ਜਲੰਧਰ ਦਿਹਾਤੀ ਪੁਲਿਸ ਨੇ 4 ਸਮੱਗਲਰਾਂ ਕੋਲੋਂ 11 ਕਿੱਲੋ ਹੈਰੋਇਨ ਤੇ 11 ਲੱਖ 25 ਹਜ਼ਾਰ ਦੀ ਡਰੱਗ ਜਲੰਧਰ ਦਿਹਾਤੀ ਪੁਲਿਸ ਨੇ 4 ਸਮੱਗਲਰਾਂ ਕੋਲੋਂ 11 ਕਿੱਲੋ ਹੈਰੋਇਨ ਤੇ 11 ਲੱਖ 25 ਹਜ਼ਾਰ ਦੀ ਡਰੱਗ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਜਲੰਧਰ ਦਿਹਾਤੀ ਪੁਲਿਸ ਨੇ 4 ਸਮੱਗਲਰਾਂ ਕੋਲੋਂ 11 ਕਿੱਲੋ ਹੈਰੋਇਨ ਤੇ 11 ਲੱਖ 25 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ

ਜਲੰਧਰ ਦਿਹਾਤੀ ਪੁਲਿਸ ਨੇ 4 ਸਮੱਗਲਰਾਂ ਕੋਲੋਂ 11 ਕਿੱਲੋ ਹੈਰੋਇਨ ਤੇ 11 ਲੱਖ 25 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ

0

AZAD SOCH :-


ਜਲੰਧਰ 17 ਨਵੰਬਰ ( ਜੇ.ਐਸ. ਸੋਢੀ ):- ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਕਾਰ ‘ਚ ਕਰੋੜਾਂ ਰੁਪਏ ਦੀ ਹੈਰੋਇਨ ਲੈ ਕੇ ਜਾ ਰਹੇ ਚਾਰ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਤੇ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ,ਉਨ ਦੱਸਿਆ ਕਿ ਥਾਣਾ ਸ਼ਾਹਕੋਟ ਦੇ ਮੁਖੀ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਪੁਲ਼ ਵੇਈ ਮਲਸੀਆਂ ਲਾਗੇ ਨਾਕੇਬੰਦੀ ਕੀਤੀ ਹੋਈ ਸੀ,ਜਿਥੋਂਂ ਲੰਘ ਰਹੀ ਆਈ-20 ਕਾਰ ਨੰਬਰ ਐੱਚ ਚਾਰ 26ਬੀ ਕਿਉ 4401 ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 1-1 ਕਿੱਲੋ ਦੇ ਹੈਰੋਇਨ ਦੇ 11 ਪੈਕੇਟ ਕੁੱਲ ਵਜ਼ਨ 11 ਕਿੱਲੋ ਬਰਾਮਦ ਹੋਏ।

ਇਹ ਵੀ ਪੜ੍ਹੋ:-  Barnala: ਪ੍ਰਸ਼ਾਸਨ ਨੇ ਮ੍ਰਿਤਕ ਕਿਸਾਨ ਜ਼ੋਰਾ ਸਿੰਘ ਦੇ ਪਰਿਵਾਰ ਨੂੰ ਦਿੱਤੀ ਮੁਆਵਜ਼ਾ ਰਾਸ਼ੀ

ਜਦੋਂ ਪੁਲਿਸ ਪਾਰਟੀ ਨੇ ਕਾਰ ‘ਚ ਬੈਠੇ ਚਾਰਾਂ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੀਆਂ ਜੇਬਾਂ ‘ਚੋਂ 11 ਲੱਖ 25 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ,ਕਾਰ ਸਵਾਰ ਸਮੱਗਲਰ ਜਿਨ੍ਹਾਂ ਦੀ ਪਛਾਣ ਹਰਜਿੰਦਰ ਪਾਲ ਉਰਫ ਕਾਲਾ ਵਾਸੀ ਕਿਲਚਾ ਥਾਣਾ ਸਦਰ ਫਿਰੋਜ਼ਪੁਰ, ਰਣਜੀਤ ਸਿੰਘ ਵਾਸੀ ਫਿਰੋਜ਼ਪੁਰ, ਸੰਜੀਤ ਕੁਮਾਰ ਵਾਸੀ ਭਾਰਤ ਨਗਰ ਫ਼ਿਰੋਜ਼ਪੁਰ ਤੇ ਕਿਸ਼ਨ ਉਰਫ ਦੌਲਤ ਵਾਸੀ ਗੰਗਾਨਗਰ ਵਜੋਂ ਹੋਈ ਹੈ,ਇੰਨ੍ਹਾਂ ਉੱਪਰ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ,ਐੱਸਐੱਸਪੀ ਡਾ. ਗਰਗ ਨੇ ਦੱਸਿਆ ਕਿ ਚਾਰਾਂ ਸਮੱਗਲਰਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਇੰਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਰਿਮਾਂਡ ਦੌਰਾਨ ਇੰਨ੍ਹਾਂ ਦੇ ਨੈੱਟਵਰਕ ਨੂੰ ਬਾਰੀਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ:-  

National Talent Research Examination ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਾਸਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰਾਂ ਦਾ ਪ੍ਰਬੰਧ

Ludhiana: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ’ਤੇ ਇੱਕ ਔਰਤ ਨੇ ਲਾਏ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ

Nabha: ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇ 40 ਤੋਲੇ ਸੋਨਾ,ਹੋਰ ਕੀਮਤੀ ਸਮਾਨ ਚੋਰੀ ਕੀਤਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *