਆਂ ਦੇ ਵਿਆਜ਼ ਉਪਰ ਵਿਆਜ਼ ਨੂੰ ਮੁਆਫ ਨਾ ਕਰਨ ਦੇ ਵਿਤਕਰੇ ਭਰਪੂਰ ਫੈਸਲੇ ਦੇ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਵਿੱਤ ਮੰਤਰਾਲੇ (Ministry of Finance) ਨੂੰ ਇਹ ਫੈਸਲਾ ਖਾਰਜ ਕਰਨ ਦੀ ਹਦਾਇਤ ਦੇਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਨੇ ਕਿਹਾ ਕਿ ਵਿਆਜ਼ ‘ਤੇ ਵਿਆਜ਼ ਮੁਆਫ ਨਾ ਕਰਨ ਦੀ ਯੋਜਨਾ ਵਿਚ ਕਿਸਾਨਾਂ ਨੂੰ ਸ਼ਾਮਲ ਨਾ ਕੀਤੇ ਜਾਣ ਨੇ ਸਾਬਤ ਕਰ ਦਿੱਤਾ ਹੈ ਕਿ ਨੀਤੀ ਘਾੜੇ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ•ਾਂ ਦੂਰ ਹਨ।

ਉਹਨਾਂ ਕਿਹਾ ਕਿ ਇਹ ਭਾਰਤੀ ਲੋਕਤੰਤਰ (Indian democracy) ਵਿਚ ਬਹੁਤ ਹੀ ਮੰਦਭਾਗਾ ਦਿਨ ਹੋਵੇਗਾ ਜੇਕਰ ਨੀਤੀ ਘਾੜੇ ਖੇਤੀਬਾੜੀ ਖੇਤਰ ਤੱਕ ਪਹੁੰਚ ਕਰ ਕੇ ਕੋਰੋਨਾ ਨਾਲ ਕਿਸਾਨਾਂ ਨੂੰ ਪਈ ਮਾਰ ਤੋਂ ਅਣਜਾਣ ਰਹਿਣਗੇ,ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਹਜ਼ਾਰਾਂ ਟਨ ਫਲ ਤੇ ਅਨਾਜ ਖੇਤਾਂ ਵਿਚ ਹੀ ਰੁੱਲ ਗਏ,ਕਿਸਾਨ ਜਿਹਨਾਂ ਨੇ ਪੋਲੀ ਤੇ ਨੈਟ ਹਾਊਸਿਜ਼ (Net Houses) ਵਾਸਤੇ ਨਿਵੇਸ਼ ਕੀਤਾ ਸੀ, ਨੂੰ ਵੱਡੇ ਨੁਕਸਾਨ ਝੱਲਣੇ ਪਏ ਕਿਉਂਕਿ ਜਿਣਸ ਮਹੀਨਿਆਂ ਤੱਕ ਮੰਡੀ ਵਿਚ ਨਹੀਂ ਲਿਜਾਈ ਸਕੀ, ਉਹਨਾਂ ਕਿਹਾ ਕਿ ਖੇਤੀਬਾੜੀ ਤੇ ਸਹਾਇਕ ਧੰਦਿਆਂ ਜਿਵੇਂ ਕਿ ਡੇਅਰੀ ਫਾਰਮਿੰਗ (Dairy farming) ਆਦਿ ਨਾਲ ਜੁੜੇ ਹਰ ਵਿਅਕਤੀ ਦਾ ਵਿੱਤੀ ਨੁਕਸਾਨ ਹੋਇਆ ਹੈ।

ਪੰਜਾਬ ਵਿਚ ਝੋਨਾ ਉਤਪਾਦਕਾਂ ਨੂੰ ਵੀ ਵੱਡੇ ਘਾਟੇ ਝੱਲਣੇ ਪਏ ਕਿਉਂਕਿ ਉਹਨਾਂ ਨੂੰ ਲੇਬਰ ਦੀਆਂ ਦੁੱਗਣੀਆਂ ਕੀਮਤਾਂ ਦੇਣੀਆਂ ਪਈਆਂ,ਸ੍ਰੀ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਕਿਸਾਨਾਂ ਨੂੰ ਆਸ ਸੀ ਕਿ ਉਹਨਾਂ ਦੀ ਫਸਲੀ ਕਰਜ਼ਾ ਰਾਸ਼ੀ ਤੇ ਟਰੈਕਟਰ ਕਰਜ਼ਿਆਂ ਤੇ ਸਹਾਇਕ ਗਤੀਵਿਧੀਆਂ ਲਈ ਲਏ ਕਰਜ਼ਿਆਂ ਨੂੰ ਮੁਆਫ ਕੀਤਾ ਜਾਵੇਗਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਕਿਸ਼ਤਾਂ ਦੀ ਸਮੇਂ ਸਿਰ ਅਦਾਇਗੀ ਨਾ ਹੋਈ ਹੋਣ ਕਾਰਨ ਵਿਆਜ਼ ‘ਤੇ ਵਿਆਜ਼ ਮੁਆਫ ਕਰਨ ਦੀ ਸਹੂਲਤ ਦੇਣ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ:-  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ Sukhbir Badal ਨੇ ਸ੍ਰੀ Narendra Modi ਨੂੰ ਲਿਖੀ ਚਿੱਠੀ,ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਕੀਤੀ ਅਪੀਲ

ਉਹਨਾਂ ਕਿਹਾ ਕਿ ਵਿੱਤ ਮੰਤਰਾਲੇ ਨੇ ਉਸ ਅੰਨਦਾਤਾ ਨਾਲ ਭੱਦਾ ਮਜ਼ਾਕ ਕੀਤਾ ਹੈ ਜਿਸਨੇ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਮਹਾਮਾਰੀ ਵੇਲੇ ਦੇਸ਼ ਵਾਸਤੇ ਅਨਾਜ ਸਪਲਾਈ ਕੀਤਾ,ਸ੍ਰੀ ਬਾਦਲ (Sukhbir Singh Badal) ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਇਸ ਵਿਤਰੇ ਭਰਪੂਰ ਨੀਤੀ ਨੂੰ ਵਾਪਸ ਲਏ ਜਾਣ ਲਈ ਹਦਾਇਤਾਂ ਦਿੱਤੀਆਂ ਜਾਣ ਅਤੇ ਬੈਂਕਾਂ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਜਾਣ ਜਿਸ ਨਾਲ ਬੈਂਕ ਉਹਨਾਂ ਕਿਸਾਨਾਂ ਨੂੰ ਵੱਡੀ ਰਾਹਤ ਦੇ ਸਕਣ ਜੋ ਆਪਣੇ ਫਸਲੀ ਕਰਜ਼ਿਆਂ ਤੇ ਹੋਰ ਕਰਜ਼ਿਆਂ ਦੀਆਂ ਕਿਸ਼ਤਾਂ ਮੋੜਨ ਤੇ ਵਿਆਜ਼ ਭਰਨ ਤੋਂ ਅਸਮਰਥ ਹਨ।

ਸ੍ਰੀ ਬਾਦਲ (Sukhbir Singh Badal) ਨੇ ਕਿਹਾ ਕਿ ਇਹ ਐਲਾਨ ਵੀ ਕਿਸਾਨਾਂ ਵਾਸਤੇ ਦੁਬਿਧਾ ਪੈਦਾ ਕਰਨ ਵਾਲਾ ਦਿਸ ਰਿਹਾ ਹੈ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਕੇਂਦਰੀ ਖੇਤੀਬਾਡੀ ਮੰਡੀਕਰਣ ਕਾਨੂੰਨਾਂ (Central Agricultural Marketing Laws) ਦੀ ਮਾਰ ਝੱਲ ਰਹੇ ਹਨ ਜਿਹਨਾਂ ਕਾਰਨ ਪੰਜਾਬ ਵਿਚ ਮੱਕੀ ਤੇ ਨਰਮੇ ਦੇ ਉਤਪਾਦਕ ਕਿਸਾਨਾਂ ਨੂੰ ਘਾਟੇ ਝੱਲਣੇ ਪਏ ਹਨ ਤੇ ਇਹ ਕਾਨੂੰਨ ਦੇਸ਼ ਭਰ ਵਿਚ ਕਾਨੂੰਨਾਂ ਦਾ ਨੁਕਸਾਨ ਕਰ ਰਹੇ ਹਨ,ਉਹਨਾਂ ਕਿਹਾ ਕਿ ਹੁਣ ਵਿੱਤ ਮੰਤਰਾਲਾ (Ministry of Finance) ਆਖ ਰਿਹਾ ਹੈ ਕਿਸਾਨਾਂ ਨੂੰ ਮਹਾਮਾਰੀ ਕਾਰਨ ਕੋਈ ਘਾਟਾ ਨਹੀਂ ਪਿਆ ਤੇ ਕਿਸਾਨਾਂ ਨੂੰ ਕਿਸੇ ਵਿੱਤੀ ਰਾਹਤ ਦੀ ਜ਼ਰੂਰਤ ਨਹੀਂ ਹੈ।

ਉਹਨਾਂ ਕਿਹਾ ਕਿ ਇਹ ਗੱਲ ਤਾਂ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਬਰਾਬਰ ਹੈ ਉਿਂਕਿ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਮਹਾਮਾਰੀ ਕਾਰਨ ਆਪਣੀਆਂ ਜਿਣਸਾਂ ਮੰਦੇ ਭਾਅ ਵੇਚਣੀਆਂ ਪਈਆਂ ਹਨ,ਸ੍ਰੀ ਬਾਦਲ (Sukhbir Singh Badal) ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਖੇਤੀਬਾੜੀ ਤੇ ਸਹਾਇਕ ਧੰਦਿਆਂ ਵਿਚ ਲੱਗੇ ਲੋਕਾਂ ਲਈ ਫਸਲੀ ਕਰਜ਼ਾ ਮੁਆਫ ਕਰਨ ਅਤੇ ਟਰੈਕਟਰ ਕਰਜ਼ਿਆਂ ਸਮੇਤ ਹੋਰ ਕਰਜ਼ਿਆਂ ‘ਤੇ ਵਿਆਜ਼ ਮੁਆਫ ਕਰਨ ਲਈ ਠੋਸ ਪੈਕੇਜ ਪੇਸ਼ ਕਰਨ।

ਉਹਨਾਂ ਕਿਹਾ ਕਿ ਸਰਕਾਰ ਨੂੰ ਸਹਾਇਕ ਧੰਦਿਆਂ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਵਾਸਤੇ ਲਏ ਕਰਜ਼ਿਆਂ ਨੂੰ ਵੀ ਮੁਆਫ ਕਰਨਾ ਚਾਹੀਦਾ ਹੈ,ਉਹਨਾਂ ਕਿਹਾ ਕਿ ਇਹ ਸਭ ਕੁਝ ਨਾ ਸਿਰਫ ਖੇਤੀਬਾੜੀ ਖੇਤਰ ਨੂੰ ਹੁਲਾਰਾ ਦੇਣ ਵਾਸਤੇ ਬਲਕਿ ਦਿਹਾਤੀ ਅਰਥਚਾਰਾ ਮੁੜ ਲੀਹ ‘ਤੇ ਲਿਆਉਣ ਲਈ ਜ਼ਰੂਰੀ ਹੈ।

ਇਹ ਵੀ ਪੜ੍ਹੋ:- 

ਪੰਜਾਬ ਸਰਕਾਰ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ – Vini Mahajan

Stock Tax ਦੇ ਮੁੱਦੇ ‘ਤੇ ਵਪਾਰੀਆਂ ਨੂੰ ਵੱਡੀ ਰਾਹਤ ਨਹੀਂ ਹੋਵੇਗੀ ਕੋਈ ਕਾਰਵਾਈ : Capt. Amarinder Singh

ਪਰਾਲੀ ਸਾੜਨ ਦਾ ਮਾਮਲੇ ਵਿੱਚ ਪ੍ਰਦੂਸ਼ਣ ਕੰਟਰੋਲ ਕਰਨ ਲਈ ਆਰਡੀਨੈਂਸ ਲਿਆਂਦਾ

ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਕਰਮਚਾਰੀਆਂ ਨੂੰ Diksha App ਦੀ ਟ੍ਰੇਨਿਗ ਤੋਂ ਛੋਟ ਦੇਣ ਦਾ ਫੈਸਲਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *