ਹੁਣ ਅਲਟਰਾਸਾਊਂਡ (Ultrasound) ਹੋਵੇਗਾ ਸਿਰਫ 140 ਰੁਪਏ ਕੀਮਤ 'ਤੇ ਹੁਣ ਅਲਟਰਾਸਾਊਂਡ (Ultrasound) ਹੋਵੇਗਾ ਸਿਰਫ 140 ਰੁਪਏ ਕੀਮਤ 'ਤੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਹੁਣ ਅਲਟਰਾਸਾਊਂਡ (Ultrasound) ਹੋਵੇਗਾ ਸਿਰਫ 140 ਰੁਪਏ ਕੀਮਤ 'ਤੇ

ਹੁਣ ਅਲਟਰਾਸਾਊਂਡ (Ultrasound) ਹੋਵੇਗਾ ਸਿਰਫ 140 ਰੁਪਏ ਕੀਮਤ ‘ਤੇ

13

AZAD SOCH :-

ਡੇਰਾਬੱਸੀ,(ਸੁਖਵਿੰਦਰ ਸਿੰਘ ਸੁੱਖਾ) :- ਲਾਈਫ਼ ਕੇਅਰ ਫਾਊਂਡੇਸ਼ਨ ਡੇਰਾਬੱਸੀ ਚੈਰੀਟੇਬਲ ਲੈਬਾਰਟਰੀ ਵੱਲੋਂ ਜਿਥੇ ਘੱਟ ਰੇਟਾਂ ਤੇ ਮਰੀਜਾਂ ਦੇ ਟੈਸਟ ਕੀਤੇ ਜਾ ਰਹੇ ਹਨ ਉੱਥੇ ਹੀ ਬਹੁਤ ਹੀ ਜਲਦ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਸਿਰਫ਼ 140 ਰੁਪਏ ਵਿੱਚ ਅਲਟਰਾਸਾਊਂਡ (Ultrasound) ਸੈਂਟਰ ਲਗਾਇਆ ਜਾਵੇਗਾ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਲਾਈਫ਼ ਕੇਅਰ ਫਾਊਂਡੇਸ਼ਨ ਦੇ ਡਾਇਰੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਕੋਰੋਨਾ ਤੋਂ ਬਾਅਦ ਦੇਸ਼ ਵਿੱਚ ਮਹਿੰਗਾਈ ਨੇ ਜੋਰ ਫੜਿਆ ਹੋਇਆ ਹੈ, ਜਿਸ ਕਰਕੇ ਆਮ ਲੋਕਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਚੈਰੀਟੇਬਲ ਲੈਬਾਰਟਰੀ ਵੱਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਘੱਟ ਰੇਟਾਂ ਤੇ ਟੈਸਟ ਕੀਤੇ ਜਾਂਦੇ ਆ ਰਹੇ ਹਨ।

ਇਹ ਵੀ ਪੜ੍ਹੋ:-   ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਯੂਨੀਅਨਾਂ ਅਤੇ ਕੇਂਦਰ ਦਰਮਿਆਨ ਹੋਈ ਸੁਖਾਵੀਂ ਗੱਲਬਾਤ ਦੀ ਸ਼ਲਾਘਾ ਕੀਤੀ

ਉਨ੍ਹਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਲਾਈਫ਼ ਕੇਅਰ ਚੈਰੀਟੇਬਲ ਵੱਲੋਂ ਕੁੱਝ ਹੀ ਮਹੀਨਿਆਂ ਵਿੱਚ ਅਲਟਰਾਸਾਊਂਡ ਵੀ ਲਗਾਇਆ ਜਾ ਰਿਹਾ ਹੈ ਜਿਸ ਵਿਚ ਟੈਸਟ ਦੀ ਕੀਮਤ ਸਿਰਫ 140 ਰੁਪਏ ਹੋਵੇਗੀ,ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਅੰਗਦ ਦੇਵ ਸਾਹਿਬ ਜੀ ਡੇਰਾਬੱਸੀ ਵਿਖੇ ਪਹਿਲਾਂ ਹੀ ਮਰੀਜਾਂ ਦੇ ਸਸਤੇ ਰੇਟਾਂ ਤੇ ਟੈਸਟ ਕੀਤੇ ਜਾਂਦੇ ਆ ਰਹੇ ਹਨ , ਹਰ ਮਹੀਨੇ ਦੀ ਸੰਗਰਾਂਦ ਵਾਲੇ ਦਿਨ 5 ਟੈਸਟ ਥਾਇਰਡ ਦਾ ਟੀ ਐਸ ਐਚ , ਯੂਰਿਕ ਐਸਿਡ, ਕੈਲਸੀਅਮ, ਪ੍ਰੋਟੀਨ ਫਰੀ ਕੀਤੇ ਜਾਂਦੇ ਨੇ ਅਤੇ ਆਮ ਲੋਕਾਂ ਨੂੰ ਹੋਰ ਵਧੇਰੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਜਲਦ ਹੀ ਪੰਜਾਬ ਭਰ ‘ਚ ਲਾਈਫ਼ ਕੇਅਰ ਫਾਊਂਡੇਸ਼ਨ ਡੇਰਾਬੱਸੀ ਵਲੋਂ ਬ੍ਰਾਂਚਾਂ ਖੋਲੀਆ ਜਾਣਗੀਆ।

ਇਹ ਵੀ ਪੜ੍ਹੋ:-  

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪ ਰਾਸ਼ਟਰਪਤੀ ਐਮ.ਵੈਂਕੱਈਆ ਨਾਇਡੂ ਨੂੰ ਚਿੱਠੀ ਲਿਖ ਸੈਨੇਟ ਚੋਣਾਂ ਛੇਤੀ ਕਰਵਾਉਣ ਦੀ ਕੀਤੀ ਮੰਗ

ਪੰਜਾਬ ਦੇ ਖਜ਼ਾਨੇ (Punjab Income) ਵਿੱਚ ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ (Excise Tax) ਕਰ ਤੋਂ ਹੀ ਆਇਆ

ਕਿਸਾਨ ਅੰਦੋਲਨ ਰਹੇਗਾ ਜਾਰੀ,ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਅੱਜ ਬੇਸਿੱਟਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *