Bathinda ਵਿੱਚ ਹੋਏ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਕਤਲ ਕਰਨ ਵਾਲੇ ਨੌਜਵਾਨ ਵੱਲੋਂ ਖੁਦਕੁਸ਼ੀ Bathinda ਵਿੱਚ ਹੋਏ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਕਤਲ ਕਰਨ ਵਾਲੇ ਨੌਜਵਾਨ ਵੱਲੋਂ ਖੁਦਕੁਸ਼ੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Bathinda ਵਿੱਚ ਹੋਏ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਕਤਲ ਕਰਨ ਵਾਲੇ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੀ

Bathinda ਵਿੱਚ ਹੋਏ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਕਤਲ ਕਰਨ ਵਾਲੇ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੀ

18

AZAD SOCH :-

Bathinda :- ਬਠਿੰਡਾ (Bathinda) ਦੇ ਕਮਲਾ ਨਹਿਰੂ ਨਗਰ (Kamla Nehru Nagar) ਦੀ ਸੰਘਣੀ ਅਬਾਦੀ ’ਚ ਇੱਕ ਹੀ ਪ੍ਰੀਵਾਰ ਦੇ ਤਿੰਨ ਜੀਆਂ ਨੂੰ ਕਤਲ ਕਰਨ ਦਾ ਮਾਮਲਾ ਹੱਲ ਹੋ ਗਿਆ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੀਹਰੇ ਕਤਲ ਕਾਂਡ ਪਿੱਛੇ ਮਾਨਸਾ (Mansa) ਜਿਲ੍ਹੇ ਦੇ ਪਿੰਡ ਮਾਨਸਾ ਖੁਰਦ (Mansa Khurd) ਦੇ ਨੌਜਵਾਨ ਯੁਵਕਰਨ ਸਿੰਘ ਉਰਫ ਕਰਨ ਦਾ ਇਹਨਾਂ ਤਿੰਨਾਂ ਕਤਲਾਂ ਪਿੱਛੇ ਕਥਿਤ ਤੌਰ ਤੇ  ਹੱਥ ਸਾਹਮਣੇ ਆਇਆ ਹੈ,ਕਤਲਾਂ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਨੌਜਵਾਨ ਨੇ ਆਪਣੇ ਘਰ ’ਚ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ ਹੈ।

ਥਾਣਾ ਸਿਟੀ ਮਾਨਸਾ ਪੁਲਿਸ (City Mansa Police) ਨੇ ਵੀ ਅੱਜ ਇਸ ਘਟਨਾਂ ਤੋਂ ਬਾਅਦ ਮਿ੍ਤਕ ਦੇ ਘਰ ਜਾ ਕੇ ਜਾਇਜਾ ਲਿਆ ਹੈ,ਗੌਰਤਲਬ ਹੈ ਕਿ ਬੀਤੀ ਰਾਤ ਕਮਲਾ ਨਹਿਰੂ ਕਲੋਨੀ (Kamla Nehru) ਦੀ ਕੋਠੀ ਨੰਬਰ 387 ’ਚ ਸਹਿਕਾਰੀ ਸਭਾ ਦੇ ਸਕੱਤਰ ਚਰਨਜੀਤ ਸਿੰਘ ਖੋਖਰ ,ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਲੜਕੀ ਸਿਮਰਨਜੀਤ ਕੌਰ ਉਰਫ ਗੁੱਡੂ ਸਮੇਤ ਤਿੰਨਾਂ ਦੇ ਸਿਰ ’ਚ ਗੋਲੀਆਂ ਮਾਰੀਆਂ ਗਈਆਂ ਹਨ,ਇਸ ਪ੍ਰੀਵਾਰ ਚੋਂ ਮਿ੍ਤਕ ਚਰਨਜੀਤ ਸਿੰਘ ਦਾ ਲੜਕਾ ਮਨਪ੍ਰੀਤ ਸਿੰਘ ਹੀ ਬਚਿਆ ਹੈ ਜੋ ਇੰਗਲੈਂਡ ਰਹਿੰਦਾ ਹੈ।

ਇਹ ਵੀ ਪੜ੍ਹੋ:-    कॉमेडियन Bharti Singh और पति Haarsh Limbachiyaa को मिली जमानत

ਤੀਹਰੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਨੇ ਆਪਣੇ ਕਬੂਲਨਾਮੇ ਦੀ ਵੀਡੀਓ ਸੋਸ਼ਲ ਮੀਡੀਆ (Video social media) ਤੇ ਪਾਈ ਹੈ,ਵੀਡੀਓ ’ਚ ਉਸ ਨੇ ਦੱਸਿਆ ਹੈ ਕਿ ਇਹਨਾਂ ਕਤਲਾਂ ਲਈ ਉਹ ਜਿੰਮੇਵਾਰ ਹੈ ਉਸ ਦੇ ਮਾਪਿਆਂ ਨੂੰ ਤਾਂ ਇਸ ਬਾਰੇ ਪਤਾ ਵੀ ਨਹੀਂ ਸੀ,ਉਸ ਨੇ ਦੱਸਿਆ ਕਿ ਲੜਕੀ ਸਿਮਰਜੀਤ ਕੌਰ ਨਾਲ ਉਸ ਦੇ ਸਬੰਧ ਸਨ,ਉਸ ਨੇ ਆਖਿਆ ਕਿ ਲੜਕੀ ਮੇਰੇ ਤੇ ਆਪਣੇ ਨਾਲ ਵਿਆਹ ਕਰਵਾਉਣ ਲਈ ਦਬਾਅ ਪਾਉਂਦੀ ਸੀ, ਅਜਿਹਾ ਨਾਂ ਕਰਨ ਦੀ ਸੂਰਤ ’ਚ ਬਲਾਤਕਾਰ ਦਾ ਕੇਸ ਦਰਜ ਕਰਵਾਉਣ ਅਤੇ ਕੈਰੀਅਰ ਖਰਾਬ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਉਹ ਬੇਹੱਦ ਪ੍ਰੇਸ਼ਾਨ ਰਹਿੰਦਾ ਸੀ।

ਵੀਡੀਓ ’ਚ ਉਸ ਨੇ ਦੱਸਿਆ ਹੈ ਕਿ ਅੱਕ ਕੇ ਮੈਂ ਆਪਣੇ ਭਰਾ ਦੀ ਅਲਮਾਰੀ ਚੋਂ ਪਿਸਤੌਲ ਕੱਢਿਆ ਅਤੇ ਇਹਨਾਂ ਨੂੰ ਮਾਰ ਦਿੱਤਾ,ਉਸਨੇ ਆਖਿਆ ਕਿ ਮੈਂ ਅੱਜ ਪ੍ਰੀਵਾਰ ਨੂੰ ਮਿਲਣੀ ਤੇ ਜਾਣ ਬਾਰੇ ਦੱਸਿਆ ਸੀ,ਉਸ ਨੇ ਦੱਸਿਆ ਕਿ ਲੜਕੀ ਕੋਲ ਸਾਡੀਆਂ ਕੁੱਝ ਅਸ਼ਲੀਲ ਫੋਟੋਆਂ ਸਨ ਜਿਸ ਨਾਲ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ,ਉਸ ਨੇ ਕਿਹਾ ਕਿ ਐਨਾ ਵੱਡਾ ਕਦਮ ਕੋਈ ਐਵੇਂ ਨਹੀਂ ਚੁੱਕਦਾ ਹੈ,ਉਹ ਆਖਦਾ ਹੈ ਕਿ ਰਾਤ ਨੂੰ ਵੀ ਸਿਮਰਨ ਦੇ ਘਰ ’ਚ ਇਹੋ ਗੱਲਾਂ ਹੋਈਆਂ ਸਨ, ਵੀਡੀਓ ’ਚ ਉਸ ਨੇ ਦੱਸਿਆ ਕਿ ਕਤਲ ਤੋਂ ਬਾਅਦ ਆਖਰੀ ਵਾਰ ਮਾਪਿਆਂ ਨਾਲ ਲੰਮੀ ਗੱਲ ਕੀਤੀ ਹੈ,ਨੌਜਵਾਨ ਨੇ ਆਪਣੀ ਮਾਤਾ ਤੇ ਪਿਤਾ ਨਾਲ ਬਹੁਤ ਜਿਆਦਾ ਪਿਆਰ ਹੋਣ ਦੀ ਗੱਲ ਵੀ ਆਖੀ ਹੈ।

ਦੱਸਣਯੋਗ ਹੈ ਕਿ ਬਠਿੰਡਾ ਪੁਲਿਸ (Bathinda Police) ਨੂੰ ਅੱਜ ਸਵੇਰੇ ਕਲੋਨੀ ਦੀ ਇਸ ਕੋਠੀ ’ਚ ਤਿੱਨ ਕਤਲ ਹੋਣ ਦੀ ਸੂਚਨਾ ਮਿਲਦਿਆਂ ਐਸਪੀ ਸਿਟੀ ਜਸਪਾਲ ਸਿੰਘ ਅਤੇ ਥਾਣਾ ਕੈਂਟ ਦੇ ਐਸਐਚਓ ਸਬ ਇੰਸਪੈਕਟਰ ਗੁਰਮੀਤ ਸਿੰਘ ਮੌਕੇ ਤੇ ਪੁੱਜੇ ਸਨ ਜਿਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਪੜਤਾਲ ਦੀ ਗੱਲ ਆਖੀ ਸੀ,ਵਾਰਦਾਤ ਦਾ ਉਦੋਂ ਪਤਾ ਲੱਗਿਆ ਜਦੋਂ ਸਵੇਰੇ ਦੋਧੀ ਦੁੱਧ ਪਾਉਣ ਲਈ ਆਇਆ ਸੀ,ਇਸੇ ਦੌਰਾਨ ਸ਼ਾਮ ਹੁੰਦਿਆਂ ਹੁੰਦਿਆਂ ਸਾਰਾ ਮਾਮਲਾ ਸਾਹਮਣੇ ਆ ਗਿਆ,ਥਾਣਾ ਕੈਂਟ ਪੁਲਿਸ (Police Station) ਹੁਣ ਇਸ ਮਾਮਲੇ ’ਚ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ’ਚ ਜੁਟੀ ਹੋਈ ਹੈ,ਸੀਨੀਅਰ ਪੁਲਿਸ ਕਪਤਾਨ (Senior police captain) ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਇਹਨਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ:-   

Bathinda ਵਿਚ ਪਰਿਵਾਰ ਦੇ 3 ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ

ਕਾਮੇਡੀਅਨ Bharti Singh ਦੇ ਘਰ ‘ਚ NCB ਵੱਲੋਂ ਘਰ ਛਾਪਾ ਮਾਰਿਆ

ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਪਿਉ ਦੇ ਕਤਲ ਦੀ ਜ਼ਿੰਮੇਵਾਰੀ

ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੂੰ ਰਾਹ ਦਿਖਾਈ,ਵਿਧਾਇਕ ਸ:ਪਰਮਿੰਦਰ ਸਿੰਘ ਢੀਂਡਸਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *