ਭਗਵਾਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 61ਵਾਂ ਵਾਰਸ਼ਿਕ ਉਤਸਵ ਬੜੀ ਧੂਮਧਾਮ ਭਗਵਾਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 61ਵਾਂ ਵਾਰਸ਼ਿਕ ਉਤਸਵ ਬੜੀ ਧੂਮਧਾਮ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਭਗਵਾਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 61ਵਾਂ ਵਾਰਸ਼ਿਕ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ

ਭਗਵਾਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 61ਵਾਂ ਵਾਰਸ਼ਿਕ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ

27

AZAD SOCH :-


-ਨੌਜਵਾਨ ਉਚ ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਤੇ ਕੌਮ ਦੀ ਤਰੱਕੀ ‘ਚ ਯੋਗਦਾਨ ਪਾਉਣ ਲਈ ਅੱਗੇ ਆਉਣ : ਰੂਪਰਾਏ, ਸੋਹਲ


khanna, (ਕੁਲਵਿੰਦਰ ਬੇਦੀ, ਕਿਰਨ ਕਪਲਿਸ਼) – ਸਥਾਨਕ ਰੇਲਵੇ ਸ਼ਟੇਸ਼ਨ ਦੇ ਨਜਦੀਕ ਨਵੀਂ ਅਬਾਦੀ ਸਥਿਤ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 61ਵਾਂ ਵਾਰਸ਼ਿਕ ਉਤਸਵ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਭੱਟੀਆ-ਖੰਨਾ, ਬਾਬਾ ਵਿਸ਼ਵਕਰਮਾ ਰਾਮਗੜੀਆ ਆਰਗੇਨਾਈਜ਼ੇਸ਼ਨ ਖੰਨਾ, ਸ਼੍ਰੀ ਵਿਸ਼ਵਕਰਮਾ ਯੂਥ ਸਭਾ ਖੰਨਾ, ਟਿੰਬਰ ਟ੍ਰੇਡਰਜ਼ ਐਂਡ ਮੈਨੂਫੈਕਚਰਜ਼ ਐਸੋਸ਼ੀਏਸ਼ਨ ਖੰਨਾ, ਪ੍ਰਾਈਵੇਟ ਬਿਲਡਿੰਗ ਕੰਟਰੈਕਟਰ ਐਸੋਸ਼ੀਏਸ਼ਨ ਖੰਨਾ ਦੇ ਸਹਿਯੋਗ ਨਾਲ ਕੋਵਿਡ-19 ਨਿਯਮਾਂ ਦੀ ਪਾਲਣਾ ਕਰਦਿਆਂ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ ਗਿਆ।

ਇਸ ਮੌਕੇ ਅੱਜ ਸਵੇਰੇ ਤੜਕੇ 4 ਵਜੇ ਮੂਰਤੀ ਇਸ਼ਨਾਨ, 7 ਵਜੇ ਹਵਨ ਯੱਗ ਅਰੰਭ ਕਰਵਾਉਣ ਦੀ ਰਸਮ ਰਾਜਿੰਦਰ ਸਿੰਘ ਸੋਹਲ (ਸੋਹਲ ਇੰਜ. ਵਰਕਸ ਫੋਕਲ ਪੁਆਇੰਟ ਖੰਨਾ) ਨੇ ਆਪਣੇ ਪਰਿਵਾਰ ਸਮੇਤ ਨਿਭਾਈ ਅਤੇ ਪੂਰਨ ਅਹੂਤੀ ਪਾਉਣ ਦੀ ਰਸਮ ਸ਼੍ਰੀ ਇੰਦਰਜੀਤ ਧੀਮਾਨ (ਸ਼੍ਰੀ ਰਾਮ ਇੰਡਸਟਰੀ ਖੰਨਾ) ਉਨਾਂ ਦੀ ਪਤਨੀ ਪੂਨਮ ਧੀਮਾਨ, ਪੁੱਤਰੀ ਰੀਆ ਧੀਮਾਨ ਤੇ ਸਾਹਿਲ ਧੀਮਾਨ ਕੋਲੋਂ ਮੰਦਰ ਦੇ ਪੁਜਾਰੀ ਪੰਡਤ ਸੁਨੀਲ ਕੁਮਾਰ ਦੂਬੇ ਵੱਲੋਂ ਪੁਰਨ ਵਿਧੀ ਪੂਰਵਕ ਕਰਵਾਈ ਗਈ,ਉਪਰੰਤ ਝੰਡੇ ਦੀ ਰਸਮ ਮੁੱਖ ਮਹਿਮਾਨ ਵਜੋਂ ਪੁੱਜੇ ਮਲਕੀਤ ਸਿੰਘ ਸੋਹਲ (ਸੋਹਲ ਫਰੋਲ ਮਿੱਲ ਲਲਹੇੜੀ ਰੋਡ ਖੰਨਾ ਨੇ ਆਪਣੇ ਕਰ ਕਮਲਾ ਨਾਲ ਅਦਾ ਕੀਤੀ ਗਈ।


ਇਸ ਮੌਕੇ ਵਿਸ਼ੇਸ਼ ਤੌਰ ‘ਤੇ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਖੰਨਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ, ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਮੁੱਖ ਮਹਿਮਾਨ ਮਲਕੀਤ ਸਿੰਘ ਸੋਹਲ, ਗਿਆਨ ਸਿੰਘ ਮੁੰਡੇ, ਮੰਦਰ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਸੋਹਲ ਤੇ ਹਿਊਮਨ ਵੈਲਫੇਅਰ ਐਂਡ ਬਲੱਡ ਡੌਨਰਜ਼ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਜੀਤ ਸਿੰਘ ਖਰੇ, ਰਾਮਗੜੀਆ ਆਰਗੇਨਾਈਜੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ, ਕੰਟਰੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਚਨ ਸਿੰਘ ਠੇਕੇਦਾਰ ਨੇ ਸਮੂਹ ਵਿਸ਼ਵਕਰਮਾ ਵੰਸ਼ੀਆਂ ਨੂੰ ਰਾਮਗੜੀਆ ਭਾਈਚਾਰੇ ਵੱਲੋਂ ਖੰਨਾ ‘ਚ ਹਰ ਸਾਲ ਬੜੀ ਸ਼ਰਧਾ ਤੇ ਭਾਈਚਾਰਕ ਸਾਂਝ ਨਾਲ ਕਰਵਾਏ ਜਾਂਦੇ ਉਕਤ ਸਮਾਗਮ ਲਈ ਸਮੂਹ ਭਾਈਚਾਰੇ ਨੂੰ ਹਰਦਿਕ ਵਧਾਈ ਦਿੱਤੀ।

Khanna : ਆਮ ਆਦਮੀ ਪਾਰਟੀ ਦੀ ਹੋਈ ਅਹਿਮ ਬੈਠਕ


ਇਸ ਮੌਕੇ ਸੰਬੋਧਨ ਕਰਦਿਆਂ ਪੁਸ਼ਕਰਰਾਜ ਸਿੰਘ ਰੂਪਰਾਏ ਨੇ ਕਿਹਾ ਕਿ ਅੱਜ ਬਾਬਾ ਵਿਸ਼ਵਕਰਮਾ ਜੀ ਦੀ ਕ੍ਰਿਪਾ ਸਦਕਾ ਹੀ ਦੁਨੀਆ ਭਰ ਵਿੱਚ ਅਨੇਕਾਂ ਅਵਿਸ਼ਕਾਰ ਹੋਏ ਹਨ, ਉਨਾਂ ਕਿਹਾ ਅੱਜ ਸੂਈ ਤੋਂ ਲੈ ਕੇ ਹਵਾਈ ਜ਼ਹਾਜ ਦਾ ਨਿਰਮਾਣ ਬਾਬਾ ਵਿਸ਼ਵਕਰਮਾ ਜੀ ਦੀ ਹੀ ਦੇਣ ਹੈ,ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਭਾਈ ਲਾਲੋ ਜੀ ਵੀ ਕੌਮ ਦੇ ਮਹਾਨ ਕਿਰਤੀ ਇਨਸਾਨ ਸਨ, ਇਸੇ ਤਰਾਂ ਕੌਮ ਦੇ ਮਹਾਨ ਨਾਇਕ ਜੱਥੇਦਾਰ ਜੱਸਾ ਸਿੰਘ ਰਾਮਗੜੀਆਂ ਨੇ ਦਿੱਲੀ ਦੇ ਲਾਲ ਕਿਲੇ ਨੂੰ ਸਰ ਕੀਤਾ ਅਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪ੍ਰਕਰਮਾ ਵਿਚ ਰਾਮਗੜੀਆਂ ਬੁੰਗੇ ਕੌਮ ਦਾ ਨਾਂਅ ਰੌਸ਼ਨ ਕਰ ਰਹੇ ਹਨ,ਉਨਾਂ ਮੰਦਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਵਿੱਚ ਪਹਿਲਾਂ ਵਾਂਗ ਵੱਧ ਚੜ• ਦੇ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।


ਇਸ ਮੌਕੇ ਪੁਸ਼ਕਰਰਾਜ ਸਿੰਘ ਰੂਪਰਾਏ ਤੇ ਮਲਕੀਤ ਸਿੰਘ ਸੋਹਲ ਭਾਈਚਾਰੇ ਦੀ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਉਚ ਵਿਦਿਆ ਦੇ ਨਾਲ ਨਾਲ ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਅਤੇ ਕੌਮ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਅੱਗੇ ਆਉਣ,ਉਨਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਸਮਾਜ ਵਿਚੋਂ ਬਰਾਈਆਂ ਨੂੰ ਖ਼ਤਮ ਕਰਨ ਲਈ ਸਭ ਨੂੰ ਇਕ ਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ,ਉਨਾਂ ਸਮੂਹ ਭਾਈਚਾਰੇ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਸ਼੍ਰਿਸ਼ਟੀ ਦੇ ਰਚਨਹਾਰੇ ਭਗਵਾਨ ਵਿਸ਼ਵਕਰਮਾ ਜੀ ਦੀ ਕ੍ਰਿਪਾ ਸਦਕਾ ਅੱਜ ਮਨੁੱਖ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਮਨੁੱਖ ਚੰਨ ਤੱਕ ਪੁੱਜ ਗਿਆ।

ਉਨਾਂ ਵਿਸ਼ਵਕਰਮਾ ਰਾਮਗੜੀਆ ਕੌਮ ਦੇ ਲੋਕਾਂ ਨੂੰ ਆਪਣੇ ਕਾਰੋਬਾਰਾਂ ਵਿਚ ਤਰੱਕੀ ਦੇ ਨਾਲ-ਨਾਲ ਰਾਜਨੀਤਿਕ ਤੌਰ ‘ਤੇ ਮਜ਼ਬੂਤ ਹੋਣ ਲਈ ਕਿਹਾ ਕਿ ਤਾਂ ਜੋ ਭਾਈਚਾਰੇ ਦੇ ਲੋਕਾਂ ਦੀਆਂ ਮੰਗਾਂ ਪੂਰੀ ਹੋ ਸਕਣ,ਉਨਾਂ ਕਿਹਾ ਕਿ ਭਾਈਚਾਰੇ ਦੇ ਨੌਜਵਾਨਾਂ ਨੂੰ ਉਚ ਸਿੱਖਿਆ ਹਾਸਲ ਕਰਕੇ ਉਚ ਅਹੁਦਿਆਂ ‘ਤੇ ਜਾਣਾ ਚਾਹੀਦਾ ਹੈ,ਇਸ ਵਾਰ ਕੋਵਿਡ-19 ਕਰਕੇ ਹੋਏ ਸਾਦੇ ਸਮਾਗਮ ਦੌਰਾਨ ਨਗਰ ਕੌਂਸਲ ਖੰਨਾ/ਮੰਡੀ ਗੋਬਿੰਦਗੜ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਉੱਭੀ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਯਾਦੂ, ਸ਼੍ਰੋਮਣੀ ਅਕਾਲੀ ਦਲ (ਪੱਛੜੀਆ ਸ਼੍ਰੇਣੀਆਂ) ਦੇ ਨਵ ਨਿਯੁਕਤ ਜ਼ਿਲਾ ਪ੍ਰਧਾਨ ਰਾਜਿੰਦਰ ਸਿੰਘ ਜੀਤ (ਸਾਬਕਾ ਕੌਂਸਲਰ)।

ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਨਿਲ ਦੱਤ ਫੱਲੀ, ਅਕਾਲੀ ਦਲ (ਡੀ.) ਦੇ ਆਗੂ ਸੁਖਵੰਤ ਸਿੰਘ ਟਿੱਲੂ ਸਮੇਤ ਹੋਰਨਾਂ ਸਖ਼ਸ਼ੀਅਤਾਂ ਨੇ ਨਤਮਸਤਕ ਹੋ ਕੇ ਭਗਵਾਨ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਹਾਸਲ ਕੀਤਾ,ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਮਲਕੀਤ ਸਿੰਘ ਸੋਹਲ, ਰਾਜਿੰਦਰ ਸਿੰਘ ਸੋਹਲ, ਇੰਦਰਜੀਤ ਧੀਮਾਨ ਸਮੇਤ ਹੋਰ ਸਖ਼ਸ਼ੀਅਤਾਂ ਤੋਂ ਇਲਾਵਾ ਸਮਾਗਮ ਦੀ ਸਫ਼ਲਤਾ ਲਈ ਕਾਰਜ ਕਰਨ ਵਾਲੇ ਯੂਥ ਸਭਾ ਦੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ।


ਇਸ ਮੌਕੇ ‘ਤੇ ਮੰਦਰ ਕਮੇਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ, ਚੇਅਰਮੈਨ ਹਰਜੀਤ ਸਿੰਘ ਸੋਹਲ, ਉਪ ਚੇਅਰਮੈਨ ਹਰਮੇਸ਼ ਲੋਟੇ, ਪ੍ਰਧਾਨ ਦਵਿੰਦਰ ਸਿੰਘ ਸੋਹਲ, ਜਨਰਲ ਸੈਕਟਰੀ ਨਰਿੰਦਰ ਮਾਨ, ਖਜ਼ਾਨਚੀ ਪੂਰਨ ਸਿੰਘ ਲੋਟੇ, ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਲੋਟੇ, ਉਪ ਪ੍ਰਧਾਨ ਗੁਰਪ੍ਰੀਤ ਦੇਵਗਨ, ਸੈਕਟਰੀ ਲਖਵੀਰ ਸਿੰਘ ਹੁੰਝਣ, ਜੁਆਇੰਟ ਸੈਕਟਰੀ ਆਦਰਸ਼ ਕੁਮਾਰ ਭੇਲੇ, ਜੁਆਇੰਟ ਖਜਾਨਚੀ ਰਮੇਸ਼ ਕੁਮਾਰ ਮੁੰਡੇ, ਗੁਰਚਰਨ ਸਿੰਘ ਬਿਰਦੀ, ਪ੍ਰੈਸ ਸਕੱਤਰ ਪਰਮਜੀਤ ਸਿੰਘ ਧੀਮਾਨ, ਉਮੇਸ਼ ਦੇਵਗਨ, ਹਰਕੇਵਲ ਸਿੰਘ, ਅਮਰਜੀਤ ਸਿੰਘ ਘਟਹੌੜਾ, ਰਵਿੰਦਰ ਸਿੰਘ ਪੱਪਾ, ਨਰਿੰਦਰ ਸਿੰਘ ਲੋਟੇ, ਗੁਰਮੀਤ ਸਿੰਘ ਸੋਹੀ, ਹਰਮੀਤ ਸਿੰਘ।

ਚਾਨਾ, ਹਰਦੀਪ ਸਿੰਘ ਲੋਟੇ, ਦਲਬੀਰ ਸਿੰਘ ਲੋਟੇ, ਬਲਜੀਤ ਸਿੰਘ ਬਿੱਲੂ, ਦਲਵੀਰ ਸਿੰਘ ਰੂਪਰਾਏ, ਠੇਕੇਦਾਰ ਪ੍ਰਕਾਸ਼ ਚੰਦ ਧੀਮਾਨ, ਰਮਨ ਧੀਮਾਨ, ਮਨਜੀਤ ਸਿੰੰਘ ਸੋਹਲ, ਬਲਵਿੰਦਰ ਸਿੰਘ ਰਿੰਕੂ ਭਮਰਾ, ਬਲਵਿੰਦਰ ਸਿੰੰਘ ਸੌਂਦ, ਜਸਵਿੰਦਰ ਸਿੰਘ ਜੰਡੂ, ਮਾ. ਹਰਵਿੰਦਰ ਸਿੰਘ, ਪਰਮਿੰਦਰ ਸਿੰਘ ਭੋਡੇ, ਪਰਮਜੀਤ ਸਿੰਘ ਘਟਹੌੜਾ, ਮੋਹਨ ਸਿੰਘ ਘਟੌੜੇ, ਕੇਸਰ ਸਿੰਘ ਘਟੌੜੇ, ਗਿਆਨ ਸਿੰਘ ਨਾਮਧਾਰੀ, ਦਰਸ਼ਨ ਸਿੰਘ ਜੰਡੂ, ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਭੱਟੀਆ ਖੰਨਾ ਦੇ ਜਰਨਲ ਸਕੱਤਰ ਸੁਖਮਿੰਦਰ ਸਿੰਘ ਚਾਨਾ, ਸੈਕਟਰੀ ਇੰਜ.ਬਲਦੇਵ ਸਿੰਘ ਮਠਾੜੂ, ਗੁਰਨਾਮ ਸਿੰਘ ਭਮਰਾ, ਚਰਨਜੀਤ ਸਿੰਘ ਪਨੇਸਰ, ਟਹਿਲ ਸਿੰਘ ਧੰਜਲ, ਮਨਜੀਤ ਸਿੰਘ ਧੰਜ਼ਲ, ਅਜੀਤ ਸਿੰਘ ਰੂਪਰਾਏ।

ਬਲਜਿੰਦਰ ਸਿੰਘ, ਗੁਰਮੀਤ ਸਿੰਘ ਮੁੰਡੇ, ਮਨਜੀਤ ਸੌਂਦ, ਪਰਮਿੰਦਰ ਸਿੰਘ ਘਟਹੌੜਾ, ਰਮਨਜੀਤ ਸਿੰਘ ਰੁਪਾਲ, ਲੱਕੀ ਧੀਮਾਨ, ਚਰਨਜੀਤ ਸਿੰਘ, ਗੁਰਲੀਨ ਸਿੰਘ, ਜਸਪਾਲ ਸਿੰਘ ਪਨੇਸਰ, ਮਹੇਨਇੰਦਰ ਸਿੰਘ ਲੋਟੇ, ਤੇਜਿੰਦਰ ਸਿੰਘ ਸੋਹਲ ਮਨੀ, ਦਮਨਪ੍ਰੀਤ ਸਿੰਘ ਲੋਟੇ, ਮਹਿੰਦਰ ਸਿੰਘ ਲੋਟੇ, ਹਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਅਰਸ਼ਪ੍ਰੀਤ ਸਿੰਘ, ਸਿਮਰਨਪ੍ਰੀਤ ਸਿੰਘ ਧੀਮਾਨ, ਇੰਦਰਜੀਤ ਸਿੰਘ ਧੰਜਲ, ਸੁਖਦਰਸ਼ਨ ਸਿੰਘ, ਅਜੀਤਪਾਲ ਸਿੰਘ ਲੋਟੇ, ਵਰਿੰਦਰ ਸਿੰਘ ਵਿਰਦੀ, ਹਰਮਿੰਦਰ ਸਿੰਘ ਪੱਪੂ, ਜਸਪਾਲ ਸਿੰਘ ਜੱਸੀ, ਸਰਬਜੀਤ ਸਿੰਘ ਮਣਕੂ।

ਮੇਵਾ ਸਿੰਘ, ਰਾਜਿਦਰ ਸਿੰਘ ਵਿਰਦੀ, ਮੇਜਰ ਸਿੰਘ, ਮੱਖਣ ਸਿੰਘ ਜੰਡੂ, ਹਰਨੇਕ ਸਿੰਘ ਸੌਂਦ, ਹਰਸ਼ਪ੍ਰੀਤ ਸਿੰਘ ਹੁੰਝਣ, ਜਸਪਾਲ ਸਿੰਘ ਲੋਟੇ, ਪ੍ਰਦੀਪ ਕੁਮਾਰ ਮਣਕੂ, ਅਜਮੇਰ ਸਿੰਘ ਪਦਾਲੇ, ਚੇਤ ਸਿੰਘ, ਇਕਬਾਲ ਸਿੰਘ ਭਮਰਾ, ਗੁਰਪ੍ਰੀਤ ਸਿੰਘ ਲੋਟੇ (ਜਰਨਲ ਟਰਾਂਸਪੋਰਟ ਕੰਪਨੀ), ਦਲੀਪ ਸਿੰਘ, ਲਖਵੀਰ ਸਿੰਘ ਨੌਲੜੀ, ਕੁਲਵਿੰਦਰ ਸਿੰਘ ਮਠਾੜੂ, ਪ੍ਰੀਤਮ ਸਿੰਘ ਰੂਪਰਾਏ, ਹਰਜੀਤ ਸਿੰਘ ਖਰੇ ਪ੍ਰਧਾਨ ਹਿਊਮਨ ਵੈਲਫੇਅਰ ਐਂਡ ਬਲੱਡ ਡੌਨਰਜ਼ ਐਸੋਸੀਏਸ਼ਨ ਖੰਨਾ, ਜਰਨਲ ਸਕੱਤਰ ਮੁਕੇਸ਼ ਸਿੰਘੀ, ਮਾ. ਸ਼ਾਮ ਸੁੰਦਰ, ਸਰਬਜੀਤ ਸਿੰਘ ਖਰੇ, ਤੇਜਿੰਦਰ ਸਿੰਘ, ਗੁਰਜੋਤ ਸਿੰਘ, ਮਨਪ੍ਰੀਤ ਸਿੰਘ ਸੋਨੂੰ, ਪ੍ਰਭਜੋਤ ਸਿੰਘ, ਦਵਿੰਦਰ ਸਿੰਘ, ਮਹਿੰਦਰ ਸਿੰਘ, ਬਹਾਦਰ ਸਿੰਘ, ਰੇਹਾਨ ਕਨਵਲ, ਰਣਜੀਤ ਸਿੰਘ ਲੋਟੇ, ਦਿਨੇਸ਼ ਕੁਮਾਰ।

ਭੁਪਿੰਦਰ ਸਿੰਘ ਸੋਹਲ, ਪ੍ਰਿਤਪਾਲ ਸਿੰਘ ਲੋਟੇ, ਲਖਵੀਰ ਸਿੰਘ ਪਧਾਲੇ, ਪ੍ਰਭਕੀਰਤ ਸਿੰਘ, ਰਾਜਨਜੋਤ ਸਿੰਘ, ਜਤਿੰਦਰ ਸਿੰਘ ਰਾਜੂ, ਵਿਕਰਮ ਧੀਮਾਨ, ਲਖਵੀਰ ਸਿੰਘ ਜੰਡੂ, ਜਸਮੇਲ ਸਿੰਘ, ਹਰਜੀਤ ਸਿੰਘ ਪਨੇਸਰ, ਸੁਖਵਿੰਦਰ ਸਿੰਘ ਮਠਾੜੂ, ਮਨਜੀਤ ਸਿੰਘ ਮਠਾੜੂ, ਗੁਰਮੀਤ ਸਿੰਘ ਪਨੇਸਰ, ਜਸਵਿੰਦਰ ਸਿੰਘ ਸੋਹਨਪਾਲ, ਸਾਬਕਾ ਸਰਪੰਚ ਤੇਜਿੰਦਰ ਸਿੰਘ ਇਕੋਲਾਹਾ, ਮਨਜੀਤ ਸਿੰਘ ਢੀਂਡਸਾ, ਮੇਵਾ ਸਿੰਘ ਮਾਜਰਾ, ਅਮਰਿੰਦਰ ਸਿੰਘ ਗਿੱਲ, ਪ੍ਰਭਜੋਤ ਸਿੰਘ ਘੁੰਗਰਾਲੀ, ਸੁਧੀਰ ਖੰਨਾ, ਬਾਨੂੰ, ਸੁਰਿੰਦਰ ਸਿੰਘ ਭੁਮੱਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕਾਂ ਨੇ ਹਾਜ਼ਰੀ ਲਵਾਈ,ਇਸ ਮੌਕੇ ‘ਤੇ ਮੰਦਰ ਕਮੇਟੀ ਵੱਲੋਂ ਮੰਦਰ ਦੀ ਬਿਲਡਿੰਗ ਵਿੱਚ ਸਹਿਯੋਗ ਦੇਣ ਲਈ ਅਤੇ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ:-  

TikTok Star ਸੁਖਵਿੰਦਰ ਸਿੰਘ ਉਰਫ ਖ਼ੁਸ਼ੀ ਦਾ ਤੇਜ਼ਧਾਰ ਹਥਿਆਰਾਂ ਬੇਰਹਿਮੀ ਨਾਲ ਕਤਲ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow

Leave a Reply

Your email address will not be published. Required fields are marked *