ਸੰਗਰੂਰ 'ਚ ਭਿਆਨਕ ਹਾਦਸਾ,ਕਾਰ ਤੇ ਸਵਾਰ 5 ਲੋਕਾਂ ਦੀ ਮੌਤ AZAD SOCH ਸੰਗਰੂਰ 'ਚ ਭਿਆਨਕ ਹਾਦਸਾ,ਕਾਰ ਤੇ ਸਵਾਰ 5 ਲੋਕਾਂ ਦੀ ਮੌਤ AZAD SOCH

Live Clock Date

Your browser is not supported for the Live Clock Timer, please visit the Support Center for support.
ਸੰਗਰੂਰ 'ਚ ਭਿਆਨਕ ਹਾਦਸਾ,ਕਾਰ ਤੇ ਸਵਾਰ 5 ਲੋਕਾਂ ਦੀ ਮੌਤ

ਸੰਗਰੂਰ ‘ਚ ਭਿਆਨਕ ਹਾਦਸਾ,ਕਾਰ ਤੇ ਸਵਾਰ 5 ਲੋਕਾਂ ਦੀ ਮੌਤ

0

AZAD SOCH :-

SANGRUR :- ਸੰਗਰੂਰ ਦੇ ਸੁਨਾਮ ਰੋਡ ਤੇ ਇਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਇਕ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਰ ਤੇ ਸਵਾਰ 5 ਲੋਕਾਂ ਦੀ ਮੌਤ ਹੋ ਗਈ,ਵਿਆਹ ਤੋਂ ਵਾਪਸ ਆ ਰਹੀ ਕਾਰ ਦੀ ਟੱਕਰ ਟਰੱਕ-ਟਰਾਲੇ ਨਾਲ ਹੋ ਗਈ ਜਿਸ ਨਾਲ ਕਾਰ ‘ਚ ਅੱਗ ਲੱਗ ਗਈ,ਇਹ ਹਾਦਸਾ ਮੰਗਲਵਾਰ ਸਵੇਰੇ ਵਾਪਰਿਆ,ਮਿਲੀ ਜਾਣਕਾਰੀ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ,ਕਾਰ ਸੈਂਟਰਲ ਲੌਕ ਸੀ, ਇਸ ਲਈ ਕਿਸੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ,ਟਰੱਕ ਦਾ ਡੀਜ਼ਲ ਟੈਂਕ, ਜਿਸ ਨਾਲ ਕਾਰ ਟਕਰਾ ਗਈ,ਲੀਕ ਹੋਣ ਲੱਗਿਆ, ਜਿਸ ਕਾਰਨ ਅੱਗ ਲੱਗ ਗਈ।

ਇਹ ਵੀ ਪੜ੍ਹੋ:- Khanna : ਆਮ ਆਦਮੀ ਪਾਰਟੀ ਦੀ ਹੋਈ ਅਹਿਮ ਬੈਠਕ

ਇਸ ਤੋਂ ਬਾਅਦ ਫਾਇਰਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤਕ ਕਾਰਾਂ ਸਵਾਰਾਂ ਦੀ ਮੌਤ ਹੋ ਚੁੱਕੀ ਸੀ,ਪੁਲਿਸ ਨੇ ਦੱਸਿਆ ਕਿ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਪਛਾਣ ਮੋਗਾ ਦੇ ਟੱਲੇਵਾਲਾ ਨਿਵਾਸੀ ਬਲਵਿੰਦਰ ਸਿੰਘ ਮੋਗਾ ਨਿਵਾਸੀ ਕੁਲਤਾਰ ਸਿੰਘ ਪੁੱਤਰ ਲਛਮਣ ਸਿੰਘ, ਮੋਗਾ ਦੀ ਗ੍ਰੀਨ ਫੀਲਡ ਕਾਲੋਨੀ ਨਿਵਾਸੀ ਕੈਪਟਨ ਸੁਖਵਿੰਦਰ ਸਿੰਘ, ਮੋਗਾ ਦੇ ਰਾਮੂਵਾਲੀਆ ਨਿਵਾਸੀ ਸੁਰਿੰਦਰ ਸਿੰਘ ਤੇ ਮੋਗਾ ਨਿਵਾਸੀ ਚਮਕੌਰ ਸਿੰਘ ਦੇ ਰੂਪ ਵਜੋਂ ਹੋਈ ਹੈ,ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਪੁਲਿਸ ਨੇ ਲਾਸ਼ਾਂ ਨੂੰ ਬਾਹਰ ਕੱਢਿਆ ਤੇ ਪੋਸਟਮਾਰਟਮ ਲਈ ਸੰਗਰੂਰ ‘ਚ ਸਿਵਲ ਹਸਪਤਾਲ ਭੇਜਿਆ ਗਿਆ ਹੈ,ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।

ਇਹ ਵੀ ਪੜ੍ਹੋ:-

ਭਗਵਾਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 61ਵਾਂ ਵਾਰਸ਼ਿਕ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ


Khanna : ਆਮ ਆਦਮੀ ਪਾਰਟੀ ਦੀ ਹੋਈ ਅਹਿਮ ਬੈਠਕ

TikTok Star ਸੁਖਵਿੰਦਰ ਸਿੰਘ ਉਰਫ ਖ਼ੁਸ਼ੀ ਦਾ ਤੇਜ਼ਧਾਰ ਹਥਿਆਰਾਂ ਬੇਰਹਿਮੀ ਨਾਲ ਕਤਲ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *