ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੂੰ ਰਾਹ ਦਿਖਾਈ,ਵਿਧਾਇਕ ਸ:ਪਰਮਿੰਦਰ ਸਿੰਘ ਢੀਂਡਸਾ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੂੰ ਰਾਹ ਦਿਖਾਈ,ਵਿਧਾਇਕ ਸ:ਪਰਮਿੰਦਰ ਸਿੰਘ ਢੀਂਡਸਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੂੰ ਰਾਹ ਦਿਖਾਈ,ਵਿਧਾਇਕ ਸ:ਪਰਮਿੰਦਰ ਸਿੰਘ ਢੀਂਡਸਾ

ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੂੰ ਰਾਹ ਦਿਖਾਈ,ਵਿਧਾਇਕ ਸ:ਪਰਮਿੰਦਰ ਸਿੰਘ ਢੀਂਡਸਾ

8

AZAD SOCH :-

PATIALA :- 2020 ਖੇਤੀ ਕਾਲੇ ਕਾਨੂੰਨਾਂ ਦੇ ਵਿਰੁਧ 26 ਨਵੰਬਰ ਨੂੰ ਦਿੱਲੀ ਚੱਲੋ ਪ੍ਰੋਗਰਾਮ ਦੇ ਤਹਿਤ ਕੂਚ ਕਰਨ ਜਾ ਰਹੇ ਦੇਸ਼ ਭਰਦੇ ਕਿਸਾਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਆਗੂਆਂ ਨੇ ਵੀ ਕਮਰ ਕੱਸ ਲਈ ਹੈ,ਦਿੱਲੀ ਵਿਚ ਕਿਸਾਨਾਂ ਦੇ ਦੇਸ਼ ਵਿਆਪੀ ਸਾਂਤਮਈ ਅੰਦੋਲਨ ਦਾ ਹਿੱਸਾ ਬਣਨ ਜਾ ਰਹੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ ਅਤੇ ਲਹਿਰਾ ਤੋਂ ਵਿਧਾਇਕ ਸ. ਪਰਮਿੰਦਰ ਸਿੰਘ ਢੀੰਡਸਾ ਨੇ ਕਿਹਾ ਕਿ ਪਾਰਟੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜੀ ਖੜ੍ਹੀ ਹੈ,ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਰੱਦ ਹੋਣ ਤਕ ਪਾਰਟੀ ਕਿਸਾਨਾਂ ਦੇ ਹਰੇਕ ਸੰਘਰਸ਼ ਵਿਚ ਉਨ੍ਹਾ ਦਾ ਸਾਥ ਦਵੇਗੀ ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਪਾਰਟੀ ਦੇ ਸਾਰੇ ਆਗੂ ਇਸ ਅੰਦੋਲਨ ਵਿਚ ਸਮੂਲੀਅਤ ਕਰਨਗੇ,ਤਾਂਕਿ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦੀ ਆਵਾਜ਼ ਹੋਰ ਬੁਲੰਦ ਹੋ ਸਕੇ।

Bathinda ਵਿਚ ਪਰਿਵਾਰ ਦੇ 3 ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ

ਉਨ੍ਹਾ ਕਿਹਾ ਕਿ ਦਿੱਲੀ ਚਲੋ ਪ੍ਰੋਗਰਾਮ ਲਈ ਪਾਰਟੀ ਵਲੋਂ ਪਿੰਡ-ਪਿੰਡ ਲਾਮਬੰਦੀ ਕੀਤੀ ਜਾ ਰਹੀ ਹੈ,ਉਨ੍ਹਾ ਕਿਹਾ ਕਿ ਕਿਸਾਨਾਂ ਨੇ ਟ੍ਰੈਕਟਰ-ਟਰਾਲੀਆਂ ਰਾਹੀਂ ਜਾਣ ਦਾ ਫੈਸਲਾ ਲਿਆ ਹੈ,ਇਸ ਕਰਕੇ ਪਾਰਟੀ ਦੇ ਆਗੂ ਵੀ ਉਨ੍ਹਾ ਦੇ ਨਾਲ ਇਸੇ ਤਰਾਂ ਜਾਣਗੇ,ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਪੁਰੇ ਮੁਲਕ ਦੇ ਕਿਸਨਾਂ ਨੂੰ ਰਾਹ ਵਿਖਾਈ ਹੈ,ਉਨ੍ਹਾ ਕਿਹਾ ਕਿ 26 ਨਵੰਬਰ ਸੰਵਿਧਾਨ ਤੇ ਦਸਤਖ਼ਤ ਕੀਤੇ ਗਏ ਸਨ ਅਤੇ ਉਨ੍ਹਾ ਨੂੰ ਉਮੀਦ ਹੈ ਕਿ ਕਿਸਨਾਂ ਨੂੰ ਸੰਵਿਧਾਨ ਦਿਵਸ ਮੌਕੇ ਅਪਣੀ ਗੱਲ ਕਰਨ ਦਾ ਹੱਕ ਮਿਲੇਗਾ,ਉਨ੍ਹਾਂ ਇਹ ਵੀ ਕਿਹਾ ਕਿ ਕੇਵਲ ਇਕਜੁੱਟ ਹੋਣ ਨਾਲ ਹੀ ਇਸ ਲੜਾਈ ਵਿਚ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ,ਇਸ ਕਰਕੇ ਸਾਰਿਆਂ ਨੂੰ ਆਪਸੀ ਮੱਤਭੇਦ ਭੁਲਾ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ,ਸ. ਢੀਂਡਸਾ ਨੇ ਕਿਸਾਨਾਂ ਵਲੋਂ ਬਣਾਏ ਗਏ ਕੌਮੀ ਸਾਂਝੇ ਮੋਰਚੇ ਦੀ ਵੀ ਸ਼ਲਾਘਾ ਕੀਤੀ ਹੈ।       

ਇਹ ਵੀ ਪੜ੍ਹੋ:-   

कॉमेडियन Bharti Singh,Haarsh Limbachiyaa की जमानत याचिका पर सुनवाई आज

ਪੰਜਾਬ ਕੈਬਨਿਟ ਵੱਲੋਂ ਫ਼ੈਸਲਾ ਸਨਅਤਕਾਰਾਂ ਦੀ ਮੰਗ ਅਨੁਸਾਰ ਕਾਰੋਬਾਰ ਕਰਨ ‘ਚ ਸੌਖ ਨੂੰ ਹੁਲਾਰਾ ਦੇਵੇਗਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅੰਗਹੀਣਾਂ ਦੇ ਸਸ਼ਕਤੀਕਰਨ ਲਈ ‘ਪੰਜਾਬ ਦਿਵਿਆਂਗਜਨ ਸ਼ਕਤੀਕਰਨ’ ਯੋਜਨਾ ਸ਼ੁਰੂ ਕਰੇਗੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *