ਪਾਕਿਸਤਾਨ ਵਿੱਚ 'ਚ ਉਤਸ਼ਾਹ ਨਾਲ ਮਨਾਈ ਕਰਤਾਰਪੁਰ ਸਾਹਿਬ (Kartarpur Sahib) ਵਿਖੇ ਪਾਕਿਸਤਾਨ ਵਿੱਚ 'ਚ ਉਤਸ਼ਾਹ ਨਾਲ ਮਨਾਈ ਕਰਤਾਰਪੁਰ ਸਾਹਿਬ (Kartarpur Sahib) ਵਿਖੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪਾਕਿਸਤਾਨ ਵਿੱਚ 'ਚ ਉਤਸ਼ਾਹ ਨਾਲ ਮਨਾਈ ਕਰਤਾਰਪੁਰ ਸਾਹਿਬ (Kartarpur Sahib) ਵਿਖੇ ਲਾਂਘੇ ਦੀ ਵਰ੍ਹੇਗੰਢ

ਪਾਕਿਸਤਾਨ ਵਿੱਚ ‘ਚ ਉਤਸ਼ਾਹ ਨਾਲ ਮਨਾਈ ਕਰਤਾਰਪੁਰ ਸਾਹਿਬ (Kartarpur Sahib) ਵਿਖੇ ਲਾਂਘੇ ਦੀ ਵਰ੍ਹੇਗੰਢ

10

AZAD SOCH :-

PATIALA, (AZAD SOCH ) :- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Gurdwara Kartarpur Sahib) ਦਾ ਲਾਂਘਾ ਖੁੱਲ੍ਹੇ ਨੂੰ ਪੂਰਾ ਇੱਕ ਸਾਲ ਹੋ ਗਿਆ,ਸਾਲ 2019 ਦੀ 9 ਨਵੰਬਰ ਨੂੰ ਭਾਰਤ ਵਾਲੇ ਪਾਸਿਉਂ ਨਰੇਂਦਰ ਮੋਦੀ ਨੇ ਇਸ ਲਾਂਘੇ ਦਾ ਉਦਘਾਟਨ ਕੀਤਾ ਸੀ ਤੇ ਪਹਿਲਾ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਬਾਬੇ ਨਾਨਕ ਦੇ ਦਰ ‘ਤੇ ਨਤਮਸਤਕ ਹੋ ਕੇ ਆਇਆ ਸੀ,ਇਸ ਇੱਕ ਸਾਲ ਦੇ ਅੰਦਰ ਜਿੰਨੀ ਸੰਗਤ ਦੀ ਆਮਦ ਦੀ ਉਮੀਦ ਪਾਕਿਸਤਾਨ ਨੂੰ ਸੀ,ਉਨੀ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਨਹੀਂ ਪਹੁੰਚੀ,ਉੱਤੋਂ ਕੋਰੋਨਾ ਕਾਰਨ ਮੁੜ ਤੋਂ ਬੰਦ ਹੋਏ ਲਾਂਘੇ ਨੂੰ ਖੁਲ੍ਹਵਾਉਣ ਲਈ ਸੰਗਤਾਂ ਸਰਕਾਰਾਂ ਨੂੰ ਬੇਨਤੀਆਂ ਕਰ ਰਹੀਆਂ ਨੇ,ਪਰ ਫਿਲਹਾਲ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਲਾਂਘੇ ਨੂੰ ਮੁੜ ਖੋਲ੍ਹੇ ਜਾਣ ‘ਤੇ ਕੋਈ ਵਿਚਾਰ ਸਾਹਮਣੇ ਨਹੀਂ ਆ ਸਕੀ।


ਇਸ ਦੇ ਨਾਲ ਹੀ ਕਰਤਾਰਪੁਰ ਸਾਹਿਬ ਦਾ ਲਾਂਘੇ ਨੂੰ ਲੈਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦੀ ਪਹਿਲੀ ਵਰ੍ਹੇਗੰਢ ਭਾਰੀ ਉਤਸ਼ਾਹ ਨਾਲ ਮਨਾਈ ਗਈ,ਕੋਰੋਨਾ ਸੰਕਟ ਕਾਰਨ ਭਾਰਤ ਵਲੋਂ ਲਾਂਘਾ ਨਾ ਖੋਲ੍ਹੇ ਜਾਣ ਕਰਕੇ ਭਾਰਤੀ ਸੰਗਤ ਇਸ ਮੌਕੇ ਰੱਖੇ ਸਮਾਗਮਾਂ ‘ਚ ਸ਼ਿਰਕਤ ਨਹੀਂ ਕਰ ਸਕੀ,ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ।) ਤੇ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ ‘ਤੇ ਮਨਾਏ ਗਏ ਇਸ ਦਿਹਾੜੇ ਦੀ ਸ਼ੁਰੂਆਤ ਹਵਾ ‘ਚ ਕਬੂਤਰ ਅਤੇ ਗੁਬਾਰੇ ਉਡਾ ਕੇ ਕੀਤੀ ਗਈ,ਇਸ ਉਪਰੰਤ ਕੇਕ ਵੀ ਕੱਟਿਆ ਗਿਆ’ਪਾਕਿਸਤਾਨੀ ਰਾਸ਼ਟਰੀ ਝੰਡੇ ਦੀ ਤਰਜ਼ ‘ਤੇ ਤਿਆਰ ਕੀਤੇ ਗਏ।

ਹਰੇ-ਚਿੱਟੇ ਰੰਗ ਦੇ ਇਸ ਕੇਕ ‘ਤੇ ਪਹਿਲੀ ਵਰ੍ਹੇਗੰਢ ਕਰਤਾਰਪੁਰ ਸਾਹਿਬ ਕੋਰੀਡੋਰੋ ਲਿਖਿਆ ਗਿਆ ਸੀ,ਗੁਰਦੁਆਰਾ ਸਾਹਿਬ ਵਿਖੇ ਕਰਾਏ ਸੈਮੀਨਾਰ ‘ਚ ਲਾਂਘੇ ਦੀ ਉਸਾਰੀ ਕਰਨ ਵਾਲੇ ਇੰਜੀਨੀਅਰਾਂ, ਬਿਜਲੀ ਦਾ ਕੰਮ ਕਰਨ ਵਾਲੇ, ਸੰਗਮਰਮਰ ਦੀ ਉਸਾਰੀ ਕਰਨ ਵਾਲੇ, ਆਰਕੀਟੈਕਟ, ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਤੇ ਉਸਾਰੀ ਨਾਲ ਸਬੰਧਿਤ ਹੋਰ ਵੱਖੑਵੱਖ ਅਦਾਰਿਆਂ ਦੇ ਅਧਿਕਾਰੀਆਂ ਨੇ ਲਾਂਘੇ ਬਾਰੇ ਆਪਣੇ ਤਜਰਬੇ ਤੇ ਯਾਦਾਂ ਸਾਂਝੀਆਂ ਕੀਤੀਆਂ,
ਸੈਮੀਨਾਰ ‘ਚ ਸੰਬੋਧਨ ਦੌਰਾਨ ਤਾਰਿਕ ਵਜੀਰ ਨੇ ਗੁਰੂ ਨਾਨਕ ਦੇਵ ਜੀ ਦੇ ਉਦੇਸ਼ਾਂ ਦੀ ਗੱਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਇਨਸਾਨਾਂ ਨੂੰ ਮਿਲਾਉਣ ਤੇ ਅਮਨੑਭਾਈਚਾਰਾ ਕਾਇਮ ਕਰਨ ਦਾ ਸੁਨੇਹਾ ਦਿੱਤਾ ਹੈ।

ਇਹ ਵੀ ਪੜ੍ਹੋ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਯੂਨੀਅਨਾਂ ਨੂੰ ਮੁਸਾਫਰ ਰੇਲਾਂ’ਤੇ ਰੋਕਾਂ ਹਟਾਉਣ ਦੀ ਅਪੀਲ

ਜਦਕਿ ਗੁਰੂ ਸਾਹਿਬ ਦੇ ਉਦੇਸ਼ਾਂ ਦਾ ਸਨਮਾਨ ਕਰਨ ਦੀ ਬਜਾਇ ਮੌਜੂਦਾ ਸਮੇਂ ਸਿਰਫ਼ ਨਫ਼ਰਤ ਫੈਲਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ,ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਰੂਪ ‘ਚ ਪਾਕਿ ਸਰਕਾਰ ਨੇ ਸਮੁੱਚੇ ਸਿੱਖ ਜਗਤ ਨੂੰ ਇਕ ਅਮੁਲ ਤੋਹਫ਼ਾ ਦਿੱਤਾ ਹੈ,ਅਤੇ ਇਸ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਲਾਂਘੇ ਦੀ ਵਰ੍ਹੇਗੰਢ ਅਗਾਂਹ ਵੀ ਹਰ ਸਾਲ ਭਾਰੀ ਉਤਸ਼ਾਹ ਨਾਲ ਮਨਾਈ ਜਾਂਦੀ ਰਹੇਗੀ,ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਸਮੁੱਚੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦਿਆਂ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸ਼ਰਧਾਲੂਆਂ ਲਈ ਲਾਂਘਾ ਖੋਲ੍ਹ ਦੇਣਾ ਚਾਹੀਦਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow





Leave a Reply

Your email address will not be published. Required fields are marked *