ਨਾਬਾਰਡ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (P.S.C.A.D.B.) 750 ਕਰੋੜ ਨਾਬਾਰਡ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (P.S.C.A.D.B.) 750 ਕਰੋੜ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਨਾਬਾਰਡ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (P.S.C.A.D.B.) 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ

ਨਾਬਾਰਡ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (P.S.C.A.D.B.) 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ

13

AZAD SOCH :-

PATIALA :- ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਨਾਬਾਰਡ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਐਸ.ਸੀ.ਏ.ਡੀ.ਬੀ.) (P.S.C.A.D.B.) ਨੂੰ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ,ਨਾਬਾਰਡ ਦੇ ਚੇਅਰਮੈਨ ਜੀ.ਆਰ ਚਿੰਤਾਲਾ (NABARD Chairman GR Chintala) ਦਾ ਧੰਨਵਾਦ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Co-operation Minister Sukhjinder Singh Randhawa) ਨੇ ਕਿਹਾ ਕਿ ਸਪੈਸ਼ਲ ਲਿਕੁਈਟਿਡੀ ਫੰਡ (Special Liquidity Fund) (ਐਸ.ਐਲ.ਐਫ) ਤਹਿਤ ਪ੍ਰਾਪਤ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਵਰਤੋਂ ਮੌਜੂਦਾ ਉਚ ਖਰਚ ਵਾਲੀਆਂ ਦੇਣਦਾਰੀਆਂ ਦੀ ਮੁੜ ਅਦਾਇਗੀ ਅਤੇ ਨਵੇਂ ਕਰਜ਼ਿਆਂ ਲਈ ਕੀਤੀ ਜਾਵੇਗੀ।

ਨਾਬਾਰਡ (NABARD) ਵੱਲੋਂ ਮਨਜ਼ੂਰ ਵਿੱਤੀ ਸਹਾਇਤਾ ਸੂਬੇ ਦੀਆਂ ਸਹਿਕਾਰੀ ਸੰਸਥਾਵਾਂ, ਜੋ ਇਸ ਸਮੇਂ ਕੋਵਿਡ-19 ਮਹਾਂਮਾਰੀ ਦੇ ਦੌਰਾਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ, ਦੇ ਮਜ਼ਬੂਤੀਕਰਨ ਵਿਚ ਸਹਾਇਕ ਸਿੱਧ ਹੋਵੇਗੀ,ਰੰਧਾਵਾ (Co-operation Minister Sukhjinder Singh Randhawa) ਨੇ ਨਾਬਾਰਡ ਦੇ ਚੇਅਰਮੈਨ ਨੂੰ ਸਹਿਕਾਰਤਾ ਵਿਭਾਗ ਅਤੇ ਨਾਬਾਰਡ (NABARD) ਦੇ ਕੰਮਕਾਜ ਵਿਚ ਹੋਰ ਕੁਸ਼ਲਤਾ ਲਿਆਉਣ ਹਿੱਤ ਆਪਸੀ ਤਾਲਮੇਲ ਬਣਾਉਣ ਦੇ ਹੋਰ ਤਰੀਕਿਆਂ ਅਤੇ ਸਾਧਨਾਂ ਦੀ ਪੜਚੋਲ ਵਾਸਤੇ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ।

ਇਹ ਵੀ ਪੜ੍ਹੋ:-   ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਬੁਲਾਈ

ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ 750 ਕਰੋੜ ਰੁਪਏ ਦੀ ਕੁੱਲ ਵਿੱਤੀ ਸਹਾਇਤਾ ਵਿਚੋਂ 400 ਕਰੋੜ ਰੁਪਏ ਪੀ.ਐਸ.ਸੀ.ਏ.ਡੀ.ਬੀ. (P.S.C.A.D.B.) ਦੀਆਂ ਮੌਜੂਦਾ ਉਚ ਖਰਚ ਵਾਲੀਆਂ ਦੇਣਦਾਰੀਆਂ ਦੀ ਮੁੜ ਅਦਾਇਗੀ ਲਈ ਅਤੇ 350 ਕਰੋੜ ਰੁਪਏ ਨਵੇਂ ਕਰਜ਼ਿਆਂ ਲਈ ਵਰਤੇ ਜਾਣਗੇ,ਜ਼ਿਕਰਯੋਗ ਹੈ ਕਿ ਨਾਬਾਰਡ (NABARD) ਵੱਲੋਂ ਇਹ ਰਾਸ਼ੀ 11 ਨਵੰਬਰ ਨੂੰ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਹਿਕਾਰਤਾ ਵਿਭਾਗ ਦੇ ਵਫਦ ਵੱਲੋਂ ਚੇਅਰਮੈਨ ਜੀ.ਆਰ.ਚਿੰਤਾਲਾ (Chairman GR Chintala) ਨਾਲ ਕੀਤੀ ਮੀਟਿੰਗ ਦੌਰਾਨ ਹੋਈ ਵਿਚਾਰ ਵਟਾਂਦਰਾ ਉਪਰੰਤ ਜਾਰੀ ਕੀਤੀ ਗਈ,ਵਫਦ ਵਿੱਚ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ ਅਤੇ ਪੀ.ਐਸ.ਸੀ.ਏ.ਡੀ.ਬੀ. ਦੇ ਐਮ.ਡੀ. ਚਰਨਦੇਵ ਸਿੰਘ ਮਾਨ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ:-  

ਬਿਕਰਮ ਸਿੰਘ ਮਜੀਠੀਆ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਾਪਸ ਲਈ

ਪੰਜਾਬ ਕੈਬਨਿਟ ਵੱਲੋਂ ਫ਼ੈਸਲਾ ਸਨਅਤਕਾਰਾਂ ਦੀ ਮੰਗ ਅਨੁਸਾਰ ਕਾਰੋਬਾਰ ਕਰਨ ‘ਚ ਸੌਖ ਨੂੰ ਹੁਲਾਰਾ ਦੇਵੇਗਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅੰਗਹੀਣਾਂ ਦੇ ਸਸ਼ਕਤੀਕਰਨ ਲਈ ‘ਪੰਜਾਬ ਦਿਵਿਆਂਗਜਨ ਸ਼ਕਤੀਕਰਨ’ ਯੋਜਨਾ ਸ਼ੁਰੂ ਕਰੇਗੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *