ਬਠਿੰਡਾ ਦੇ ਸਿਵਲ ਹਸਪਤਾਲ 'ਚ ਥੈਲੇਸੀਮੀਆ ਪੀੜਤ ਬੱਚਾ ਐੱਚਆਈਵੀ ਪਾਜ਼ੇਟਿਵ ਖੂਨ ਚੜ੍ਹਾਇਆ ਬਠਿੰਡਾ ਦੇ ਸਿਵਲ ਹਸਪਤਾਲ 'ਚ ਥੈਲੇਸੀਮੀਆ ਪੀੜਤ ਬੱਚਾ ਐੱਚਆਈਵੀ ਪਾਜ਼ੇਟਿਵ ਖੂਨ ਚੜ੍ਹਾਇਆ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਬਠਿੰਡਾ ਦੇ ਸਿਵਲ ਹਸਪਤਾਲ 'ਚ ਥੈਲੇਸੀਮੀਆ ਪੀੜਤ ਬੱਚਾ ਐੱਚਆਈਵੀ ਪਾਜ਼ੇਟਿਵ ਖੂਨ ਚੜ੍ਹਾਇਆ

ਬਠਿੰਡਾ ਦੇ ਸਿਵਲ ਹਸਪਤਾਲ ‘ਚ ਥੈਲੇਸੀਮੀਆ ਪੀੜਤ ਬੱਚਾ ਐੱਚਆਈਵੀ ਪਾਜ਼ੇਟਿਵ ਖੂਨ ਚੜ੍ਹਾਇਆ

0

AZAD SOCH :-

Bathinda :- ਬਲੱਡ ਬੈਂਕ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਇਕ ਹੋਰ 13 ਸਾਲਾ ਥੈਲੇਸੀਮੀਆ ਪੀੜਤ ਬੱਚਾ ਐੱਚਆਈਵੀ ਪਾਜ਼ੇਟਿਵ ਹੋ ਗਿਆ ਹੈ,ਜਿਸ ਕਰਕੇ ਬੱਚੇ ਦੀ ਜਾਨ ਖਤਰੇ ਵਿਚ ਪੈ ਗਈ ਹੈ,ਬੱਚੇ ਨੂੰ 10 ਦਿਨ ਪਹਿਲਾਂ ਬਠਿੰਡੇ ਦੇ ਸਿਵਲ ਹਸਪਤਾਲ ਵਿਚ ਖ਼ੂਨ ਚੜ੍ਹਾਇਆ ਗਿਆ ਸੀ,ਮੰਗਲਵਾਰ ਨੂੰ ਦੁਬਾਰਾ ਉਕਤ ਬੱਚੇ ਨੂੰ ਖ਼ੂਨ ਚੜ੍ਹਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਪਰ ਖ਼ੂਨ ਚੜ੍ਹਾਉਣ ਤੋਂ ਪਹਿਲਾਂ ਜਦੋਂ ਜਾਂਚ ਕੀਤੀ ਗਈ ਤਾਂ ਉਹ ਐੱਚਆਈਵੀ ਪਾਜ਼ੇਟਿਵ ਪਾਇਆ ਗਿਆ ਜਦੋਂ ਕਿ ਇਕ ਥੈਲੇਸੀਮੀਆ ਪੀੜਤ ਬੱਚਾ ਹੈਪੇਟਾਈਟਸ ਸੀ ਪਾਜ਼ੇਟਿਵ ਮਿਲਿਆ ਹੈ।

ਇਸ ਤੋਂ ਪਹਿਲਾਂ ਵੀ ਨਾਬਾਲਗ ਬੱਚਿਆਂ ਨੂੰ ਐੱਚਆਈਵੀ ਖ਼ੂਨ ਚੜਉੁਣ ਦੇ ਮਾਮਲੇ ਸਾਹਮਣੇ ਆਏ ਹਨ,ਇਕ ਮਾਮਲੇ ਵਿੱਚ ਬਲੱਡ ਬੈਂਕ ਦੇ ਕਈ ਕਰਮਚਾਰੀਆਂ ਉਤੇ ਪਰਚਾ ਵੀ ਦਰਜ ਹੋਇਆ ਅਤੇ ਇੱਕ ਵਿਅਕਤੀ ਜੇਲ੍ਹ ਵਿੱਚ ਵੀ ਬੰਦ ਹੈ,ਇੱਕ ਮਹੀਨੇ ਵਿਚ ਇਹ ਤੀਜਾ ਮਾਮਲਾ ਸਾਹਮਣੇ ਆਇਆ ਹੈ,ਬਲੱਡ ਬੈਂਕ ਦੇ ਸਾਰੇ ਕਰਮਚਾਰੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਤੁਰਤ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਨ ਦੀ ਮੰਗ ਕੀਤੀ,ਉਨ੍ਹਾਂ ਦੱਸਿਆ ਕਿ ਨਾਬਾਲਗ ਬੱਚਾ ਤਿੰਨ ਭੈਣਾਂ ਦਾ ਇਕੱਲਾ ਭਰਾ ਹੈ ਅਤੇ ਸਿਰ ਉਤੇ ਪਿਤਾ ਦਾ ਸਾਇਆ ਵੀ ਨਹੀਂ। 

ਇਹ ਵੀ ਪੜ੍ਹੋ:-  Barnala: ਪ੍ਰਸ਼ਾਸਨ ਨੇ ਮ੍ਰਿਤਕ ਕਿਸਾਨ ਜ਼ੋਰਾ ਸਿੰਘ ਦੇ ਪਰਿਵਾਰ ਨੂੰ ਦਿੱਤੀ ਮੁਆਵਜ਼ਾ ਰਾਸ਼ੀ

ਗ਼ਰੀਬ ਪਰਿਵਾਰ ਹੋਣ ਕਾਰਨ ਉਸ ਦੀ ਮਾਂ ਕੰਮਕਾਜ ਕਰ ਕੇ ਆਪਣੇ ਬੱਚੇ ਦਾ ਇਲਾਜ ਕਰਵਾ ਰਹੀ ਹੈ,ਪੀੜਤ ਬੱਚੇ ਦੀ ਮਾਂ ਨੇ ਦੋਸ਼ ਲਾਇਆ ਕਿ ਬਲੱਡ ਬੈਂਕ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਬਿਨ੍ਹਾਂ ਖੂਨ ਜਾਂਚ ਕੀਤੇ ਥੈਲੇਸੀਮੀਆ ਪੀੜਤ ਬੱਚਿਆਂ ਲਈ ਖ਼ੂਨ ਦਿੱਤਾ ਜਾ ਰਿਹਾ ਹੈ,ਇਸ ਘਟਨਾ ਨਾਲ ਸਿਵਲ ਹਸਪਤਾਲ ਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਕਾਰਜਸ਼ੈਲੀ ‘ਤੇ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ,ਬਠਿੰਡਾ ਜ਼ਿਲ੍ਹੇ ਵਿਚ 80 ਦੇ ਕਰੀਬ ਥੈਲੇਸੀਮੀਆ ਬਿਮਾਰੀ ਤੋਂ ਪੀੜਤ ਬੱਚੇ ਹਨ ਜਿਨ੍ਹਾਂ ‘ਚੋਂ 50 ਬੱਚੇ ਆਪਣਾ ਇਲਾਜ ਸਿਵਲ ਹਸਪਤਾਲ ਤੋਂ ਕਰਵਾ ਰਹੇ ਹਨ,ਬਾਕੀ 30 ਬੱਚਿਆਂ ਦਾ ਇਲਾਜ ਆਦੇਸ਼ ਹਸਪਤਾਲ ਬਠਿੰਡਾ ਵਿਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ:- 

Ludhiana: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ’ਤੇ ਇੱਕ ਔਰਤ ਨੇ ਲਾਏ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ

Nabha: ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇ 40 ਤੋਲੇ ਸੋਨਾ,ਹੋਰ ਕੀਮਤੀ ਸਮਾਨ ਚੋਰੀ ਕੀਤਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow

 




Leave a Reply

Your email address will not be published. Required fields are marked *