ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ ਮੌਕੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ ਮੌਕੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ ਮੌਕੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ

ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ ਮੌਕੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ

1

AZAD SOCH :-


ਜ਼ੀਰਕਪੁਰ 3 ਨਵੰਬਰ,(ਅਵਤਾਰ ਸਿੰਘ ਸੈਣੀ):- ਬੁੱਧਵਾਰ ਨੂੰ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਮਨਾਇਆ ਜਾਏਗਾ ਪਰ ਇਸ ਦੀਆਂ ਤਿਆਰੀਆਂ ਇੱਕ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਮਹਿਲਾਵਾਂ ਮਹਿੰਦੀ ਲਗਵਾਉਂਦੀਆਂ ਹਨ ਪਰ ਇਸ ਵਾਰ ਕੋਰੋਨਾ ਦੇ ਖ਼ਤਰੇ ਨੇ ਸਾਰੇ ਤਿਉਹਾਰਾਂ ਦੇ ਰੰਗ ਢੰਗ ਬਦਲ ਕੇ ਰੱਖ ਦਿੱਤੇ ਹਨ,ਕੋਰੋਨਾ ਮਹਮਾਮਰੀ ਦੇ ਇਸ ਦੌਰ ਵਿੱਚ ਅੱਜ ਦੇਸ਼ ਭਰ ‘ਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ,ਕਰਵਾ ਚੌਥ ਦਾ ਵਰਤ ਔਰਤਾਂ ਲਈ ਸਭ ਤੋਂ ਖ਼ਾਸ ਤਿਉਹਾਰ ਹੈ,ਇਸ ਤਿਉਹਾਰ ਚ ਪਾਣੀ ਦਾ ਭਰਿਆ ਕਰੁਆ ਜ਼ਿੰਦਗੀ ਦਾ ਪ੍ਰਤੀਕ ਹੈ,ਕਰੁਏ ਦੇ ਕਾਰਨ ਹੀ ਇਸ ਦਾ ਨਾਂ ਕਰਵਾ ਚੌਥ ਪਿਆ ਹੈ।

ਕਰਵਾ ਚੌਥ ਵਾਲੇ ਦਿਨ ਸੁਹਾਗਣਾਂ ‘ਚ ਭਾਰੀ ਚਾਅ ‘ਤੇ ਉਤਸ਼ਾਹ ਹੁੰਦਾ ਹੈ,ਇਸ ਪੁਟੀ ਪਤਨੀ ਦੇ ਰਿਸ਼ਤੇ ਦੇ ਪਵਿੱਤਰ ਤਿਉਹਾਰ ਮੌਕੇ ਜ਼ੀਰਕਪੁਰ ਦੇ ਬਜਾਰਾਂ ਵਿੱਚ ਅੱਜ ਸੁਹਾਗਣਾਂ ਸੱਜਦੀਆਂ, ਸੰਵਰਦੀਆਂ ਦਿਸੀਆ,ਵਿਆਈਪੀ ਰੋਡ ਸਮੇਤ ਜ਼ੀਰਕਪੁਰ ਸ਼ਹਿਰ ਦੇ ਹੋਰ ਬਾਜ਼ਾਰਾਂ ‘ਚ ਮਹਿੰਦੀ ਲਾਉਣ ਵਾਲਿਆਂ ਦੀਆਂ ਦੁਕਾਨਾਂ ‘ਤੇ ਸੁਹਾਗਣਾਂ ਤੇ ਮੁਟਿਆਰਾਂ ਦੀਆਂ ਮਹਿੰਦੀ ਲਾਉਣ ਲਈ ਲਾਈਨਾਂ ਲੱਗੀਆਂ ਰਹੀਆਂ,ਜਿਥੇ ਪੂਰਾ ਬਾਜ਼ਾਰ ਸਜਿਆ ਰਿਹਾ,ਉਥੇ ਹੀ ਪੂਰਾ ਦਿਨ ਵੱਖ-ਵੱਖ ਦੁਕਾਨਾਂ ‘ਤੇ ਖਰੀਦਦਾਰੀ ਕਰਨ ਵਾਲੀਆਂ ਮਹਿਲਾਵਾਂ ਦਾ ਤਾਂਤਾ ਲੱਗਾ ਰਿਹਾ ਅਤੇ ਮਠਿਆਈ ਦੀਆਂ ਦੁਕਾਨਾਂ ਵੀ ਸਜੀਆਂ ਹੋਈਆਂ ਸਨ।

ਪਤਨੀ ਦੇ ਰਿਸ਼ਤੇ ਦੇ ਪਵਿੱਤਰ ਤਿਉਹਾਰ ਮੌਕੇ ਜ਼ੀਰਕਪੁਰ ਦੇ ਬਜਾਰਾਂ ਵਿੱਚ ਅੱਜ ਸੁਹਾਗਣਾਂ ਸੱਜਦੀਆਂ

ਬਜਾਰਾਂ ਚ ਮਹਿੰਦੀ ਲਗਾਉਣ ਲਈ ਕਲਾਕਾਰ ਨੇ ਪੂਰੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ,ਇਸ ਮੌਕੇ ਜ਼ੀਰਕਪੁਰ ਪੁਲਿਸ ਨੇ ਵੀ ਬਜਾਰਾਂ ਚ ਬਾਜ਼ ਆਖ ਬਣਾਈ ਰੱਖੀ,ਇਸ ਮੌਕੇ ਮਹਿੰਦੀ ਲਗਵਾਉਣ ਆਈ ਗੁਰਪ੍ਰੀਤ ਕੌਰ ਸਿੱਧੂ ਨੇ ਦੱਸਿਆ ਕਿ 4 ਨਵੰਬਰ ਯਾਨੀ ਕੱਲ੍ਹ ਕਰਵਾਚੌਥ ਦਾ ਤਿਉਹਾਰ ਹੈ ਤੇ ਕਰਵਾਚੌਥ ਦਾ ਵਰਤ ਰੱਖਣਾ ਪਤੀ ਤੇ ਪਤਨੀ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ,ਇਸ ਨੂੰ ਪਤੀ ਤੇ ਪਤਨੀ ਵਿੱਚ ਵਿਸ਼ਵਾਸ ਤੇ ਅਟੁੱਟ ਪਿਆਰ ਵਜੋਂ ਵੇਖਿਆ ਜਾਂਦਾ ਹੈ।

ਪਤਨੀਆਂ ਇਸ ਖਾਸ ਦਿਨ ਨਿਰਜਲ ਵਰਤ ਰੱਖਦੀਆਂ ਹਨ ਤੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ,ਉਨ੍ਹਾਂ ਦੱਸਿਆ ਕਿ ਕਰਵਾਚੌਥ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਚਤੁਰਥੀ ‘ਤੇ ਰੱਖਿਆ ਜਾਂਦਾ ਹੈ,ਇਸ ਵਾਰ ਕਰਵਾ ਚੌਥ ਵਿਖੇ 4 ਰਾਜਯੋਗ ਸਮੇਤ 6 ਸ਼ੁਭ ਯੋਗ ਬਣ ਰਹੇ ਹਨ,ਅਜਿਹਾ ਯੋਗ 100 ਸਾਲਾਂ ਵਿੱਚ ਪਹਿਲੀ ਵਾਰ ਬਣ ਰਿਹਾ ਹੈ,ਇਨ੍ਹਾਂ ਚਾਰ ਰਾਜ ਯੋਗਾਂ ‘ਚ ਸ਼ੰਕ, ਲੰਬੀ ਉਮਰ, ਹੰਸ ਤੇ ਗਜਕੇਸਰੀ ਹਨ,ਇਸ ਤੋਂ ਇਲਾਵਾ ਸ਼ਿਵ, ਅਮ੍ਰਿਤ ਤੇ ਸਰਵਉਤਰਸਿਧੀ ਯੋਗ ਵੀ ਬਣ ਰਹੇ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *