ludhiana: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ'ਤੇ ਇੱਕ ਔਰਤ ਨੇ ਲਾਏ ਸਰੀਰਕ ਸ਼ੋਸ਼ਣ ludhiana: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ'ਤੇ ਇੱਕ ਔਰਤ ਨੇ ਲਾਏ ਸਰੀਰਕ ਸ਼ੋਸ਼ਣ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ludhiana: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ'ਤੇ ਇੱਕ ਔਰਤ ਨੇ ਲਾਏ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ

ludhiana: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ’ਤੇ ਇੱਕ ਔਰਤ ਨੇ ਲਾਏ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ

34

AZAD SOCH :-

ludhiana :- ਲੋਕ ਇਨਸਾਫ ਪਾਰਟੀ (Lok Insaf Party) ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ (Simarjit Singh Bains) ਉਤੇ ਮਹਿਲਾ ਦੇ ਸਰੀਰਕ ਸ਼ੋਸ਼ਣ ਅਤੇ ਤੰਗ ਕਰਨ ਦੇ ਇਲਜ਼ਾਮ ਲੱਗੇ ਹਨ,ਮਹਿਲਾ ਨੇ ਅੱਜ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਾਰਵਾਈ ਹੈ,ਪੀੜਤ ਔਰਤ ਨੇ ਇਲਜ਼ਾਮ ਲਗਾਏ ਨੇ ਕਿ ਸਿਮਰਜੀਤ ਬੈਂਸ (Simarjit Singh Bains) ਨੇ ਉਨ੍ਹਾਂ ਨੂੰ ਜਾਇਦਾਦ ਦਾ ਕੋਈ ਮਸਲਾ ਹੱਲ ਕਰਵਾਉਣ ਨੂੰ ਲੈ ਕੇ ਸਿਮਰਜੀਤ ਬੈਂਸ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ, ਉਨ੍ਹਾਂ ਕਿਹਾ ਕਿ ਪੈਸੇ ਦੀ ਮੁਲਜ਼ਮ ਪ੍ਰਾਪਰਟੀ ਡੀਲਰ ਸੁਖਚੈਨ ਸਿੰਘ ਨਾਲ ਲਗਾਤਾਰ ਗੱਲਬਾਤ ਵੀ ਹੋ ਰਹੀ ਸੀ,ਅਤੇ ਸਿਮਰਜੀਤ ਬੈਂਸ ਨੇ ਹੀ ਉਸ ਨੂੰ ਪੈਸੇ ਹੌਲੀ-ਹੌਲੀ ਕਰਕੇ ਮੋੜਨ ਦੀ ਗੱਲ ਕਹੀ ਸੀ.

ਉਨ੍ਹਾਂ ਕਿਹਾ ਕਿ ਜੇਕਰ ਉਸ ਨੇ ਇਨਸਾਫ ਨਾ ਮਿਲਿਆ ਤਾਂ ਉਹ ਖ਼ੁਦਕੁਸ਼ੀ ਕਰ ਲਵੇਗੀ, ਪੀੜਤਾਂ ਦਾ ਪਤੀ ਪਹਿਲਾਂ ਹੀ ਮਰ ਚੁੱਕਾ ਹੈ ਅਤੇ ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਉਸ ਨੇ ਸ਼ਿਕਾਇਤ ਦਿੱਤੀ ਹੈ, ਜਿਸ ਦੇ ਅਧਾਰ ‘ਤੇ ਪੁਲਿਸ ਵੱਲੋਂ ਸ਼ਿਕਾਇਤ ਅੱਗੇ ਜੁਆਇੰਟ ਕਮਿਸ਼ਨਰ ਨੂੰ ਮਾਰਕ ਕਰ ਦਿੱਤੀ ਗਈ ਹੈ, ਪੀੜਤਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ,ਉਨ੍ਹਾਂ ਕਿਹਾ ਕਿ ਸਿਮਰਜੀਤ ਬੈਂਸ (Simarjit Singh Bains) ਨੇ ਇੱਕ ਨਹੀਂ ਸਗੋਂ ਕਈ ਵਾਰ ਕਥਿਤ ਤੌਰ ‘ਤੇ ਉਸ ਨਾਲ ਬਲਾਤਕਾਰ ਕੀਤਾ ਹੈ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਹੈ,ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਸ਼ਕਤੀ ਦੀ ਨਜਾਇਜ਼ ਵਰਤੋਂ ਕੀਤੀ ਹੈ.

ਇਹ ਵੀ ਪੜ੍ਹੋ:-  National Talent Research Examination ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਾਸਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰਾਂ ਦਾ ਪ੍ਰਬੰਧ

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਰਮਜੀਤ ਸਿੰਘ ਬੈਂਸ (Simarjit Singh Bains) ਨੇ ਕਿਹਾ ਕਿ ਔਰਤ ਵੱਲੋਂ ਲਾਏ ਗਏ ਇਲਜ਼ਾਮ ਬੇ-ਬੁਨਿਆਦ ਹਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਇਸ ਮਾਮਲੇ ‘ਚ ਬਿਲਕੁਲ ਹੀ ਬੇਕਸੂਰ ਹਨ,ਲੋਕ ਇਨਸਾਫ ਪਾਰਟੀ ਦੇ ਮੁਖੀ ਸਿਰਮਜੀਤ ਸਿੰਘ ਬੈਂਸ  ‘ਤੇ ਝੂਠੇ ਮੁਕੱਦਮੇ ਦਰਜ ਕਰਨ ਨਾਲ ਲੋਕ ਇਨਸਾਫ ਪਾਰਟੀ ਦੇ ਮਿਸ਼ਨ ‘ਤੇ ਕੋਈ ਅਸਰ ਨਹੀਂ ਪੈਣ ਵਾਲਾ : ਸੰਨੀ ਕੈਂਥ, ਗੁਰਜੋਧ ਗਿੱਲ,ਲੋਕ ਇਨਸਾਫ ਪਾਰਟੀ ਮੁੱਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjit Singh Bains) ਪ੍ਰਤੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ.

ਕਿਸੇ ਮਹਿਲਾ ਦੀ ਸ਼ਿਕਾਇਤ ਦੀਆਂ ਕਾਪੀਆਂ ਅਤੇ ਉਨ੍ਹਾਂ ਵਿਰੁੱਧ ਦਰਜ ਮੁਕਦਮੇ ਦੀ ਚਰਚਾ ਤੇ ਪ੍ਰਤੀਕਿਰਆ ਜਾਹਿਰ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਮੁੱਖ ਬੁਲਾਰੇ ਅਤੇ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਤੇ ਹਲਕਾ ਪੂਰਬੀ ਦੇ ਇੰਚਾਰਜ ਐਡਵੋਕੇਟ ਗੁਰਜੋਧ ਸਿੰਘ ਗਿੱਲ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਲੋਕ ਇਨਸਾਫ ਪਾਰਟੀ ਦਿਨੋ ਦਿਨ ਵੱਧ ਰਹੀ ਸਾਖ ਨੂੰ ਢਾਹ ਲਾਉਣ ਲਈ ਇਕ ਗਿਣੀ ਮਿਥੀ ਸਾਜਿਸ਼ ਦੇ ਅਧੀਨ ਵਿਰੋਧੀਆਂ ਵਲੋਂ ਕੀਤੀ ਗਈ ਇਹ ਕੋਝੀ ਹਰਕਤ ਹੈ.

ਕਿਉਂਕਿ ਪਾਰਟੀ ਵਲੋਂ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਲਈ “ਸਾਡਾ ਖੇਤ-ਸਾਡਾ ਪਾਣੀ-ਸਾਡਾ ਹੱਕ” ਦੇ ਨਾਅਰੇ ਹੇਠ ਕੱਢੀ ਜਾ ਰਹੀ ਪੰਜਾਬ ਅਧਿਕਾਰ ਯਾਤਰਾ ਕਾਰਨ ਕੇਂਦਰ ਸਰਕਾਰ ਦੇ ਨਾਲ ਨਾਲ ਚਾਰ ਸੂਬਾ ਸਰਕਾਰਾਂ ਰਾਜਸਥਾਨ, ਹਰਿਆਣਾ, ਦਿੱਲੀ ਅਤੇ ਪੰਜਾਬ ਦੀ ਸਿਆਸਤ ਵਿਚ ਹਨੇਰੀ ਚੱਲਣ ਲੱਗ ਪਈ ਹੈ,ਕੈਂਥ ਅਤੇ ਗਿੱਲ ਨੇ ਹੋਰ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਮਿਸ਼ਨ ਨੂੰ ਫੇਲ ਕਰਨ ਲਈ ਪਹਿਲਾਂ ਵੀ ਸਮੇ ਦੀਆਂ ਸਰਕਾਰਾਂ ਵਲੋਂ ਕਈ ਝੂਠੇ ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ ਬੈਂਸ ਅਤੇ ਉਨ੍ਹਾਂ ਦੇ ਸਾਥੀ ਬਾ-ਇੱਜ਼ਤ ਬਰੀ ਹੁੰਦੇ ਆਏ ਹਨ.

ਇਹ ਵੀ ਪੜ੍ਹੋ:- 

ਭਗਵਾਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 61ਵਾਂ ਵਾਰਸ਼ਿਕ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ

Khanna : ਆਮ ਆਦਮੀ ਪਾਰਟੀ ਦੀ ਹੋਈ ਅਹਿਮ ਬੈਠਕ

TikTok Star ਸੁਖਵਿੰਦਰ ਸਿੰਘ ਉਰਫ ਖ਼ੁਸ਼ੀ ਦਾ ਤੇਜ਼ਧਾਰ ਹਥਿਆਰਾਂ ਬੇਰਹਿਮੀ ਨਾਲ ਕਤਲ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *