ਪੰਜਾਬ ਵਿੱਚ ਬਿਜਲੀ ਵਿਭਾਗ ਕੋਲ ਕੋਲੇ ਦਾ ਸੰਕਟ,ਜਲਦੀ ਹੀ ਲੋਕਾਂ ਨੂੰ ਬਿਜਲੀ ਦੇ ਲਗਾਤਾਰ ਕੱਟਾਂ ਪੰਜਾਬ ਵਿੱਚ ਬਿਜਲੀ ਵਿਭਾਗ ਕੋਲ ਕੋਲੇ ਦਾ ਸੰਕਟ,ਜਲਦੀ ਹੀ ਲੋਕਾਂ ਨੂੰ ਬਿਜਲੀ ਦੇ ਲਗਾਤਾਰ ਕੱਟਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਬਿਜਲੀ ਵਿਭਾਗ ਕੋਲ ਕੋਲੇ ਦਾ ਸੰਕਟ,ਜਲਦੀ ਹੀ ਲੋਕਾਂ ਨੂੰ ਬਿਜਲੀ ਦੇ ਲਗਾਤਾਰ ਕੱਟਾਂ ਦਾ ਸਾਹਮਣਾ ਕਰਨਾ ਸਕਦਾ ਹੈ

ਪੰਜਾਬ ਵਿੱਚ ਬਿਜਲੀ ਵਿਭਾਗ ਕੋਲ ਕੋਲੇ ਦਾ ਸੰਕਟ,ਜਲਦੀ ਹੀ ਲੋਕਾਂ ਨੂੰ ਬਿਜਲੀ ਦੇ ਲਗਾਤਾਰ ਕੱਟਾਂ ਦਾ ਸਾਹਮਣਾ ਕਰਨਾ ਸਕਦਾ ਹੈ

10

AZAD SOCH :-

PATIALA :- ਬਿਜਲੀ ਵਿਭਾਗ ਕੋਲ (Department of Power) ਅੱਜ ਰਹਿੰਦਾ ਵੀ ਅੱਜ ਖਤਮ ਹੋ ਜਾਵੇਗਾ, ਪਿਛਲੇ 40 ਦਿਨਾਂ ਤੋਂ ਕੋਲਾ ਨਹੀਂ ਮਿਲ ਰਿਹਾ ਹੈ,ਜਿਸ ਤੋਂ ਬਾਅਦ ਲੋਕਾਂ ਨੂੰ ਬਿਜਲੀ ਦੇ ਲਗਾਤਾਰ ਕੱਟਾਂ ਦਾ ਸਾਹਮਣਾ ਕਰਨਾ ਪਏਗਾ,ਇਸ ਦੀ ਪੁਸ਼ਟੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (Punjab State Power Corporation) ਦੇ ਚੇਅਰਮੈਨ ਵੇਨੂੰ ਪ੍ਰਸਾਦ (Chairman Venu Prasad) ਕਰਦਿਆਂ ਦੱਸਿਆ ਕਿ ਬਿਜਲੀ ਦੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ,ਕੋਲੇ ਦੀ ਘਾਟ ਹੋਣ ਕਾਰਨ ਅੱਜ ਆਖਰੀ ਥਰਮਲ ਪਲਾਂਟ ਵੀ 3 ਵਜੇ ਤੱਕ ਬੰਦ ਹੋ ਜਾਏਗਾ, ਜਿਸ ਦੇ ਚੱਲਦਿਆਂ ਬਿਜਲੀ ਕੱਟ ਲਗਾਉਣ ਤੋਂ ਇਲਾਵਾ ਕੋਈ ਹੱਲ ਨਹੀਂ ਹੈ,ਰਾਜ ਦੇ ਆਖਰੀ ਪਾਵਰ ਪਲਾਂਟ, ਜੀਵੀਕੇ ਥਰਮਲ ਪਲਾਂਟ ‘ਚ ਵੀ ਕੋਲਾ ਮੁੱਕ ਗਿਆ ਹੈ।

(Chairman Venu Prasad)

ਜਿਸ ਮਗਰੋਂ ਹੁਣ ਇੱਥੇ ਵੀ ਬਿਜਲੀ ਪ੍ਰੋਡਕਸ਼ਨ ਬੰਦ ਹੋ ਗਈ ਹੈ,ਪੰਜਾਬ ਵਿੱਚ ਪੰਜ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟ ਹਨ, ਜਿਨ੍ਹਾਂ ਵਿੱਚੋਂ ਚਾਰ ਪਹਿਲਾਂ ਬੰਦ ਹੋ ਚੁੱਕੇ ਸੀ ਅਤੇ ਪੰਜਵਾਂ ਅੱਜ ਬੰਦ ਹੋ ਗਿਆ ਹੈ,ਹੁਣ ਪੰਜਾਬ ਵਿੱਚ ਲੰਬੇ ਪਾਵਰ ਕੱਟ ਲੱਗ ਸਕਦੇ ਹਨ,ਰੇਲਵੇ ਮੰਤਰਾਲੇ ਵੱਲੋਂ ਮਾਲ ਗੱਡੀਆਂ ਸ਼ੁਰੂ ਨਹੀਂ ਕਰਨ ਕਾਰਨ ਇਹ ਹਲਾਤ ਬਣੇ ਹਨ,ਪੰਜਾਬ ਅੰਦਰ ਦਿਨ ਦੀ ਬਿਜਲੀ ਘਾਟ ਵੱਧ ਕੇ 1000-1500 ਮੈਗਾਵਾਟ ਹੋ ਗਈ ਹੈ,ਕਿਸਾਨਾਂ ਵੱਲੋਂ ਕਾਫੀ ਜਗ੍ਹਾ ਰੇਲਵੇ ਟਰੈਕ ਸਾਫ ਕਰ ਦਿੱਤੇ ਗਏ ਹਨ ਪਰ ਨਿੱਜੀ ਥਰਮਲ ਪਲਾਂਟ ਬੰਦ ਹੋਣ ਕਰਕੇ ਸੂਬਾ ਬਿਜਲੀ ਦੇ ਸੰਕਟ ਨਾਲ ਜੂਝ ਰਿਹਾ ਹੈ।

ਪੰਜਾਬ ‘ਚ ਮਾਲ ਗੱਡੀਆਂ ਦੇ ਸੰਚਾਲਨ ‘ਤੇ ਰੋਕ 7 ਨਵੰਬਰ ਤਕ ਵਧੀ

ਦੂਜੇ ਪਾਸੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ,ਉਨ੍ਹਾਂ ਛੇਤੀ ਹੀ ਧਰਨੇ ਚੁੱਕੇ ਜਾਣ ਦੀ ਉਮੀਦ ਪ੍ਰਗਟਾਈ ਤਾਂਜੋ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਹੋਵੇ ਅਤੇ ਸੂਬੇ ਨੂੰ ਕੋਲੇ ਦੀ ਸਪਲਾਈ ਹੋ ਸਕੇ,ਸੂਬੇ ਦੀਆਂ ਵੱਖ- ਵੱਖ 67 ਜਥੇਬੰਦੀਆਂ 5 ਨਵੰਬਰ ਨੂੰ ਦੇਸ਼ ਭਰ ਵਿਚ ਚੱਕਾ ਜਾਮ ਕਰਨਗੀਆਂ, ਜਿਥੇ ਪੰਜਾਬ ਦੇ ਵੱਖ- ਵੱਖ ਮਾਲਾਂ, ਟੋਲ ਪਲਾਜ਼ਾ, ਸੂਬਾਈ ਅਤੇ ਕੌਮੀ ਹਾਈਵੇ ’ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਪੰਜਾਬ ਆਉਣ ਜਾਂ ਆਉਣ ਵਾਲੀਆਂ ਸਾਰੀਆਂ ਗੱਡੀਆਂ ਨੂੰ ਰੋਕਿਆ ਜਾਵੇਗਾ।

ਇਹ ਵੀ ਪੜ੍ਹੋ:-

ਮੁੱਖ ਮੰਤਰੀ ਕੈਪਟਨ Capt. Amarinder Singh ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ J. P. Nadda ਨੂੰ ਖੁੱਲ੍ਹਾ ਪੱਤਰ ਲਿਖਿਆ,ਮਾਲ ਗੱਡੀਆਂ ਦੀ ਆਵਾਜਾਈ ਜਲਦੀ ਬਹਾਲ ਕਰਨ ਲਈ ਕਿਹਾ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਨਾਂਹ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *