TikTok Star ਸੁਖਵਿੰਦਰ ਸਿੰਘ ਉਰਫ ਖ਼ੁਸ਼ੀ ਦਾ ਤੇਜ਼ਧਾਰ ਹਥਿਆਰਾਂ ਬੇਰਹਿਮੀ ਨਾਲ ਕਤਲ TikTok Star ਸੁਖਵਿੰਦਰ ਸਿੰਘ ਉਰਫ ਖ਼ੁਸ਼ੀ ਦਾ ਤੇਜ਼ਧਾਰ ਹਥਿਆਰਾਂ ਬੇਰਹਿਮੀ ਨਾਲ ਕਤਲ

Live Clock Date

Your browser is not supported for the Live Clock Timer, please visit the Support Center for support.
TikTok Star ਸੁਖਵਿੰਦਰ ਸਿੰਘ ਉਰਫ ਖ਼ੁਸ਼ੀ ਦਾ ਤੇਜ਼ਧਾਰ ਹਥਿਆਰਾਂ ਬੇਰਹਿਮੀ ਨਾਲ ਕਤਲ

TikTok Star ਸੁਖਵਿੰਦਰ ਸਿੰਘ ਉਰਫ ਖ਼ੁਸ਼ੀ ਦਾ ਤੇਜ਼ਧਾਰ ਹਥਿਆਰਾਂ ਬੇਰਹਿਮੀ ਨਾਲ ਕਤਲ

1

AZAD SOCH :-

MOONAK :- ਇੱਥੋਂ ਨੇੜਲੇ ਪਿੰਡ ਭਾਠੂਆਂ ਵਿਖੇ ਹਮੀਰਗੜ੍ਹ ਰੋਡ (Hamirgarh Road at Bhathu) ‘ਤੇ Tiktak Star ਸੁਖਵਿੰਦਰ ਸਿੰਘ ਉਰਫ਼ ਖ਼ੁਸ਼ੀ (Khushi) ਨਾਂ ਦੇ ਇਕ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਹੱਤਿਆ ਕਰ ਦਿੱਤੀ ਗਈ,ਮ੍ਰਿਤਕ ਟਿਕਟਾਕ ਸਟਾਰ (Tiktak Star) ਵਜੋਂ ਜਾਣਿਆ ਜਾਂਦਾ ਸੀ,ਅਤੇ ਉਸ ਦੀਆਂ ਕਈ ਵੀਡੀਓ ਟਿਕਟਾਕ ‘ਤੇ ਅਪਲੋਡ ਹੋਈਆਂ ਹਨ,ਦੋਸ਼ੀ ਉਸ ਦੀ ਲਾਸ਼ ਘਰ ਤੋਂ ਇਕ ਕਿਲੋਮੀਟਰ ਦੂਰ ਸੁੱਟ ਕੇ ਫਰਾਰ ਹੋ ਗਏ,ਮਿ੍ਤਕ ਦੇ ਭਰਾ ਕਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਲਈ ਜਾਂਦਾ ਸੀ ਅਤੇ 9 ਵਜੇ ਦੇ ਕਰੀਬ ਵਾਪਸ ਆ ਜਾਂਦਾ ਸੀ।

ਇਹ ਵੀ ਪੜ੍ਹੋ:-   ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਯੂਨੀਅਨਾਂ ਅਤੇ ਕੇਂਦਰ ਦਰਮਿਆਨ ਹੋਈ ਸੁਖਾਵੀਂ ਗੱਲਬਾਤ ਦੀ ਸ਼ਲਾਘਾ ਕੀਤੀ

ਪਰ ਬੀਤੀ ਰਾਤ ਉਹ ਜਦੋਂ ਸੈਰ ਕਰਨ ਗਿਆ ਤਾਂ ਵਾਪਸ ਨਾ ਆਇਆ,ਉਸ ਦੀ ਭਾਬੀ (ਖ਼ੁਸ਼ੀ ਦੀ ਪਤਨੀ) ਨੂੰ ਰਾਤ ਕਰੀਬ ਇਕ ਵਜੇ ਜਾਗ ਆਈ ਤਾਂ ਉਸ ਨੇ ਵੇਖਿਆ ਕਿ ਖ਼ੁਸ਼ੀ ਹਾਲੇ ਤਕ ਘਰ ਨਹੀ ਆਇਆ ਤਾਂ ਉਸ ਨੇ ਕਿੰਦਰ ਨੂੰ ਖ਼ੁਸ਼ੀ ਦੇ ਨਾ ਆਉਣ ਬਾਰੇ ਦੱਸਿਆ,ਜਦੋਂ ਉਹ ਆਪਣੇ ਭਰਾ ਨੂੰ ਲੱਭਦਾ ਹੋਇਆ ਬਾਹਰ ਸੜਕ ‘ਤੇ ਗਿਆ ਤਾਂ ਪਿੰਡ ਤੋਂ ਕਰੀਬ ਇਕ ਕਿਲੋਮੀਟਰ ਦੂਰ ਸੜਕ ਕਿਨਾਰੇ ਖ਼ੁਸ਼ੀ ਪਿਆ ਸੀ।

ਉਸ ਦੇ ਮੂੰਹ ਅਤੇ ਸਰੀਰ ਦੇ ਬਾਕੀ ਹਿੱਸਿਆਂ ‘ਤੇ ਤੇਜ਼ਧਾਰ ਹਥਿਆਰਾਂ ਦੇ ਜ਼ਖ਼ਮ ਸਨ ਤੇ ਉਸ ਦੀ ਮੌਤ ਹੋ ਚੁੱਕੀ ਸੀ,ਇਸ ਸਬੰਧੀ ਜਦੋਂ ਡੀਐੱਸਪੀ ਤੇਜਿੰਦਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਜਾਂਚ ਵਿਚ ਲੱਗੀ ਹੋਈ ਹੈ ਅਤੇ ਅਣਪਛਾਤੇ ਵਿਅਕਤੀਆਂ ‘ਤੇ 302 ਦਾ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟ ਮਾਰਟਮ ਕਰਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ:-  

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪ ਰਾਸ਼ਟਰਪਤੀ ਐਮ.ਵੈਂਕੱਈਆ ਨਾਇਡੂ ਨੂੰ ਚਿੱਠੀ ਲਿਖ ਸੈਨੇਟ ਚੋਣਾਂ ਛੇਤੀ ਕਰਵਾਉਣ ਦੀ ਕੀਤੀ ਮੰਗ

ਪੰਜਾਬ ਦੇ ਖਜ਼ਾਨੇ (Punjab Income) ਵਿੱਚ ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ (Excise Tax) ਕਰ ਤੋਂ ਹੀ ਆਇਆ

ਕਿਸਾਨ ਅੰਦੋਲਨ ਰਹੇਗਾ ਜਾਰੀ,ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਅੱਜ ਬੇਸਿੱਟਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *