ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ AZAD SOCH ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ

ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ

35

AZAD SOCH :-

PATIALA :- ਠੰਡ ਦੇ ਸੀਜ਼ਨ ਦੀ ਪਹਿਲੀ ਬਾਰਸ਼ ਹੋਣ ਦੀ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ,ਮੌਸਮ ਵਿਭਾਗ ਦੇ ਅਨੁਸਾਰ, ਇੱਕ ਪੱਛਮੀ ਗੜਬੜੀ ਜੰਮੂ ਕਸ਼ਮੀਰ ਦੇ ਨੇੜੇ ਸਰਗਰਮ ਹੈ,ਜੋ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਬਾਰਸ਼ ਦੇਵੇਗਾ ਇਸ ਨਾਲ ਦਿਨ ਦੇ ਤਾਪਮਾਨ ਵਿਚ ਭਾਰੀ ਗਿਰਾਵਟ ਆਵੇਗੀ ਅਤੇ ਮੈਦਾਨੀ ਇਲਾਕਿਆਂ ਵਿਚ ਠੰਢ ਦਸਤਕ ਦੇਵੇਗੀ,ਦਿਨ ਵੇਲੇ ਤਾਪਮਾਨ 24 ਤੋਂ 25 ਡਿਗਰੀ ਦੇ ਆਸ ਪਾਸ ਪਹੁੰਚ ਸਕਦਾ ਹੈ,ਇਸ ਸਮੇਂ ਦਿਨ ਦਾ ਤਾਪਮਾਨ ਆਮ ਨਾਲੋਂ ਵਧੇਰੇ ਰਿਕਾਰਡ ਕੀਤਾ ਜਾ ਰਿਹਾ ਹੈ।

ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਇਕ ਡਿਗਰੀ ਵੱਧ ਸੀ, ਜਦੋਂਕਿ ਘੱਟੋ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਿਹਾ। ਬਾਰਸ਼ ਨਾਲ ਪ੍ਰਦੂਸ਼ਣ ਘੱਟ ਹੋਣ ਦੀ ਵੀ ਉਮੀਦ ਹੈ,ਵੱਡੀ ਰਾਹਤ ਦੀ ਗੱਲ ਇਹ ਹੈ ਕਿ ਬਾਰਸ਼ ਹੋਣ ਨਾਲ ਵਾਤਾਵਰਣ ‘ਚ ਛਾਈ ਪ੍ਰਦੂਸ਼ਣ ਦੀ ਪਰਤ ਤੋਂ ਵੀ ਛੁਟਕਾਰਾ ਮਿਲੇਗਾ,ਉੱਤਰੀ ਭਾਰਤ ‘ਚ ਲੰਮੇ ਸਮੇਂ ਤੋਂ ਬਾਰਸ਼ ਨਹੀਂ ਹੋਈ।

ਇਹ ਵੀ ਪੜ੍ਹੋ:-   ਹੁਣ ਅਲਟਰਾਸਾਊਂਡ (Ultrasound) ਹੋਵੇਗਾ ਸਿਰਫ 140 ਰੁਪਏ ਕੀਮਤ ‘ਤੇ

ਦੀਵਾਲੀ ਵਾਲੇ ਦਿਨ ਵੀ ਕੁਝ ਥਾਵਾਂ ‘ਤੇ ਬੱਦਲਵਾਈ ਬਣੀ ਰਹੀ।ਦੀਵਾਲੀ ਵਾਲੇ ਦਿਨ ਮੈਦਾਨੀ ਇਲਾਕਿਆਂ ਦੇ ਕੁਝ ਇਲਾਕਿਆਂ ਵਿੱਚ ਬੱਦਲਵਾਈ ਛਾਏ ਹੋਣ ਦੀ ਸੰਭਾਵਨਾ ਹੈ,15 ਨਵੰਬਰ ਨੂੰ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।ਦਿਨ ਦੇ ਤਾਪਮਾਨ ਵਿਚ ਗਿਰਾਵਟ ਆਵੇਗੀ, ਜਦੋਂ ਕਿ ਰਾਤ ਦੇ ਤਾਪਮਾਨ ਵਿਚ ਇਕ ਤੋਂ ਦੋ ਡਿਗਰੀ ਦੇ ਵਾਧੇ ਦੀ ਉਮੀਦ ਹੈ।

ਇਹ ਵੀ ਪੜ੍ਹੋ:-  

ਪੰਜਾਬ ਦੇ ਖਜ਼ਾਨੇ (Punjab Income) ਵਿੱਚ ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ (Excise Tax) ਕਰ ਤੋਂ ਹੀ ਆਇਆ

ਕਿਸਾਨ ਅੰਦੋਲਨ ਰਹੇਗਾ ਜਾਰੀ,ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਅੱਜ ਬੇਸਿੱਟਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow

Leave a Reply

Your email address will not be published. Required fields are marked *