Barnala ‘ਚ ਵਰਕਰਾਂ ਨੂੰ ਮਿਲਣ ਲਈ ਆਏ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਕਿਸਾਨਾਂ ਵੱਲੋਂ Barnala ‘ਚ ਵਰਕਰਾਂ ਨੂੰ ਮਿਲਣ ਲਈ ਆਏ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਕਿਸਾਨਾਂ ਵੱਲੋਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Barnala ‘ਚ ਵਰਕਰਾਂ ਨੂੰ ਮਿਲਣ ਲਈ ਆਏ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਕਿਸਾਨਾਂ ਵੱਲੋਂ ਘਿਰਾਓ

Barnala ‘ਚ ਵਰਕਰਾਂ ਨੂੰ ਮਿਲਣ ਲਈ ਆਏ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਕਿਸਾਨਾਂ ਵੱਲੋਂ ਘਿਰਾਓ

18

AZAD SOCH :-

ਕਈ ਘੰਟੇ ਘਿਰਾਉ ਕਰਨ ਤੋਂ ਬਾਅਦ ਭਾਜਪਾ ਆਗੂ ਭਾਰੀ ਪੁਲਿਸ ਦੇ ਪਹਿਰੇ ਵਿੱਚ ਕਿਸਾਨਾਂ ਅੱਗੇ ਪੇਸ਼

BARNALA :- ਭਾਰਤੀ ਜਨਤਾ ਪਾਰਟੀ ਦੇ ਸੂਬਾ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਮਨੋਰਜੰਨ ਕਾਲੀਆ ਅੱਜ ਬਰਨਾਲਾ ਵਿਖੇ ਭਾਜਪਾ ਜ਼ਿਲਾ ਪ੍ਰਧਾਨ ਦੇ ਘਰ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ,ਜਿਹਨਾਂ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਘਿਰਾਉ ਕਰ ਲਿਆ ਗਿਆ,ਕਈ ਘੰਟੇ ਘਿਰਾਉ ਕਰਨ ਤੋਂ ਬਾਅਦ ਭਾਜਪਾ ਆਗੂ ਭਾਰੀ ਪੁਲਿਸ ਪ੍ਰਸ਼ਾਸ਼ਨ ਦੀ ਹਾਜ਼ਰੀ ਵਿੱਚ ਕਿਸਾਨਾਂ ਅੱਗੇ ਪੇਸ਼ ਹੋਏ,ਉਹਨਾਂ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਖੇਤੀ ਕਿਸਾਨਾਂ ਦਾ ਮੁੱਦਾ ਕੇਂਦਰ ਸਰਕਾਰ ਕੋਲ ਚੁੱਕਣ ਦਾ ਭਰੋਸਾ ਦਿੱਤਾ।

ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਰਦੇ ਹੋਏ ਉਹਨਾਂ ਦੀਆਂ ਮੰਗਾਂ ਨੂੰ ਭਾਜਪਾ ਕੇਂਦਰ ਸਰਕਾਰ ਅੱਗੇ ਰੱਖਣ ਦਾ ਭਰੋਸਾ ਦਿੱਤਾ ਹੈ,ਤਾਂ ਕਿ ਇਹ ਖੇਤੀ ਕਾਨੂੰਨਾਂ ਲਈ ਉਠਿਆ ਵਿਵਾਦ ਖ਼ਤਮ ਕੀਤਾ ਜਾ ਸਕੇ,ਉਹਨਾਂ ਕਿਹਾ ਕਿ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਲਗਾਤਾਰ ਭਾਜਪਾ ਪੰਜਾਬ ਲੱਗੀ ਹੋਈ ਹੈ ਅਤੇ ਜਲਦ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।ਭਾਜਪਾ ਆਗੂ ਨੇ ਰੇਲਵੇ ਟ੍ਰੈਕ ਖਾਲੀ ਹੋਣ ਦੇ ਬਾਵਜੂਦ ਟ੍ਰੇਨਾਂ ਨਾ ਚਲਾਏ ਜਾਣ ’ਤੇ ਇਸ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਸ ਲਈ ਕੈਪਟਨ ਸਰਕਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ:-  ਮੁਬਾਰਿਕ ਪੁਰ ਬਾਲੀਵਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵੱਜੋਂ ਸਾਮਲ ਹੋਏ ਉਦੇਵੀਰ ਸਿੰਘ ਢਿੱਲੋਂ

ਇਸਦੇ ਨਾਲ ਹੀ ਮਾਲ ਗੱਡੀਆਂ ਦੇ ਨਾਲ ਨਾਲ ਮੁਸਾਫ਼ਿਰ ਗੱਡੀਆਂ ਵੀ ਚੱਲਣਗੀਆਂ। ਮਾਲ ਗੱਡੀਆਂ ਬੰਦ ਹੋਣ ਕਾਰਨ ਆ ਰਹੀ ਆਰਥਿਕ ਮੰਦਹਾਲੀ ਲਈ ਅਸੀਂ ਵੀ ਚਿੰਤਤ ਹਾਂ,ਜਿਸ ਲਈ ਕੈਪਟਨ ਅਮਰਿੰਦਰ ਸਿੰਘ ਜਿੰਮੇਵਾਰ ਹਨ।ਉਧਰ ਇਸ ਸਬੰਧੀ ਪ੍ਰਦਰਸ਼ਨਕਾਰੀ ਕਿਸਾਨ ਆਗੂਆਂ ਰੂਪ ਸਿੰਘ ਛੰਨਾ, ਸੰਦੀਪ ਸਿੰਘ ਚੀਮਾ, ਦਰਸ਼ਨ ਸਿੰਘ ਚੀਮਾ, ਬਲੌਰ ਸਿੰਘ ਛੰਨਾ, ਕਿ੍ਰਸ਼ਨ ਸਿੰਘ, ਬਲਜਿੰਦਰ ਸਿੰਘ ਧੌਲਾ ਅਤੇ ਜਰਨੈਲ ਸਿੰਘ ਜਵੰਧਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜੱਥੇਬੰਦੀਆਂ ਵਲੋਂ ਭਾਜਪਾ ਲੀਡਰਾਂ ਦੇ ਘਿਰਾਉ ਕਰਨ ਦਾ ਐਲਾਨ ਕੀਤਾ।

ਗਿਆ ਸੀ। ਜਿਸ ਤਹਿਤ ਬਰਨਾਲਾ ਵਿਖੇ ਪਹੁੰਚੇ ਭਾਜਪਾ ਦੇ ਆਗੂ ਮਨੋਰੰਜਨ ਕਾਲੀਆ ਦਾ ਘਿਰਾਉ ਕੀਤਾ ਗਿਆ ਸੀ,ਅੱਜ ਭਾਜਪਾ ਆਗੂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ ਹੈ, ਜਿਸ ਕਰਕੇ ਉਹਨਾਂ ਨੂੰ ਇੱਥੋਂ ਜਾਣ ਦੀ ਇਜ਼ਾਜਤ ਦਿੱਤੀ ਗਈ ਹੈ,ਇਸਦੇ ਨਾਲ ਹੀ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨਾਂ ਦੇ ਧਰਨੇ ਇਸੇ ਤਰਾਂ ਜਾਰੀ ਰਹਿਣਗੇ।

ਇਹ ਵੀ ਪੜ੍ਹੋ:- 

ਪਟਿਆਲਾ ਦਾ ਪੰਜਾਬੀ ਮਾਂ-ਬੋਲੀ ਦੇ ਪਸਾਰ ‘ਚ ਅਹਿਮ ਯੋਗਦਾਨ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

328 ਗਾਇਬ ਹੋਏ ਪਾਵਨ ਸਰੂਪਾਂ ਦਾ ਮੁੱਦਾ,ਸ਼੍ਰੋਮਣੀ ਕਮੇਟੀ ਖਿਲਾਫ਼ ਧਰਨੇ ‘ਤੇ ਬੈਠਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ

पंजाब को अक्तूबर महीने दौरान 1060.76 करोड़ का GST मालीया हासिल

ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਥਾਵਾਂ (Locations) ਨੂੰ ਖਾਲੀ ਕਰਵਾਉਣ ਲਈ ਭਾਰਤੀ ਰੇਲਵੇ ਅਤੇ ਪੰਜਾਬ ਸਰਕਾਰ ਵਿਚ ਗੱਲਬਾਤ ਕੀਤੀ ਗਈ

ZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *