Dera Bassi : ਪ੍ਰਸਾਸ਼ਨ ਦੀ ਲਾਪਰਵਾਹੀ ਕਰਕੇ ਜਰੂਰਤਮੰਦ ਲੋਕਾਂ ਨੂੰ ਵੰਡਣ ਲਈ ਆਈ ਆਟੇ ਦੀ Dera Bassi : ਪ੍ਰਸਾਸ਼ਨ ਦੀ ਲਾਪਰਵਾਹੀ ਕਰਕੇ ਜਰੂਰਤਮੰਦ ਲੋਕਾਂ ਨੂੰ ਵੰਡਣ ਲਈ ਆਈ ਆਟੇ ਦੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Dera Bassi : ਪ੍ਰਸਾਸ਼ਨ ਦੀ ਲਾਪਰਵਾਹੀ ਕਰਕੇ ਜਰੂਰਤਮੰਦ ਲੋਕਾਂ ਨੂੰ ਵੰਡਣ ਲਈ ਆਈ ਆਟੇ ਦੀ ਸੈਂਕੜੇ ਥੈਲੀਆਂ ਹੋਇਆ ਖ਼ਰਾਬ

Dera Bassi : ਪ੍ਰਸਾਸ਼ਨ ਦੀ ਲਾਪਰਵਾਹੀ ਕਰਕੇ ਜਰੂਰਤਮੰਦ ਲੋਕਾਂ ਨੂੰ ਵੰਡਣ ਲਈ ਆਈ ਆਟੇ ਦੀ ਸੈਂਕੜੇ ਥੈਲੀਆਂ ਹੋਇਆ ਖ਼ਰਾਬ

9

AZAD SOCH :-

  • ਡੇਰਾਬੱਸੀ ਦੇ ਸਰਕਾਰੀ ਸਕੂਲ ਵਿੱਚ ਕਈ ਕਮਰਿਆਂ ਵਿੱਚ ਪਿਆ ਰਾਸ਼ਨ

ਡੇਰਾਬੱਸੀ :- ਡੇਰਾਬੱਸੀ (Dera Bassi) ਪ੍ਰਸ਼ਾਸ਼ਨ ਦੀ ਲਾਪਰਵਾਹੀ ਕਰਕੇ ਕੋਰੋਨਾ ਮਹਾਂਮਾਰੀ ਸਮੇਂ ਜਰੂਰਤਮੰਦ ਲੋਕਾਂ ਨੂੰ ਵੰਡਣ ਲਈ ਇਕੱਠਾ ਕੀਤਾ ਭਾਰੀ ਮਾਤਰਾ ਵਿੱਚ ਰਾਸ਼ਨ ਖ਼ਰਾਬ ਹੋ ਗਿਆ ਹੈ,ਇਸ ਵਿੱਚ ਜਿਥੇ ਸੈਂਕੜੇ ਬੋਰੀਆਂ ਆਟੇ ਦੀ ਥੈਲੀਆਂ ਹਨ ਉਥੇ ਹੀ ਹੋਰ ਸਮਾਨ ਮੌਜੂਦ ਹੈ,ਇਹ ਰਾਸ਼ਨ ਡੇਰਾਬੱਸੀ ਨਗਰ ਕੌਂਸਲ ਦਫਤਰ ਨੇੜੇ ਸਤਿਥ ਸਰਕਾਰੀ ਸਕੂਲ ਦੇ ਕਮਰਿਆਂ ਵਿੱਚ ਭਰਿਆ ਪਿਆ ਹੈ। ਕਮਰਿਆਂ ਵਿੱਚ ਪਈ ਸੈਂਕੜੇ ਥੈਲੀਆਂ ਵਿੱਚ ਭਰੇ ਆਟੇ ਵਿੱਚ ਸੁਸਰੀ ਪੈ ਚੁੱਕੀ ਹੈ ਅਤੇ ਆਟਾ ਵੀ ਖ਼ਰਾਬ ਹੋਇਆ ਪਿਆ ਹੈ। 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੌਥੇ ਪਾਤਸ਼ਾਹ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜੇ ਜਲੌਅ

 ਇਹ ਮਾਮਲਾ ਓਦੋਂ ਧਿਆਨ ਵਿੱਚ ਆਇਆ ਜਦੋ ਰਾਸ਼ਨ ਵਾਲੇ ਕਮਰੇ ਵਿਚੋਂ ਸੁਸਰੀ ਬਾਹਰ ਨਿਕਲਣੀ ਸ਼ੁਰੂ ਹੋ ਗਈ,ਮਾਮਲਾ ਧਿਆਨ ਵਿੱਚ ਆਉਣ ਤੇ ਜਦੋਂ ਇਸ ਪੱਤਰਕਾਰ ਵਲੋਂ ਮੋੱਕੇ ਦਾ ਦੌਰਾ ਕੀਤਾ ਤਾਂ ਵੇਖਣ ਵਿੱਚ ਆਇਆ ਕਿ ਸਕੂਲ ਦੇ ਜਿਨ੍ਹਾਂ ਕਮਰਿਆਂ ਵਿੱਚ ਪਿਆ ਰਾਸ਼ਨ ਖ਼ਰਾਬ ਹੋ ਰਿਹਾ ਹੈ ਉਨ੍ਹਾਂ ਨੂੰ ਬਾਹਰੋਂ ਤਾਲੇ ਲਗੇ ਹੋਏ ਸਨ ਅਤੇ ਅੰਦਰ ਪਿਆ ਰਾਸ਼ਨ ਖ਼ਰਾਬ ਹੋਇਆ ਪਿਆ ਸੀ,ਇਨ੍ਹਾਂ ਹੀ ਨਹੀਂ ਕਮਰੇ ਦੇ ਬਾਹਰ ਖ਼ਰਾਬ ਆਟੇ ਦੀ ਥੈਲੀਆਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਛਪੀ ਰਾਸ਼ਨ ਵਾਲੇ  ਥੈਲੇ ਵੀ ਪਏ ਹੋਏ ਸਨ,ਜਿਨ੍ਹਾਂ ਉਪਰ ਕੋਵਿਡ 19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਨਿਮਾਣਾ ਯਤਨ ਲਿਖਿਆ ਹੋਇਆ ਸੀ।

ਪ੍ਰਸਾਸ਼ਨ ਦੀ ਲਾਪਰਵਾਹੀ ਕਰਕੇ ਜਰੂਰਤਮੰਦ ਲੋਕਾਂ ਨੂੰ ਵੰਡਣ ਲਈ ਆਈ ਆਟੇ ਦੀ ਸੈਂਕੜੇ ਥੈਲੀਆਂ ਹੋਇਆ ਖ਼ਰਾਬ
ਪ੍ਰਸਾਸ਼ਨ ਦੀ ਲਾਪਰਵਾਹੀ ਕਰਕੇ ਜਰੂਰਤਮੰਦ ਲੋਕਾਂ ਨੂੰ ਵੰਡਣ ਲਈ ਆਈ ਆਟੇ ਦੀ ਸੈਂਕੜੇ ਥੈਲੀਆਂ ਹੋਇਆ ਖ਼ਰਾਬ

ਕਮਰੇ ਦੇ ਬਾਹਰ ਆਟੇ ਦੇ ਢੇਰ ਨਾਲ ਖ਼ਰਾਬ ਆਟੇ ਦੀ ਥੈਲੀਆਂ ਨੂੰ ਵੇਖ ਕੇ ਸਾਫ਼ ਪਤਾ ਲਗਦਾ ਹੈ,ਕਿ ਇਹ ਸਮਾਨ ਬੰਦ ਕਮਰਿਆਂ ਦੀ  ਸਫਾਈ ਕਰਨ ਉਪਰੰਤ ਬਾਹਰ ਕੱਢਿਆ ਗਿਆ ਹੈ,ਸ਼ਹਿਰ ਵਾਸੀਆਂ ਨੇ ਰੋਸ਼ ਪ੍ਰਗਟ ਕਰਦੀਆਂ ਕਿਹਾ ਕਿ ਇਕ ਪਾਸੇ ਲੋਕਾਂ ਜਰੂਰਤਮੰਦ ਲੋਕਾਂ ਨੂੰ ਖਾਣੇ ਦੇ ਲਾਲੇ ਪਏ ਹੋਏ ਹਨ ਦੂਜੇ ਪਾਸੇ ਹਜ਼ਾਰਾਂ ਲੋਕਾਂ ਦੀ ਭੁਖ ਮਿਟਾਉਣ ਲਈ ਪਿਆ ਰਾਸ਼ਨ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਖ਼ਰਾਬ ਹੋ ਗਿਆ ਹੈ,ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਕਰਕੇ ਜਿੰਮੇਦਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ,ਇਹ ਰਾਸ਼ਨ ਸਕੂਲ ਦੇ ਕਮਰਿਆਂ ਵਿੱਚ ਜੂਨ ਮਹੀਨੇ ਤੋਂ ਇਥੇ ਪਿਆ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *