ਨਵੀਂ ਦਿੱਲੀ, 04.11.2020 :- ਪੰਜਾਬ ਵਿੱਚ ਕਿਸਾਨ ਐਜੀਟੇਸ਼ਨ ਦੇ ਕਰਕੇ ਉੱਤਰ ਰੇਲਵੇ ਦੀ ਆਮਦਨੀ ਵਿੱਚ ਭਾਰੀ ਨੁਕਸਾਨ
● ਭਾਰਤੀ ਰੇਲਵੇ ਦੀ ਕੁੱਲ ਆਮਦਨੀ ਵਿਚ (01.10.2020 ਤੋਂ 03.11.2020 ਤੱਕ) 1200 ਕਰੋੜ ਰੁਪਏ ਦੀ ਭਾਰੀ ਹਾਨੀ
● ਕੁੱਲ 1373 ਰੇਲ ਗੱਡੀਆਂ ਨੂੰ ਰੱਦ ਕੀਤਾ/ਰਾਹ ਮੋੜਿਆ ਗਿਆ ਯਾ ਅੱਧੇ ਰਾਹ ਰੋਕਿਆ ਗਿਆ
● ਪ੍ਰਤੀ ਦਿਨ 70 ਰੇਕ ਪ੍ਰਭਾਵਤ ਹੋਏ
● ਯਾਤਰੀ ਰੇਲ ਗੱਡੀਆਂ ਦੇ ਰੱਦ ਹੋਣ ਨਾਲ ਕੁੱਲ 45 ਕਰੋੜ ਰੁਪਏ ਦਾ ਮਾਲੀ ਨੁਕਸਾਨ
● 32 ਥਾਵਾਂ ‘ਤੇ ਸਟੇਸ਼ਨਾਂ/ਪਲੇਟਫਾਰਮਾਂ’ ਤੇ ਕਿਸਾਨ ਅੰਦੋਲਨ
ਸ਼੍ਰੀ ਆਸ਼ੂਤੋਸ਼ ਗੰਗਲ ਜਨਰਲ ਮੈਨੇਜਰ ਉੱਤਰ ਰੇਲਵੇ (Northern Railway) ਨੇ ਅੱਜ ਦੱਸਿਆ ਹੈ ਕਿ ਪੰਜਾਬ ਵਿੱਚ ਕਿਸਾਨਾਂ ਦੇ ਨਿਰੰਤਰ ਅੰਦੋਲਨ ਕਾਰਨ ਉੱਤਰ ਰੇਲਵੇ ਦੀ ਮਾਲੀ ਆਮਦਨੀ ਵਿੱਚ ਭਾਰੀ ਨੁਕਸਾਨ ਹੋਇਆ ਹੈ,ਉਨ੍ਹਾਂ ਨੇ ਕਿਹਾ ਕਿ ਇਸ ਅੰਦੋਲਨ ਕਾਰਨ 3 ਨਵੰਬਰ, 2020 ਤੱਕ ਮਾਲ ਢੁਲਾਈ ਅਤੇ ਲੋਡਿੰਗ ਆਦਿ ਰੁਕਣ ਕਰਕੇ ਭਾਰਤੀ ਰੇਲਵੇ ਨੂੰ ਕੁੱਲ 1200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ,ਪੰਜਾਬ ਰਾਜ ਵਿਚ ਆਣ ਤੇ ਜਾਣ ਵਾਲੇ 70 ਰੇਕ ਪ੍ਰਤੀਦਿਨ ਦੀ ਔਸਤ ਆਵਾਜਾਈ ਪ੍ਰਭਾਵਤ ਹੋਈ ਹੈ।
ਉੱਤਰ ਰੇਲਵੇ ਦਵਾਰਾ ਕੁੱਲ 1373 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਜਾਂ ਉਨ੍ਹਾਂ ਦੇ ਰੂਟ ਬਦਲਣੇ ਪਏ ਅਤੇ ਕੁਝ ਰੇਲਗੜਿਆਂ ਨੂੰ ਅੱਧੇ ਰਾਹ ਵਿਚ ਰੋਕ ਦੇਣਾ ਪਿਆ,ਇਸ ਦੌਰਾਨ ਉੱਤਰ ਰੇਲਵੇ ਦੇ ਪੱਧਰ ‘ਤੇ ਪ੍ਰਭਾਵਤ ਫਰੇਟ ਟ੍ਰੇਨਾਂ ਦੀ ਕੁੱਲ ਸੰਖਿਆ 2225 ਰਹੀ,ਸ਼੍ਰੀ ਗੰਗਲ ਨੇ ਅੱਗੇ ਦੱਸਿਆ ਕਿ ਕੋਲਾ, ਖਾਦ, ਸੀਮੈਂਟ, ਪੈਟਰੋਲੀਅਮ ਆਇਲ ਅਤੇ ਲੁਬਰੀਕੈਂਟ (ਪੀ.ਓ.ਐਲ.), ਕੰਟੇਨਰ, ਸਟੀਲ ਅਤੇ ਹੋਰ ਵਸਤੂਆਂ ਦੇ 230 ਰੇਕ ਪੰਜਾਬ ਦੇ ਬਾਹਰ ਖੜੇ ਹਨ ਅਤੇ ਕੁੱਲ 33 ਰੇਕ ਪੰਜਾਬ ਰਾਜ ਦੇ ਅੰਦਰ ਫਸੇ ਹਨ,ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਕੁੱਲ 33 ਲੋਕੋਮੋਟਿਵ ਵੀ ਫਸੇ ਹੋਏ ਹਨ।
ਕਿਸਾਨਾਂ ਦਾ ਇਹ ਅੰਦੋਲਨ ਬਿਜਲੀ ਦੇ ਪਲਾਂਟਾਂ ਅਤੇ ਖਾਦ, ਪੀ.ਓ.ਐਲ. ਅਤੇ ਕੰਟੇਨਰਾਂ, ਅਨਾਜ ਸਪਲਾਈ ਅਤੇ ਕੋਲੇ ਦੀ ਸਪਲਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ,ਸ਼੍ਰੀ ਆਸ਼ੂਤੋਸ਼ ਗੰਗਲ ਜਨਰਲ ਮੈਨੇਜਰ ਉੱਤਰ ਰੇਲਵੇ ਨੇ ਇਸ ਬਾਰੇ ਅੱਜ ਉੱਤਰ ਰੇਲਵੇ ਦੇ ਮੁੱਖ ਦਫਤਰ ਬੜੌਦਾ ਹਾਊਸ ਵਿਖੇ ਮੀਡੀਆ ਨਾਲ ਗੱਲਬਾਤ ਕੀਤੀ,ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਵਿਚ ਕਿਸਾਨ 1 ਅਕਤੂਬਰ, 2020 ਤੋਂ ਅੰਦੋਲਨ ਕਰ ਰਹੇ ਹਨ ਅਤੇ ਪੰਜਾਬ ਰਾਜ ਦੇ 32 ਵੱਖ-ਵੱਖ ਥਾਵਾਂ ‘ਤੇ ਰੇਲਵੇ ਟਰੈਕਾਂ ਅਤੇ ਪਲੇਟਫਾਰਮਾਂ’ ਤੇ ਬੈਠੇ ਹੋਏ ਹਨ,ਉੱਤਰ ਰੇਲਵੇ ਹਾਲਾਤ ਦੇ ਨੋਰਮਾਲ ਹੁੰਦੇ ਹੀ ਜਲਦੀ ਤੋਂ ਜਲਦੀ ਪੰਜਾਬ ਵਿਚ ਰੇਲ ਸੇਵਾਵਾਂ ਬਹਾਲ ਕਰਨਾ ਚਾਹੁੰਦਾ ਹੈ।
यह भी पढ़े:-
उत्तर रेलवे द्वारा “ईज ऑफ डूईंग बिजनेस” केन्द्रित वेंडर मीट का आयोजन
भारतीय रेल पर पहली बार बैग्स ऑन व्हील्स सेवा की शुरूआत होगी
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow